ਬਿਜਲੀ ਮੰਤਰਾਲਾ
ਪਾਵਰ ਸੀਪੀਐੱਸਈਜ਼ ਨੇ ਕੈਪੇਕਸ ਨਿਵੇਸ਼ ਵਿੱਚ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 45% ਦਾ ਵਾਧਾ ਦਰਜ ਕੀਤਾ
ਬਿਜਲੀ ਮੰਤਰਾਲੇ ਨੇ ਮੌਜੂਦਾ ਵਿੱਤ ਵਰ੍ਹੇ ਵਿੱਚ ਨਵੰਬਰ ਤੱਕ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 35,628.6 ਕਰੋੜ ਰੁਪਏ ਦਾ ਨਿਵੇਸ਼ ਕੀਤਾ
प्रविष्टि तिथि:
19 DEC 2021 2:14PM by PIB Chandigarh
ਵਿੱਤੀ ਵਰ੍ਹੇ (ਐੱਫਵਾਈ) 2021-22 ਦੇ ਲਈ ਬਿਜਲੀ ਮੰਤਰਾਲੇ ਦੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਦੇ ਕੈਪੀਟਲ ਐਕਸਪੈਂਡੀਚਰ (ਕੈਪੇਕਸ) ਦਾ ਟੀਚਾ 50,690.52 ਕਰੋੜ ਰੁਪਏ ਹੈ। ਵਿੱਤ ਵਰ੍ਹੇ 2020-21 ਦੇ ਦੌਰਾਨ, ਬਿਜਲੀ ਖੇਤਰ ਦੇ ਸੀਪੀਐੱਸਈ ਨੇ ਨਵੰਬਰ ਮਹੀਨੇ ਤੱਕ 22,127 ਕਰੋੜ ਰੁਪਏ ਦਾ ਕੈਪੀਟਲ ਐਕਸਪੈਂਡੀਚਰ ਖਰਚ ਕੀਤਾ ਜੋ ਉਸ ਵਿੱਤ ਵਰ੍ਹੇ ਦੇ ਕੁੱਲ ਖਰਚ ਦਾ 49.3% ਸੀ।
ਹਾਲਾਂਕਿ, ਵਿੱਤ ਵਰ੍ਹੇ 2021-22 ਦੇ ਦੌਰਾਨ, ਬਿਜਲੀ ਮੰਤਰਾਲੇ ਦੇ ਸੀਪੀਐੱਸਈ ਨੇ ਹੁਣ ਤੱਕ 32,137 ਕਰੋੜ ਰੁਪਏ ਦੇ ਕੈਪੀਟਲ ਐਕਸਪੈਂਡੀਚਰ ਦਾ ਨਿਵੇਸ਼ ਕੀਤਾ ਹੈ ਜੋ ਸਲਾਨਾ ਕੈਪੀਟਲ ਐਕਸਪੈਂਡੀਚਰ ਟੀਚੇ ਦਾ 63.4% ਹੈ।
ਇਸ ਪ੍ਰਕਾਰ, ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਸਮੁੱਚੇ ਅਤੇ ਮੁਕਾਬਲਤਨ ਰੂਪ ਵਿੱਚ ਮੰਤਰਾਲੇ ਦੀ ਐਕਸਪੈਂਡੀਚਰ ਕਾਰਗੁਜ਼ਾਰੀ ਬਿਹਤਰ ਹੈ। ਕੁੱਲ ਮਿਲਾ ਕੇ ਇਸ ਨੇ ਪਿਛਲੇ ਸਾਲ ਦੇ ਪ੍ਰਦਰਸ਼ਨ ਦੀ ਤੁਲਨਾ ਵਿੱਚ 45% ਦਾ ਵਾਧਾ ਦਿਖਾਇਆ ਹੈ।
ਬੁਨਿਆਦੀ ਢਾਂਚੇ ਦੇ ਵਿਕਾਸ ਦੀਆਂ ਯੋਜਨਾਵਾਂ ਵਿੱਚ ਵੀ ਮੰਤਰਾਲਾ ਚੰਗੀ ਪ੍ਰਗਤੀ ਕਰ ਰਿਹਾ ਹੈ। ਇਸ ਨੇ ਆਈਪੀਡੀਐੱਸ ਵਿੱਚ 1593.72 ਕਰੋੜ ਰੁਪਏ, ਡੀਡੀਯੂਜੀਜੇਵਾਈ ਵਿੱਚ 1007.51 ਕਰੋੜ ਰੁਪਏ ਅਤੇ ਉੱਤਰ-ਪੂਰਬੀ ਖੇਤਰ ਦੇ ਲਈ ਟ੍ਰਾਂਸਮਿਸ਼ਨ ਵਿਕਾਸ ਯੋਜਨਾਵਾਂ ਵਿੱਚ 890 ਕਰੋੜ ਰੁਪਏ ਖਰਚ ਕੀਤੇ ਹਨ। ਸੀਪੀਐੱਸਈ ਦੁਆਰਾ 32137.37 ਕਰੋੜ ਰੁਪਏ ਦੇ ਖਰਚ ਦੇ ਇਲਾਵਾ, ਮੰਤਰਾਲੇ ਦੀ ਵਿਕਾਸ ਯੋਜਨਾਵਾਂ ਦੇ ਮਾਧਿਅਮ ਨਾਲ ਬੁਨਿਆਦੀ ਢਾਂਚੇ ਵਿੱਚ 3491.23 ਕਰੋੜ ਰੁਪਏ ਦੀ ਅਤਿਰਿਕਤ ਰਕਮ ਦਾ ਨਿਵੇਸ਼ ਕੀਤਾ ਗਿਆ ਹੈ।
ਕੁੱਲ ਮਿਲਾ ਕੇ, ਬਿਜਲੀ ਮੰਤਰਾਲੇ ਨੇ ਨਵੰਬਰ ਦੇ ਆਖਰੀ ਤੱਕ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 35,628.6 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਬਿਜਲੀ ਮੰਤਰਾਲੇ ਦੇ ਸਕੱਤਰ ਦੁਆਰਾ ਯੋਜਨਾਵਾਂ ਅਤੇ ਪ੍ਰੋਜੈਕਟਾਂ ਦੀ ਪ੍ਰਗਤੀ ਦੇ ਹਫਤਾਵਾਰ ਅਧਾਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਬਿਜਲੀ ਮੰਤਰਾਲੇ ਨਿਯਮਿਤ ਨਿਗਰਾਨੀ ਅਤੇ ਹੋਰ ਮੰਤਰਾਲਿਆਂ ਤੇ ਰਾਜ ਸਰਕਾਰਾਂ ਦੇ ਨਾਲ ਤਾਲਮੇਲ ਦੇ ਮਾਧਿਅਮ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ।
***
ਐੱਮਵੀ/ਆਈਜੀ
(रिलीज़ आईडी: 1783552)
आगंतुक पटल : 196