ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਏਬੀਯੂ ਰੋਬੋਕੌਨ 2022 ਦਾ ਆਯੋਜਨ ਨਵੀਂ ਦਿੱਲੀ ਵਿੱਚ


ਦੂਰਦਰਸ਼ਨ ਅੰਤਰਰਾਸ਼ਟਰੀ ਫਾਈਨਲ ਦੀ ਮੇਜ਼ਬਾਨੀ ਕਰੇਗਾ

Posted On: 13 DEC 2021 1:17PM by PIB Chandigarh

ਦੂਰਦਰਸ਼ਨ ਅਗਲੇ ਸਾਲ ਅਗਸਤ ਮਹੀਨੇ ਵਿੱਚ ਰੋਬੋਕੌਨ 2022 ਦੇ ਅੰਤਰਰਾਸ਼ਟਰੀ ਫਾਈਨਲ ਦੀ ਮੇਜ਼ਬਾਨੀ ਕਰੇਗਾ, ਇਸ ਨੂੰ ਟੈਕਨੋਲੋਜੀ ਦੇ ਖੇਤਰ ਵਿੱਚ ਭਾਰਤ ਦੀਆਂ ਅਸਾਧਾਰਣ ਉਪਲਬਧੀਆਂ ਦੀ ਸਵੀਕ੍ਰਿਤੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਏਬੀਯੂ ਰੋਬੋਕੌਨ ਏਸ਼ੀਆ-ਪੈਸਿਫਿਕ ਬ੍ਰੌਡਕਾਸਿਟੰਗ ਯੂਨੀਅਨ ਦੁਆਰਾ ਆਯੋਜਿਤ ਕੀਤੇ ਜਾਣ ਵਾਲੀ ਰੋਬੋਟ ਪ੍ਰਤੀਯੋਗਿਤਾ ਹੈ ਅਤੇ ਹਰ ਸਾਲ ਵਿਭਿੰਨ ਮੈਂਬਰ ਦੇਸ਼ਾਂ ਦੁਆਰਾ ਇਸ ਦਾ ਆਯੋਜਨ ਕੀਤਾ ਜਾਂਦਾ ਹੈ, ਸਾਲ 2022 ਵਿੱਚ ਇਸ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ।

ਏਬੀਯੂ ਰੋਬੋਕੌਨ 2021 ਦਾ ਸੰਚਾਲਨ ਚੀਨ ਦੁਆਰਾ ਕੀਤਾ ਗਿਆ ਸੀ, ਜਿਸ ਵਿੱਚ ਅੰਤਰਰਾਸ਼ਟਰੀ ਰੋਬੋਕੌਨ ਪ੍ਰਤੀਯੋਗਿਤਾ 12 ਸੰਤਬਰ 2021 ਨੂੰ ਆਯੋਜਿਤ ਹੋਈ ਸੀ। ਭਾਰਤ ਦੀ ਤਰਫ਼ੋਂ  ਫਾਇਨਲਿਸਟ ਬਣੀ ਅਹਿਮਦਾਬਾਦ ਵਿੱਚ ਨਿਰਮਾ ਯੂਨੀਵਰਸਿਟੀ ਅਤੇ ਗੁਜਰਾਤ ਟੈਕਨੋਲੋਜੀ ਯੂਨੀਵਰਸਿਟੀ ਦੀਆਂ ਟੀਮਾਂ ਨੇ ਇਸ ਅੰਤਰਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ।

ਪ੍ਰਸਾਰ ਭਾਰਤੀ ਬੋਰਡ ਦੀ ਮੈਂਬਰ ਸ਼ਾਇਨਾ ਐੱਨਸੀ ਨੇ ਇਸ ਅਵਸਰ ’ਤੇ ਆਪਣੀ ਉਪਸਥਿਤੀ ਦਰਜ ਕਰਵਾਈ ਅਤੇ ਹਿੱਸਾ ਲੈਣ ਵਾਲੇ ਅਹਿਮਦਬਾਦ ਤੋਂ ਨਿਰਮਾ ਯੂਨੀਵਰਸਿਟੀ ਅਤੇ ਗੁਜਰਾਤ ਟੈਕਨੋਲੋਜੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਾਰੇ ਇੰਜੀਨੀਅਰਿੰਗ  ਵਿਦਿਆਰਥੀਆਂ, ਵਿਸ਼ੇਸ਼ ਕਰਕੇ ਲੜਕੀਆਂ ਨੂੰ ਦੂਰਦਰਸ਼ਨ ਦੁਆਰਾ ਆਯੋਜਿਤ ਹੋਣ ਵਾਲੇ ਅਗਲੇ ਸਾਲ ਦੇ ਰੋਬੋਕੌਨ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।

ਪ੍ਰਸਾਰ ਭਾਰਤੀ ਬੋਰਡ ਦੀ ਮੈਂਬਰ ਸ਼ਾਇਨਾ ਐੱਨਸੀ ਨੇ ਅਗਸਤ 2022 ਵਿੱਚ ਨਵੀਂ ਦਿੱਲੀ ਵਿੱਚ ਏਬੀਯੂ ਰੋਬੋਕੌਨ 2022 ਅੰਤਰਰਾਸ਼ਟਰੀ ਪ੍ਰਤੀਯੋਗਿਤਾ ਦੇ ਸੰਚਾਲਨ ਦੇ ਲਈ ਸ਼ਾਂਡੋਂਗ ਰੇਡੀਓ ਅਤੇ ਟੀਬੀ ਸਟੇਸ਼ਨ ਚੀਨ ਤੋਂ ਏਬੀਯੂ ਰੋਬੋਕੌਨ ਫਲੈਗ ਪ੍ਰਾਪਤ ਕੀਤਾ।

ਰੋਬੋਕੌਨ 2022 ਦੇ ਆਯੋਜਨ ਤੋਂ ਪਹਿਲਾਂ, ਦੂਰਦਰਸ਼ਨ 15-16 ਦਸੰਬਰ 2021 ਨੂੰ ਦੋ ਦਿਨਾ ਸਮਾਗਮ ਆਯੋਜਿਤ ਕਰ ਰਿਹਾ ਹੈ, ਜਿਸ ਵਿੱਚ ਡੀਡੀ ਰੋਬੋਕੌਨ 2022 ਬਾਰੇ ਪਹਿਲੀ ਵਾਰ ਅਧਿਕਾਰਿਤ ਵਿਸਤ੍ਰਿਤ ਜਾਣਕਾਰੀ ਦਿੱਤੀ ਜਾਵੇਗੀ। ਸਮਾਗਮ ਦੇ ਦੌਰਾਨ ਪਿਛਲੀ ਰੋਬੋਕੌਨ ਪ੍ਰਤੀਯੋਗਿਤਾਵਾਂ ’ਤੇ ਪ੍ਰਤੀਕਿਰਿਆ ਅਤੇ ਸੁਝਾਅ ਪੇਸ਼ ਕੀਤੇ ਜਾਣਗੇ, ਮਾਹਿਰ ਆਪਣੀ ਰਾਏ ਸਾਂਝੀ ਕਰਨਗੇ ਅਤੇ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਨਾਲ ਸੰਵਾਦਤਮਕ ਸ਼ੈਸਨ ਆਯੋਜਿਤ ਕੀਤੇ ਜਾਣਗੇ। ਡੀਡੀ ਰੋਬੋਕੌਨ 2022 ਦਾ ਥੀਮ ਲਗੋਰੀ (Lagori) ਹੋਵੇਗੀ ਅਤੇ ਪ੍ਰਤੀਯੋਗਿਤਾ ਦੀ ਵਿਧੀ ਪ੍ਰੀਲਿਮਿਨਰੀ ਲੀਗ ਅਤੇ ਫਾਈਨਲ ਟੂਰਨਾਮੈਂਟ ਹੋਵੇਗੀ। ਅਧਿਕ ਜਾਣਕਾਰੀ ਦੇ ਲਈ ਨੀਚੇ ਦਿੱਤੀ ਗਈ ਵੀਡੀਓ ਦੇਖ ਸਕਦੇ ਹੋ।

