ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਵੈਕਸੀਨ ਨਿਰਮਾਣ ਸਮਰੱਥਾ ਬਾਰੇ ਅੱਪਡੇਟ

Posted On: 14 DEC 2021 2:15PM by PIB Chandigarh

ਕੋਰੋਨਾ ਵਾਇਰਸ ਵੈਕਸੀਨ ChAdOx1 nCoV-19 (ਰੀਕੌਂਬੀਨੈਂਟ) (ਕੋਵਿਸ਼ੀਲਡ) ਐੱਮ/ਐੱਸ ਸੀਰਮ ਇੰਸਟੀਟਿਊਟ ਆਵ੍ ਇੰਡੀਆ ਪ੍ਰਾਈਵੇਟ ਲਿਮਿਟਿਡਪੁਣੇ ਦੁਆਰਾ ਨਿਰਮਿਤ ਹੈਜਦ ਕਿ ਹੋਲ ਵਿਰੀਅਨ ਇਨਐਕਟੀਵੇਟਿਡ ਕੋਰੋਨਾ ਵਾਇਰਸ ਵੈਕਸੀਨ (ਕੋਵੈਕਸਿਨ) ਐੱਮ/ਐੱਸ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਿਟਿਡਹੈਦਰਾਬਾਦ ਦੁਆਰਾ ਨਿਰਮਿਤ ਹੈ।

ਜਿਵੇਂ ਕਿ ਐੱਮ/ਐੱਸ ਸੀਰਮ ਇੰਸਟੀਟਿਊਟ ਆਵ੍ ਇੰਡੀਆ ਦੁਆਰਾ ਸੰਚਾਰਿਤ ਕੀਤਾ ਗਿਆ ਹੈਕੋਵਿਸ਼ੀਲਡ ਦੀ ਮੌਜੂਦਾ ਮਾਸਿਕ ਵੈਕਸੀਨ ਉਤਪਾਦਨ ਸਮਰੱਥਾ ਲਗਭਗ 250-275 ਮਿਲੀਅਨ ਖੁਰਾਕ ਪ੍ਰਤੀ ਮਹੀਨਾ ਹੈ।

ਇਸ ਤੋਂ ਇਲਾਵਾਜਿਵੇਂ ਕਿ ਐੱਮ/ਐੱਸ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡਹੈਦਰਾਬਾਦ ਦੁਆਰਾ ਸੰਚਾਰਿਤ ਕੀਤਾ ਗਿਆ ਹੈਕੋਵੈਕਸਿਨ ਦੀ ਮੌਜੂਦਾ ਮਾਸਿਕ ਵੈਕਸੀਨ ਉਤਪਾਦਨ ਸਮਰੱਥਾ ਲਗਭਗ 50-60 ਮਿਲੀਅਨ ਖੁਰਾਕਾਂ/ਮਹੀਨਾ ਹੈ। ਦੋਵਾਂ ਕੰਪਨੀਆਂ ਨੇ ਮੌਜੂਦਾ ਉਤਪਾਦਨ ਸਮਰੱਥਾ ਦਾ ਲਗਭਗ 90% ਹਾਸਲ ਕਰ ਲਿਆ ਹੈ।

ਇਸ ਤੋਂ ਇਲਾਵਾਡਰੱਗਸ ਅਤੇ ਕਾਸਮੈਟਿਕਸ ਐਕਟ, 1940 ਦੇ ਅਧੀਨ ਨਵੇਂ ਡਰੱਗਸ ਅਤੇ ਕਲੀਨਿਕਲ ਟ੍ਰਾਇਲ ਨਿਯਮਾਂ, 2019 ਦੇ ਉਪਬੰਧਾਂ ਦੇ ਅਨੁਸਾਰ ਅਤੇ ਦੇਸ਼ ਵਿੱਚ ਕੋਵਿਡ ਮਹਾਮਾਰੀ ਦੇ ਕਾਰਨ ਫੌਰੀ ਜ਼ਰੂਰਤਾਂ ਦੇ ਮੱਦੇਨਜ਼ਰਸੀਡੀਐੱਸਸੀਓ ਨੇ ਕੋਵੈਕਸਿਨ ਅਤੇ ਕੋਵੀਸ਼ੀਲਡ ਤੋਂ ਇਲਾਵਾ ਹੇਠਲੀਆਂ ਕੋਵਿਡ-19 ਵੈਕਸੀਨ ਦੀ ਐਮਰਜੈਂਸੀ ਸਥਿਤੀ ਵਿੱਚ ਸੀਮਤ ਵਰਤੋਂ ਦੀ ਇਜਾਜ਼ਤ ਦਿੱਤੀ ਹੈ :

ਕੋਵਿਡ-19 ਵੈਕਸੀਨ ਦੇ ਨਿਰਮਾਣ ਲਈ ਇਜਾਜ਼ਤ:

