ਸੱਭਿਆਚਾਰ ਮੰਤਰਾਲਾ
azadi ka amrit mahotsav

ਯੂਨੈਸਕੋ ਨੇ 'ਕੋਲਕਾਤਾ ਵਿੱਚ ਦੁਰਗਾ ਪੂਜਾ' ਨੂੰ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧੀ ਸੂਚੀ ਵਿੱਚ ਦਰਜ ਕੀਤਾ

Posted On: 15 DEC 2021 6:30PM by PIB Chandigarh

ਇੱਕ ਮਹੱਤਵਪੂਰਨ ਘੋਸ਼ਣਾ ਵਿੱਚ, ਯੂਨੈਸਕੋ ਦੇ 2003 ਦੇ ਕਨਵੈਨਸ਼ਨ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ ਬਾਰੇ ਅੰਤਰ-ਸਰਕਾਰੀ ਕਮੇਟੀ ਨੇ ਪੈਰਿਸ 13 ਤੋਂ 18 ਦਸੰਬਰ, 2021 ਫਰਾਂਸ ਵਿੱਚ ਹੋ ਰਹੇ ਆਪਣੇ 16ਵੇਂ ਸੈਸ਼ਨ ਦੌਰਾਨ ਮਨੁੱਖਤਾ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧੀ ਸੂਚੀ ਵਿੱਚ 'ਕੋਲਕਾਤਾ ਵਿੱਚ ਦੁਰਗਾ ਪੂਜਾ' ਨੂੰ ਦਰਜ ਕੀਤਾ ਹੈ। ਕਮੇਟੀ ਨੇ ਦੁਰਗਾ ਪੂਜਾ ਦੀ ਪਹਿਲ ਲਈ ਹਾਸ਼ੀਏ 'ਤੇ ਰਹਿ ਗਏ ਸਮੂਹਾਂ, ਅਤੇ ਵਿਅਕਤੀਆਂ ਦੇ ਨਾਲ-ਨਾਲ ਮਹਿਲਾਵਾਂ ਨੂੰ ਤੱਤ ਦੀ ਸੁਰੱਖਿਆ ਲਈ ਉਨ੍ਹਾਂ ਦੀ ਭਾਗੀਦਾਰੀ ਵਿੱਚ ਸ਼ਾਮਲ ਕਰਨ ਲਈ ਸ਼ਲਾਘਾ ਕੀਤੀ।

ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਡੋਨਰ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਇਹ ਸਾਡੇ ਸਮ੍ਰਿੱਧ ਵਿਰਸੇ, ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਅਭਿਆਸਾਂ ਦੇ ਸੰਗਮ ਦੀ ਮਾਨਤਾ ਹੈ ਅਤੇ ਨਾਰੀ ਦੀ ਬ੍ਰਹਮਤਾ ਅਤੇ ਔਰਤ ਦੀ ਭਾਵਨਾ ਦਾ ਜਸ਼ਨ ਹੈ।

1.jpg

2.jpg

3.jpg

 

ਦੁਰਗਾ ਪੂਜਾ ਨਾ ਸਿਰਫ਼ ਨਾਰੀ ਦੀ ਬ੍ਰਹਮਤਾ ਦਾ ਜਸ਼ਨ ਹੈ ਬਲਕਿ ਨਾਚ, ਸੰਗੀਤ, ਸ਼ਿਲਪਕਾਰੀ, ਰੀਤੀ ਰਿਵਾਜ, ਰਸੋਈ ਅਤੇ ਸੱਭਿਆਚਾਰਕ ਪਹਿਲੂਆਂ ਦਾ ਸੰਪੂਰਨ ਪ੍ਰਗਟਾਵਾ ਹੈ। ਇਹ ਤਿਉਹਾਰ ਜਾਤ, ਨਸਲ ਅਤੇ ਆਰਥਿਕ ਵਰਗਾਂ ਦੀਆਂ ਹੱਦਾਂ ਤੋਂ ਪਾਰ ਹੋ ਕੇ ਲੋਕਾਂ ਨੂੰ ਆਪਣੇ ਜਸ਼ਨ ਵਿੱਚ ਸ਼ਾਮਲ ਕਰਦਾ ਹੈ।

