ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਭਾਰਤ ਦੇ ਲੋਕਪਾਲ ਦੇ ਚੇਅਰਪਰਸਨ ਜਸਟਿਸ ਪਿਨਾਕੀ ਚੰਦ੍ਰ ਘੋਸ਼ ਨੇ ਸ਼ਿਕਾਇਤਾਂ ਦੇ ਪ੍ਰਬੰਧਨ ਦੇ ਲਈ ਡਿਜੀਟਲ ਪਲੈਟਫਾਰਮ ‘ਲੋਕਪਾਲ ਔਨਲਾਈਨ’ ਦਾ ਉਦਘਾਟਨ ਕੀਤਾ


ਲੋਕਪਾਲ ਔਨਲਾਈਨ ਪੋਰਟਲ ਸ਼ਿਕਾਇਤ ਨਿਵਾਰਣ ਵਿਵਸਥਾ ਵਿੱਚ ਹੋਰ ਵੱਧ ਪਾਰਦਰਸ਼ਿਤਾ ਤੇ ਕੁਸ਼ਲਤਾ ਲਿਆਵੇਗਾ: ਜਸਟਿਸ ਘੋਸ਼
ਲੋਕਪਾਲ ਦਾ ਮੁੱਖ ਉਦੇਸ਼ ਭ੍ਰਿਸ਼ਟਾਚਾਰ ਦੀ ਬੁਰਾਈ ਨਾਲ ਦੇਸ਼ ਨੂੰ ਮੁਕਤ ਕਰਵਾਉਣਾ ਅਤੇ ਇੱਕ ਮਜ਼ਬੂਤ ਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣਾ ਹੈ: ਜਸਟਿਸ ਅਭਿਲਾਸ਼ਾ ਕੁਮਾਰੀ

Posted On: 13 DEC 2021 1:58PM by PIB Chandigarh

ਭਾਰਤ ਦੇ ਲੋਕਪਾਲ ਦੇ ਚੇਅਰਪਰਸਨ, ਜਸਟਿਸ ਪਿਨਾਕੀ ਚੰਦ੍ਰ ਘੋਸ਼ ਨੇ ਅੱਜ ਸ਼ਿਕਾਇਤਾਂ ਦੇ ਪ੍ਰਬੰਧਨ ਦੇ ਲਈ ਡਿਜੀਟਲ ਪਲੈਟਫਾਰਮ ਲੋਕਪਾਲ ਔਨਲਾਈਨ ਦਾ ਉਦਘਾਟਨ ਕੀਤਾ। ਭਾਰਤ ਦੇ ਸਾਰੇ ਨਾਗਰਿਕ ਲੋਕਪਾਲ ਔਨਲਾਈਨ ਐਕਸੈੱਸ ਕਰ ਸਕਦੇ ਹਨ ਅਤੇ ਕਿਸੇ ਵੀ ਸਥਾਨ ਤੋਂ ਕਿਸੇ ਵੀ ਸਮੇਂ ਸ਼ਿਕਾਇਤਾਂ http://lokpalonline.gov.in. ‘ਤੇ ਦਰਜ ਕੀਤੀਆਂ ਜਾ ਸਕਦੀਆਂ ਹਨ।

ਇਸ ਅਵਸਰ ‘ਤੇ ਜਸਟਿਸ ਪਿਨਾਕੀ ਚੰਦ੍ਰ ਘੋਸ਼ ਨੇ ਕਿਹਾ ਕਿ ਅਰਥਵਿਵਸਥਾ ਦੀ ਆਸ਼ਾ ਤੋਂ ਘੱਟ ਸਫਲਤਾ ਵਿੱਚ ਭ੍ਰਿਸ਼ਟਾਚਾਰ ਮਹੱਤਵਪੂਰਨ ਤੱਤ ਹੈ ਅਤੇ ਇਹ ਲੋਕਤੰਤਰ ਤੇ ਵਿਧੀ ਦੇ ਸ਼ਾਸਨ ਨੂੰ ਕਮਜ਼ੋਰ ਕਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਪਾਲ ਔਨਲਾਈਨ ਲੋਕਪਾਲ ਤੇ ਲੋਕਾਯੁਕਤ ਐਕਟ, 2013 ਦੇ ਤਹਿਤ ਸਰਕਾਰੀ ਸੇਵਕਾਂ ਦੇ ਖਿਲਾਫ ਸ਼ਿਕਾਇਤਾਂ ਦੇ ਪ੍ਰਬੰਧਨ ਦੇ ਲਈ ਐਂਡ ਟੂ ਐਂਡ ਡਿਜੀਟਲ ਸਮਾਧਾਨ ਹੈ।

