ਨੀਤੀ ਆਯੋਗ
ਨੀਤੀ ਆਯੋਗ 27 ਦਸੰਬਰ, 2021 ਨੂੰ ਰਾਜਾਂ ਦੇ ਕੰਮਕਾਜ ਸਬੰਧੀ "ਸਿਹਤਮੰਦ ਰਾਜ, ਪ੍ਰਗਤੀਸ਼ੀਲ ਭਾਰਤ" ਦਾ ਚੌਥਾ ਸੰਸਕਰਣ ਜਾਰੀ ਕਰੇਗਾ
Posted On:
25 DEC 2021 11:32AM by PIB Chandigarh
ਨੀਤੀ ਆਯੋਗ ਭਾਰਤ ਸਰਕਾਰ ਦਾ ਇੱਕ ਪ੍ਰਮੁੱਖ ਨੀਤੀਗਤ 'ਥਿੰਕ-ਟੈਂਕ' ਹੈ ਅਤੇ ਜੋ 'ਵੱਟ ਗੈਟਸ ਮੇਜ਼ਰਡ, ਗੈਟਸ ਡਨ' ਭਾਵ 'ਜੋ ਮਾਪਿਆ ਗਿਆ, ਸਮਝੋ ਪੂਰਾ ਹੋਇਆ' ਦੇ ਮੂਲਮੰਤਰ ਵਿੱਚ ਵਿਸ਼ਵਾਸ ਰੱਖਦਾ ਹੈ। ਸਹਿਕਾਰੀ ਅਤੇ ਪ੍ਰਤੀਯੋਗੀ ਸੰਘਵਾਦ ਦੇ ਇੱਕ ਰੂਪ ਵਜੋਂ ਨੀਤੀ ਆਯੋਗ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਮਿਲ ਕੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਗਾਤਾਰ ਪ੍ਰੇਰਿਤ ਕਰਦੇ ਹਨ ਕਿ ਉਹ ਸਿਹਤ ਨਤੀਜਿਆਂ ਵਿੱਚ ਸੁਧਾਰ ਕਰਦੇ ਰਹਿਣ।
ਸਾਲ 2017 ਵਿੱਚ, ਨੈਸ਼ਨਲ ਇੰਸਟੀਟਿਊਟ ਫਾਰ ਟਰਾਂਸਫਾਰਮਿੰਗ ਇੰਡੀਆ (ਨੀਤੀ ਆਯੋਗ) ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਵਿਸ਼ਵ ਬੈਂਕ ਦੇ ਨਾਲ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਿਹਤ 'ਤੇ ਸਮੁੱਚੀ ਕਾਰਗੁਜ਼ਾਰੀ ਅਤੇ ਸਮੁੱਚੇ ਪ੍ਰਦਰਸ਼ਨ ਨੂੰ ਟ੍ਰੈਕ ਕਰਨ ਲਈ ਸਲਾਨਾ ਸਿਹਤ ਸੂਚਕ ਅੰਕ ਸ਼ੁਰੂ ਕੀਤਾ ਸੀ। ਸਲਾਨਾ ਸਿਹਤ ਸੂਚਕ ਅੰਕ ਦਾ ਉਦੇਸ਼ ਸਿਹਤ ਨਤੀਜਿਆਂ ਦੀ ਪ੍ਰਗਤੀ ਅਤੇ ਸਿਹਤ ਪ੍ਰਣਾਲੀਆਂ ਦੇ ਕੰਮਕਾਜ ਨੂੰ ਟ੍ਰੈਕ ਕਰਨਾ, ਸਿਹਤਮੰਦ ਮੁਕਾਬਲਾ ਵਿਕਸਿਤ ਕਰਨਾ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਦੂਜੇ ਤੋਂ ਸਿੱਖਣ ਲਈ ਉਤਸ਼ਾਹਿਤ ਕਰਨਾ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸਿਹਤ ਸੂਚਕ ਅੰਕ ਅਤੇ ਦਰਜਾਬੰਦੀ ਦਾ ਮੁੱਲਾਂਕਣ ਗ੍ਰੇਡ ਕੀਤੇ ਪ੍ਰਦਰਸ਼ਨ (ਸਾਲ ਤੋਂ ਸਾਲ ਦੀ ਤਰੱਕੀ) ਅਤੇ ਸਮੁੱਚੀ ਕਾਰਗੁਜ਼ਾਰੀ (ਮੌਜੂਦਾ ਪ੍ਰਦਰਸ਼ਨ) ਦੇ ਅਧਾਰ 