ਕੋਲਕਾਤਾ ਵਿੱਚ ਦੁਰਗਾ ਪੂਜਾ ਦੇ ਦਰਜ ਹੋਣ ਨਾਲ, ਭਾਰਤ ਵਿੱਚ ਹੁਣ ਮਨੁੱਖਤਾ ਦੇ ਆਈਸੀਐੱਚ ਦੀ ਵੱਕਾਰੀ ਯੂਨੈਸਕੋ ਪ੍ਰਤੀਨਿਧੀ ਸੂਚੀ ਵਿੱਚ 14 ਅਮੂਰਤ ਸੱਭਿਆਚਾਰਕ ਵਿਰਾਸਤਾਂ ਹਨ। ਹਾਲ ਹੀ ਦੇ ਸਾਲਾਂ ਵਿੱਚ, ਆਈਸੀਐੱਚ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕੁੰਭ ਮੇਲਾ (ਦਰਜ 2017), ਯੋਗ (ਦਰਜ 2016) ਹੋਰਾਂ ਸਮੇਤ ਸ਼ਾਮਲ ਹਨ। ਭਾਰਤ 2003 ਦੇ ਯੂਨੈਸਕੋ ਕਨਵੈਨਸ਼ਨ ਦਾ ਇੱਕ ਹਸਤਾਖਰਕਰਤਾ ਹੈ, ਜਿਸ ਦਾ ਉਦੇਸ਼ ਪਰੰਪਰਾਵਾਂ ਅਤੇ ਜੀਵਿਤ ਪ੍ਰਗਟਾਵੇ ਦੇ ਨਾਲ ਅਮੂਰਤ ਵਿਰਾਸਤ ਦੀ ਸੁਰੱਖਿਆ ਲਈ ਹੈ। ਅਮੂਰਤ ਸੱਭਿਆਚਾਰਕ ਵਿਰਾਸਤ ਦਾ ਅਰਥ ਹੈ ਅਭਿਆਸਾਂ, ਪ੍ਰਤੀਨਿਧਤਾਵਾਂ, ਪ੍ਰਗਟਾਵੇ, ਗਿਆਨ, ਹੁਨਰ ਨਾਲ ਉਨ੍ਹਾਂ ਨਾਲ ਜੁੜੇ ਯੰਤਰ, ਵਸਤੂਆਂ, ਕਲਾਕ੍ਰਿਤੀਆਂ ਅਤੇ ਸੱਭਿਆਚਾਰਕ ਥਾਂਵਾਂ, ਜਿੰਨ੍ਹਾਂ ਨੂੰ ਸਮੁਦਾਇਆਂ, ਸਮੂਹਾਂ ਅਤੇ ਕੁਝ ਮਾਮਲਿਆਂ ਵਿੱਚ, ਵਿਅਕਤੀ ਆਪਣੀ ਸੱਭਿਆਚਾਰਕ ਵਿਰਾਸਤ ਦੇ ਇੱਕ ਹਿੱਸੇ ਵਜੋਂ ਮਾਨਤਾ ਦਿੰਦੇ ਹਨ। ਇਸ ਤੋਂ ਇਲਾਵਾ, ਇਸ ਦਾ ਮਹੱਤਵ ਆਪਣੇ ਆਪ ਵਿੱਚ ਸੱਭਿਆਚਾਰਕ ਪ੍ਰਗਟਾਵੇ ਵਿੱਚ ਨਹੀਂ ਹੈ, ਪਰ ਗਿਆਨ, ਜਾਣਕਾਰੀ ਅਤੇ ਹੁਨਰ ਦੇ ਭੰਡਾਰ ਵਿੱਚ ਹੈ, ਜੋ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਵਿੱਚ ਸੰਚਾਰਿਤ ਹੁੰਦੇ ਹਨ।

 

**********

 

ਐੱਨਬੀ/ਐੱਸਕੇ 


(Release ID: 1782070) Visitor Counter : 197