ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਨੈਸ਼ਨਲ ਡੋਪ ਟੈਸਟਿੰਗ ਲੈਬੋਰੇਟਰੀ (ਐੱਨਡੀਟੀਐੱਲ) ਨੇ ਵਿਸ਼ਵ ਐਂਟੀ-ਡੋਪਿੰਗ ਏਜੰਸੀ (ਡਬਲਿਊਏਡੀਏ) ਦੀ ਮੁੜ ਮਾਨਤਾ ਪ੍ਰਾਪਤ ਕੀਤੀ

Posted On: 23 DEC 2021 6:11PM by PIB Chandigarh

ਨੈਸ਼ਨਲ ਡੋਪ ਟੈਸਟਿੰਗ ਲੈਬੋਰੇਟਰੀ (ਐੱਨਡੀਟੀਐੱਲ) ਨੇ ਵਿਸ਼ਵ ਐਂਟੀ-ਡੋਪਿੰਗ ਏਜੰਸੀ (ਡਬਲਿਊਏਡੀਏ) ਦੀ ਮਾਨਤਾ ਮੁੜ ਪ੍ਰਾਪਤ ਕਰ ਲਈ ਹੈ। ਡਬਲਿਊਏਡੀਏ ਦੁਆਰਾ ਐੱਨਡੀਟੀਐੱਲ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਦੀ ਮਾਨਤਾ ਬਹਾਲ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐੱਨਡੀਟੀਐੱਲ ਦਾ ਐਂਟੀ-ਡੋਪਿੰਗ ਟੈਸਟਿੰਗ ਅਤੇ ਹੋਰ ਗਤੀਵਿਧੀਆਂ ਤਤਕਾਲ ਪ੍ਰਭਾਵ ਨਾਲ ਫੇਰ ਤੋਂ ਸ਼ੁਰੂ ਹੋ ਜਾਣਗੇ।

ਕੇਂਦਰੀ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਇੱਕ ਟਵੀਟ ਵਿੱਚ ਇਸ ਦਾ ਐਲਾਨ ਕੀਤਾ। ਸ਼੍ਰੀ ਠਾਕੁਰ ਨੇ ਆਪਣੇ ਟਵੀਟ ਵਿੱਚ ਦੱਸਿਆ ਕਿ ਮਾਨਤਾ ਦੀ ਬਹਾਲੀ ਨਾਲ ਖੇਡ ਵਿੱਚ ਉਤਕ੍ਰਿਸ਼ਟਤਾ ਦੇ ਹਾਈਐਸਟ ਗਲੋਬਲ ਸਟੈਂਡਰਡਸ ਨੂੰ ਪ੍ਰਾਪਤ ਕਰਨ ਦੇ ਭਾਰਤ ਦੇ ਪ੍ਰਯਤਨਾ ਨੂੰ ਹੁਲਾਰਾ ਮਿਲਿਆ ਹੈ।

ਐੱਨਡੀਟੀਐੱਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਨੇ ਵੀ ਮਾਨਤਾ ਬਹਾਲ ਕਰਨ ਦੇ ਲਈ ਅਣਥੱਕ ਪ੍ਰਯਤਨ ਕੀਤੇ ਹਨ। ਸਤੰਬਰ 2018 ਵਿੱਚ ਲੈਬੋਰੇਟਰੀ ਦੇ ਔਨ-ਸਾਈਟ ਮੁੱਲਾਂਕਣ ਦੌਰਾਨ ਪਾਏ ਗਏ ਗੈਰ-ਅਨੁਪਾਲਨਾਂ ਦੇ ਅਧਾਰ ‘ਤੇ ਐੱਨਡੀਟੀਐੱਲ ਦੀ ਡਬਲਿਊਡੀਏ ਦੀ ਮਾਨਤਾ 20 ਅਗਸਤ, 2019 ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਡਬਲਿਊਡੀਏ ਆਪਣੇ ਵੱਲੋਂ ਇੰਟਰਨੈਸ਼ਨਲ ਸਟੈਂਡਰਡਸ ਫੋਰ ਲੈਬੋਰੇਟਰੀਜ਼ (ਆਈਐੱਸਐੱਲ) ਦੇ ਨਵੀਨਤਮ ਸੰਸਕਰਣ ਅਤੇ ਡਬਲਿਊਏ ਤਕਨੀਕੀ ਦਸਤਾਵੇਜ਼, 2021 ਦੇ ਅਨੁਸਾਰ ਐੱਨਡੀਟੀਐੱਲ ਦੀਆਂ ਪ੍ਰਕਿਰਿਆਵਾਂ ਅਤੇ ਕਾਰਜ ਪ੍ਰਣਾਲੀ ਦੇ ਪੂਰੇ ਤੌਰ ‘ਤੇ ਅਨੁਪਾਲਨ ਨੂੰ ਲੈ ਕੇ ਨਿਰੰਤਰ ਮਾਰਗ ਦਰਸ਼ਨ ਤੇ ਸਮਰਥਨ ਪ੍ਰਦਾਨ ਕਰ ਰਿਹਾ ਹੈ।

