ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਕੱਲ੍ਹ ਖੇਲੋ ਇੰਡੀਆ ਅੰਡਰ-21 ਮਹਿਲਾ ਹਾਕੀ ਲੀਗ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ ਕਰਨਗੇ


ਭਾਰਤ ਦੀ ਅੰਡਰ-21 ਹਾਕੀ ਪ੍ਰਤਿਭਾ ਖੇਲੋ ਇੰਡੀਆ ਲੀਗ ਰਾਹੀਂ ਵਾਧੂ ਪ੍ਰਤੀਯੋਗੀ ਐਕਸਪੋਜਰ ਪ੍ਰਾਪਤ ਕਰੇਗੀ

प्रविष्टि तिथि: 14 DEC 2021 4:30PM by PIB Chandigarh

ਮੁੱਖ ਵਿਸ਼ੇਸ਼ਤਾਵਾਂ:

• ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਇਸ ਲੀਗ ਨੂੰ ਉੱਭਰਦੀ ਪ੍ਰਤਿਭਾ ਨੂੰ ਪ੍ਰਤੀਯੋਗੀ ਐਕਸਪੋਜਰ ਹਾਸਲ ਕਰਨ ਦਾ ਵਾਧੂ ਮੌਕਾ ਦੇਣ ਲਈ ਤਿਆਰ ਕੀਤਾ ਹੈ।

• ਖੇਲੋ ਇੰਡੀਆ ਅੰਡਰ-21 ਮਹਿਲਾ ਹਾਕੀ ਲੀਗ ਦਾ ਪਹਿਲਾ ਐਡੀਸ਼ਨ 15 ਦਸੰਬਰ ਤੋਂ 21 ਦਸੰਬਰ 2021 ਤੱਕ ਆਯੋਜਿਤ ਕੀਤਾ ਜਾਵੇਗਾ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਬੁੱਧਵਾਰ (15 ਦਸੰਬਰ, 2021) ਨੂੰ ਮਹਾਨ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ, ਨਵੀਂ ਦਿੱਲੀ ਵਿਖੇ ਖੇਲੋ ਇੰਡੀਆ ਅੰਡਰ-21 ਮਹਿਲਾ ਹਾਕੀ ਲੀਗ ਦੇ ਪਹਿਲੇ ਐਡੀਸ਼ਨ ਦਾ ਉਦਘਾਟਨ ਕਰਨਗੇ। ਲੀਗ ਦਾ ਆਯੋਜਨ 15 ਦਸੰਬਰ ਤੋਂ 21 ਦਸੰਬਰ 2021 ਤੱਕ ਕੀਤਾ ਜਾਵੇਗਾ। ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਇਸ ਲੀਗ ਨੂੰ ਉੱਭਰਦੀ ਪ੍ਰਤਿਭਾ ਨੂੰ ਪ੍ਰਤੀਯੋਗੀ ਐਕਸਪੋਜਰ ਹਾਸਲ ਕਰਨ ਦਾ ਵਾਧੂ ਮੌਕਾ ਦੇਣ ਲਈ ਤਿਆਰ ਕੀਤਾ ਹੈ।

 

 

ਹਾਕੀ ਇੰਡੀਆ ਦੇ ਸਹਿਯੋਗ ਨਾਲ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੁਆਰਾ ਆਯੋਜਿਤ, 14 ਟੀਮਾਂ ਦੀ ਲੀਗ ਦਾ ਪਹਿਲਾ ਪੜਾਅ ਓਡੀਸ਼ਾ ਨੇਵਲ ਟਾਟਾ ਹਾਕੀ ਹਾਈ ਪਰਫਾਰਮੈਂਸ ਸੈਂਟਰ, ਭੁਵਨੇਸ਼ਵਰ ਅਤੇ ਰਾਜਾ ਕਰਨ ਹਾਕੀ ਅਕੈਡਮੀ, ਕਰਨਾਲ ਵਿਚਕਾਰ ਮੈਚ ਨਾਲ ਸ਼ੁਰੂ ਹੋਵੇਗਾ।