ਪ੍ਰਸਾਰ ਭਾਰਤੀ ਨੇ ਡੀਡੀ ਰੋਬੋਕੌਨ 2022 ਨਾਲ ਸਬੰਧਿਤ ਅਧਿਕ ਜਾਣਕਾਰੀ ਦੇ ਲਈ ਆਪਣੀ ਵੈੱਬਸਾਈਟ ’ਤੇ ਇੱਕ ਪੇਜ਼ ਬਣਾਇਆ ਹੈ। ਪ੍ਰਤੀਯੋਗਿਤਾ ਨਾਲ ਸਬੰਧਿਤ ਅਧਿਕ ਸੂਚਨਾ ਤੁਸੀਂ ਇੱਥੇ ਦਿੱਤੇ ਗਏ ਲਿੰਕ ’ਤੇ ਜਾ ਕੇ ਦੇਖ ਸਕਦੇ ਹੋ- https://newsonair.com/robocon2022/

ਰੋਬੋਕੌਨ ਏਸ਼ੀਆ-ਪੈਸਿਫਿਕ ਬ੍ਰੌਡਕਾਸਿਟੰਗ ਯੂਨੀਅਨ (ਏਬੀਯੂ) ਦੁਆਰਾ ਸਾਲ 2002 ਵਿੱਚ ਸ਼ੁਰੂ ਕੀਤੀ ਗਈ ਸੀ। ਏਬੀਯੂ ਰੋਬੋਕੌਨ ਪ੍ਰਤੀਯੋਗਿਤਾ ਨਿਸ਼ਚਿਤ ਮਿਆਦ ਵਿੱਚ ਇੱਕ ਚੁਣੌਤੀਪੂਰਨ ਕਾਰਜ ਨੂੰ ਪੂਰਾ ਕਰਨ ਦੇ ਲਈ ਰੋਬੋਟਾਂ ਨੂੰ ਇੱਕ-ਦੂਸਰੇ ਦੇ ਸਾਹਮਣੇ ਖੜ੍ਹਾ ਕਰਦੀ ਹੈ। ਏਬੀਯੂ ਰੋਬੋਕੌਨ ਦੇ ਅਨੁਸਾਰ, ਪ੍ਰਤੀਯੋਗਿਤਾ ਦਾ ਉਦੇਸ਼ ਸਮਾਨ ਰੁਚੀਆਂ ਵਾਲੇ ਨੌਜਵਾਨਾਂ ਦੇ ਦਰਮਿਆਨ ਮਿੱਤਰਤਾਪੂਰਨ ਸਬੰਧਾਂ ਨੂੰ ਹੁਲਾਰਾ ਦੇਣਾ ਹੈ ਜੋ 21ਵੀਂ ਸਦੀ ਵਿੱਚ ਆਪਣੇ-ਆਪਣੇ ਦੇਸ਼ਾਂ ਦੀ ਅਗਵਾਈ ਕਰਨਗੇ, ਨਾਲ ਹੀ ਇਸ ਖੇਤਰ ਵਿੱਚ ਇੰਜੀਨੀਅਰਿੰਗ ਅਤੇ ਪ੍ਰਸਾਰਣ ਟੈਕਨੋਲੋਜੀਆਂ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨਗੇ।

ਡੀਡੀ ਰੋਬੋਕੌਨ 2022 ਦਾ ਮਿੰਟ-ਟੂ-ਮਿੰਟ ਵੇਰਵਾ ਤੁਸੀਂ ਨੀਚੇ ਦੇਖ ਸਕਦੇ ਹੋ।

 

https://ci5.googleusercontent.com/proxy/KnL2blGDQY9UCBhtMq_HEv0RAcXNTYk0a5H1E0P_7TnKzKWwBGrO_yDhrAW0UlSFKkCqiXD3qfjNnQiDDX9lJZDUDxV7EoAsy27Ck5RH96FWnKQ_WhC9CXEHhw=s0-d-e1-ft#https://static.pib.gov.in/WriteReadData/userfiles/image/image001RHC4.png

****

ਸੌਰਭ ਸਿੰਘ



(Release ID: 1781223) Visitor Counter : 158