ਆਯੂਸ਼

ਆਯੁਸ਼ ਮੰਤਰਾਲੇ ਨੇ ‘ਸੰਪੂਰਨ ਸਿਹਤ ਅਤੇ ਦੇਖਭਾਲ’ ਦੇ ਲਈ ਨਵੀਂਆਂ ਸਿਫਾਰਸ਼ਾਂ ਜਾਰੀ ਕੀਤੀਆਂ


ਦਸਤਾਵੇਜ਼ਾਂ ਵਿੱਚ ਸੰਪੂਰਨ ਸਿਹਤ ਦੇ ਸੰਕਲਪ ਨੂੰ ਸਾਹਮਣੇ ਰੱਖਿਆ ਗਿਆ ਅਤੇ ਸਵੈ-ਦੇਖਭਾਲ ‘ਤੇ ਜ਼ੋਰ ਦਿੱਤਾ ਗਿਆ ਹੈ

Posted On: 15 DEC 2021 5:02PM by PIB Chandigarh

ਦੁਨੀਆ ਭਰ ਵਿੱਚ ਜਾਰੀ ਕੋਵਿਡ-19 ਮਹਾਮਾਰੀ ਦੇ ਖਤਰੇ ਦੇ ਨਾਲ,ਆਯੁਸ਼ ਮੰਤਰਾਲਾ ‘ਸਮੁੱਚੀ ਸਿਹਤ’ ਦੇ ਸੰਕਲਪ ਨੂੰ ਸਾਹਮਣੇ ਰੱਖਦੇ ਹੋਏ ਇੱਕ ਵਿਆਪਕ ਦਸਤਾਵੇਜ਼ ਲੈ ਕੇ ਆਇਆ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ , ‘ਸੰਪੂਰਨ ਸਿਹਤ  ਅਤੇ ਦੇਖਭਾਲ’ ‘ਤੇ ਜਨਤਾ ਦੇ ਲਈ ਸਿਫਾਰਸ਼ਾਂਨਿਵਾਰਕ ਉਪਾਵਾਂ ਅਤੇ ਦੇਖਭਾਲ  ‘ਤੇ ਧਿਆਨ ਕੇਂਦਰਿਤ ਕਰਦੀਆਂ ਹਨ।

ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ , “ਕੋਵਿਡ-19 ਇੱਕ ਨਵੀਂ ਬਿਮਾਰੀ ਹੈ ਅਤੇ ਇਸ ਨੂੰ ਪੋਸਟ-ਕੋਵਿਡ ਸਿੰਡ੍ਰੋਮ ਅਤੇ ਲੰਗ ਕੋਵਿਡ-19 ਦੇ ਰੂਪ ਵਿੱਚ ਪਹਿਚਾਣੀ ਜਾਣ ਵਾਲੀ ਪ੍ਰਾਥਮਿਕ ਬਿਮਾਰੀ ਦੇ ਸੀਕਵੇਲ ਦੇ ਵਿਕਾਸ ਦਾ ਲੱਛਣ  ਹੈ  ਇਹ ਦੇਖਿਆ ਗਿਆ ਹੈ ਕਿ ਸਾਰਸ-ਕੌਵ-2 ਤੋਂ ਠੀਕ ਹੋਣ ਵਾਲੇ ਮਰੀਜ਼ ਲਗਾਤਾਰ ਅਤੇ ਅਕਸਰਕਮਜ਼ੋਰ ਕਰਨ ਵਾਲੇ ਲੱਛਣਾਂ ਤੋਂ ਪੀੜਤ ਹੁੰਦੇ ਹਨਜੋ ਉਨ੍ਹਾਂ ਦੇ ਪ੍ਰਰੰਭਿਕ ਨਿਦਾਨ ਦੇ ਕਈ ਮਹੀਨੇ ਤੱਕ ਚਲਦੇ ਹਨ।

 

