ਸੱਭਿਆਚਾਰ ਮੰਤਰਾਲਾ
ਵੰਦੇ ਮਾਤਰਮ-ਨ੍ਰਿਤ ਉਤਸਵ ਦਾ ਗਰੈਂਡ ਫਿਨਾਲੇ 19 ਦਸੰਬਰ ਨੂੰ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ
4 ਜ਼ੋਨ ਦੇ 949 ਨ੍ਰਿਤ ਕਲਾਕਾਰਾਂ ਨਾਲ 73 ਸਮੂਹ ਸਿਖਰਲੇ ਸਨਮਾਨ ਲਈ ਮੁਕਾਬਲਾ ਕਰਨਗੇ
Posted On:
18 DEC 2021 2:58PM by PIB Chandigarh
ਅਖਿਲ ਭਾਰਤ ਵੰਦੇ ਮਾਤਰਮ ਨ੍ਰਿਤ ਉਤਸਵ ਦਾ ਗਰੈਂਡ ਫਿਨਾਲੇ 19 ਦਸੰਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। 4 ਜ਼ੋਨ ਦੇ 949 ਨ੍ਰਿਤ ਕਲਾਕਾਰਾਂ ਨਾਲ 73 ਸਮੂਹਾਂ ਨੇ ਫਾਈਨਲ ਪ੍ਰਤੀਯੋਗਤਾ ਵਿੱਚ ਜਗ੍ਹਾ ਬਣਾਈ ਹੈ। ਫਾਈਨਲ ਵਿੱਚ ਨ੍ਰਿਤ ਕਲਾਕਾਰ ਸਿਖਰਲੇ ਸਨਮਾਨ ਲਈ ਮੁਕਾਬਲਾ ਕਰਨਗੇ ਅਤੇ ਇਨ੍ਹਾਂ ਜੇਤੂਆਂ ਨੂੰ ਜੀਵਨ ਵਿੱਚ ਇੱਕ ਵਾਰ ਮਿਲਣ ਵਾਲੇ ਅਵਸਰ ਦੇ ਰੂਪ ਵਿੱਚ ਗਣਤੰਤਰ ਦਿਵਸ ਪਰੇਡ ਵਿੱਚ ਆਪਣੀ ਪ੍ਰਤਿਭਾ ਨੂੰ ਦਿਖਾਉਣ ਦਾ ਮੌਕਾ ਮਿਲੇਗਾ ਜਿਸ ਨੂੰ ਨਾ ਕੇਵਲ ਭਾਰਤ ਵਿੱਚ ਬਲਕਿ ਦੁਨੀਆ ਭਰ ਵਿੱਚ ਦੇਖਿਆ ਜਾਂਦਾ ਹੈ।
ਗਰੈਂਡ ਫਿਨਾਲੇ ਵਿੱਚ ਸੰਸਕ੍ਰਿਤੀ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ, ਰੱਖਿਆ ਅਤੇ ਸੈਰ ਸਪਾਟਾ ਰਾਜ ਮੰਤਰੀ ਸ਼੍ਰੀ ਅਜੈ ਭੱਟ, ਪ੍ਰਸਿੱਧ ਅਭਿਨੇਤਰੀ-ਗਾਇਕਾ-ਨ੍ਰਤਕੀ ਇਲਾ ਅਰੁਣ, ਸ਼ੋਭਨਾ ਨਾਰਾਇਣ, ਸ਼ਿਬਾਨੀ ਕਸ਼ਿਅਪ ਅਤੇ ਸੋਨਲ ਮਾਨਸਿੰਘ ਦੇ ਨਾਲ-ਨਾਲ ਕਲਾ ਅਤੇ ਸੰਸਕ੍ਰਿਤੀ ਦੇ ਖੇਤਰ ਦੀਆਂ ਕਈ ਹੋਰ ਹਸਤੀਆਂ ਮੌਜੂਦ ਰਹਿਣਗੀਆਂ। ਰਾਨੀ ਖਾਨਮ ਅਤੇ ਉਨ੍ਹਾਂ ਦੀ ਟੀਮ ਵੰਦੇ ਮਾਤਰਮ ਨਾਮਕ ਵਿਸ਼ੇਸ਼ ਰੂਪ ਨਾਲ ਕੋਰਿਓਗ੍ਰਾਫ ਕੀਤੀ ਗਈ ਪੇਸ਼ਕਾਰੀ ਪੇਸ਼ ਕਰੇਗੀ ਅਤੇ ਦਿੱਗਜ ਨ੍ਰਤਕੀ ਤਨੂਸ਼੍ਰੀ ਸ਼ੰਕਰ ਅਤੇ ਉਨ੍ਹਾਂ ਦੀ ਮੰਡਲੀ ਉਸ ਦਿਨ ਸਟਾਰ ਪਰਫਾਰਮਰ ਹੋਵੇਗੀ।
https://twitter.com/PIBCulture/status/1472066987454963713