ਇੰਡੀਆ ਜੂਨੀਅਰ ਟੀਮ, ਐੱਫਆਈਐੱਚ ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਤਿਆਰੀ ਕਰ ਰਹੀ ਹੈ, ਉਸ ਦੇ ਸਟਾਰ ਇਸ ਵਿੱਚ ਖੇਡਣਗੇ, ਜਦੋਂ ਕਿ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਦੋ ਦਸਤੇ ਇਸ ਵਿੱਚ ਮੁਕਾਬਲਾ ਕਰਨਗੇ। ਇੱਥੇ ਸੱਤ ਦਿਨਾਂ ਤੱਕ ਕੁੱਲ 14 ਟੀਮਾਂ ਮਾਣ ਲਈ ਭਿੜਨਗੀਆਂ।

 

 

ਮਹਿਲਾ ਹਾਕੀ ਭਾਈਚਾਰੇ ਵਿੱਚ ਸਪਸ਼ਟ ਉਤਸ਼ਾਹ ਹੈ ਅਤੇ ਇਹ ਸਾਬਕਾ ਭਾਰਤੀ ਕਪਤਾਨ ਪ੍ਰੀਤਮ ਰਾਣੀ ਸਿਵਾਚ ਦੁਆਰਾ ਸਭ ਤੋਂ ਵਧੀਆ ਪ੍ਰਤੀਬਿੰਬਤ ਕੀਤਾ ਗਿਆ ਹੈ। 1998 ਵਿੱਚ ਅਰਜੁਨ ਅਵਾਰਡ ਜੇਤੂ ਪ੍ਰੀਤਮ ਸਿਵਾਚ, ਜਿਨ੍ਹਾਂ ਨੂੰ ਪਿਛਲੇ ਮਹੀਨੇ ਦ੍ਰੋਣਾਚਾਰੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਉਨ੍ਹਾਂ ਨੇ ਕਿਹਾ, “ਇਹ ਦੇਸ਼ ਭਰ ਦੇ ਖਿਡਾਰੀਆਂ ਲਈ ਦੇਸ਼ ਦੀਆਂ ਸਰਵੋਤਮ ਟੀਮਾਂ ਦੇ ਖ਼ਿਲਾਫ਼ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਇੱਕ ਵਧੀਆ ਮੌਕਾ ਹੈ।”

ਉਨ੍ਹਾਂ ਨੇ ਕਿਹਾ, “ਮੈਨੂੰ ਯਕੀਨ ਹੈ ਕਿ ਸਾਰੀਆਂ ਟੀਮਾਂ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾਉਣਾ ਚਾਹੁਣਗੀਆਂ, ਹਾਲਾਂਕਿ ਉਹ ਜਾਣਦੀਆਂ ਹਨ ਕਿ ਇੰਡੀਆ ਜੂਨੀਅਰ ਟੀਮ ਅਤੇ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੀਆਂ ਦੋ ਟੀਮਾਂ ਮਜ਼ਬੂਤ ਹੋ ਸਕਦੀਆਂ ਹਨ। ਲੀਗ ਖਿਡਾਰੀਆਂ ਨੂੰ ਕਿਸੇ ਮੁਕਾਬਲੇ ਵਿੱਚ ਬਿਹਤਰੀਨ ਪੱਖਾਂ ਨਾਲ ਲੜਨ ਦਾ ਮੌਕਾ ਦਿੰਦੀ ਹੈ ਜਿਸ ਵਿੱਚ ਹਰੇਕ ਮੈਚ ਗੁਣਵੱਤਾ ਵਾਲੀ ਹਾਕੀ ਦਿਖਾ ਸਕਦਾ ਹੈ।”

 