ਜਸਟਿਸ ਘੋਸ਼ ਨੇ ਕਿਹਾ ਕਿ ਲੋਕਪਾਲ ਔਨਲਾਈਨ ਵੈੱਬ ਅਧਾਰਿਤ ਸੁਵਿਧਾ ਹੈ ਜੋ ਜਵਾਬਦੇਹ, ਪਾਰਦਰਸ਼ੀ ਤੇ ਦਕਸ਼ ਤਰੀਕੇ ਨਾਲ ਸ਼ਿਕਾਇਤਾਂ ਦਾ ਨਿਸ਼ਪਾਦਨ ਤੇਜ਼ੀ ਨਾਲ ਕਰੇਗੀ ਅਤੇ ਸਾਰੇ ਹਿਤਧਾਰਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਲੈਟਫਾਰਮ ਸ਼ਿਕਾਇਤ ਦੇ ਸੰਪੂਰਨ ਜੀਵਨ-ਚੱਕਰ ਦੇ ਦੌਰਾਨ ਭਾਵ ਸ਼ਿਕਾਇਤ ਦਰਜ ਕਰਨ ਤੋਂ ਲੈਕੇ ਅੰਤਿਮ ਨਿਵਾਰਣ ਤੱਕ ਸ਼ਿਕਾਇਤਾਂ ਨੂੰ ਦੇਖਦਾ ਹੈ ਅਤੇ ਇਸ ਨਾਲ ਸ਼ਿਕਾਇਤ ਨਿਵਾਰਣ ਵਿਵਸਥਾ ਵਿੱਚ ਹੋਰ ਅਧਿਕ ਪਾਰਦਰਸ਼ਿਤਾ ਤੇ ਕੁਸ਼ਲਤਾ ਆਵੇਗੀ।

 

ਆਪਣੇ ਸੰਬੋਧਨ ਵਿੱਚ ਲੋਕਪਾਲ ਦੀ ਨਿਆਂਇਕ ਮੈਂਬਰ ਜਸਟਿਸ ਸ਼੍ਰੀਮਤੀ ਅਭਿਲਾਸ਼ਾ ਕੁਮਾਰੀ ਨੇ ਕਿਹਾ ਕਿ ਲੋਕਪਾਲ ਦਾ ਮੁੱਖ ਉਦੇਸ਼ ਭ੍ਰਿਸ਼ਟਾਚਾਰ ਦੀ ਬੁਰਾਈ ਤੋਂ ਦੇਸ਼ ਨੂੰ ਮੁਕਤ ਕਰਾਉਣਾ ਤੇ ਭਾਰਤ ਨੂੰ ਮਜ਼ਬੂਤ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਮਾਰਚ 2019 ਵਿੱਚ ਜਸਟਿਸ ਪਿਨਾਕੀ ਚੰਦ੍ਰ ਘੋਸ਼ ਭਾਰਤ ਦੇ ਪਹਿਲੇ ਲੋਕਪਾਲ ਨਿਯੁਕਤ ਕੀਤੇ ਗਏ ਅਤੇ ਇਹ ਸੰਸਥਾ ਹਾਲੇ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੰਪੂਰਨ ਪਾਰਦਰਸ਼ਿਤਾ, ਜ਼ਿੰਮੇਵਾਰੀ, ਸੁਵਿਧਾ ਤੇ ਕੰਮਕਾਜ ਵਿੱਚ ਕੁਸ਼ਲਤਾ ਲੋਕਪਾਲ ਦੀ ਵਿਸ਼ਿਸ਼ਟਤਾ ਹੈ ਜਿਸ ਦਾ ਅੰਤਿਮ ਲਾਭਾਰਥੀ ਆਮ ਆਦਮੀ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਭਾਰਤ ਵਿੱਚ ਵੀ ਲੋਕਪਾਲ ਔਨਲਾਈਨ ਸ਼ਿਕਾਇਤ ਪੋਰਟਲ ਬਾਰੇ ਜਾਗਰੂਕਤਾ ਦੇ ਲਈ ਕਦਮ ਉਠਾਏ ਜਾਣਗੇ ਤਾਕਿ ਕੋਈ ਵੀ ਵਿਅਕਤੀ ਘਰ ਬੈਠੇ ਸ਼ਿਕਾਇਤ ਦਰਜ ਕਰਾ ਸਕੇ।

