ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਦਸੰਬਰ ਨੂੰ ਐਗਰੋ ਅਤੇ ਫੂਡ ਪ੍ਰੋਸੈੱਸਿੰਗ ਬਾਰੇ ਨੈਸ਼ਨਲ ਸਮਿਟ ਨੂੰ ਸੰਬੋਧਨ ਕਰਨਗੇ ਜਿਸ ਵਿੱਚ ਕੁਦਰਤੀ ਖੇਤੀ ਦੀ ਵਿਸਤ੍ਰਿਤ ਰੂਪਰੇਖਾ ਪੇਸ਼ ਕੀਤੀ ਜਾਵੇਗੀ


ਜ਼ੀਰੋ ਬਜਟ ਕੁਦਰਤੀ ਖੇਤੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਆਸਵੰਦ ਸਾਧਨ ਦੇ ਰੂਪ ਵਿੱਚ ਪਛਾਣੀ ਗਈ

Posted On: 13 DEC 2021 5:44PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਦਸੰਬਰ 2021 ਨੂੰ ਸਵੇਰੇ 11 ਵਜੇ ਤੋਂ  ਐਗਰੋ ਅਤੇ ਫੂਡ ਪ੍ਰੋਸੈੱਸਿੰਗ ਤੇ ਨੈਸ਼ਨਲ ਸਮਿਟ ਦੇ ਸਮਾਪਨ ਸੈਸ਼ਨ ਨੂੰ ਸੰਬੋਧਨ ਕਰਨਗੇਜਿਸ ਵਿੱਚ ਕੁਦਰਤੀ ਖੇਤੀ ਦੀ ਵਿਸਤ੍ਰਿਤ ਰੂਪਰੇਖਾ ਪੇਸ਼ ਕੀਤੀ ਜਾਵੇਗੀ। ਇਹ ਸਮਿਟ 14 ਤੋਂ 16 ਦਸੰਬਰ 2021 ਤੱਕ ਗੁਜਰਾਤ ਦੇ ਆਨੰਦ ਵਿੱਚ ਆਯੋਜਿਤ ਹੋਣ ਵਾਲੇ ਪ੍ਰੀ-ਈਵੈਂਟ ਗੁਜਰਾਤ ਸਮਿਟ ਤੋਂ ਪਹਿਲੇ ਇੱਕ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।

ਇਸ ਸੰਮੇਲਨ ਵਿੱਚ 5000 ਕਿਸਾਨ ਸ਼ਾਮਲ ਹੋਣਗੇ ਜੋ ਸਮਿਟ ਵਿੱਚ ਮੌਜੂਦ ਰਹਿਣਗੇ। ਇਸ ਦੇ ਇਲਾਵਾ ਰਾਜਾਂ ਵਿੱਚ ਆਈਸੀਏਆਰ ਦੇ 80 ਕੇਂਦਰੀ ਸੰਸਥਾਨਖੇਤੀਬਾੜੀ ਵਿਗਿਆਨ ਕੇਂਦਰ ਅਤੇ ਏਟੀਐੱਮਏ ਨੈੱਟਵਰਕ ਵੀ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਅਭਿਆਸ ਅਤੇ ਲਾਭਾਂ ਬਾਰੇ ਜਾਣਨ ਅਤੇ ਇਸ ਪ੍ਰੋਗਰਾਮ ਨੂੰ ਲਾਈਵ ਦੇਖਣ ਲਈ ਇਕੱਠੇ ਹੋਣਗੇ। ਇਸ ਦੇ ਇਲਾਵਾ ਦੇਸ਼ ਭਰ ਦੇ ਕਿਸਾਨ ਅਤੇ ਲੋਕ https://pmindiawebcast.nic.in ਲਿੰਕ ਜ਼ਰੀਏ ਸੰਮੇਲਨ ਨਾਲ ਜੁੜ ਸਕਦੇ ਹਨ ਅਤੇ ਦੂਰਦਰਸ਼ਨ ਤੇ ਲਾਈਵ ਦੇਖ ਸਕਦੇ ਹਨ। ਸਰਕਾਰ ਨੇ ਪਿਛਲੇ ਛੇ ਸਾਲਾਂ ਦੌਰਾਨ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਨੂੰ ਬਦਲਣ ਲਈ ਕਈ ਉਪਾਅ ਸ਼ੁਰੂ ਕੀਤੇ ਹਨ। ਪ੍ਰਣਾਲੀ ਦੀ ਸਥਿਰਤਾਲਾਗਤ ਵਿੱਚ ਕਮੀਬਜ਼ਾਰ ਪਹੁੰਚ ਅਤੇ ਕਿਸਾਨਾਂ ਨੂੰ ਬਿਹਤਰ ਪ੍ਰਾਪਤੀ ਲਈ ਪਹਿਲ ਨੂੰ ਪ੍ਰੋਤਸਾਹਨ ਦੇਣ ਅਤੇ ਸਮਰਥਨ ਦੇਣ ਦੇ ਯਤਨ ਚੱਲ ਰਹੇ ਹਨ।

ਜ਼ੀਰੋ ਬਜਟ ਕੁਦਰਤੀ ਖੇਤੀਬਾੜੀ ਬਾਰੇ:

