ਨੀਤੀ ਆਯੋਗ

ਨੀਤੀ ਆਯੋਗ ਨੇ ਦੇਸ਼ ਵਿੱਚ ਸੈਕੰਡਰੀ, ਟੇਰਟੀਅਰੀ (ਤੀਜੇ ਦਰਜੇ ਦੇ ਕੇਂਦਰਾਂ) ਲੈਵਲ ਸੈਂਟਰਸ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਐਮਰਜੈਂਸੀ ਤੇ ਜ਼ਖਮੀਆਂ ਦੀ ਦੇਖਭਾਲ ਸੰਬੰਧੀ ਰਾਸ਼ਟਰੀ ਪੱਧਰ ਦੀ ਮੁੱਲਾਂਕਣ ਰਿਪੋਰਟ ਜਾਰੀ ਕੀਤੀ

Posted On: 10 DEC 2021 1:42PM by PIB Chandigarh

ਨੀਤੀ ਆਯੋਗ ਨੇ ਅੱਜ-‘ਭਾਰਤ ਵਿੱਚ ਰਾਸ਼ਟਰੀ ‘ਤੇ ਸੈਕੰਡਰੀ, ਟੇਰਟੀਅਰੀ (ਤੀਜੇ ਦਰਜੇ ਦੇ ਕੇਂਦਰਾਂ) ਲੈਵਲ ਸੈਂਟਰਸ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਐਮਰਜੈਂਸੀ ਤੇ ਜ਼ਖਮੀਆਂ ਦੀ ਦੇਖਭਾਲ ਦੀ ਮੌਜੂਦਾ ਸਥਿਤੀ ‘ਤੇ ਰਿਪੋਰਟ’ ਨਾਮਕ ਰਿਪੋਰਟ ਜਾਰੀ ਕੀਤੀ। ਇਨ੍ਹਾਂ ਰਿਪੋਰਟਾਂ ਵਿੱਚ ਐਮਰਜੈਂਸੀ ਮਾਮਲਿਆਂ ਦੇ ਪਰਿਦ੍ਰਿਸ਼ ਅਤੇ ਉਨ੍ਹਾਂ ਦੀ ਸੰਖਿਆ ਬਾਰੇ ਵੇਰਵਿਆਂ ਦੇ ਨਾਲ-ਨਾਲ ਸਰਵੋਤਮ ਦੇਖਭਾਲ ਦੇ ਪ੍ਰਾਵਧਾਨ ਦੇ ਅਨੁਸਾਰ ਐਂਬੁਲੈਂਸ ਸੇਵਾਵਾਂ, ਸਿਹਤ ਦੇਖਭਾਲ ਦੇ ਬੁਨਿਆਦੀ ਢਾਂਚੇ, ਮਾਨਵ ਸੰਸਾਧਨ ਅਤੇ ਉਪਕਰਣਾਂ ਦੀ ਮੌਜੂਦਾ ਕਮੀ ਬਾਰੇ ਵਿੱਚ ਵੀ ਦੱਸਿਆ ਗਿਆ ਹੈ।

ਇਨ੍ਹਾਂ ਰਿਪੋਰਟਾਂ ਨੂੰ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪੌਲ, ਐਡੀਸ਼ਨਲ ਸਕੱਤਰ ਡਾ. ਰਾਕੇਸ਼ ਸਰਵਾਲ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ।

ਇਹ ਅਧਿਐਨ ਨੀਤੀ ਆਯੋਗ ਦੇ ਸਹਿਯੋਗ ਨਾਲ ਡਿਪਾਰਟਮੈਂਟ ਆਵ੍ ਐਮਰਜੈਂਸੀ ਮੈਡੀਸਨ, ਜੇਪੀਐੱਨਏਟੀਸੀ, ਏਮਸ (ਏਆਈਆਈਐੱਮਐੱਸ), ਨਵੀਂ ਦਿੱਲੀ ਦੁਆਰਾ ਕੀਤੇ ਗਏ ਸਨ।

