ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਗੁਰਦੁਆਰਾ ਲਖਪਤ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਰੋਹਾਂ ਨੂੰ ਸੰਬੋਧਨ ਕੀਤਾ



“ਮਹਾਨ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵਰ੍ਹੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ 550 ਵਰ੍ਹੇ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਵਰ੍ਹੇ ਦੇ ਪ੍ਰਕਾਸ਼ ਉਤਸਵ ਜਿਹੇ ਸ਼ੁਭ ਅਵਸਰਾਂ ਨੂੰ ਮਨਾਉਣ ਦੀ ਸਥਿਤੀ ‘ਚ ਹੋਈ”



“ਸਾਡੇ ਗੁਰੂਆਂ ਦਾ ਯੋਗਦਾਨ ਕੇਵਲ ਸਮਾਜ ਤੇ ਅਧਿਆਤਮਕਤਾ ਤੱਕ ਹੀ ਸੀਮਤ ਨਹੀਂ ਹੈ. ਜੇ ਸਾਡਾ ਰਾਸ਼ਟਰ, ਰਾਸ਼ਟਰ ਦਾ ਚਿੰਤਨ, ਰਾਸ਼ਟਰ ਦਾ ਵਿਸ਼ਵ ਤੇ ਅਖੰਡਤਾ ਅੱਜ ਸੁਰੱਖਿਅਤ ਹੈ, ਤਾਂ ਇਸ ਦੇ ਪਿੱਛੇ ਸਿੱਖ ਗੁਰੂ ਸਾਹਿਬਾਨ ਦੀ ਮਹਾਨ ਤਪੱਸਿਆ ਹੈ”



“ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੇ ਹਮਲੇ ਕਾਰਨ ਭਾਰਤ ਨੂੰ ਪੈਦਾ ਹੋਣ ਵਾਲੇ ਖ਼ਤਰੇ ਦੀ ਸਪਸ਼ਟ ਸਮਝ ਸੀ”



“ਗੁਰੂ ਤੇਗ਼ ਬਹਾਦਰ ਜੀ ਦਾ ਸਮੁੱਚਾ ਜੀਵਨ ‘ਰਾਸ਼ਟਰ ਪ੍ਰਥਮ’ ਦੀ ਇੱਕ ਮਿਸਾਲ ਹੈ”



“ਔਰੰਗਜ਼ੇਬ ਵਿਰੁੱਧ ਗੁਰੂ ਤੇਗ਼ ਬਹਾਦਰ ਜੀ ਦਾ ਉਤਸ਼ਾਹ ਤੇ ਬਲੀਦਾਨ ਸਾਨੂੰ ਸਿਖਾਉਂਦਾ ਹੈ ਕਿ ਦੇਸ਼ ਦਹਿਸ਼ਤ ਤੇ ਧਾਰਮਿਕ ਕੱਟੜਵਾਦ ਵਿਰੁੱਧ ਕਿਵੇਂ ਲੜਦਾ ਹੈ”



“ਅੱਜ ਦੇਸ਼ ਦਾ ਮੰਤਰ ਹੈ – ਏਕ ਭਾਰਤ, ਸ਼੍ਰੇਸ਼ਠ ਭਾਰਤ। ਅੱਜ ਦੇਸ਼ ਦਾ ਨਿਸ਼ਾਨਾ ਹੈ – ਇੱਕ ਨਵੇਂ ਸਮਰੱਥ ਭਾਰਤ ਦੀ ਪੁਨਰ–ਸੁਰਜੀਤੀ। ਅੱਜ ਦੇਸ਼ ਦੀ ਨੀਤੀ ਹੈ – ਹਰੇਕ ਗ਼ਰੀਬ ਦੀ ਸੇਵਾ, ਹਰੇਕ ਵਾਂਝੇ ਨੂੰ ਤਰਜੀਹ”

