ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਸ਼੍ਰੀ ਅਰਜੁਨ ਮੁੰਡਾ ਕੱਲ੍ਹ ਵਨ ਧਨ ਪ੍ਰੋਗਰਾਮ ਅਤੇ 14 ਸ਼ਹਿਦ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ‘ਤੇ ਇੱਕ ਚਿੱਤਰਕਾਰੀ ਇਤਿਹਾਸ ਜਾਰੀ ਕਰਨਗੇ

ਲਘੁ ਵਨ ਉਤਪਾਦਾਂ ਨੂੰ ਨਿਊਨਤਮ ਸਮਰਥਨ ਮੁੱਲ ਪ੍ਰਦਾਨ ਕਰਨ ਦੇ ਲਈ ਐੱਮਆਈਐੱਸ ਪੋਰਟਲ ਵੀ ਸ਼ੁਰੂ ਕੀਤਾ ਜਾਵੇਗਾ

ਟ੍ਰਾਈਫੇਡ ਅਤੇ ਯੂਨੀਸੇਫ ਜਨਜਾਤੀ ਬਸਤੀਆਂ ਤੱਕ ਪਹੁੰਚਣ ਦੇ ਲਈ “ਸੰਵਾਦ” ਨਾਮਕ ਸੰਚਾਰ ਅਭਿਯਾਨ ‘ਤੇ ਸੰਯੁਕਤ ਤੌਰ ‘ਤੇ ਕੰਮ ਕਰੇਗਾ

Posted On: 22 DEC 2021 4:15PM by PIB Chandigarh

ਕੇਂਦਰੀ ਜਨਜਾਤੀ ਕਾਰਜ ਮੰਤਰੀ, ਸ਼੍ਰੀ ਅਰਜੁਨ ਮੁੰਡਾ 23 ਦਸੰਬਰ ਨੂੰ ਨਵੀਂ ਦਿੱਲੀ ਵਿੱਚ “ਟ੍ਰਾਈਫੇਡ ਵਨ ਧਨ- ਏ ਕ੍ਰੌਨਿਕਲ ਆਵ੍ ਟ੍ਰਾਈਬਲ ਗ੍ਰਿਟ ਐਂਡ ਐਂਟਰਪ੍ਰਾਈਜ਼” ਦੀ ਸ਼ੁਰੂਆਤ ਕਰਨਗੇ। ਸ਼੍ਰੀ ਅਰਜੁਨ ਮੁੰਡਾ 14 ਸ਼ਹਿਦ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਗਠਨ ਅਤੇ ਲਘੁ ਵਨ ਉਤਪਾਦਾਂ ਨੂੰ ਨਿਊਨਤਮ ਸਮਰਥਨ ਮੁੱਲ ਪ੍ਰਦਾਨ ਕਰਨ ਦੇ ਲਈ ਇੱਕ ਐੱਮਆਈਐੱਸ ਪੋਰਟਲ ਵੀ ਜਾਰੀ ਕਰਨਗੇ। ਇਸ ਅਵਸਰ ‘ਤੇ ਸ਼੍ਰੀ ਅਰਜੁਨ ਮੁੰਡਾ ਟ੍ਰਾਈਬਸ ਇੰਡੀਆ ਅਤੇ ਵਨ ਧਨ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਲਈ ਨੌ ਪ੍ਰਚਾਰ ਵੀਡੀਓ ਦੇ ਨਾਲ ਸੰਵਾਦ ਨਾਮਕ ਇੱਕ ਸੰਚਾਰ ਅਭਿਯਾਨ ਵੀ ਸ਼ੁਰੂ ਕਰਨਗੇ।

ਟ੍ਰਾਈਫੇਡ ਨੇ ਦੇਸ਼ ਵਿੱਚ ਜਨਜਾਤੀ ਉੱਦਮਾਂ ਨੂੰ ਹੁਲਾਰਾ ਦੇਣ ਦੇ ਲਈ ਕੀਤੇ ਗਏ ਕਾਰਜਾਂ ਦੇ ਨਾਲ-ਨਾਲ ਵਨ ਧਨ ਵਿਕਾਸ ਯੋਜਨਾ ਦੇ ਤਹਿਤ ਜਨਜਾਤੀ ਉੱਦਮੀਆਂ ਦੀਆਂ ਉਪਲੱਬਧੀਆਂ ਨੂੰ ਇੱਕ ਇਤਿਹਾਸ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਯੋਜਨਾ ਦਾ ਗਹਿਨ ਵਿਚਾਰ, ਕੀ ਕੀਤਾ ਗਿਆ ਹੈ, ਕੀ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਯੋਜਨਾ ਦਾ ਸੰਚਾਲਨ ਕਰਨ ਵਾਲੇ ਲੋਕਾਂ ਦੇ ਲਈ ਕਿਸ ਪ੍ਰਕਾਰ ਸਹਾਇਤਾ ਪ੍ਰਦਾਨ ਕਰ ਸਕਦਾ ਹੈ ਉਸ ਬਾਰੇ ਇਹ ਸਚਿੱਤਰ ਬਿਰਤਾਂਤ ਜਾਣਕਾਰੀ ਪ੍ਰਦਾਨ ਕਰਦਾ ਹੈ।