 

ਸਕੱਤਰ, ਲੋਕਪਾਲ ਸ਼੍ਰੀ ਬੀ. ਕੇ. ਅਗ੍ਰਵਾਲ ਨੇ ਦੱਸਿਆ ਕਿ ਜਸਟਿਸ ਸ਼੍ਰੀਮਤੀ ਅਭਿਲਾਸ਼ਾ ਕੁਮਾਰੀ ਨੇ ਇਸ ਸੌਫਟਵੇਅਰ ਦੇ ਵਿਕਾਸ ਦੀ ਦੇਖ-ਰੇਖ ਦੇ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਪੋਰਟਲ ਹਰੇਕ ਸ਼ਿਕਾਇਤ ਕਰਤਾ ਦੇ ਲਈ ਇੱਕ ਡੈਸ਼-ਬੋਰਡ ਪ੍ਰਦਾਨ ਕਰਦਾ ਹੈ, ਜਿਸ ਨਾਲ ਸ਼ਿਕਾਇਤ ਦੇ ਜੀਵਨ-ਚੱਕਰ ਤੱਕ ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਦੀ ਸਥਿਤੀ ਦੇਖ ਸਕਦਾ ਹੈ।

ਸ਼ਿਕਾਇਤ ਕਰਤਾ ਨੂੰ ਸ਼ਿਕਾਇਤਾਂ ਦੇ ਵਿਭਿੰਨ ਚਰਣਾਂ ਵਿੱਚ ਇੱਕ ਈ-ਮੇਲ ਅਲਰਟ ਪ੍ਰਾਪਤ ਹੁੰਦਾ ਹੈ ਅਤੇ ਨਾਲ ਹੀ ਲੋਕਪਾਲ ਜਾਂ ਇਸ ਦੀ ਕੋਈ ਪੀਠ ਦੁਆਰਾ ਪਾਸ ਆਦੇਸ਼ ਦੀ ਕਾਪੀ ਵੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਐੱਨਆਈਸੀ ਕਲਾਊਡ ‘ਤੇ ਹੋਸਟ ਕੀਤੇ ਗਏ ਇਸ ਪੋਰਟਲ ਨੂੰ ਓਪਨ ਸੋਰਸ ਟੈਕਨੋਲੋਜੀ ‘ਤੇ ਵਿਕਸਿਤ ਕੀਤਾ ਗਿਆ ਹੈ। ਇਸ ਦੀ ਸੁਰੱਖਿਆ ਜਾਂਚ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸੀਈਆਰਟੀ-ਇਨ (ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪੋਂਸ ਟੀਮ) ਦੁਆਰਾ ਪੈਨਲ ਵਿੱਚ ਸ਼ਾਮਲ ਕੀਤੀਆਂ ਗਈਆਂ ਏਜੰਸੀਆਂ ਦੁਆਰਾ ਕੀਤੀਆਂ ਗਈਆਂ ਹਨ।

ਇਸ ਡਿਜੀਟਲ ਪਲੈਟਫਾਰਮ ਦੀ ਮਹੱਤਵਪੂਰਨ ਵਿਸ਼ੇਸ਼ਤਾਵਾਂ ਨਿਮਨਲਿਖਿਤ ਹਨ:

·      ਸ਼ਿਕਾਇਤ ਕਰਤਾ ਦੇ ਲਈ ਕਿਸੇ ਵੀ ਜਗ੍ਹਾ ਤੋਂ ਕਿਸੇ ਵੀ ਸਮੇਂ ਸ਼ਿਕਾਇਤ ਔਨਲਾਈਨ ਦਰਜ ਕਰਨ ਦੀ ਸੁਵਿਧਾ।

·      ਈ-ਮੇਲ ਤੇ ਐੱਸਐੱਮਐੱਸ ਦੇ ਮਾਧਿਅਮ ਨਾਲ ਹਰੇਕ ਪੜਾਅ ਵਿੱਚ ਸ਼ਿਕਾਇਤ ਨਾਲ ਸੰਬੰਧਿਤ ਉਠਾਏ ਗਏ ਕਦਮ ਬਾਰੇ ਸ਼ਿਕਾਇਤ ਕਰਤਾ ਨੂੰ ਸੂਚਨਾ।

