ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਮੈਂਬਰਾਂ ‘ਤੇ ਹੋਣ ਵਾਲੇ ਅੱਤਿਆਚਾਰਾਂ ਦੇ ਖਿਲਾਫ ਇੱਕ ਰਾਸ਼ਟਰੀ ਹੈਲਪਲਾਈਨ ਦੀ ਕੱਲ੍ਹ ਸ਼ੁਰੂਆਤ


ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੁਆਰਾ ਚਲਾਈ ਇਸ ਹੈਲਪਲਾਈਨ ਦਾ ਉਦੇਸ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਣ) (ਪੀਓਏ) ਐਕਟ, 1989 ਦਾ ਉਪਯੁਕਤ ਲਾਗੂ ਕਰਨ ਸੁਨਿਸ਼ਚਿਤ ਕਰਨਾ ਹੈ


ਇਹ ਹੈਲਪਲਾਈਨ ਪੂਰੇ ਦੇਸ਼ ਵਿੱਚ ਸੱਤਾਂ ਦਿਨ ਹਰ ਸਮੇਂ ਟੋਲ-ਫ੍ਰੀ ਨੰਬਰ “14566” ‘ਤੇ ਉਪਲੱਬਧ ਹੋਵੇਗੀ

ਹਰੇਕ ਸ਼ਿਕਾਇਤ ਦਾ ਐੱਫਆਈਆਰ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਸੁਨਿਸ਼ਚਿਤ ਕਰਨ ਵਾਲੀ ਇਹ ਵਿਵਸਥਾ ਹਿੰਦੀ, ਅੰਗ੍ਰੇਜ਼ੀ ਤੇ ਖੇਤਰੀ ਭਾਸ਼ਾਵਾਂ ਵਿੱਚ ਉਪਲੱਬਧ ਹੋਵੇਗੀ

Posted On: 12 DEC 2021 1:53PM by PIB Chandigarh

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਣ) (ਪੀਓਏ) ਐਕਟ, 1989 ਦਾ ਉਪਯੁਕਤ ਲਾਗੂ ਕਰਨ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਮਿਤੀ 13 ਦਸੰਬਰ, 2021 ਨੂੰ ਅੱਤਿਆਚਾਰਾਂ ਦੇ ਖਿਲਾਫ ਰਾਸ਼ਟਰੀ ਹੈਲਪਲਾਈਨ (ਐੱਨਐੱਚਏਏ) ਦੀ ਸ਼ੁਰੂਆਤ ਕਰੇਗਾ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਣ) (ਪੀਓਏ) ਐਕਟ, 1989 ਨੂੰ ਹੋਰ ਗੱਲਾਂ ਦੇ ਨਾਲ-ਨਾਲ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਮੈਂਬਰਾਂ ‘ਤੇ ਹੋਣ ਵਾਲੇ ਅੱਤਿਆਚਾਰਾਂ ਦੇ ਨਿਵਾਰਣ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤਾ ਗਿਆ ਸੀ।

 

ਅੱਤਿਆਚਾਰਾਂ ਦੇ ਖਿਲਾਫ ਰਾਸ਼ਟਰੀ ਹੈਲਪਲਾਈਨ (ਐੱਨਐੱਚਏਏ) ਪੂਰੇ ਦੇਸ਼ ਵਿੱਚ ਸੱਤਾਂ ਦਿਨ ਹਰ ਸਮੇਂ ਟੋਲ-ਫ੍ਰੀ ਨੰਬਰ “14566” ‘ਤੇ ਉਪਲੱਬਧ ਹੋਵੇਗੀ। ਦੇਸ਼ ਭਰ ਵਿੱਚ ਕਿਤੋਂ ਵੀ ਕਿਸੇ ਵੀ ਟੈਲੀਕੌਮ ਆਪਰੇਟਰ ਦੇ ਕਿਸੇ ਵੀ ਮੋਬਾਈਲ ਤੇ ਲੈਂਡ-ਲਾਈਨ ਨੰਬਰ ਤੋਂ ਵਾਇਸ ਕੋਲ ਕਰ ਕੇ ਇਸ ਹੈਲਪਲਾਈਨ ਤੋਂ ਸਹਾਇਤਾ ਲਈ ਜਾ ਸਕਦੀ ਹੈ। ਇਹ ਸੁਵਿਧਾ ਹਿੰਦੀ, ਅੰਗ੍ਰੇਜ਼ੀ ਤੇ ਖੇਤਰੀ ਭਾਸ਼ਾਵਾਂ ਵਿੱਚ ਉਪਲੱਬਧ ਹੋਵੇਗੀ। ਇਸ ਦਾ ਮੋਬਾਈਲ ਐਪਲੀਕੇਸ਼ਨ ਵੀ ਉਪਲੱਬਧ ਹੋਵੇਗਾ।

 

