ਰੱਖਿਆ ਮੰਤਰਾਲਾ
ਆਈਐੱਨਐੱਸ ਸ਼ਾਰਦੁਲ ਨੇ ਐੱਮਵੀ ਕਵਰੱਤੀ ਨੂੰ ਸੁਰੱਖਿਅਤ ਕੋਚੀ ਪਹੁੰਚਾਇਆ
Posted On:
19 DEC 2021 11:01AM by PIB Chandigarh
ਐੱਮਵੀ ਕਵਰੱਤੀ (ਲਕਸ਼ਦੀਪ ਡਿਵਲਪਮੈਂਟ ਕਾਰਪੋਰੇਸ਼ਨ ਲਿਮਿਟਿਡ ਰਨ ਸ਼ਿਪ) ਦੇ ਸਟਾਰਬੋਰਡ ਇੰਜਣ ਰੂਮ ਵਿੱਚ 30 ਨਵੰਬਰ, 2021 ਨੂੰ ਅੱਗ ਲਗ ਗਈ ਸੀ ਜਿਸ ਨੂੰ ਬਾਅਦ ਵਿੱਚ ਚਾਲਕ ਦਲ ਨੇ ਬੁਝਾ ਦਿੱਤਾ ਸੀ। ਹਾਲਾਂਕਿ ਅੱਗ ਨਾਲ ਹੋਏ ਨੁਕਸਾਨ ਕਾਰਨ ਜਹਾਜ਼ ਆਪਣਾ ਇੰਜਣ ਨਹੀਂ ਚਲਾ ਸਕਿਆ ਤੇ ਮੁਰੰਮਤ ਲਈ ਟੋਇੰਗ ਸਹਾਇਤਾ ਦੇ ਇੰਤਜ਼ਾਰ ਵਿੱਚ 30 ਨਵੰਬਰ, 2021 ਨੂੰ ਉਸ ਨੇ ਐਂਡਰੋਥ ਦ੍ਵੀਪ ਵਿੱਚ ਲੰਗਰ ਪਾਇਆ।
ਮੁਰੰਮਤ ਲਈ ਜਹਾਜ਼ ਨੂੰ ਐਂਡਰੋਥ ਤੋਂ ਕੋਚੀ ਤੱਕ ਲੈ ਜਾਣ ਦੀ ਲਕਸ਼ਦ੍ਵੀਪ ਪ੍ਰਸ਼ਾਸਨ ਨੂੰ ਬੇਨਤੀ ਦੇ ਅਧਾਰ ’ਤੇ ਭਾਰਤੀ ਨੇਵੀ ਨੇ 16 ਦਸੰਬਰ, 2021 ਨੂੰ ਸਮੱਸਿਆ ਗ੍ਰਸਤ ਜਹਾਜ਼ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਤੇਜ਼ ਕਾਰਵਾਈ ਦੇ ਰੂਪ ਵਿੱਚ ਆਈਐੱਨਐੱਸ ਸ਼ਾਰਦੁਲ ਨੂੰ ਐਂਡਰੋਥ ਭੇਜਿਆ। ਆਈਐੱਨਐੱਸ ਸ਼ਾਰਦੁਲ 21 ਦਸਬੰਰ, 2021 ਨੂੰ 17 ਵਜੇ ਖੇਤਰ ਵਿੱਚ ਪਹੁੰਚਿਆ। ਆਈਐੱਨਐੱਸ ਸ਼ਾਰਦੁਲ ਦੇ ਅਧਿਕਾਰੀਆਂ ਅਤੇ ਨਾਵਕਾਂ ਦੀ ਇੱਕ ਮਾਹਿਰ ਟੀਮ ਐਂਡਰੋਥ ਦੇ ਨੇਵਲ ਡਿਟੈਚਮੈਂਟ ਦੇ ਇੰਚਾਰਜ ਅਧਿਕਾਰੀ ਲੈਫਟੀਨੈਂਟ ਕਮਾਂਡਰ ਬਿਸ਼ਣੂ ਸੀ ਪਾਂਡਾ ਨਾਲ 17 ਦਸੰਬਰ, 2021 ਨੂੰ ਐੱਮਵੀ ਕਵਰੱਤੀ ’ਤੇ ਪਹੁੰਚੀ ਅਤੇ ਨੁਕਸਾਨ ਦਾ ਵਿਸਤ੍ਰਿਤ ਮੁੱਲਾਂਕਣ ਕੀਤਾ। ਪਰਸਪਰ ਗੱਲਬਾਤ ਦੌਰਾਨ ਨੇਵੀ ਦੇ ਚਾਲਕ ਦਲ ਨੇ ਜਹਾਜ਼ ਦੇ ਬੰਦਰਗਾਹ ਇੰਜਣ ਨੂੰ ਸ਼ੁਰੂ ਕਰਨ ਵਿੱਚ ਐੱਮਵੀ ਕਵਰੱਤੀ ਦੇ ਚਾਲਕ ਦਲ ਦੀ ਸਹਾਇਤਾ ਕੀਤੀ। ਆਈਐੱਨਐੱਸ ਸ਼ਾਰਦੁਲ ਦੁਆਰਾ ਟੋਇੰਗ ਗਿਅਰ ਐੱਮਵੀ ਕਵਰੱਤੀ ਨੂੰ ਦਿੱਤੇ ਗਏ ਅਤੇ ਟੋਇੰਗ ਪਰੀਖਣ ਐੱਮਵੀ ਕਵਰੱਤੀ ਨਾਲ ਕੀਤਾ ਗਿਆ। ਪਰੀਖਣ ਨੇ ਮਾਰਗ ਵਿੱਚ ਬੰਦਰਗਾਹ ਦੇ ਮੁੱਖ ਇੰਜਣ ਦੇ ਅਸਫਲ ਹੋਣ ਦੀ ਸਥਿਤੀ ਵਿੱਚ ਐੱਮਵੀ ਕਵਰੱਤੀ ਦੇ ਚਾਲਕ ਦਲ ਨੂੰ ਟੋਇੰਗ ਸੰਚਾਲਨ ਲਈ ਲਾਜ਼ਮੀ ਵਿਸ਼ਵਾਸ ਅਤੇ ਭਰੋਸਾ ਪ੍ਰਦਾਨ ਕੀਤਾ।
ਵਿਭਿੰਨ ਐਮਰਜੈਂਸੀ ਸਥਿਤੀਆਂ ਦੀ ਰਿਹਰਸਲ ਕਰਨ ਦੇ ਬਾਅਦ ਆਈਐੱਨਐੱਸ ਸ਼ਾਰਦੁਲ ਨੇ ਐੱਮਵੀ ਕਵਰੱਤੀ ਨੂੰ ਸੁਰੱਖਿਅਤ ਰੂਪ ਨਾਲ ਕੋਚੀ ਪੀਐੱਮ 18 ਦਸੰਬਰ 2021 ਤੱਕ ਪਹੁੰਚਾਇਆ। ਆਵਾਜਾਈ ਦੌਰਾਨ ਕਿਸੇ ਵੀ ਮਸ਼ੀਨਰੀ ਦੇ ਟੁੱਟਣ ਦੀ ਸਥਿਤੀ ਵਿੱਚ ਐੱਮਵੀ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਆਈਐੱਨਐੱਸ ਸ਼ਾਰਦੁਲ ਅਤੇ ਐਂਡਰੋਥ ਦੀ ਨੇਵੀ ਦੀ ਟੁਕੜੀ ਦੇ ਕਰਮਚਾਰੀਆਂ ਨੂੰ ਜਹਾਜ਼ ’ਤੇ ਉਤਾਰਿਆ ਗਿਆ।
************
ਵੀਐੱਮ/ਏਪੀ/ਪੀਐੱਸ
(Release ID: 1783289)
Visitor Counter : 203