ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਸੁਮਿਤ ਕੁਮਾਰ- ਫੈਕਟਰੀ ਵਰਕਰ ਐੱਮਐੱਸਐੱਮਈ-ਐੱਨਐੱਸਆਈਸੀ ਕਰਜ਼ੇ ਦੀ ਮਦਦ ਨਾਲ ਸਫ਼ਲ ਉੱਦਮੀ ਬਣ ਗਿਆ

Posted On: 14 DEC 2021 12:46PM by PIB Chandigarh

ਆਗਰਾ ਦੇ ਸੁਮਿਤ ਕੁਮਾਰ ਨੇ 2018 ਵਿੱਚ "ਸੁਮਿਤ ਐਂਟਰਪ੍ਰਾਈਜ਼" ਨਾਮ ਦੇ ਆਪਣੇ ਸੁਪਨਿਆਂ ਦਾ ਉੱਦਮ ਬਣਾਇਆ ਜੋ ਕਲੀਨਿੰਗ ਦੇ ਉਦੇਸ਼ਾਂ ਲਈ ਪਲਾਸਟਿਕ ਦੇ ਬੁਰਸ਼ ਬਣਾਉਂਦਾ ਹੈ। ਇੱਕ ਬਹੁਤ ਹੀ ਨਿਮਰ ਪਿਛੋਕੜ ਵਾਲੇ ਸੁਮਿਤ ਨੇ ਸ਼ਾਨਦਾਰ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਜਦੋਂ ਉਹ ਇੱਕ ਫੈਕਟਰੀ ਵਿੱਚ ਇੱਕ ਮਜ਼ਦੂਰ ਤੋਂ ਇੱਕ ਉਦਯੋਗਪਤੀ ਬਣ ਗਿਆ। ਆਪਣੇ ਸਫ਼ਰ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, “ਮੈਂ ਆਪਣਾ ਕਾਰੋਬਾਰ ਦੋ ਲੱਖ ਰੁਪਏ ਨਾਲ ਸ਼ੁਰੂ ਕੀਤਾ ਸੀ। ਪਹਿਲੇ ਦੋ ਵਰ੍ਹਿਆਂ ਵਿੱਚਮੈਂ ਬਹੁਤ ਸਾਰੇ ਆਰਡਰ ਲੈਣ ਵਿੱਚ ਅਸਮਰੱਥ ਸੀ ਕਿਉਂਕਿ ਮੇਰੇ ਉਤਪਾਦਾਂ ਦੀ ਮਾਰਕੀਟ ਵਿੱਚ ਮੰਗ ਵੱਧ ਰਹੀ ਸੀ ਪਰ ਮੇਰੇ ਪਾਸ ਫੰਡਾਂ ਦੀ ਕਮੀ ਸੀ। ਮੈਨੂੰ ਲੋਨ ਦੀ ਲੋੜ ਸੀ ਪਰ ਬਦਕਿਸਮਤੀ ਨਾਲ ਬੈਂਕ ਨੇ ਮੇਰੀ ਬੇਨਤੀ ਨੂੰ ਠੁਕਰਾ ਦਿੱਤਾ। ਜਿਸ ਤੋਂ ਬਾਅਦ ਮੈਂ ਸੂਖਮਲਘੂ ਅਤੇ ਦਰਮਿਆਨੇ ਅਦਾਰੇ (ਐੱਮਐੱਸਐੱਮਈ) ਵਿਭਾਗ ਪਾਸ ਗਿਆ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਮੈਨੂੰ 411000 ਰੁਪਏ ਦਾ ਕਰਜ਼ਾ ਮਨਜ਼ੂਰ ਹੋਇਆ। ਅੱਜ ਤੱਕ ਮੇਰਾ ਛਮਾਹੀ ਟਰਨਓਵਰ ਤਕਰੀਬਨ 30 ਲੱਖ ਰੁਪਏ ਹੈ। ਐੱਨਐੱਸਆਈਸੀ - ਐੱਮਐੱਸਐੱਮਈ ਲੋਨ ਦੇ ਕਾਰਨ ਮੈਂ ਇੱਕ ਮਜ਼ਦੂਰ ਤੋਂ ਇੱਕ ਕਾਰੋਬਾਰ ਦਾ ਮਾਲਕ ਬਣ ਗਿਆ ਹਾਂ।” ਐੱਮਐੱਸਐੱਮਈ ਮੰਤਰਾਲੇ ਨੇ ਉਸਨੂੰ "ਆਤਮ-ਨਿਰਭਰ" ਬਣਨ ਲਈ ਸਸ਼ਕਤ ਕੀਤਾ।

************

ਐੱਮਜੇਪੀਐੱਸ


(Release ID: 1781528) Visitor Counter : 155