ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਰਕਾਰ ਤੋਂ ਵਿੱਤੀ ਸਹਾਇਤਾ ਦੇ ਲਈ ਪੈਰਾ-ਸਪੋਰਟਸ ਨੂੰ ‘ਪ੍ਰਾਥਮਿਕਤਾ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਟਰੇਨਿੰਗ ਤੇ ਮੁਕਾਬਲੇ ਪ੍ਰਦਰਸ਼ਨ ਦੇ ਲਈ ਇਸ ਨੂੰ ਸਾਰੀ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 09 DEC 2021 5:17PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦਿਵਯਾਂਗ ਖਿਡਾਰੀਆਂ ਸਮੇਤ ਦੇਸ਼ ਵਿੱਚ ਖੇਡਾਂ ਦੇ ਵਿਕਾਸ ਦੇ ਲਈ ਨਿਮਨਲਿਖਿਤ ਯੋਜਨਾਵਾਂ ਚਲਾ ਰਿਹਾ ਹੈ:

 

1.     ਖੇਲੋ ਇੰਡੀਆ ਯੋਜਨਾ

2.     ਰਾਸ਼ਟਰੀ ਖੇਡ ਸੰਘਾਂ ਨੂੰ ਸਹਾਇਤਾ

3.     ਅੰਤਰਰਾਸ਼ਟਰੀ ਖੇਡ ਯੋਜਨਾਵਾਂ ਵਿੱਚ ਜੇਤੂਆਂ ਅਤੇ ਉਨ੍ਹਾਂ ਦੇ ਟਰੇਨਰਾਂ ਨੂੰ ਵਿਸ਼ੇਸ਼ ਪੁਰਸਕਾਰ

4.     ਰਾਸ਼ਟਰੀ ਖੇਡ ਪੁਰਸਕਾਰ

5.     ਮੇਧਾਵੀ ਖਿਡਾਰੀਆਂ ਨੂੰ ਪੈਨਸ਼ਨ

6.     ਪੰਡਿਤ ਦੀਨਦਿਯਾਲ ਉਪਾਧਿਆਏ ਨੈਸ਼ਨਲ ਸਪੋਰਟਸ ਵੈਲਫੇਅਰ ਫੰਡ

7.     ਨੈਸ਼ਨਲ ਸਪੋਰਟਸ ਡਿਵੈਲਪਮੈਂਟ ਫੰਡ, ਅਤੇ

8.      ਭਾਰਤੀ ਖੇਡ ਅਥਾਰਿਟੀ ਦੇ ਮਾਧਿਅਮ ਨਾਲ ਖੇਡ ਟਰੇਨਿੰਗ ਕੇਂਦਰ ਚਲਾਉਣਾ

 ਮੰਤਰਾਲੇ ਦੀ ਖੇਲੋ ਇੰਡੀਆ ਯੋਜਨਾ ਦੇ ਕਾਰਜਖੇਤਰ ਵਿੱਚੋਂ ਇੱਕ “ਦਿਵਯਾਂਗ ਲੋਕਾਂ ਦੇ ਵਿੱਚ ਖੇਡ ਨੂੰ ਹੁਲਾਰਾ ਦੇਣ” ਵਿਸ਼ੇਸ਼ ਤੌਰ ‘ਤੇ ਦਿਵਯਾਂਗ ਖਿਡਾਰੀਆਂ ਨੂੰ ਸਮਰਪਿਤ ਹੈ। ਇਸ ਦੇ ਇਲਾਵਾ, ਰਾਸ਼ਟਰੀ ਖੇਡ ਸੰਘਾਂ ਨੂੰ ਸਹਾਇਤਾ ਯੋਜਨਾ ਦੇ ਤਹਿਤ, ਦੇਸ਼ ਦੇ ਪੈਰਾ-ਅਥਲੀਟਾਂ ਦੇ ਲਈ ਨੈਸ਼ਨਲ ਕੋਚਿੰਗ ਕੈਂਪਸ, ਵਿਦੇਸ਼ਾਂ ਵਿੱਚ ਖੇਡਣ ਦੇ ਲਈ ਭੇਜਨਾ, ਨੈਸ਼ਨਲ ਚੈਂਪੀਅਨਸ਼ਿਪ, ਖੇਡ ਉਪਕਰਣਾਂ ਦੀ ਖਰੀਦ, ਟਰੇਨਰਾਂ (ਕੋਚਾਂ) ਅਤੇ ਖੇਡ ਕਰਮਚਾਰੀਆਂ ਦੇ ਵੇਤਨ ਆਦਿ ਦੇ ਆਯੋਜਨ ਦੇ ਲਈ ਧਨ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਜ਼ਰੂਰਤਾਂ ਦੇ ਇਲਾਵਾ ਹੋਰ ਖਿਡਾਰੀਆਂ ਦੇ ਸਮਾਨ ਸਾਰੀਆਂ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਰਕਾਰ ਤੋਂ ਵਿੱਤੀ ਸਹਾਇਤਾ ਦੇ ਲਈ ਪੈਰਾ ਸਪੋਰਟਸ ਨੂੰ ‘ਪ੍ਰਾਥਮਿਕਤਾ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਇਸ ਉਦੇਸ਼ ਦੇ ਲਈ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਪੈਰਾ-ਅਥਲੀਟਾਂ ਦੀ ਟਰੇਨਿੰਗ ਅਤੇ ਮੁਕਾਬਲਾ ਪ੍ਰਦਰਸ਼ਨ ਦੇ ਲਈ ਸਾਰੀ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। 

ਇਹ ਜਾਣਕਾਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਦਿੱਤੀ।

*****

ਐੱਨਬੀ/ਓਏ/ਯੂਡੀ



(Release ID: 1780163) Visitor Counter : 133