ਦਸਤਾਵੇਜ਼ ਸੰਪੂਰਨ ਸਿਹਤ ਦੇ ਸੰਕਲਪ ਨੂੰ ਸਾਹਮਣੇ ਰੱਖਦਾ ਹੈਜੋ ਜੀਵਨ ਅਤੇ ਸਿਹਤ ਦੇ ਵਿਭਿੰਨ ਆਯਾਮਾਂ ਨੂੰ ਸੰਬੋਧਿਤ ਕਰਕੇ ਵਿਅਕਤੀਆਂ ਦੀ ਸਵੈ ਦੀ ਦੇਖਭਾਲ ‘ਤੇ ਜ਼ੋਰ ਦਿੰਦਾ ਹੈ। “ਸੰਪੂਰਨ ਸਿਹਤ ਅਤੇ ਕਲਿਆਣ” ‘ਤੇ ਇਨ੍ਹਾਂ ਸਿਫਾਰਸ਼ਾਂ ਨੂੰ ਆਯੁਸ਼ ਨਿਵਾਰਕ ਉਪਾਵਾਂ ਅਤੇ ਕੋਵਿਡ-19 ਅਤੇ ਲੌਂਗ ਕੋਵਿਡ-19 ਦੇ ਸੰਬੰਧ ਵਿੱਚ ਦੇਖਭਾਲ ਦੇ ਨਾਲ ਇੱਕ ਸਿਹਤਮੰਦ ਜੀਵਨ ਸ਼ੈਲੀ ਦੀ ਜ਼ਰੂਰਤ ‘ਤੇ ਬਲ ਦਿੱਤਾ ਗਿਆ ਹੈ।

 

ਮੰਤਰਾਲੇ ਦੁਆਰਾ ਆਮ ਨਿਵਾਰਕ ਉਪਾਵਾਂਪ੍ਰਣਾਲੀਗਤ ਪ੍ਰਤੀਰੱਖਿਆ ਨੂੰ ਪ੍ਰੋਤਸਾਹਨ ਦੇਣ ਦੇ ਤਰੀਕਿਆਂਸਥਾਨਕ ਮਯੁਕੋਸਲ ਪ੍ਰਤਿਰੱਖਿਆ ਨੂੰ ਪ੍ਰੋਤਸਾਹਨ ਦੇਣ ਦੇ ਤਰੀਕਿਆਂ ਦੇ ਨਾਲ-ਨਾਲ ਹੋਰਨਾਂ ਨਿਵਾਰਕ ਉਪਾਵਾਂ ਜਿਹੇ ਧੂਮਨ (ਧੂਪਨਾਦੀ ਸਿਫਾਰਸ਼ ਕੀਤੀ ਗਈ ਹੈ।

 

ਆਯੁਸ਼ ਪ੍ਰਥਾਵਾਂ ਅਤੇ ਸਥਾਨਕ ਮਯੁਕੋਸਲ ਪ੍ਰਤੀਰੱਖਿਆ ਰਾਹਤ ਦੇ ਲਈ ਚਿਤ੍ਰਾਤਮਕ ਪ੍ਰਸਤੁਤੀਚੰਗੇ ਅਤੇ ਕਮਜ਼ੋਰ ਪਾਚਣ (ਅਗਨੀ), ਪੋਸ਼ਣਪ੍ਰਤੀਰੱਖਿਆ ਅਤੇ ਸੰਕ੍ਰਮਣ ਦੇ ਵਿੱਚ ਸੰਬੰਧਅਤੇ ਭੁੱਖ ਦੀ ਤਾਕਤ (ਅਗਨੀਦੇ ਸੰਬੰਧ ਵਿੱਚ ਆਹਾਰ ਦੀ ਸਪੱਸ਼ਟ ਵਿਵਸਥਾ ਨੂੰ ਵੀ ਅਧਿਕਤਮ ਸਮਝ ਅਤੇ ਆਮ ਜਨਤਾ ਤੱਕ ਪਹੁੰਚ ਦੇ ਲਈ ਸਿਫਾਰਸ਼ਾਂ ਇਸ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ।