ਨਤੀਜੇ ਸਦਕਾ, ਐੱਨਡੀਟੀਐੱਲ ਨੇ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ ਅਤੇ ਹੁਣ ਇਸ ਦੀਆਂ ਸੁਵਿਧਾਵਾਂ ਦੁਨੀਆ ਭਰ ਵਿੱਚ ਡਬਲਿਊਡੀਏ ਤੋਂ ਮਾਨਤਾ ਪ੍ਰਾਪਤ ਮੋਹਰੀ ਲੈਬਰੇਟਰੀਜ਼ ਦੇ ਬਰਾਬਰ ਹੋਣ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਉਤਕ੍ਰਿਸ਼ਟਤਾ ਦੇ ਆਪਣੇ ਨਿਰੰਤਰ ਪ੍ਰਯਤਨਾਂ ਵਿੱਚ, ਐੱਨਡੀਟੀਐੱਲ ਐਂਟੀ-ਡੋਪਿੰਗ ਵਿਗਿਆਨ ਵਿੱਚ ਰਿਸਰਚ ਦੇ ਲਈ ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ (ਐੱਨਆਈਪੀਈਆਰ) ਗੁਵਾਹਾਟੀ ਅਤੇ ਸੀਐੱਸਆਈਆਰ-ਆਈਆਈਆਈਐੱਮ ਜੰਮੂ ਦੇ ਨਾਲ ਸਹਿਯੋਗ ਕਰ ਰਿਹਾ ਹੈ। ਐੱਨਡੀਟੀਐੱਲ ਆਪਣੀ ਰਿਸਰਚ ਗਤੀਵਿਧੀਆਂ ਅਤੇ ਐਂਟੀ-ਡੋਪਿੰਗ ਪ੍ਰਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਡਬਲਿਊਡੀਏ ਤੋਂ ਮਾਨਤਾ ਪ੍ਰਾਪਤ ਹੋਰ ਲੈਬੋਰੇਟਰੀਜ਼ ਦੇ ਨਾਲ ਵੀ ਸਹਿਯੋਗ ਕਰ ਰਿਹਾ ਹੈ।

ਸਰਕਾਰ ਦੇਸ਼ ਵਿੱਚ ਹੋਰ ਅਧਿਕ ਡੋਪ ਟੈਸਟਿੰਗ ਪ੍ਰੋਜੈਕਟ ਸਥਾਪਿਤ ਕਰਨ ਅਤੇ ਉਨ੍ਹਾਂ ਨੂੰ ਮਾਨਤਾ ਦੇਣ ਦੀ ਇੱਛੁਕ ਹੈ। ਅਜਿਹੀਆਂ ਲੈਬੋਰੇਟਰੀਜ਼ ਦੇਸ਼ ਵਿੱਚ ਵੱਡੀ ਜਨਸੰਖਿਆ ਅਤੇ ਖਿਡਾਰੀਆਂ ਦੀ ਵਧਦੀ ਸੰਖਿਆ ਨੂੰ ਦੇਖਦੇ ਹੋਏ ਅਧਿਕ ਸੰਖਿਆ ਵਿੱਚ ਨਮੂਨਿਆਂ ਦੀ ਟੈਸਟਿੰਗ ਦੀ ਸਮਰੱਥਾ ਨੂੰ ਮਜ਼ਬੂਤ ਕਰੇਗੀ। ਇਸ ਨਾਲ ਦੇਸ਼ ਵਿੱਚ ਖੇਡ ਆਯੋਜਨਾਂ ਦੀ ਮੇਜ਼ਬਾਨੀ ਕਰਨ ਵਿੱਚ ਵੀ ਸੁਵਿਧਾ ਹੋਵੇਗੀ।

17 ਦਸੰਬਰ 2021 ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਰਾਸ਼ਟਰੀ ਐਂਟੀ-ਡੋਪਿੰਗ ਬਿਲ 2021, ਭਾਰਤ ਦੇ ਖੇਡ ਮਹਾਸ਼ਕਤੀ ਬਣਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

*******

ਐੱਨਬੀ/ਓਏ


(Release ID: 1784915) Visitor Counter : 153