ਟ੍ਰਾਈਫੇਡ ਪਿਛਲੇ 3 ਵਰ੍ਹਿਆਂ ਤੋਂ ਯੂਨੀਸੇਫ ਦੇ ਨਾਲ ਜੁੜਿਆ ਹੋਇਆ ਹੈ। ਟ੍ਰਾਈਫੇਡ ਪੂਰੇ ਦੇਸ਼ ਦੇ ਜਨਜਾਤੀ ਖੇਤਰਾਂ ਵਿੱਚ ਕੋਰੋਨਾ ਅਤੇ ਕੋਵਿਡ-19 ਦੇ ਸੰਬੰਧ ਵਿੱਚ ਜਾਗਰੂਕਤਾ ਪੈਦਾ ਕਰਨ ਵਾਲੇ ਸੰਦੇਸ਼ ਦੇ ਪ੍ਰਚਾਰ ਕਰ ਰਿਹਾ ਹੈ। ਟੀਕਾਕਰਨ ਅਭਿਯਾਨ ਦੇ ਤਹਿਤ ਇਸ ਪਹਿਲ ਦੇ ਮਾਧਿਅਮ ਨਾਲ 12 ਕਰੋੜ ਤੋਂ ਜ਼ਿਆਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਹੁਣ ਟ੍ਰਾਈਫੇਡ ਅਤੇ ਯੂਨੀਸੇਫ ਰੇਡੀਓ ਤੇ ਹੋਰ ਇਲੈਕਟ੍ਰੌਨਿਕ ਮੀਡੀਆ ਦੇ ਮਾਧਿਅਮ ਨਾਲ ਜਨਜਾਤੀ ਬਸਤੀਆਂ ਤੱਕ ਪਹੁੰਚਣ ਦੇ ਲਈ “ਸੰਵਾਦ” ਨਾਮਕ ਸੰਚਾਰ ਅਭਿਯਾਨ ‘ਤੇ ਸੰਯੁਕਤ ਤੌਰ ‘ਤੇ ਕੰਮ ਕਰਨ ਜਾ ਰਹੇ ਹਨ। ਇਸ ਦਾ ਉਦੇਸ਼ ਸਮਾਜਿਕ ਤੌਰ ‘ਤੇ ਉਪਯੋਗੀ ਸਾਰੇ ਕਾਰਜਾਂ ਦੇ ਲਈ ਇੱਕ ਸੰਚਾਰ, ਨਿਗਰਾਨੀ ਅਤੇ ਫੀਡਬੈਕ ਤੰਤਰ ਦਾ ਨਿਰਮਾਣ ਕਰਨਾ ਹੈ, ਜਿਸ ਨਾਲ ਵਨ ਧਨ ਪ੍ਰੋਗਰਾਮ ਸਮੇਤ ਕੁਝ ਉਪਯਕੁਤ ਪਰਿਣਾਮ ਪ੍ਰਾਪਤ ਹੁੰਦੇ ਹਨ।

ਰਾਸ਼ਟਰੀ ਫਿਲਮ ਵਿਕਾਸ ਨਿਗਮ ਦੁਆਰਾ ਦੇਸ਼ ਵਿੱਚ ਟ੍ਰਾਈਫੇਡ ਅਤੇ ਵਨ ਧਨ ਉਤਪਾਦਾਂ ਨੂੰ ਹੁਲਾਰਾ ਦੇਣ ਦੇ ਲਈ ਨੌ ਪ੍ਰਚਾਰ ਵੀਡੀਓ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਕੱਲ੍ਹ ਜਾਰੀ ਕੀਤਾ ਜਾਵੇਗਾ।

ਟ੍ਰਾਈਫੇਡ, ਖੇਤੀਬਾੜੀ ਮੰਤਰਾਲੇ ਦੀ ਇੱਕ ਲਾਗੂਕਰਨ ਏਜੰਸੀ ਹੈ, ਜਿਸ ਦਾ ਕੰਮ ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਤਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਗੁਜਰਾਤ ਰਾਜਾਂ ਵਿੱਚ 14 ਸ਼ਹਿਦ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦਾ ਗਠਨ ਕਰਨਾ ਹੈ। ਇਨ੍ਹਾਂ 14 ਸ਼ਹਿਦ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ) ਦੇ ਲਈ ਕਲਸਟਰ ਅਧਾਰਿਤ ਵਪਾਰ ਸੰਗਠਨਾਂ (ਸੀਬੀਬੀਓ) ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜੋ ਸਮੁਦਾਇਕ ਜੁੜਾਅ, ਬੇਸਲਾਈਨ ਸਰਵੇਖਣ, ਕਲਸਟਰ ਨੂੰ ਅੰਤਿਮ ਰੂਪ ਪ੍ਰਦਾਨ ਕਰਨਾ, ਵੈਲਿਊ ਚੇਨ ਸਟਡੀ, ਸਮੂਹਾਂ ਦਾ ਗਠਨ ਅਤੇ 14 ਸ਼ਹਿਦ ਐੱਫਪੀਓ ਦੇ ਰਜਿਸਟ੍ਰੇਸ਼ਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹਿਣਗੇ। ਇਸ ਦੇ ਮਾਧਿਅਮ ਨਾਲ 7 ਰਾਜਾਂ ਵਿੱਚ 5,000 ਜਨਜਾਤੀ ਲੋਕਾਂ ਨੂੰ ਲਾਭਪ੍ਰਦ ਰੋਜ਼ਗਾਰ ਪ੍ਰਾਪਤ ਹੋਵੇਗਾ ਅਤੇ ਇਹ ਦੂਸਰਿਆਂ ਦੇ ਲਈ ਇੱਕ ਉਦਾਹਰਣ ਪੇਸ਼ ਕਰੇਗਾ।

 

****

ਐੱਨਬੀ/ਐੱਸਕੇ(Release ID: 1784685) Visitor Counter : 49