ਯੁਵਾ ਮਾਮਲੇ ਤੇ ਖੇਡ ਮੰਤਰਾਲਾ
2017-18 ਤੋਂ 2021-22 ਦੀ ਮਿਆਦ ਦੇ ਦੌਰਾਨ ਨੈਸ਼ਨਲ ਸਪੋਰਟਸ ਫੈਡਰੇਸ਼ਨਾਂ ਦੀ ਸਹਾਇਤਾ ਯੋਜਨਾ ਦੇ ਤਹਿਤ ਪੈਰਾਲੰਪਿਕ ਕਮੇਟੀ ਆਵ੍ ਇੰਡੀਆ ਨੂੰ 32 ਕਰੋੜ ਰੁਪਏ ਤੋਂ ਵੱਧ ਅਲਾਟ ਕੀਤੇ ਗਏ: ਸ਼੍ਰੀ ਅਨੁਰਾਗ ਠਾਕੁਰ
ਪੈਰਾ ਐਥਲੀਟਾਂ ਲਈ ਟੌਪਸ ਤਹਿਤ ਪਿਛਲੇ ਪੈਰਾਲੰਪਿਕ ਗੇੜ ਦੌਰਾਨ ਵੀ 10.50 ਕਰੋੜ ਰੁਪਏ ਖਰਚ ਕੀਤੇ ਗਏ।
Posted On:
07 DEC 2021 4:48PM by PIB Chandigarh
ਮੁੱਖ ਵਿਸ਼ੇਸ਼ਤਾਵਾਂ:
- ਸਰਕਾਰ ਪੈਰਾ ਉਲੰਪਿਕ ਅਥਲੀਟਾਂ ਨੂੰ ਹੋਰ ਖਿਡਾਰੀਆਂ ਦੇ ਬਰਾਬਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਪੀਸੀਆਈ ਨੂੰ ਫੰਡ/ ਗ੍ਰਾਂਟਾਂ ਅਲਾਟ ਕਰਦੀ ਹੈ।
- ਪੈਰਾ ਐਥਲੀਟਾਂ ਲਈ ਟੌਪਸ ਤਹਿਤ ਪਿਛਲੇ ਪੈਰਾਲੰਪਿਕ ਚੱਕਰ ਦੌਰਾਨ ਵੀ 10.50 ਕਰੋੜ ਰੁਪਏ ਖਰਚ ਕੀਤੇ ਗਏ।
ਪੈਰਾ ਸਪੋਰਟਸ ਨੂੰ ਸਰਕਾਰ ਦੁਆਰਾ ਵਿੱਤੀ ਸਹਾਇਤਾ ਲਈ ‘ਪ੍ਰਾਥਮਿਕਤਾ’ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਅਤੇ ਇਸ ਮੰਤਵ ਲਈ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ, ਪੈਰਾ ਐਥਲੀਟਾਂ ਦੀ ਟ੍ਰੇਨਿੰਗ ਅਤੇ ਪ੍ਰਤੀਯੋਗੀ ਪ੍ਰਦਰਸ਼ਨ ਲਈ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਪੈਰਾਲੰਪਿਕ ਕਮੇਟੀ ਆਵ੍ ਇੰਡੀਆ (ਪੀਸੀਆਈ) ਇੱਕ ਮਾਨਤਾ ਪ੍ਰਾਪਤ ਨੈਸ਼ਨਲ ਸਪੋਰਟਸ ਫੈਡਰੇਸ਼ਨ (ਐੱਨਐੱਸਐੱਫ਼) ਹੈ ਜੋ ਦੇਸ਼ ਵਿੱਚ ਪੈਰਾ ਐਥਲੀਟਾਂ ਨਾਲ ਕੰਮ ਕਰਦੀ ਹੈ। ਐੱਨਐੱਸਐੱਫ਼ ਨੂੰ ਰਾਸ਼ਟਰੀ ਕੋਚਿੰਗ ਕੈਂਪਾਂ, ਵਿਦੇਸ਼ੀ ਐਕਸਪੋਜ਼ਰਸ, ਰਾਸ਼ਟਰੀ ਚੈਂਪੀਅਨਸ਼ਿਪਾਂ, ਉਪਕਰਣਾਂ ਦੀ ਖਰੀਦ, ਕੋਚਾਂ ਅਤੇ ਖੇਡ ਸਟਾਫ਼ ਦੀ ਤਨਖਾਹ ਆਦਿ ਲਈ ਸਹਾਇਤਾ ਯੋਜਨਾ ਦੇ ਤਹਿਤ ਭਾਰਤ ਸਰਕਾਰ ਦੁਆਰਾ ਪੀਸੀਆਈ ਰਾਹੀਂ ਫੰਡ/ ਗ੍ਰਾਂਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪੈਰਾਲੰਪਿਕ ਐਥਲੀਟਾਂ ਨੂੰ ਹੋਰ ਖਿਡਾਰੀਆਂ ਦੇ ਬਰਾਬਰ, ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਤੋਂ ਇਲਾਵਾ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਨੈਸ਼ਨਲ ਸਪੋਰਟਸ ਫੈਡਰੇਸ਼ਨਾਂ ਨੂੰ ਸਹਾਇਤਾ ਯੋਜਨਾ ਦੇ ਤਹਿਤ ਪੀਸੀਆਈ ਨੂੰ ਪ੍ਰਦਾਨ ਕੀਤੇ ਗਏ ਫੰਡਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਸਾਲ ਦਾ ਬਜਟ ਅਲਾਟ ਕੀਤੇ ਫੰਡ ਵਰਤੇ ਗਏ
(ਰਕਮ ਕਰੋੜ ਰੁਪਏ ਵਿੱਚ)
ਸਾਲ
|
ਬਜਟ ਵੱਲੋਂ ਵੰਡੀ ਰਕਮ
|
ਵਰਤੇ ਗਏ ਫੰਡ
|
2017-18
|
6.00
|
3.30
|
2018-19
|
6.03
|
6.35
|
2019-20
|
10.00
|
5.88
|
2020-21 ਅਤੇ 2021-22
|
10.30
|
3.81
(ਨਵੰਬਰ 2021 ਤੱਕ)
|
ਉਪਰੋਕਤ ਤੋਂ ਇਲਾਵਾ, 10.50 ਕਰੋੜ ਰੁਪਏ ਦੀ ਰਕਮ ਪਿਛਲੇ ਪੈਰਾਲੰਪਿਕ ਚੱਕਰ ਦੌਰਾਨ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੀਓਪੀਐੱਸ) ਦੇ ਤਹਿਤ ਉਨ੍ਹਾਂ ਪੈਰਾ ਐਥਲੀਟਾਂ ਲਈ ਖਰਚ ਕੀਤੀ ਗਈ ਸੀ, ਜੋ ਸੰਭਾਵਤ ਤਮਗੇ ਜਿੱਤਣ ਵਾਲੇ ਸਨ। ਇਹ ਫੰਡ ਉਨ੍ਹਾਂ ਦੀ ਟ੍ਰੇਨਿੰਗ, ਜੇਬ ਖਰਚਿਆਂ ਦੇ ਭੱਤੇ (ਓਪੀਐੱਸ), ਵਿਦੇਸ਼ੀ ਐਕਸਪੋਜ਼ਰਸ, ਉਪਕਰਣਾਂ ਦੀ ਖਰੀਦ ਅਤੇ ਖੇਡ ਵਿਗਿਆਨ ਸੇਵਾਵਾਂ ਆਦਿ ਲਈ ਦਿੱਤਾ ਗਿਆ ਸੀ।
ਇਹ ਜਾਣਕਾਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ।
*****
ਐੱਨਬੀ/ ਓਏ/ ਯੂਡੀ
(Release ID: 1779297)