·      ਕਿਸੇ ਵੀ ਸਮੇਂ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਦੀ ਸਥਿਤੀ ਜਾਨਣ ਦੀ ਸੁਵਿਧਾ।

·         ਸ਼ਿਕਾਇਤ ਕਰਤਾ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।

·         ਸੀਵੀਸੀ, ਸੀਬੀਆਈ ਤੇ ਹੋਰ ਜਾਂਚ ਏਜੰਸੀਆਂ ਆਪਣੀਆਂ ਰਿਪੋਰਟਾਂ ਸਿੱਧੇ ਤੌਰ ‘ਤੇ ਲੋਕਪਾਲ ਔਨਲਾਈਨ ਪਲੈਟਫਾਰਮ ‘ਤੇ ਅਪਲੋਡ ਕਰ ਸਕਦੀਆਂ ਹਨ।

·         ਈ-ਮੇਲ ਤੇ ਐੱਸਐੱਮਐੱਸ ਦੇ ਮਾਧਿਅਮ ਨਾਲ ਜਾਂਚ ਕਰਨ ਵਾਲੀਆਂ ਏਜੰਸੀਆਂ ਨੂੰ ਯਾਦ ਦਿਵਾਇਆ ਜਾਂਦਾ ਹੈ।

·         ਜ਼ਰੂਰਤ ਦੇ ਅਨੁਰੂਪ ਐਨਾਲਿਟੀਕਲ ਰਿਪੋਰਟ ਸਿਰਜਣ।

ਦੱਸਣਯੋਗ ਹੈ ਕਿ ਲੋਕਪਾਲ ਅਤੇ ਲੋਕਾਯੁਕਤ ਐਕਟ2013 ਦੇ ਅਧੀਨ ਭਾਰਤ ਦੇ ਲੋਕਪਾਲ ਸੰਸਥਾ ਸਥਾਪਿਤ ਕੀਤੀ ਗਈ, ਤਾਕਿ ਇਸ ਕਾਨੂੰਨ ਦੇ ਦਾਇਰਿਆਂ ਵਿੱਚ ਆਉਣ ਵਾਲੇ ਸਰਕਾਰੀ ਕਰਮਚਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਆਰੋਪਾਂ ਦੀ ਜਾਂਚ ਕੀਤੀ ਜਾ ਸਕੇ। ਫਿਲਹਾਲ ਡਾਕ ਤੇ ਈ-ਮੇਲ ਨਾਲ ਭੇਜੀ ਗਈ ਜਾਂ ਹੱਥ ਨਾਲ ਦਿੱਤੀ ਗਈ ਸ਼ਿਕਾਇਤਾਂ ਭਾਰਤ ਦੇ ਲੋਕਪਾਲ ਦੁਆਰਾ ਸੁਣੀ ਜਾਂਦੀ ਹੈ।

 

ਇਸ ਅਵਸਰ ‘ਤੇ ਭਾਰਤ ਦੇ ਲੋਕਪਾਲ ਦੇ ਮੈਂਬਰ ਸ਼੍ਰੀਮਤੀ ਅਰਚਨਾ ਰਾਮਸੁੰਦਰਮ, ਸ਼੍ਰੀ ਮਹੇਂਦਰ ਸਿੰਘ ਤੇ ਡਾ. ਆਈ. ਪੀ. ਗੌਤਮ, ਪਰਸੋਨਲ ਅਤੇ ਟਰੇਨਿੰਗ ਵਿਭਾਗ ਦੇ ਸਕੱਤਰ ਸ਼੍ਰੀ ਪੀ. ਕੇ. ਤ੍ਰਿਪਾਠੀ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਸ਼੍ਰੀ ਸੰਜੈ ਕੁਮਾਰ ਮਿਸ਼੍ਰ, ਸੀਬੀਆਈ ਦੇ ਜੋਇੰਟ ਡਾਇਰੈਕਟਰ ਸ਼੍ਰੀ ਅਮਿਤ ਕੁਮਾਰ, ਐੱਨਆਈਸੀ ਦੇ ਡੀਡੀਜੀ ਸ਼੍ਰੀ ਦੀਪਕ ਗੋਇਲ ਤੇ ਭਾਰਤ ਦੇ ਲੋਕਪਾਲ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

   <><><><><>

ਐੱਸਐੱਨਸੀ/ਆਰਆਰ


(Release ID: 1781076) Visitor Counter : 177