ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰਮਾਣ ਪੱਤਰ ਪੇਸ਼ ਕੀਤੇ

प्रविष्टि तिथि: 13 DEC 2021 5:51PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (13 ਦਸੰਬਰ, 2021) ਰਾਸ਼ਟਰਪਤੀ ਭਵਨ ਦੇ ਅਸ਼ੋਕ ਹਾਲ ਵਿੱਚ ਕਿਊਬਾ ਗਣਰਾਜ ਦੇ ਰਾਜਦੂਤਘਾਨਾ ਗਣਰਾਜ ਦੇ ਹਾਈ ਕਮਿਸ਼ਨਰਮੰਗੋਲੀਆ ਦੇ ਰਾਜਦੂਤ ਅਤੇ ਸਿਏਰਾ ਲਿਓਨ ਗਣਰਾਜ ਦੇ ਹਾਈ ਕਮਿਸ਼ਨਰ ਦੇ ਪ੍ਰਮਾਣ ਪੱਤਰ ਸਵੀਕਾਰ ਕੀਤੇ।

ਜਿਨ੍ਹਾਂ ਨੇ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ ਉਹ ਸਨ:

1.         ਮਹਾਮਹਿਮ ਸ਼੍ਰੀ ਅਲੇਜਾਂਦਰੋ ਸਿਮੰਕਾਸ ਮਾਰਿਨਕਿਊਬਾ ਗਣਰਾਜ ਦੇ ਰਾਜਦੂਤ

2.         ਮਹਾਮਹਿਮ ਸ਼੍ਰੀ ਕਵਾਕੂ ਆਸੋਮਾਹ-ਚੇਰੇਮੇਹਘਾਨਾ ਗਣਰਾਜ ਦੇ ਹਾਈ ਕਮਿਸ਼ਨਰ

3.         ਮਹਾਮਹਿਮ ਸ਼੍ਰੀ ਗਣਬੋਲਡ ਡੰਬਜਾਵਮੰਗੋਲੀਆ ਦੇ ਰਾਜਦੂਤ

4.         ਮਹਾਮਹਿਮ ਸ਼੍ਰੀ ਰਾਸ਼ਿਦ ਸੇਸੇਸਿਏਰਾ ਲਿਓਨ ਗਣਰਾਜ ਦੇ ਹਾਈ ਕਮਿਸ਼ਨਰ

ਪ੍ਰਮਾਣ ਪੱਤਰ ਪੇਸ਼ ਕਰਨ ਦੇ ਬਾਅਦ ਰਾਸ਼ਟਰਪਤੀ ਨੇ ਚਾਰੋ ਰਾਜਦੂਤਾਂ ਨਾਲ ਅਲੱਗ-ਅਲੱਗ ਗੱਲਬਾਤ ਕੀਤੀ। ਉਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਿਯੁਕਤੀਆਂ ਤੇ ਵਧਾਈ ਦਿੱਤੀ ਅਤੇ ਭਾਰਤ ਦੁਆਰਾ ਇਨ੍ਹਾਂ ਦੇਸ਼ਾਂ ਨਾਲ ਸਾਂਝੇ ਕੀਤੇ ਗਏ ਜੋਸ਼ਪੂਰਨ ਅਤੇ ਦੋਸਤਾਨਾ ਸਬੰਧਾਂ ਅਤੇ ਭਾਰਤ ਨਾਲ ਬਹੁਆਯਾਮੀ ਸਬੰਧਾਂ ਤੇ ਪ੍ਰਕਾਸ਼ ਪਾਇਆ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਭਲਾਈ ਅਤੇ ਦੋਸਤਾਨਾਪੂਰਨ ਲੋਕਾਂ ਦੀ ਪ੍ਰਗਤੀ ਅਤੇ ਖੁਸ਼ਹਾਲੀ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਰਾਹੀਂਰਾਸ਼ਟਰਪਤੀ ਨੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਆਪਣੀਆਂ ਨਿਜੀ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪ੍ਰੋਗਰਾਮ ਵਿੱਚ ਮੌਜੂਦ ਰਾਜਦੂਤਾਂ ਨੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ।

 

 

 ************

ਡੀਐੱਸ/ਐੱਸਐੱਚ


(रिलीज़ आईडी: 1781150) आगंतुक पटल : 234
इस विज्ञप्ति को इन भाषाओं में पढ़ें: Odia , English , Urdu , हिन्दी , Bengali , Tamil