ਵੰਦੇ ਮਾਤਰਮ ਰੱਖਿਆ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਦੀ ਇੱਕ ਅਨੋਖੀ ਪਹਿਲ ਹੈ ਜਿਸ ਦਾ ਆਯੋਜਨ ਭਾਰਤ ਦੀ ਅਜ਼ਾਦੀ ਦੇ 75 ਸਾਲ ਸਬੰਧੀ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ। ਇਸ ਪ੍ਰਤੀਯੋਗਤਾ ਦਾ ਮੁੱਖ ਉਦੇਸ਼ ਦੇਸ਼ ਭਰ ਤੋਂ ਮੋਹਰੀ ਨ੍ਰਿਤ ਪ੍ਰਤਿਭਾਵਾਂ ਦੀ ਚੋਣ ਕਰਨਾ ਅਤੇ ਗਣਤੰਤਰ ਦਿਵਸ ਪਰੇਡ 2022 ਦੌਰਾਨ ਉਨ੍ਹਾਂ ਨੂੰ ਆਪਣਾ ਪ੍ਰਦਰਸ਼ਨ ਦਿਖਾਉਣ ਦਾ ਅਵਸਰ ਪ੍ਰਦਾਨ ਕਰਨਾ ਹੈ।
https://twitter.com/PIBCulture/status/1471821187978194947
ਖੇਤਰੀ ਪੱਧਰ ਦੀ ਪ੍ਰਤੀਯੋਗਤਾ ਲਈ 200 ਤੋਂ ਜ਼ਿਆਦਾ ਟੀਮਾਂ ਤੋਂ 2400 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੂੰ ਚੁਣਿਆ ਗਿਆ ਸੀ। ਖੇਤਰੀ ਪੱਧਰ ’ਤੇ ਫਾਈਨਲ ਪ੍ਰਤੀਯੋਗਤਾ ਕੋਲਕਾਤਾ, ਮੁੰਬਈ, ਬੰਗਲੁਰੂ ਅਤੇ ਦਿੱਲੀ ਵਿੱਚ 9 ਤੋਂ 12 ਦਸੰਬਰ ਤੱਕ ਆਯੋਜਿਤ ਹੋਈ ਜਿੱਥੇ 104 ਸਮੂਹਾਂ ਨੇ ਇੱਕ ਸਨਮਾਨਤ ਜਿਊਰੀ ਅਤੇ ਪ੍ਰਸ਼ੰਸਕਾਂ ਦੇ ਸਾਹਮਣੇ ਆਪਣੇ ਨ੍ਰਿਤ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਮੂਹਾਂ ਨੇ ਸ਼ਾਸਤਰੀ, ਲੋਕ, ਆਦਿਵਾਸੀ ਅਤੇ ਫਿਊਜਨ ਜਿਹੀਆਂ ਵਿਭਿੰਨ ਨ੍ਰਿਤ ਸ਼੍ਰੇਣੀਆਂ ਵਿੱਚ ਵਿਸ਼ੇਸ਼ ਰੂਪ ਨਾਲ ਕੋਰਿਓਗ੍ਰਾਫ਼ ਕੀਤੀ ਗਈ ਨ੍ਰਿਤ ਪ੍ਰਸਤੂਤੀ ਪੇਸ਼ ਕੀਤੀ। ਅਜਿਹੇ ਵਿੱਚ ਪੂਰੇ ਭਾਰਤ ਦੀਆਂ ਪ੍ਰਤਿਭਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਵਿਭਿੰਨ ਸ਼੍ਰੇਣੀਆਂ ਵਿੱਚ ਸਮਾਜ ਦੇ ਸਾਰੇ ਵਰਗਾਂ ਦੀ ਉਤਸ਼ਾਹਪੂਰਬਕ ਭਾਗੀਦਾਰੀ ਰਹੀ।
ਸਾਰੇ 4 ਜ਼ੋਨ ਦੇ ਇਨ੍ਹਾਂ 104 ਸਮੂਹਾਂ ਵਿੱਚੋਂ 949 ਨ੍ਰਤਕਾਂ ਨਾਲ 73 ਸਮੂਹਾਂ ਨੇ ਗਰੈਂਡ ਫਿਨਾਲੇ ਵਿੱਚ ਜਗ੍ਹਾ ਬਣਾਈ ਹੈ ਜੋ 19 ਦਸੰਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਇੱਥੇ ਨ੍ਰਿਤ ਕਲਾਕਾਰ ਸਿਖਰਲੇ ਸਨਮਾਨ ਦੇ ਨਾਲ-ਨਾਲ ਗਣਤੰਤਰ ਦਿਵਸ ਪਰੇਡ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪਾਉਣ ਲਈ ਮੁਕਾਬਲਾ ਕਰਨਗੇ। ਇਹ ਮੌਕਾ ਜੀਵਨ ਵਿੱਚ ਵਾਰ-ਵਾਰ ਨਹੀਂ ਮਿਲਦਾ ਹੈ। ਪਰੇਡ ਸਮਾਰੋਹ ਨੂੰ ਨਾ ਕੇਵਲ ਭਾਰਤ ਵਿੱਚ ਬਲਕਿ ਦੁਨੀਆ ਭਰ ਵਿੱਚ ਦੇਖਿਆ ਜਾਂਦਾ ਹੈ।