ਇਸ ਤੋਂ ਪਹਿਲਾਂ ਕਿ ਟੀਮਾਂ ਕਲਿੰਗਾ ਸਟੇਡੀਅਮ ਭੁਵਨੇਸ਼ਵਰ ਜਾਣ, ਕਲਾਈਮੈਕਟਿਕ ਪੜਾਅ ਲਈ, ਟੂਰਨਾਮੈਂਟ ਦਾ ਦੂਜਾ ਪੜਾਅ ਲਖਨਊ ਦੇ ਐੱਸਏਆਈ ਸੈਂਟਰ ਵਿੱਚ ਆਯੋਜਿਤ ਕੀਤਾ ਜਾਵੇਗਾ। ਇਹ ਲੀਗ ਇਸ ਸਾਲ ਦੇ ਸ਼ੁਰੂ ਵਿੱਚ ਟੋਕੀਓ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦੁਆਰਾ ਚੌਥੇ ਸਥਾਨ ’ਤੇ ਪਹੁੰਚਣ ਤੋਂ ਪੈਦਾ ਹੋਈ ਮਹਿਲਾ ਹਾਕੀ ਵਿੱਚ ਦਿਲਚਸਪੀ ਨੂੰ ਕਾਇਮ ਰੱਖੇਗੀ।

ਟੀਮਾਂ ਨੂੰ ਹੇਠ ਲਿਖੇ ਅਨੁਸਾਰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ:

ਗਰੁੱਪ ਏ: ਇੰਡੀਆ ਜੂਨੀਅਰਸ, ਸਪੋਰਟਸ ਅਥਾਰਿਟੀ ਆਵ੍ ਇੰਡੀਆ ਬੀ, ਨਵੀਂ ਦਿੱਲੀ; ਓਡੀਸ਼ਾ ਨੇਵਲ ਟਾਟਾ ਹਾਕੀ ਹਾਈ ਪਰਫਾਰਮੈਂਸ ਸੈਂਟਰ, ਭੁਵਨੇਸ਼ਵਰ; ਖਾਲਸਾ ਹਾਕੀ ਅਕੈਡਮੀ, ਅੰਮ੍ਰਿਤਸਰ; ਮੁੰਬਈ ਸਕੂਲਜ਼ ਸਪੋਰਟਸ ਐਸੋਸੀਏਸ਼ਨ, ਰਾਜਾ ਕਰਨ ਹਾਕੀ ਅਕੈਡਮੀ ਅਤੇ ਹਿਮ ਅਕੈਡਮੀ, ਵਿਕਾਸ ਨਗਰ (ਹਿਮਾਚਲ ਪ੍ਰਦੇਸ਼)।

ਗਰੁੱਪ ਬੀ: ਸਪੋਰਟਸ ਅਥਾਰਿਟੀ ਆਵ੍ ਇੰਡੀਆ ਏ, ਨਵੀਂ ਦਿੱਲੀ; ਮੱਧ ਪ੍ਰਦੇਸ਼ ਹਾਕੀ ਅਕੈਡਮੀ, ਭੋਪਾਲ; ਹਰ ਹਾਕੀ ਅਕੈਡਮੀ, ਸੋਨੀਪਤ; ਜੈ ਭਾਰਤ ਹਾਕੀ ਅਕੈਡਮੀ, ਦਿੱਲੀ; ਪ੍ਰੀਤਮ ਸਿਵਾਚ ਹਾਕੀ ਅਕੈਡਮੀ, ਸੋਨੀਪਤ; ਸਪੋਰਟਸ ਹੋਸਟਲ, ਭੁਵਨੇਸ਼ਵਰ ਅਤੇ ਦਿੱਲੀ ਹਾਕੀ।

 

*******

 

ਐੱਨਬੀ/ਓਏ


(रिलीज़ आईडी: 1781521) आगंतुक पटल : 217
इस विज्ञप्ति को इन भाषाओं में पढ़ें: English , Urdu , Marathi , हिन्दी , Tamil , Telugu