ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸ਼੍ਰੀ ਨਿਤਿਨ ਗਡਕਰੀ ਨੇ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਪ੍ਰੋਜੈਕਟਾਂ ਦੇ ਨਿਰਮਾਣ, ਪੁਨਰਵਾਸ ਅਤੇ ਅੱਪਗ੍ਰੇਡੇਸ਼ਨ ਵਿੱਚ ਸੁਧਾਰ ਦੀ ਪ੍ਰਵਾਨਗੀ ਦਿੱਤੀ

Posted On: 15 DEC 2021 5:03PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਓਡੀਸ਼ਾ ਦੇ ਕੇਸਿੰਗਾ ਵਿੱਚ ਐੱਨਐੱਚ-201 (ਵਰਤਮਾਨ ਵਿੱਚ ਐੱਨਐੱਚ-26) ਦੇ ਕਿਲੋਮੀਟਰ 176 ‘ਤੇ ਸਮਪਾਰ ਸੰਖਿਆ (ਲੇਵਲ ਕ੍ਰੌਸਿੰਗ) ਆਰਵੀ-172 ਦੇ ਬਦਲੇ ਜ਼ਮੀਨ ਗ੍ਰਹਿਣ ਸਮੇਤ 4 ਲੇਨ ਦੇ ਕੇਸਿੰਗਾ ਆਰਓਬੀ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ‘ਤੇ 324.09 ਕਰੋੜ ਰੁਪਏ ਦਾ ਖਰਚ ਆਵੇਗਾ। ਟਵੀਟਸ ਦੀ ਇੱਕ ਲੜੀ ਵਿੱਚ ਮੰਤਰੀ ਨੇ ਸੂਚਿਤ ਕੀਤਾ ਕਿ ਆਂਧਰਾ ਪ੍ਰਦੇਸ਼ ਵਿੱਚ ਨਿਯਮਿਤ ਤੌਰ ‘ਤੇ ਯਾਤਰਾ ਕੀਤੇ ਜਾਣ ਵਾਲੇ ਐੱਨਐੱਚ 30 ਦੇ ਰਾਜ ਮਾਰਗ ਨਾਲ ਲਗਦੇ ਰਾਜ ਮਾਰਗ ਦੇ ਇੱਕ ਹਿੱਸੇ 170+700 ਕਿਲੋਮੀਟਰ ਤੋਂ 234+567 (ਡਿਜ਼ਾਈਨ ਚੌ.) ਦੇ ਪੁਨਰਵਾਸ ਅਤੇ ਸੁਧਾਰ ਨੂੰ 388.70 ਕਰੋੜ ਰੁਪਏ ਦੇ ਬਜਟ ਖਰਚ ਦੇ ਨਾਲ ਪ੍ਰਵਾਨਗੀ ਦਿੱਤੀ ਗਈ ਹੈ।

ਆਂਧਰਾ ਪ੍ਰਦੇਸ਼ ਵਿੱਚ ਈਪੀਸੀ ਮੋਡ ‘ਤੇ ਐੱਨਐੱਚ-42 ਦੇ ਮੁਲਕਾਲਾਚੇਰੁਵੂ ਦੇ ਮਦਨਪੱਲੇ ਖੰਡ ਦੇ ਨਾਲ 2 ਲੇਨ ਤੋਂ 2/4 ਲੇਨ ਦੇ ਪੁਨਰਵਾਸ ਅਤੇ ਸੁਧਾਰ ਨੂੰ 480.10 ਕਰੋੜ ਰੁਪਏ ਦੇ ਬਜਟ ਖਰਚ ਦੇ ਨਾਲ ਪ੍ਰਵਾਨਗੀ ਦਿੱਤੀ ਹੈ।

ਮੱਧ ਪ੍ਰਦੇਸ਼ ਰਾਜ ਵਿੱਚ ਵਿੱਤੀ ਵਰ੍ਹੇ 2021-22 ਦੇ ਲਈ ਸੀਆਰਆਈਐੱਫ ਯੋਜਨਾ ਦੇ ਤਹਿਤ 600.13 ਕਿਲੋਮੀਟਰ ਲੰਬਾਈ ਦੇ 23 ਪ੍ਰੋਜੈਕਟ ਕਾਰਜਾਂ ਦੇ ਵਿਕਾਸ ਨੂੰ 1814.90 ਕਰੋੜ ਰੁਪਏ ਦੇ ਬਜਟ ਖਰਚ ਦੇ ਨਾਲ ਪ੍ਰਵਾਨਗੀ ਦਿੱਤੀ ਹੈ।

*************

ਐੱਮਜੇਪੀਐੱਸ



(Release ID: 1782330) Visitor Counter : 130


Read this release in: English , Urdu , Marathi , Hindi , Odia