ਜ਼ੀਰੋ ਬਜਟ ਕੁਦਰਤੀ ਖੇਤੀ ਨੂੰ ਉਤਪਾਦਨ ਦੇ ਇੱਕ ਭਾਗ ਤੇ ਕਿਸਾਨਾਂ ਦੀ ਨਿਰਭਰਤਾ ਨੂੰ ਘੱਟ ਕਰਨਪਰੰਪਰਿਕ ਖੇਤਰ ਅਧਾਰਿਤ ਟੈਕਨੋਲੋਜੀਆਂਤੇ ਭਰੋਸਾ ਕਰਕੇ ਖੇਤੀਬਾੜੀ ਦੀ ਲਾਗਤ ਨੂੰ ਘੱਟ ਕਰਨ ਲਈ ਇੱਕ ਆਸਵੰਦ ਉਪਕਰਨ ਦੇ ਰੂਪ ਵਿੱਚ ਪਹਿਚਾਣਿਆ ਗਿਆ ਹੈ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਹ ਖੇਤੀਬਾੜੀ ਪੱਧਤੀਆਂ ਨੂੰ ਇਕਹਿਰੀ ਫਸਲ ਤੋਂ ਬਹੁ ਫਸਲ ਪ੍ਰਣਾਲੀ ਵਿੱਚ ਤਬਦੀਲ ਕਰਨ ਤੇ ਜ਼ੋਰ ਦਿੰਦਾ ਹੈ। ਦੇਸੀ ਗਾਂਉਸ ਦਾ ਗੋਬਰ ਅਤੇ ਮੂਤਰ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿਸ ਨਾਲ ਬੀਜਾਮ੍ਰਿਤਜੀਵਾਮ੍ਰਿਤ ਅਤੇ ਘਨਜੀਵਮ੍ਰਿਤ ਖੇਤ ਤੇ ਬਣਦੇ ਹਨ ਅਤੇ ਚੰਗੇ ਖੇਤੀਬਾੜੀ ਉਤਪਾਦਨ ਲਈ ਪੋਸ਼ਕ ਤੱਤਾਂ ਅਤੇ ਮਿੱਟੀ ਦੇ ਜੀਵਨ ਦਾ ਸਰੋਤ ਹਨ। ਹੋਰ ਰਵਾਇਤੀ ਪ੍ਰਥਾਵਾਂ ਜਿਵੇਂ ਕਿ ਬਾਇਓਮਾਸ ਨਾਲ ਮਿੱਟੀ ਵਿੱਚ ਗਿੱਲਾ ਘਾਹ ਪਾਉਣਾ ਜਾਂ ਸਾਲ ਭਰ ਮਿੱਟੀ ਨੂੰ ਗ੍ਰੀਨ ਕਵਰ ਨਾਲ ਢਕ ਕੇ ਰੱਖਣਾਇੱਥੋਂ ਤੱਕ ਕਿ ਬਹੁਤ ਘੱਟ ਪਾਣੀ ਦੀ ਉਪਲਬਧਤਾ ਦੀ ਸਥਿਤੀ ਵਿੱਚ ਵੀ ਅਜਿਹੇ ਕਾਰਜ ਕੀਤੇ ਜਾਂਦੇ ਹਨ ਜੋ ਪਹਿਲੇ ਸਾਲ ਅਪਣਾਉਣ ਨਾਲ ਨਿਰੰਤਰ ਉਤਪਾਦਕਤਾ ਸੁਨਿਸ਼ਚਿਤ ਕਰਦੀ ਹੈ।

ਅਜਿਹੀਆਂ ਰਣਨੀਤੀਆਂ ਤੇ ਜ਼ੋਰ ਦੇਣ ਅਤੇ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕਿਸਾਨਾਂ ਨੂੰ ਸੰਦੇਸ਼ ਦੇਣ ਲਈ ਗੁਜਰਾਤ ਸਰਕਾਰ 14 ਦਸੰਬਰ ਤੋਂ 16 ਦਸੰਬਰ ਤੱਕ ਆਨੰਦਗੁਜਰਾਤ ਵਿੱਚ ਕੁਦਰਤੀ ਖੇਤੀ ਤੇ ਧਿਆਨ ਦੇਣ ਦੇ ਨਾਲ ਐਗਰੋ ਅਤੇ ਫੂਡ ਪ੍ਰੋਸੈੱਸਿੰਗ ਤੇ ਇੱਕ ਨੈਸ਼ਨਲ ਸਮਿਟ ਦਾ ਆਯੋਜਨ ਕਰ ਰਹੀ ਹੈ। ਉੱਘੇ ਬੁਲਾਰਿਆਂ ਨੂੰ ਕੁਦਰਤੀ ਖੇਤੀ ਦੇ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ ਗਿਆ ਹੈ। ਦੇਸ਼ ਭਰ ਤੋਂ 300 ਤੋਂ ਜ਼ਿਆਦਾ ਪ੍ਰਦਰ਼ਸਕਾਂ ਦੀ ਪ੍ਰਦਰਸ਼ਨੀ ਇੱਕ ਵਾਧੂ ਆਕਰਸ਼ਣ ਹੋਵੇਗੀ।

 

 

 ************

ਏਪੀਐੱਸ/ਜੇਕੇ/ਆਈਏ



(Release ID: 1781149) Visitor Counter : 117