ਕੋਵਿਡ-19 ਅਤੇ ਪੋਸਟ/ਲੌਂਗ ਕੋਵਿਡ-19 ਦੇ ਲਈ ਮਾਨਸਿਕ ਸਿਹਤ ਦੇ ਲਈ ਸਿਫਾਰਸ਼ਾਂ ਅਤੇ ਮਾਨਸਿਕ ਤਾਕਤ (ਸੱਤਵਬਾਲਾਵਧਾਉਣ ਦੇ ਉਪਾਅ ਵੀ ਦਸਤਾਵੇਜ਼ ਦਾ ਹਿੱਸਾ ਹਨਜੋ ਆਯੁਸ਼ ਮੰਤਰਾਲੇ ਦੁਆਰਾ ਜਾਰੀ ਪਿਛਲੇ ਦਿਸ਼ਾ ਨਿਰਦੇਸ਼ਾਂ/ਸਲਾਹ ਵਿੱਚ ਨਹੀਂ ਸਨ।

 

ਆਸਾਨੀ ਨਾਲ ਪਾਚਣ ਯੋਗ ਭੋਜਨ (ਲਘੂ ਆਹਾਰਜਿਸ ਤਰ੍ਹਾਂ ਮੂੰਗ ਦਾਲ (ਹਰਾ ਚਨਾਖਿਚੜੀ ਅਤੇ ਮੁਡਗਾ ਯੁਸ਼ਾ (ਮੂੰਗ ਦੀ ਦਾਲ ਦਾ ਸੂਪਦੇ ਵਿਅੰਜਨਾਂ ਨੂੰ ਸਾਵਧਾਨੀ ਦੇ ਨਾਲ ਚੁਣਿਆ ਗਿਆ ਹੈ ਅਤੇ ਸਿਫਾਰਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

ਦਸਤਾਵੇਜ਼ ਵਿੱਚ ਯੋਗ ਆਸਨਾਂ ਦੇ ਉਦਾਹਰਣ ਹਨ ਜਿਨ੍ਹਾਂ ਦਾ ਅਭਿਆਸ ਕੋਵਿਡ-19 ਦੇ ਦੌਰਾਨ ਲੋਕਾਂ ਨੂੰ ਆਸਾਨੀ ਨਾਲ ਸਮਝਾਉਣ ਦੇ ਲਈ ਤਸਵੀਰਾਂ ਦੇ ਨਾਲ ਕੀਤਾ ਜਾ ਸਕਦਾ ਹੈ।

 

ਇਹ ਸਿਫਾਰਸ਼ਾਂ ਕੋਵਿਡ-19 ਉਪਯੁਕਤ ਵਿਵਹਾਰ ਅਤੇ ਸਾਵਧਾਨੀ ਦੇ ਉਪਾਵਾਂ ਦੇ ਪੂਰਕ ਹਨ ਅਤੇ ਇਸ ਨੂੰ ਵਿਕਲਪ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਹੈ। ਸਿਹਤ ਅਧਿਕਾਰੀਆਂ ਦੁਆਰਾ ਸਮੇਂ-ਸਮੇਂ ‘ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮਾਸਕ ਦਾ ਉਪਯੋਗਹੱਥਾਂ ਨੂੰ ਬਾਰ-ਬਾਰ ਧੋਣਾ,ਸ਼ਰੀਰਕ.ਸਾਮਜਿਕ ਦੂਰੀਕੋਵਿਡ ਚੇਨ ਨੂੰ ਤੋੜਨ ਦੇ ਲਈ ਟੀਕਾਕਰਣਸਿਹਤਮੰਦ ਪੌਸ਼ਟਿਕ ਆਹਾਰਪ੍ਰਤੀਰੱਖਿਆ ਵਿੱਚ ਸੁਧਾਰ ਅਤੇ ਹੋਰਨਾਂ ਸਾਰੇ ਆਮ ਸਿਹਤ ਦੇਖਭਾਲ ਉਪਾਵਾਂ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ।

ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਵਿਭਿੰਨ ਸਿਹਤ ਅਥਾਰਿਟੀਆਂ (ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇਵਿਸ਼ਵ ਸਿਹਤ ਸੰਗਠਨ ਅਤੇ ਵਿਭਿੰਨ ਰਾਜ ਅਤੇ ਸਥਾਨਕ ਸਿਹਤ ਅਥਾਰਿਟੀਆਂਦੁਆਰਾ ਜਾਰੀ ਕੀਤੇ ਗਏ ਸਾਰੇ ਸਥਾਈ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾਣਾ ਹੈ ਅਤੇ ਆਯੁਸ਼ ਦਿਸ਼ਾ ਨਿਰਦੇਸ਼ ਵਰਤਮਾਨ ਵਿੱਚ ਕੋਵਿਡ-19 ਅਤੇ ਪੋਸਟਲੰਗ ਕੋਵਿਡ-19 ਦੇ ਸੰਬੰਧ ਵਿੱਚ ਪ੍ਰਬੰਧਨ ਦੀ ਦਿਸ਼ਾ ਵਿੱਚ “ਐਡ ਔਨ” ਦੇ ਰੂਪ ਵਿੱਚ ਸ਼ਾਮਲ ਹੋ ਸਕਦੇ ਹਨ।

 

ਇਸ ਵਿੱਚ ਅੱਗੇ ਕਿਹਾ ਗਿਆ  ਕਿ ਇੱਥੇ ਸਿਫਾਰਸ਼ ਕੀਤੀਆਂ ਗਈਆਂ ਦਵਾਈਆਂਜ਼ਰੂਰੀ ਦਵਾਈਆਂ ਦੀ ਸੂਚੀਮਾਨਕ ਉਪਚਾਰ ਦਿਸ਼ਾ ਨਿਰਦੇਸ਼ਭਾਰਤ ਭਰ ਦੇ ਵਿਭਿੰਨ ਸਿਹਤ ਅਧਿਕਾਰੀਆਂ ਦੁਆਰਾ ਜਾਰੀ ਕੀਤੀਆਂ ਗਈਆਂ ਹੋਰ ਸਿਫਾਰਸ਼ਾਂ ਦੇ ਵਿਚਾਰਾਂ ਦੇ ਨਾਲ ਭਾਰਤ ਦੇ ਆਯੁਵੈਦਿਕ ਫਾਰਮਾਕੋਪਿਯਾਆਯੁਸ਼ ਸਰਕਾਰ ਮੰਤਰਾਲੇ ‘ਤੇ ਆਧਾਰਿਤ ਹੈ।

ਕੋਵਿਡ-19 ਮਹਾਂਮਾਰੀ ਦੁਨੀਆ ਭਰ ਵਿੱਚ ਮਨੁੱਖੀ ਹੋਂਦ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਅਭੂਤਪੂਰਵ ਚੁਣੌਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰਸਾਰਸ-ਕੌਵ 2 ਨੇ ਹੁਣ ਤੱਕ ਵਿਸ਼ਵ ਪੱਧਰ 271 ਮਿਲੀਅਨ ਤੋਂ ਜ਼ਿਆਦਾ ਵਿਅਕਤੀਆਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ ਸਿੱਧੇ ਤੌਰ ‘ਤੇ 5.3 ਮਿਲੀਅਨ ਤੋਂ ਜ਼ਿਆਦਾ ਮੌਤਾਂ ਦੇ ਲਈ ਜਿੰਮੇਵਾਰ ਹੈ। ਭਾਰਤ ਵਿੱਚ ਹੁਣ ਤੱਕ 34.7 ਮਿਲੀਅਨ ਕੋਵਿਡ-19 ਮਾਮਲੇ ਸਾਹਮਣੇ  ਚੁੱਕੇ ਹਨਜਦਕਿ ਹੁਣ ਤੱਕ 4.76 ਲੱਖ ਮੌਤਾਂ ਹੋ ਚੁੱਕੀਆਂ ਹਨ। ਭਾਰਤ ਵਿੱਚ 1.34 ਅਰਬ ਕੋਵਿਡ ਟੀਕਾਕਰਣ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ।

******

ਐੱਸਕੇ



(Release ID: 1782331) Visitor Counter : 120


Read this release in: English , Urdu , Hindi , Tamil , Telugu