ਰੇਲ ਮੰਤਰਾਲਾ

6000 ਤੋਂ ਵੱਧ ਰੇਲਵੇ ਸਟੇਸ਼ਨਾਂ 'ਤੇ ਮੁਫਤ ਵਾਈ-ਫਾਈ (WI-FI) ਸੇਵਾ ਉਪਲਬਧ ਹੈ


ਰੇਲਵੇ ਯਾਤਰੀਆਂ ਨੂੰ ਸਟੇਸ਼ਨਾਂ 'ਤੇ ਇੰਟਰਨੈਟ ਦੀ ਵਰਤੋਂ ਕਰਨ ਦੀ ਸੁਵਿਧਾ

ਔਨਲਾਈਨ ਸੇਵਾਵਾਂ/ਸੂਚਨਾਵਾਂ ਪ੍ਰਾਪਤ ਕਰਨ ਵਿੱਚ ਲੋਕਾਂ ਦੀ ਮਦਦ; ਡਿਜੀਟਲ ਇੰਡੀਆ ਦੀ ਦਿਸ਼ਾ ਵਿੱਚ ਯੋਗਦਾਨ

Posted On: 10 DEC 2021 4:03PM by PIB Chandigarh

ਹੁਣ ਤੱਕ ਪੂਰੇ ਭਾਰਤ ਵਿੱਚ 6071 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਹ ਆਮ ਲੋਕਾਂ ਲਈ ਕਿਸੇ ਵੀ ਦਿਨ ਦੇ ਪਹਿਲੇ ਅੱਧੇ ਘੰਟੇ ਲਈ ਮੁਫ਼ਤ ਅਤੇ ਬਾਅਦ ਵਿੱਚ ਚਾਰਜਯੋਗ ਅਧਾਰ 'ਤੇ ਉਪਲੱਬਧ ਹਨ।

ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਦੀ ਵਿਵਸਥਾ ਰੇਲਵੇ ਯਾਤਰੀਆਂ ਨੂੰ ਸਟੇਸ਼ਨਾਂ 'ਤੇ ਇੰਟਰਨੈੱਟ ਦੀ ਵਰਤੋਂ ਕਰਨ ਦੀ ਸੁਵਿਧਾ ਦਿੰਦੀ ਹੈ। ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਸੇਵਾ ਲੋਕਾਂ ਨੂੰ ਔਨਲਾਈਨ ਸੇਵਾਵਾਂ/ਜਾਣਕਾਰੀ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੀ ਹੈ, ਇਸ ਤਰ੍ਹਾਂ ਸਰਕਾਰ ਦੀ ਡਿਜੀਟਲ ਇੰਡੀਆ ਪਹਿਲ ਵਿੱਚ ਯੋਗਦਾਨ ਪਾ ਰਹੀ ਹੈ।

 

ਇਨ੍ਹਾਂ ਸਟੇਸ਼ਨਾਂ 'ਤੇ ਕੁੱਲ ਡਾਟਾ ਵਰਤੋਂ ਤਕਰੀਬਨ 97.25 ਟੈਰਾਬਾਈਟ ਪ੍ਰਤੀ ਮਹੀਨਾ ਹੈ।

 

ਇਸ ਯੋਜਨਾ ਲਈ ਰੇਲ ਮੰਤਰਾਲੇ ਵੱਲੋਂ ਕੋਈ ਵੱਖਰਾ ਫੰਡ ਮਨਜ਼ੂਰ ਨਹੀਂ ਕੀਤਾ ਗਿਆ ਹੈ। ਗ੍ਰਾਮੀਣ ਖੇਤਰਾਂ ਵਿੱਚ 193 ਰੇਲਵੇ ਸਟੇਸ਼ਨਾਂ 'ਤੇ ਵਾਈ-ਫਾਈ ਸੇਵਾਵਾਂ ਦੀ ਵਿਵਸਥਾ ਲਈ ਯੂਨੀਵਰਸਲ ਸਰਵਿਸ ਓਬਲੀਗੇਸ਼ਨ ਫੰਡ (ਯੂਐੱਸਓਐੱਫ) ਦੇ ਤਹਿਤ ਟੈਲੀਕੌਮ ਵਿਭਾਗ (ਡੀਓਟੀ) ਦੁਆਰਾ 27.22 ਕਰੋੜ ਰੁਪਏ ਦੇ ਫੰਡ ਮਨਜ਼ੂਰ ਕੀਤੇ ਗਏ ਹਨ।  1287 ਰੇਲਵੇ ਸਟੇਸ਼ਨਾਂ (ਜ਼ਿਆਦਾਤਰ A1 ਅਤੇ A ਸ਼੍ਰੇਣੀ ਦੇ ਸਟੇਸ਼ਨ) 'ਤੇ ਵਾਈ-ਫਾਈ ਸੇਵਾਵਾਂ ਮੈਸਰਜ਼ ਰੇਲਟੈਲ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (ਆਰਸੀਆਈਐੱਲ) ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਬਾਕੀ ਸਟੇਸ਼ਨਾਂ ਵਿੱਚ, ਵਿਭਿੰਨ ਫਰਮਾਂ ਦੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ)/ਚੈਰਿਟੀ ਪ੍ਰੋਜੈਕਟਾਂ ਦੇ ਤਹਿਤ ਵਾਈ-ਫਾਈ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਜਿਨ੍ਹਾਂ ਲਈ ਕੋਈ ਪੂੰਜੀ ਖ਼ਰਚਾ ਨਹੀਂ ਕੀਤਾ ਗਿਆ ਹੈ।

 

ਇਹ ਜਾਣਕਾਰੀ ਕੇਂਦਰੀ ਰੇਲ, ਸੰਚਾਰ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

**********

 ਆਰਕੇਜੇ/ਐੱਮ



(Release ID: 1780369) Visitor Counter : 127