Posted On: 25 DEC 2021 2:43PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗੁਰਦੁਆਰਾ ਲਖਪਤ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਰੋਹਾਂ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰਾ ਲਖਪਤ ਸਾਹਿਬ ਨੇ ਸਮੇਂ ਦੇ ਹਰੇਕ ਪ੍ਰਵਾਹ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੇਤੇ ਹੈ ਕਿ ਅਤੀਤ ‘ਚ ਗੁਰਦੁਆਰਾ ਲਖਪਤ ਸਾਹਿਬ ਨੇ ਉਥਲ–ਪੁਥਲ ਦੇਖੀ ਹੈ। ਉਨ੍ਹਾਂ ਯਾਦ ਕਰਦਿਆਂ ਕਿਹਾ ਕਿ ਕਿਸੇ ਵੇਲੇ ਇਹ ਜਗ੍ਹਾ ਵਪਾਰ ਵਾਸਤੇ ਹੋਰਨਾਂ ਦੇਸ਼ਾਂ ਨੂੰ ਜਾਣ ਦਾ ਇੱਕ ਪ੍ਰਮੁੱਖ ਕੇਂਦਰੀ ਸਥਾਨ ਹੁੰਦਾ ਸੀ ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ 2001 ਦੇ ਭੁਚਾਲ ਤੋਂ ਬਾਅਦ ਉਨ੍ਹਾਂ ਨੂੰ ਗੁਰੂ ਦੀ ਮਿਹਰ ਸਦਕਾ ਇਸ ਪਵਿੱਤਰ ਅਸਥਾਨ ਦੀ ਸੇਵਾ ਕਰਨ ਦਾ ਮਾਣ ਹਾਸਲ ਹੋਇਆ ਸੀ। ਉਨ੍ਹਾਂ ਯਾਦ ਕੀਤਾ ਕਿ ਤਦ ਦੇਸ਼ ਦੇ ਵਿਭਿੰਨ ਭਾਗਾਂ ਤੋਂ ਆਏ ਕਾਰੀਗਰਾਂ ਨੇ ਇਸ ਸਥਾਨ ਦਾ ਅਸਲ ਗੌਰਵ ਬਹਾਲ ਕੀਤਾ ਸੀ। ਉਨ੍ਹਾਂ ਕਿਹਾ ਕਿ ਲਿਖਣ ਦੀ ਪ੍ਰਾਚੀਨ ਸ਼ੈਲੀ ਵਿੱਚ ਗੁਰਬਾਣੀ ਨੂੰ ਇੱਥੇ ਕੰਧਾਂ ‘ਤੇ ਉੱਕਰਿਆ ਗਿਆ ਸੀ। ਤਦ ਇਸ ਪ੍ਰੋਜੈਕਟ ਦਾ ਸਨਮਾਨ ‘ਯੂਨੈਸਕੋ’ (UNESCO) ਨੇ ਵੀ ਕੀਤਾ ਸੀ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਨ ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵਰ੍ਹੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ 550 ਵਰ੍ਹੇ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਵਰ੍ਹੇ ਦੇ ਪ੍ਰਕਾਸ਼ ਉਤਸਵ ਜਿਹੇ ਸ਼ੁਭ ਅਵਸਰਾਂ ਨੂੰ ਮਨਾਉਣ ਦੀ ਸਥਿਤੀ ‘ਚ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੀਆ ਸਾਲਾਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਇੱਕ ਨਵੀਂ ਊਰਜਾ ਨਾਲ ਸਮੁੱਚੇ ਵਿਸ਼ਵ ‘ਚ ਹਰ ਪੱਧਰ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਸਨ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ, ਜਿਸ ਦੀ ਉਡੀਕ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਸੀ, ਸਰਕਾਰ ਦੁਆਰਾ ਸਾਲ 2019 ‘ਚ ਮੁਕੰਮਲ ਕੀਤਾ ਗਿਆ ਸੀ। ਇਸ ਵੇਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਅਸੀਂ ਅਫ਼ਗ਼ਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਭਾਰਤ ਲਿਆਉਣ ‘ਚ ਸਫ਼ਲ ਹੋਏ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂ ਜੀ ਦੀ ਮਿਹਰ ਦਾ ਇਸ ਤੋਂ ਮਹਾਨ ਅਨੁਭਵ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੁਝ ਮਹੀਨੇ ਪਹਿਲਾਂ ਅਸੀਂ ਅਮਰੀਕਾ ਗਏ ਸਾਂ, ਤਾਂ ਅਮਰੀਕਾ ਨੇ ਭਾਰਤ ਨੂੰ ਉੱਥੇ 150 ਇਤਿਹਾਸਿਕ ਵਸਤਾਂ ਵਾਪਸ ਕੀਤੀਆਂ ਸਨ। ਉਨ੍ਹਾਂ ਕਿਹਾ ਉਨ੍ਹਾਂ ਵਿੱਚ ਇੱਕ ਪੇਸ਼ਕਬਜ਼ ਜਾਂ ਛੋਟੀ ਕ੍ਰਿਪਾਨ ਵੀ ਹੈ, ਜਿਸ ਉੱਤੇ ਫ਼ਾਰਸੀ ਭਾਸ਼ਾ ‘ਚ ਸ੍ਰੀ ਗੁਰੂ ਸਾਹਿਬ ਜੀ ਦਾ ਨਾਮ ਲਿਖਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘ਇਹ ਮਹਾਨ ਸੁਭਾਗ ਵਾਲੀ ਗੱਲ ਹੈ ਕਿ ਸਰਕਾਰ ਇਹ ਸਭ ਕਰਨ ਦੇ ਯੋਗ ਹੋਈ।’