'ਤੇ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਤੋਂ ਸਿਹਤ 'ਤੇ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਮਜ਼ਬੂਤੀ ਮਿਲੇਗੀ। ਇਸ ਵਿੱਚ ਵਿਸ਼ਵਵਿਆਪੀ ਸਿਹਤ ਕਵਰੇਜ (ਜ਼ਰੂਰੀ ਸਿਹਤ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ) ਅਤੇ ਹੋਰ ਸਿਹਤ ਨਤੀਜੇ ਵੀ ਸ਼ਾਮਲ ਹਨ।
ਸਿਹਤ ਸੂਚਕ ਅੰਕ ਇੱਕ ਪੈਮਾਨਾ ਹੈ, ਜਿਸ ਵਿੱਚ 24 ਸੂਚਕਾਂ ਹਨ, ਜੋ ਸਿਹਤ ਖੇਤਰ ਵਿੱਚ ਕੰਮ ਕਰਨ ਦੇ ਸਾਰੇ ਪ੍ਰਮੁੱਖ ਪਹਿਲੂਆਂ ਨਾਲ ਸਬੰਧਿਤ ਹਨ। ਇਸ ਰਿਪੋਰਟ ਵਿੱਚ ਸਿਹਤ ਦੇ ਨਤੀਜਿਆਂ, ਪ੍ਰਸ਼ਾਸਨ ਅਤੇ ਜਾਣਕਾਰੀ ਅਤੇ ਮੁੱਖ ਨਤੀਜੇ ਅਤੇ ਪ੍ਰਕਿਰਿਆਵਾਂ ਸ਼ਾਮਲ ਹਨ।
ਇਨ੍ਹਾਂ ਸਿਹਤ ਸੂਚਕ ਅੰਕ ਰਿਪੋਰਟਾਂ ਦਾ ਉਦੇਸ਼ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੀ ਸਿਹਤ ਪ੍ਰਣਾਲੀ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਸਲਾਨਾ ਪ੍ਰਕਿਰਿਆ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਿਹਤ ਸੂਚਕ ਅੰਕ ਨੂੰ ਰਾਸ਼ਟਰੀ ਸਿਹਤ ਮਿਸ਼ਨ ਦੇ ਤਹਿਤ ਪ੍ਰਦਾਨ ਕੀਤੇ ਗਏ ਪ੍ਰੋਤਸਾਹਨ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਰਿਪੋਰਟ ਦੁਆਰਾ ਬਜਟ ਦੇ ਖਰਚਿਆਂ, ਇਨਪੁੱਟ ਅਤੇ ਆਉਟਪੁੱਟ ਦੀ ਬਜਾਏ ਨਤੀਜਿਆਂ 'ਤੇ ਜ਼ਿਆਦਾ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪ੍ਰਦਰਸ਼ਨ ਨੂੰ ਮਾਪਣ ਲਈ ਇੱਕ ਮਜ਼ਬੂਤ ਅਤੇ ਸਵੀਕਾਰਯੋਗ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਹਿਤ ਸੂਚਕਾਂ ਦੀ ਪ੍ਰਵਾਨਗੀ ਅਤੇ ਡੇਟਾ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਇਹ ਕੰਮ ਨੀਤੀ ਆਯੋਗ ਦੁਆਰਾ ਸੰਚਾਲਿਤ ਇੱਕ ਪੋਰਟਲ ਦੁਆਰਾ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਦੇ ਪੂਰਾ ਹੋਣ ਤੋਂ ਬਾਅਦ, ਇਸਦੀ ਪ੍ਰਮਾਣੀਕਰਣ ਏਜੰਸੀ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ। ਪ੍ਰਮਾਣੀਕਰਣ ਏਜੰਸੀ ਦੀ ਚੋਣ ਇੱਕ ਪਾਰਦਰਸ਼ੀ ਬੋਲੀ ਪ੍ਰਕਿਰਿਆ ਦੁਆਰਾ ਕੀਤੀ ਜਾਂਦੀ ਹੈ। ਤਸਦੀਕ ਕੀਤੇ ਦਸਤਾਵੇਜ਼ ਫਿਰ ਹੋਰ ਤਸਦੀਕ ਲਈ ਰਾਜਾਂ ਨਾਲ ਸਾਂਝੇ ਕੀਤੇ ਜਾਂਦੇ ਹਨ। ਅੰਤ ਵਿੱਚ ਅੰਕੜਿਆਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ। ਇਹ ਡੇਟਾ ਵਿਸ਼ਲੇਸ਼ਣ ਅਤੇ ਰਿਪੋਰਟ ਲਿਖਣ ਲਈ ਵਰਤਿਆ ਜਾਂਦਾ ਹੈ।
ਸਿਹਤ ਸੂਚਕ ਅੰਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਮੁੱਚੀ ਕਾਰਗੁਜ਼ਾਰੀ ਅਤੇ ਸਮੁੱਚੀ ਕਾਰਗੁਜ਼ਾਰੀ ਨੂੰ ਮਾਪਣ ਅਤੇ ਤੁਲਨਾ ਕਰਨ ਲਈ ਇੱਕ ਉਪਯੋਗੀ ਸਾਧਨ ਹੈ। ਇਹ ਸਿਹਤ ਦੇ ਨਤੀਜਿਆਂ, ਪ੍ਰਸ਼ਾਸਨ, ਡੇਟਾ ਦੀ ਸ਼ੁੱਧਤਾ ਅਤੇ ਮੁੱਖ ਇਨਪੁਟ ਅਤੇ ਪ੍ਰਕਿਰਿਆਵਾਂ ਸਮੇਤ ਵੱਖ-ਵੱਖ ਮਾਪਦੰਡਾਂ ਦੇ ਸੰਦਰਭ ਵਿੱਚ ਕੰਮਕਾਜ ਦੇ ਉਤਰਾਅ-ਚੜ੍ਹਾਅ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਮਾਧਿਅਮ ਹੈ। ਇਸ ਦੇ ਜ਼ਰੀਏ ਕੰਮਕਾਜ ਦੀ ਨਿਗਰਾਨੀ ਕਰਨ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੱਧਰ 'ਤੇ ਡੇਟਾ ਦੀ ਵਰਤੋਂ ਕਰਨ ਦੇ ਸੱਭਿਆਚਾਰ ਨੂੰ ਮਜ਼ਬੂਤੀ ਮਿਲੀ ਹੈ। ਇਸ ਦੇ ਨਾਲ, ਇਹ ਜ਼ਿਆਦਾਤਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਡੇਟਾ ਦੀ ਉਪਲਬਧਤਾ, ਗੁਣਵੱਤਾ ਅਤੇ ਸਮਾਂਬੱਧਤਾ ਵਿੱਚ ਸੁਧਾਰ ਕਰਨ ਵਿੱਚ ਵੀ ਯੋਗਦਾਨ ਪਾ ਰਿਹਾ ਹੈ। ਇਸ ਰਿਪੋਰਟ ਦੇ ਜ਼ਰੀਏ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਲਾਨਾ ਕੰਮਕਾਜ ਦੀ ਸਰਕਾਰ ਦੇ ਉੱਚ ਪੱਧਰ 'ਤੇ ਨਿਗਰਾਨੀ ਕੀਤੀ ਜਾਂਦੀ ਹੈ। ਵਿੱਤ ਵਰ੍ਹੇ 2019-20 ਦੀ ਰਿਪੋਰਟ 27 ਦਸੰਬਰ, 2021 ਨੂੰ ਦੁਪਹਿਰ 12 ਵਜੇ ਜਾਰੀ ਕੀਤੀ ਜਾਵੇਗੀ।
********
ਡੀਐੱਸ/ਏਕੇਜੇ
(Release ID: 1785223)
Visitor Counter : 224