1.     ਐੱਮ/ਐੱਸ ਜੇਨੇਰੀਅਮ ਜੇਐੱਸਸੀਰੂਸ ਤੋਂ ਥੋਕ ਆਯਾਤ ਰੈਡੀ ਟੂ ਫਿਲ (ਆਰਟੀਐੱਫ) ਦੀ ਵਰਤੋਂ ਕਰਕੇ ਐੱਮ/ਐੱਸ ਆਰਏ (ਬਾਇਓਲੋਜੀਕਲਸ)ਪੈਨੇਸ਼ੀਆ ਬਾਇਓਟੈੱਕ ਲਿਮਿਟਿਡਨਵੀਂ ਦਿੱਲੀ ਦੁਆਰਾ 02.07.2021 ਨੂੰ Gam-COVID-Vac ਕੰਬਾਈਂਡ ਵੈਕਟਰ ਵੈਕਸੀਨ [ਸਪੂਤਨਿਕ-ਵੀ] ਨਿਰਮਿਤ।

2.     ਐੱਮ/ਐੱਸ ਕੈਡਿਲਾ ਹੈਲਥਕੇਅਰ ਲਿਮਿਟਿਡਅਹਿਮਦਾਬਾਦ ਦੁਆਰਾ 20.08.2021 ਨੂੰ ਨੋਵਲ ਕੋਰੋਨਾ ਵਾਇਰਸ 2019-nCoV ਵੈਕਸੀਨ [ZyCoV-D] ਨਿਰਮਿਤ।

3.     ਐੱਮ/ਐੱਸ ਬਾਇਓਲੌਜੀਕਲ ਈ ਲਿਮਿਟਿਡਹੈਦਰਾਬਾਦ ਦੁਆਰਾ ਐੱਮ/ਐੱਸ ਜੌਨਸਨ ਐਂਡ ਜੌਨਸਨ ਪ੍ਰਾਈਵੇਟ ਲਿਮਿਟਿਡ ਦੀ ਥੋਕ ਆਯਾਤ ਦੀ ਵਰਤੋਂ ਕਰਦਿਆਂ 18.08.2021 ਨੂੰ ਕੋਵਿਡ-19 ਵੈਕਸੀਨ Ad26.COV2-S (ਰੀਕੌਂਬੀਨੈਂਟ) ਨਿਰਮਿਤ।

4.     ਐੱਮ/ਐੱਸ ਹੇਟਰੋ ਬਾਇਓਫਾਰਮਾ ਲਿਮਿਟਿਡਹੈਦਰਾਬਾਦ ਦੁਆਰਾ 07.10.2021 ਨੂੰ ਐੱਮ/ਐੱਸ ਆਰਡੀਆਈਐੱਫਰੂਸ ਤੋਂ ਟੈਕਨਾਲੋਜੀ ਟ੍ਰਾਂਸਫਰ ਦੇ ਤਹਿਤ Gam-COVID-Vac ਸੰਯੁਕਤ ਵੈਕਟਰ ਵੈਕਸੀਨ [ਸਪੂਤਨਿਕ-ਵੀ] ਨਿਰਮਿਤ।

ਕੋਵਿਡ-19 ਵੈਕਸੀਨ ਦੇ ਆਯਾਤ ਲਈ ਇਜਾਜ਼ਤ:

1.     12.04.2021 ਨੂੰ Gam-COVID-Vac ਸੰਯੁਕਤ ਵੈਕਟਰ ਵੈਕਸੀਨ (ਸਪੂਤਨਿਕ-ਵੀਲਈ ਐੱਮ/ਐੱਸ ਡਾ. ਰੈੱਡੀਜ਼ ਲੈਬਾਰਟਰੀਜ਼ ਲਿਮਿਟਿਡਹੈਦਰਾਬਾਦ।

2.     29.06.2021 ਨੂੰ mRNA-1273 ਕੋਵਿਡ -19 ਵੈਕਸੀਨ (ਮੌਡਰਨਾ) ਲਈ ਐੱਮ/ਐੱਸ ਸਿਪਲਾ ਲਿਮਿਟਿਡਮੁੰਬਈ।

3.     07.08.2021 ਨੂੰ Ad26.COV2-S (ਰੀਕੌਂਬੀਨੈਂਟ) ਕੋਵਿਡ-19 ਵੈਕਸੀਨ ਲਈ ਐੱਮ/ਐੱਸ ਜੌਨਸਨ ਐਂਡ ਜੌਨਸਨ ਪ੍ਰਾਈਵੇਟ ਲਿਮਿਟਿਡਮੁੰਬਈ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਨ ਪਵਾਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

 

 

 ********

ਐੱਮਵੀ/ਏਐੱਲ



(Release ID: 1781620) Visitor Counter : 123