ਰਿਪੋਰਟ ਦੀ ਪ੍ਰਸਤਾਵਨਾ ਵਿੱਚ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪੌਲ ਨੇ ਦੇਸ਼ ਵਿੱਚ ਇੱਕ ਵਿਸ਼ਵ ਪੱਧਰੀ, ਕੁਸ਼ਲ, ਪੇਸ਼ੇਵਰ, ਏਕੀਕ੍ਰਿਤ ਐਮਰਜੈਂਸੀ ਦੇਖਭਾਲ ਪ੍ਰਣਾਲੀ ਤਿਆਰ ਕਰਨ ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਟੈਕਨੋਲੋਜੀ ਦੁਆਰਾ ਸਮਰਥਿਤ ਹੋਵੇ ਅਤੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਪ੍ਰਕਾਰ ਦੀ ਐਮਰਜੈਂਸੀ ਜਾਂ ਟ੍ਰਾਓਮਾ ਜਾਂ ਦੁਰਘਟਨਾ ਤੋਂ ਪੀੜਤ ਲੋਕਾਂ ਦੀ ਦੇਖਭਾਲ ਕਰਨ ਵਿੱਚ ਸਮਰੱਥ ਹੋਵੇ। ਉਨ੍ਹਾਂ ਨੇ ਕਿਹਾ ਕਿ ਅਖਿਲ ਭਾਰਤੀ ਅਧਿਐਨ ਵਿੱਚ ਕੀਤਾ ਗਿਆ ਮੁੱਲਾਂਕਣ ਇਨ੍ਹਾਂ ਵਿਚਾਰ-ਵਟਾਂਦਰਿਆਂ ਦੇ ਲਈ ਇੱਕ ਮਹੱਤਵਪੂਰਨ ਸ਼ੁਰੂਆਤ ਹੋਵੇਗੀ।

ਏਮਸ, ਨਵੀਂ ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਅਜਿਹੀ ਪ੍ਰਣਾਲੀ ਬਣਾਉਣ ਦੀ ਤਤਕਾਲ ਜ਼ਰੂਰਤ ‘ਤੇ ਜ਼ੋਰ ਦਿੱਤਾ, ਜਿੱਥੇ ਕੋਰੋਨਰੀ ਸਿੰਡ੍ਰੋਮ, ਸਟ੍ਰੋਕ, ਸਾਹ ਦੇ ਰੋਗ, ਜਣੇਪਾ ਅਤੇ ਬਾਲ ਰੋਗ ਐਮਰਜੈਂਸੀਜ਼ ਅਤੇ ਸੱਟਾਂ ਨਾਲ ਪੀੜਤ ਰੋਗੀਆਂ ਦੀ ਦੇਖਭਾਲ ਹੋ ਸਕੇ, ਜੋ ਭਾਰਤ ਵਿੱਚ ਮੌਤ ਤੇ ਵਿਕਲਾਂਗਤਾ ਦੇ ਪ੍ਰਮੁੱਖ ਕਾਰਨ ਹਨ।

ਇਨ੍ਹਾਂ ਅਧਿਐਨਾਂ ਨੇ 34 ਜ਼ਿਲ੍ਹਾ ਹਸਪਤਾਲਾਂ ਦੇ ਇਲਾਵਾ, ਦੇਸ਼ ਦੇ 28 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਕਾਰੀ ਤੇ ਨਿੱਜੀ ਹਸਪਤਾਲ ਦੀਆਂ ਪ੍ਰਣਾਲੀਆਂ ਵਿੱਚ 100 ਐਮਰਜੈਂਸੀ ਅਤੇ ਜ਼ਖਮੀਆਂ ਲਈ ਦੇਖਭਾਲ ਕੇਂਦਰਾਂ ਦੀ ਮੌਜੂਦਾ ਸਥਿਤੀ ਦਾ ਆਕਲਨ ਕੀਤਾ ਹੈ। ਰਿਪੋਰਟ ਵਿੱਚ ਐਂਬੁਲੈਂਸ ਸੇਵਾਵਾਂ, ਬੁਨਿਆਦੀ ਢਾਂਚੇ, ਮਾਨਵ ਸੰਸਾਧਨ, ਉਪਕਰਣ ਦੀ ਸਥਿਤੀ, ਜ਼ਰੂਰੀ ਦਵਾਈਆਂ, ਨਿਸ਼ਚਿਤ ਦੇਖਭਾਲ ਤੇ ਵਿਭਿੰਨ ਬਿਮਾਰੀਆਂ ਦੇ ਬੋਝ ਸਮੇਤ ਐਮਰਜੈਂਸੀ ਦੇਖਭਾਲ ਦੇ ਸਾਰੇ ਖੇਤਰਾਂ ਵਿੱਚ ਮੌਜੂਦਾ ਅੰਤਰਾਲ ਦਾ ਵਿਸਤ੍ਰਿਤ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਹੈ। ਇਸ ਦੇ ਇਲਾਵਾ, ਮੌਜੂਦਾ ਅਕਾਦਮਿਕ ਪ੍ਰੋਗਰਾਮ ਮਾਨਤਾ ਤੇ ਸੰਗਠਨ ਦੇ ਪ੍ਰਕਾਰ ਦੇ ਨਾਲ-ਨਾਲ ਸਿਹਤ ਦੇਖਭਾਲ ਦੇ ਜੀਵੰਤ ਨਿਰੀਖਣ ਅਤੇ ਬਾਰੀਕ ਮੁੱਲਾਂਕਣ ਦੀ ਰਿਪੋਰਟ ਇਸ ਵਿੱਚ ਸ਼ਾਮਲ ਹਨ।