ਗਰੈਂਡ ਫਿਨਾਲੇ ਦੇ ਸਿਖਰਲੇ 480 ਨ੍ਰਿਤ ਕਲਾਕਾਰਾਂ ਨੂੰ ਜੇਤੂ ਐਲਾਨਿਆ ਜਾਵੇਗਾ ਅਤੇ ਉਨ੍ਹਾਂ ਨੂੰ 26 ਜਨਵਰੀ 2022 ਨੂੰ ਰਾਜਪਥ, ਨਵੀਂ ਦਿੱਲੀ ਵਿੱਚ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਵਿੱਚ ਪ੍ਰਸਤੂਤੀ ਦੇਣ ਦਾ ਸੁਨਹਿਰਾ ਅਵਸਰ ਮਿਲੇਗਾ।
ਵੰਦੇ ਮਾਤਰਮ ਪ੍ਰਤੀਯੋਗਤਾ 17 ਨਵੰਬਰ ਨੂੰ ਜ਼ਿਲ੍ਹਾ ਪੱਧਰ ’ਤੇ ਸ਼ੁਰੂ ਹੋਈ ਸੀ ਅਤੇ ਇਸ ਵਿੱਚ 325 ਸਮੂਹਾਂ ਵਿੱਚ 3,870 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਜ਼ਿਲ੍ਹਾ ਪੱਧਰ ’ਤੇ ਚੁਣੇ ਗਏ ਪ੍ਰਤੀਭਾਗੀਆਂ ਨੇ 30 ਨਵੰਬਰ, 2021 ਨੂੰ ਰਾਜ ਪੱਧਰੀ ਪ੍ਰਤੀਯੋਗਤਾ ਵਿੱਚ ਭਾਗ ਲਿਆ। 4 ਦਸੰਬਰ 2021 ਤੱਕ ਇਨ੍ਹਾਂ 5 ਦਿਨਾਂ ਦੇ ਸਮੇਂ ਵਿੱਚ ਰਾਜ ਪੱਧਰੀ ਪ੍ਰਤੀਯੋਗਤਾ ਲਈ 20 ਤੋਂ ਜ਼ਿਆਦਾ ਵਰਚੁਅਲ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਰਾਜ ਪੱਧਰ ਲਈ 300 ਤੋਂ ਜ਼ਿਆਦਾ ਸਮੂਹਾਂ ਦੀ ਚੋਣ ਕੀਤੀ ਗਈ ਜਿਸ ਵਿੱਚ 3,000 ਤੋਂ ਜ਼ਿਆਦਾ ਨ੍ਰਿਤ ਕਲਾਕਾਰ/ਪ੍ਰਤੀਭਾਗੀ ਸ਼ਾਮਲ ਸਨ। ਇਸ ਪ੍ਰਕਾਰ ਇੱਕ ਮਹੀਨੇ ਤੱਕ ਇਸ ਆਯੋਜਨ ਨੇ ਸਾਰੇ ਪ੍ਰਤੀਭਾਗੀਆਂ ਨੂੰ ਰਾਸ਼ਟਰੀ ਪੱਧਰ ’ਤੇ ਅਵਸਰ ਪਾਉਣ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ।
ਗਰੈਂਡ ਫਿਨਾਲੇ ਪ੍ਰਤੀਯੋਗਤਾ ਨੂੰ ਵੰਦੇ ਮਾਤਰਮ ਦੇ ਅਧਿਕਾਰਕ ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ ਦੇ ਨਾਲ ਨਾਲ ਵੈੱਬਸਾਈਟ (vandebharatamnrityautsav.in) ਅਤੇ ਮੋਬਾਇਲ ਐਪਲੀਕੇਸ਼ਨ ’ਤੇ ਵੀ ਲਾਈਵ ਦੇਖਿਆ ਜਾ ਸਕਦਾ ਹੈ।
**********
ਐੱਨਬੀ/ਐੱਸਕੇ
(Release ID: 1783199)