ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਰਾਸ਼ਟਰੀ ਰਾਜਮਾਰਗ 334ਬੀ ਜਲਦੀ ਪੂਰਾ ਕਰਨ ਦੇ ਲਈ ਟੀਚਾ ਰੱਖਿਆ

Posted On: 12 DEC 2021 1:16PM by PIB Chandigarh

ਕੇਂਦਰੀ ਸੜਕ ਪਰਿਵਹਨ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਰਾਸ਼ਟਰੀ ਰਾਜਮਾਰਗ ਬੇਮਿਸਾਲ ਗਤੀ ਨਾਲ ਵਿਕਸਿਤ ਹੋ ਰਹੇ ਹਨ। ਕਈ ਟਵੀਟਾਂ ਦੀ ਇੱਕ ਲੜੀ ਵਿੱਚ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ 334ਬੀ ਪ੍ਰੋਜੈਕਟ ~93% ਪ੍ਰਗਤੀ ਦੇ ਨਾਲ ਪੂਰਾ ਹੋਣ ਦੇ ਨੇੜੇ ਹੈ ਤੇ ਇਹ ਜਨਵਰੀ, 2022 ਵਿੱਚ, ਤਿੰਨ ਮਹੀਨੇ ਪਹਿਲਾਂ ਹੀ ਪੂਰਾ ਕਰਨ ਦੇ ਲਈ ਟੀਚਾ ਰੱਖਿਆ ਹੈ। 

 

ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ 334ਬੀ ਜੋ ਉੱਤਰ ਪ੍ਰਦੇਸ਼/ਹਰਿਆਣਾ ਸੀਮਾ (ਬਾਗਪਤ) ਤੋਂ ਸ਼ੁਰੂ ਹੁੰਦੀ ਹੈ ਤੇ ਰੋਹਨਾ ਵਿੱਚ ਸਮਾਪਤ ਹੁੰਦਾ ਹੈ, ਉਪਯੋਗਕਰਤਾਵਾਂ ਨੂੰ ਇਹ ਸੁਨਿਸ਼ਚਿਤ ਕਰਦੇ ਹੋਏ ਕਿ ਦਿੱਲੀ ਟ੍ਰੈਫਿਕ ਬਾਈਪਾਸ ਹੋ ਜਾਵੇ, ਉੱਤਰ ਪ੍ਰਦੇਸ਼ ਤੋਂ ਰਾਜਸਥਾਨ ਸੀਮਾ ਤੱਕ ਬਰਾਸਤੇ ਹਰਿਆਣਾ ਨਿਰਵਿਘਨ ਕਨੈਕਟੀਵਿਟੀ ਉਪਲੱਬਧ ਕਰਾਵੇਗਾ। ਸ਼੍ਰੀ ਗਡਕਰੀ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਰਾਜਮਾਰਗ 334ਬੀ ਰਾਸ਼ਟਰੀ ਰਾਜਮਾਰਗ-44 ਤੋਂ ਵੀ ਗੁਜਰਦਾ ਹੈ, ਜਿਸ ਨਾਲ ਚੰਡੀਗੜ੍ਹ ਤੇ ਦਿੱਲੀ ਦੇ ਯਾਤਰੀਆਂ ਨੂੰ ਸਿੱਧੀ ਪਹੁੰਚ ਉਪਲੱਬਧ ਹੋ ਸਕੇਗੀ।                                                                                                                                                                            

********

 ਐੱਮਜੇਪੀਐੱਸ


(Release ID: 1780874) Visitor Counter : 163