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਗੁਜਰਾਤ ਲਈ ਇਹ ਹਮੇਸ਼ਾ ਹੀ ਮਾਣ ਵਾਲੀ ਗੱਲ ਰਹੀ ਹੈ ਕਿ ਪੰਜ ਪਿਆਰਿਆਂ ਵਿੱਚੋਂ ਚੌਥੇ ਗੁਰਸਿੱਖ ਭਾਈ ਮੋਹਕਮ ਸਿੰਘ ਜੀ ਗੁਜਰਾਤ ਦੇ ਰਹਿਣ ਵਾਲੇ ਸਨ, ਜਿਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਗੁਰੂਦੁਆਰਾ ਬੇਟ ਦਵਾਰਕਾ ਭਾਈ ਮੋਹਕਮ ਸਿੰਘ ਨੇ ਉਨ੍ਹਾਂ ਦੀ ਯਾਦ ਵਿੱਚ ਦੇਵਭੂਮੀ ਦਵਾਰਕਾ ਵਿੱਚ ਸਥਾਪਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਹਮਲਾਵਰਾਂ ਦੀ ਅਧੀਨਗੀ ਅਤੇ ਉਨ੍ਹਾਂ ਦੇ ਹਮਲਿਆਂ ਸਮੇਂ ਵਿੱਚ ਭਾਰਤੀ ਸਮਾਜ ਲਈ ਮਹਾਨ ਗੁਰੂ ਪਰੰਪਰਾ ਦੇ ਯੋਗਦਾਨ ਨੂੰ ਸਤਿਕਾਰ ਨਾਲ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉਦੋਂ ਭਾਈਚਾਰਕ ਸਾਂਝ ਦਾ ਸੁਨੇਹਾ ਲੈ ਕੇ ਆਏ ਸਨ ਜਦੋਂ ਸਮਾਜ ਗੰਧਲਾਪਣ ਅਤੇ ਵੰਡੀਆਂ ਨਾਲ ਭਰਿਆ ਹੋਇਆ ਸੀ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੁੱਚੇ ਦੇਸ਼ ਦੇ ਸੰਤਾਂ-ਮਹਾਂਪੁਰਖਾਂ ਦੀ ਅਵਾਜ਼ ਨੂੰ ਇਕਾਗਰ ਕਰਕੇ ਕੌਮ ਵਿੱਚ ਏਕਤਾ ਦੀ ਭਾਵਨਾ ਲਿਆਂਦੀ। ਸ੍ਰੀ ਗੁਰੂ ਹਰਕਿਸ਼ਨ ਸਾਹਿਬ ਜੀ ਨੇ ਮਨੁੱਖਤਾ ਦੀ ਸੇਵਾ ਦਾ ਮਾਰਗ ਦਿਖਾਇਆ, ਜੋ ਅੱਜ ਵੀ ਸਿੱਖਾਂ ਅਤੇ ਬਾਕੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਸਾਡੇ ਵੱਖ-ਵੱਖ ਗੁਰੂਆਂ ਨੇ ਨਾ ਸਿਰਫ਼ ਭਾਰਤ ਦੀ ਚੇਤਨਾ ਨੂੰ ਜਗਾਇਆ, ਬਲਕਿ ਭਾਰਤ ਨੂੰ ਸੁਰੱਖਿਅਤ ਰੱਖਣ ਦਾ ਰਾਹ ਵੀ ਬਣਾਇਆ। ਸਾਡੇ ਗੁਰੂਆਂ ਦਾ ਯੋਗਦਾਨ ਕੇਵਲ ਸਮਾਜ ਅਤੇ ਅਧਿਆਤਮਿਕਤਾ ਤੱਕ ਹੀ ਸੀਮਤ ਨਹੀਂ ਹੈ। ਬਲਕਿ ਜੇ ਅੱਜ ਸਾਡਾ ਰਾਸ਼ਟਰ, ਰਾਸ਼ਟਰ ਦਾ ਚਿੰਤਨ, ਦੇਸ਼ ਦਾ ਵਿਸ਼ਵਾਸ ਅਤੇ ਅਖੰਡਤਾ ਸੁਰੱਖਿਅਤ ਹੈ ਤਾਂ ਇਸ ਦੇ ਮੂਲ ਵਿੱਚ ਸਿੱਖ ਗੁਰੂਆਂ ਦੀ ਮਹਾਨ ‘ਤਪੱਸਿਆ’ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਦੇ ਹਮਲੇ ਕਾਰਨ ਭਾਰਤ ਨੂੰ ਪੈਦਾ ਹੋਣ ਵਾਲੇ ਖਤਰੇ ਬਾਰੇ ਸਪਸ਼ਟ ਸਮਝ ਸੀ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, ਇਸੇ ਤਰ੍ਹਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸਮੁੱਚਾ ਜੀਵਨ 'ਰਾਸ਼ਟਰ ਪ੍ਰਥਮ' ਦੀ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਹਮੇਸ਼ਾ ਮਾਨਵਤਾ ਦੀ ਚਿੰਤਾ ਲਈ ਡਟੇ ਰਹੇ, ਉਸੇ ਤਰ੍ਹਾਂ ਉਹ ਸਾਨੂੰ ਭਾਰਤ ਦੀ ਆਤਮਾ ਦੀ ਦੂਰ–ਦ੍ਰਿਸ਼ਟੀ ਦਿੰਦੇ ਹਨ। ਜਿਸ ਤਰ੍ਹਾਂ ਦੇਸ਼ ਨੇ ਉਨ੍ਹਾਂ ਨੂੰ ‘ਹਿੰਦ ਦੀ ਚਾਦਰ’ ਦਾ ਖਿਤਾਬ ਦਿੱਤਾ, ਉਹ ਸਿੱਖ ਪਰੰਪਰਾ ਪ੍ਰਤੀ ਹਰ ਭਾਰਤੀ ਦੇ ਮੋਹ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ਼ ਬਹਾਦਰ ਦੀ ਬਹਾਦਰੀ ਅਤੇ ਔਰੰਗਜ਼ੇਬ ਵਿਰੁੱਧ ਉਨ੍ਹਾਂ ਦੀ ਕੁਰਬਾਨੀ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਦੇਸ਼ ਅਤਿਵਾਦ ਅਤੇ ਧਾਰਮਿਕ ਕੱਟੜਤਾ ਵਿਰੁੱਧ ਲੜਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਵੀ ਹਰ ਕਦਮ 'ਤੇ ਤਿਆਗ ਅਤੇ ਕੁਰਬਾਨੀ ਦੀ ਜਿਉਂਦੀ ਜਾਗਦੀ ਮਿਸਾਲ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਜਿਸ ਬਹਾਦਰੀ ਨਾਲ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ ਨੇ ਬ੍ਰਿਟਿਸ਼ ਸ਼ਾਸਨ ਦੇ ਅਧੀਨ ਵੀ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ, ਸਾਡਾ ਆਜ਼ਾਦੀ ਸੰਘਰਸ਼ ਅਤੇ ਜਲਿਆਂਵਾਲਾ ਬਾਗ਼ ਦੀ ਧਰਤੀ ਉਨ੍ਹਾਂ ਕੁਰਬਾਨੀਆਂ ਦੀ ਗਵਾਹ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਰੰਪਰਾ ਅਜੇ ਵੀ ਜ਼ਿੰਦਾ ਹੈ ਅਤੇ ‘ਅੰਮ੍ਰਿਤ ਮਹੋਤਸਵ’ ਦੇ ਇਸ ਸਮੇਂ ਵਿੱਚ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ ਜਦੋਂ ਅਸੀਂ ਆਪਣੇ ਅਤੀਤ ਨੂੰ ਯਾਦ ਕਰ ਰਹੇ ਹੁੰਦੇ ਹਾਂ ਅਤੇ ਉਸ ਤੋਂ ਪ੍ਰੇਰਣਾ ਲੈਂਦੇ ਹਾਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਕੱਛ ਤੋਂ ਕੋਹਿਮਾ ਤੱਕ, ਪੂਰਾ ਦੇਸ਼ ਮਿਲ ਕੇ ਸੁਫ਼ਨੇ ਦੇਖ ਰਿਹਾ ਹੈ, ਉਨ੍ਹਾਂ ਦੀ ਪ੍ਰਾਪਤੀ ਲਈ ਮਿਲ ਕੇ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਯਾਦ ਦਿਵਾਇਆ ਕਿ ਅੱਜ ਦੇਸ਼ ਦਾ ਮੰਤਰ ਹੈ- ਏਕ ਭਾਰਤ, ਸ਼੍ਰੇਸ਼ਠ ਭਾਰਤ। ਅੱਜ ਦੇਸ਼ ਦਾ ਟੀਚਾ ਹੈ - ਇੱਕ ਨਵੇਂ ਸਮਰੱਥ ਭਾਰਤ ਦੀ ਪੁਨਰ ਸੁਰਜੀਤੀ। ਅੱਜ ਦੇਸ਼ ਦੀ ਨੀਤੀ ਹੈ- ਹਰ ਗਰੀਬ ਦੀ ਸੇਵਾ, ਹਰ ਵਾਂਝੇ ਨੂੰ ਪਹਿਲ।

ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਨੂੰ ਕੱਛ ਦੇ ਰਣ ਉਤਸਵ ਵਿੱਚ ਜਾਣ ਦੀ ਵੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਕੱਛ ਦਾ ਪਰਿਵਰਤਨ ਕੱਛ ਦੇ ਲੋਕਾਂ ਦੀ ਦੂਰਅੰਦੇਸ਼ੀ ਅਤੇ ਸਖ਼ਤ ਮਿਹਨਤ ਦੀ ਗਵਾਹੀ ਦਿੰਦਾ ਹੈ। ਅੱਜ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਅਰਪਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕੱਛ ਲਈ ਸ਼੍ਰੀ ਵਾਜਪੇਈ ਦੇ ਪਿਆਰ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਯਾਦ ਕੀਤਾ,"ਭੁਚਾਲ ਤੋਂ ਬਾਅਦ ਇੱਥੇ ਕੀਤੇ ਗਏ ਵਿਕਾਸ ਕਾਰਜਾਂ ਵਿੱਚ ਅਟਲ ਜੀ ਅਤੇ ਉਨ੍ਹਾਂ ਦੀ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਸੀ।"

ਹਰ ਸਾਲ 23 ਦਸੰਬਰ ਤੋਂ 25 ਦਸੰਬਰ ਤੱਕ, ਗੁਜਰਾਤ ਦੀ ਸਿੱਖ ਸੰਗਤ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਗੁਰਦੁਆਰਾ ਲਖਪਤ ਸਾਹਿਬ ਵਿਖੇ ਮਨਾਉਂਦੀ ਹੈ। ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਲਖਪਤ ਵਿਖੇ ਠਹਿਰੇ ਸਨ। ਗੁਰਦੁਆਰਾ ਲਖਪਤ ਸਾਹਿਬ ਵਿੱਚ ਲੱਕੜ ਦੀਆਂ ਖੜਾਵਾਂ ਅਤੇ ਪਾਲਕੀ (ਪੰਘੂੜੇ) ਦੇ ਨਾਲ-ਨਾਲ ਗੁਰਮੁਖੀ ਦੀਆਂ ਹੱਥ-ਲਿਖਤਾਂ ਅਤੇ ਨਿਸ਼ਾਨੀਆਂ ਵਾਲੀਆਂ ਲਿਪੀਆਂ ਸਮੇਤ ਉਸ ਦੇ ਅਵਸ਼ੇਸ਼ ਹਨ।