ਇਹ ਰਿਪੋਰਟ ਟ੍ਰਾਈਏਜ ਦੇ ਲਈ ਇੱਕ ਰਾਸ਼ਟਰ ਵਿਆਪੀ ਨੀਤੀ, ਦੇਖਭਾਲ ਦੇ ਲਈ ਮਿਆਰੀ ਪ੍ਰੋਟੋਕੋਲ, ਪ੍ਰਭਾਵੀ ਪੈਰਾਮੈਡਿਕਸ ਦੇ ਨਾਲ ਕਾਰਗਰ ਵਿਸ਼ਵ ਪੱਧਰੀ ਐਂਬੁਲੈਂਸ ਸੇਵਾਵਾਂ ਤੇ ਬਲੱਡ ਬੈਂਕਾਂ ਦੇ ਵਿਸਤਾਰ ਦੀ ਜ਼ਰੂਰਤ ‘ਤੇ ਚਾਨਣਾ ਪਾਉਂਦੀ ਹੈ। ਅਧਿਐਨ ਕੀਤੇ ਗਏ ਕੇਂਦਰਾਂ ਵਿੱਚ, ਮਾਨਤਾ ਪ੍ਰਾਪਤ ਅਤੇ ਮੌਜੂਦਾ ਅਕਾਦਮਿਕ ਪ੍ਰੋਗਰਾਮ ਵਾਲੇ ਲੋਕਾਂ ਦਾ ਬਿਹਤਰ ਪ੍ਰਦਰਸ਼ਨ ਸੁਨਿਸ਼ਚਿਤ ਕਰਨ ਦੇ ਉਪਾਵਾਂ ਨੂੰ ਲਾਗੂ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ ਹੈ। ਐਮਰਜੈਂਸੀ ਦੇਖਭਾਲ ਦੇ ਪਰਿਦ੍ਰਿਸ਼ ਵਿੱਚ ਗੰਭੀਰ ਤੌਰ ‘ਤੇ ਬਿਮਾਰ ਤੇ ਜ਼ਖਮੀ ਰੋਗੀਆਂ ਨੂੰ ਸਮੇਂ ‘ਤੇ ਪਹੁੰਚਾਉਣਾ ਅਤੇ ਜਲਦੀ ਦੇਖਭਾਲ ਕਰਨਾ ਸ਼ਾਮਲ ਹੈ। ਇੱਕ ਸਸ਼ਕਤ ਏਕੀਕ੍ਰਿਤ ਐਮਰਜੈਂਸੀ ਦੇਖਭਾਲ ਪ੍ਰਣਾਲੀ ਸਥਾਪਿਤ ਕਰਕੇ ਸਮੇਂ ਤੋਂ ਪਹਿਲਾਂ ਮੌਤ ਤੇ ਵਿਕਲਾਂਗਤਾ ਸਮਾਯੋਜਿਤ ਜੀਵਨ ਵਰ੍ਹੇ (ਡੀਏਐੱਲਵਾਈ) ਨੂੰ ਨਿਸ਼ਚਿਤ ਦੇਖਭਾਲ ਦੇ ਨਾਲ ਰੋਕਿਆ ਜਾ ਸਕਦਾ ਹੈ। ਇਸ ਅਧਿਐਨ ਦੇ ਨਤੀਜੇ ਭਾਰਤ ਵਿੱਚ ਸਾਰੇ ਪੱਧਰਾਂ ‘ਤੇ ਸਿਹਤ ਸੁਵਿਧਾਵਾਂ ਦੇ ਐਮਰਜੈਂਸੀ ਦੇਖਭਾਲ ਸੇਵਾਵਾਂ ਨੂੰ ਸੁਧਾਰਣ ਅਤੇ ਮਜ਼ਬੂਤ ਕਰਨ ਦੇ ਲਈ ਨੀਤੀਗਤ ਇਨਪੁਟ ਪ੍ਰਦਾਨ ਕਰਨਗੇ।

ਪੂਰੀ ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ -

https://www.niti.gov.in/sites/default/files/2021-12/AIIMS_STUDY_1.pdf

https://www.niti.gov.in/sites/default/files/2021-12/AIIMS_STUDY_2_0.pdf

 

************

ਡੀਐੱਸ/ਏਕੇਜੇ/ਏਕੇ



(Release ID: 1780366) Visitor Counter : 142