ਇਸ ਹੈਲਪਲਾਈਨ ਦਾ ਉਦੇਸ਼ ਭੇਦਭਾਵ ਸਮਾਪਤ ਕਰਨ ਅਤੇ ਸਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਕਾਨੂੰਨਾਂ ਦੇ ਪ੍ਰਬੰਧਾਂ ਦੇ ਸੰਬੰਧ ਵਿੱਚ ਸੂਚਨਾਪ੍ਰਦ ਜਾਗਰੂਕਤਾ ਦਾ ਪ੍ਰਸਾਰ ਕਰਨਾ ਹੈ। ਇਹ ਪ੍ਰਣਾਲੀ ਸੁਨਿਸ਼ਚਿਤ ਕਰੇਗੀ ਕਿ ਹਰੇਕ ਸ਼ਿਕਾਇਤ ਦਾ ਐੱਫਆਈਆਰ ਦੇ ਰੂਪ ਵਿੱਚ ਰਜਿਸਟ੍ਰੇਸ਼ਨ ਹੋਵੇ, ਹਰੇਕ ਸ਼ਿਕਾਇਤ ਕਰਤਾ ਨੂੰ ਰਾਹਤ ਮਿਲੇ, ਕੋਰਟ ਤੋਂ ਫੈਸਲਾ ਪ੍ਰਾਪਤ ਕਰਨ ਦੇ ਲਈ ਦਾਇਰ ਸਾਰੀਆਂ ਚਾਰਜਸ਼ੀਟਾਂ ‘ਤੇ ਮੁਕਦਮਾ ਚਲਾਇਆ ਜਾਵੇ ਅਤੇ ਇਹ ਸਭ ਐਕਟ ਵਿੱਚ ਦਿੱਤੀ ਗਈ ਸਮੇਂ-ਸੀਮਾ ਦੇ ਅੰਦਰ ਕੀਤਾ ਜਾਵੇ।

ਇੱਕ ਵੈੱਬ ਅਧਾਰਿਤ ਸੈਲਫ-ਸਰਵਿਸ ਪੋਰਟਲ ਦੇ ਰੂਪ ਵਿੱਚ ਉਪਲੱਬਧ, ਅੱਤਿਆਚਾਰਾਂ ਦੇ ਖਿਲਾਫ ਰਾਸ਼ਟਰੀ ਹੈਲਪਲਾਈਨ ਪ੍ਰੋਟੈਕਸ਼ਨ ਆਵ੍ ਸਿਵਿਲ ਰਾਈਟ (ਪੀਸੀਆਰ) ਐਕਟ, 1955 ਅਤੇ ਇਨ੍ਹਾਂ ਦੀ ਨਿਯਮਾਵਲੀ ਬਾਰੇ ਵੀ ਜਾਗਰੂਕਤਾ ਦਾ ਪ੍ਰਸਾਰ ਹੋਵੇਗਾ।

ਪੀਸੀਆਰ ਐਕਟ, 1955 ਅਤੇ ਪੀਓਏ ਐਕਟ, 1989 ਦਾ ਅਨੁਪਾਲਨ ਨਾ ਹੋਣ ਦੇ ਕਾਰਨ ਪੀੜਤ/ਸ਼ਿਕਾਇਤ ਕਰਤਾ/ਐੱਨਜੀਓ ਤੋਂ ਪ੍ਰਾਪਤ ਹਰੇਕ ਸ਼ਿਕਾਇਤ ਦੇ ਲਈ ਡੌਕੇਟ ਨੰਬਰ ਦਿੱਤਾ ਜਾਵੇਗਾ। ਸ਼ਿਕਾਇਤ ਦੀ ਸਥਿਤੀ ਨੂੰ ਸ਼ਿਕਾਇਤ ਕਰਤਾ/ਐੱਨਜੀਓ ਦੁਆਰਾ ਔਨਲਾਈਨ ਦੇਖਿਆ ਜਾ ਸਕੇਗਾ।

ਕਿਸੇ ਵੀ ਪ੍ਰਕਾਰ ਦੀ ਪੁੱਛ-ਗਿਛ ਦੇ ਉੱਤਰ ਹਿੰਦੀ, ਅੰਗ੍ਰੇਜ਼ੀ ਤੇ ਖੇਤਰੀ ਭਾਸ਼ਾਵਾਂ ਵਿੱਚ ਆਈਵੀਆਰ ਤੇ ਆਪਰੇਟਰਾਂ ਦੁਆਰਾ ਦਿੱਤੇ ਜਾਣਗੇ।

ਇਸ ਰਾਸ਼ਟਰੀ ਹੈਲਪਲਾਈਨ ਵਿੱਚ ਸਿੰਗਲ ਪੋਇੰਟ ਸੰਪਰਕ ਦੇ ਸੰਕਲਪ ਨੂੰ ਅਪਣਾਇਆ ਗਿਆ ਹੈ ਅਤੇ ਇਸ ਵਿੱਚ ਫੀਡਬੈਕ ਪ੍ਰਣਾਲੀ ਵੀ ਉਪਲੱਬਧ ਹੈ।

  *******


ਐੱਮਜੀ/ਆਰਐੱਨਐੱਮ



(Release ID: 1780876) Visitor Counter : 196