2001 ਦੇ ਭੁਚਾਲ ਦੌਰਾਨ ਇਸ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਪੁੱਜਾ ਸੀ। ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਸ ਨੁਕਸਾਨ ਦੀ ਮੁਰੰਮਤ ਨੂੰ ਯਕੀਨੀ ਬਣਾਉਣ ਲਈ ਤੁਰੰਤ ਯਤਨ ਕੀਤੇ ਸਨ। ਇਸ ਕਦਮ ਨੇ ਇਸ ਧਰਮ ਲਈ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ, ਅਤੇ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਜਿਹੇ ਹਾਲੀਆ ਕਦਮਾਂ ਨੇ ਪ੍ਰਧਾਨ ਮੰਤਰੀ ਦੀ ਡੂੰਘੀ ਸ਼ਰਧਾ ਨੂੰ ਦਰਸਾਇਆ ਸੀ। 

 

https://twitter.com/PMOIndia/status/1474638852492910596

https://twitter.com/PMOIndia/status/1474639312348069889

https://twitter.com/PMOIndia/status/1474639309017792514

https://twitter.com/PMOIndia/status/1474639698727370758

https://twitter.com/PMOIndia/status/1474640040210808832

https://twitter.com/PMOIndia/status/1474640037274808320

https://twitter.com/PMOIndia/status/1474640407170469889

https://twitter.com/PMOIndia/status/1474641251697782785

https://twitter.com/PMOIndia/status/1474641593634222080

https://twitter.com/PMOIndia/status/1474642317529128961

https://twitter.com/PMOIndia/status/1474642448903114752

https://twitter.com/PMOIndia/status/1474643124831985664

https://twitter.com/PMOIndia/status/1474643455452217344

https://twitter.com/PMOIndia/status/1474645333619576835

 

https://youtu.be/MBdbZqrFq7E 

 

***************

 

ਡੀਐੱਸ/ਏਕੇ



(Release ID: 1785224) Visitor Counter : 167