ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਰਾਮੇਸ਼ਵਰਮ ਦੀ ਗ੍ਰਾਮੀਣ ਜਨਸੰਖਿਆ ਸਮੁੰਦਰੀ ਸ਼ੈਵਾਲ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਮਾਧਿਅਮ ਨਾਲ ਮਜ਼ਬੂਤ ਬਣੀ

Posted On: 07 DEC 2021 3:28PM by PIB Chandigarh

ਤਮਿਲਨਾਡੂ ਵਿੱਚ ਰਾਮੇਸ਼ਵਰਮ ਨਿਵਾਸੀ ਸ਼੍ਰੀਮਤੀ ਮੁਥਾ ਮੁਥੁਵੇਲ ਸੰਬਾਈ ਦਾ ਜੀਵਨ ਸਮੁੰਦਰੀ ਸ਼ੈਵਾਲ ਦੀ ਖੇਤੀ ਅਤੇ ਉਸ ਖੇਤੀ ਵਿੱਚ ਟਰੇਨਿੰਗ ਦੇ ਨਾਲ ਸਮੁੰਦਰੀ ਸ਼ੈਵਾਲ ਦੀਆਂ ਬਜ਼ਾਰ ਮੰਗਾਂ ਦੇ ਸੰਪਰਕ ਦੇ ਮਾਧਿਅਮ ਨਾਲਹਿਤ ਦੇ ਲਈ ਬਦਲ ਗਿਆ ਹੈ। ਵਿਚੋਲਿਆਂ ਦੀ ਭੂਮਿਕਾ ਨੂੰ ਖਤਮ ਕਰਦੇ ਹੋਏ ਉਹ ਹੁਣ ਸਿੱਧੇ ਉੱਦਮੀਆਂ ਨੂੰ ਆਪਣੀ ਉਪਜ ਤੇ ਉਸ ਤੋਂ ਨਿਰਮਿਤ ਉਤਪਾਦ ਵੇਚ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਲਗਭਗ 50 ਪ੍ਰਤੀਸ਼ਤ ਦਾ ਵਾਧਾ ਹੋ ਰਿਹਾ ਹੈ।

ਸ਼੍ਰੀਮਤੀ ਮੁਥਾ ਮੁਥੁਵੇਲ, ਸਮੁੰਦਰੀ ਸ਼ੈਵਾਲ ਖੇਤੀ ਅਤੇ ਸਮੁੰਦਰੀ ਸ਼ੈਵਾਲ ਉਤਪਾਦ ਨਿਰਮਾਣ ਸੰਗਠਨ ਦੇ ਲਈ ਕੰਥਾਰਿਯਾਮੰਨ ਕਮੇਟੀ (ਸੋਸਾਇਟੀ) ਦੀ ਮੈਂਬਰ ਹੈ, ਜੋ ਪਿਛਲੇ 17 ਵਰ੍ਹਿਆਂ ਤੋਂ ਸਮੁੰਦਰੀ ਸ਼ੈਵਾਲ ਦੀ ਖੇਤੀ ਕਰ ਰਹੇ ਹਨ। ਉਹ ਵਿਗਿਆਨਿਕ ਪਰਿਸ਼ਦ ਦੀ ਇੱਕ ਇਕਾਈ, ਸਮੁੰਦਰੀ ਸ਼ੈਵਾਲ ਰਿਸਰਚ ਸਟੇਸ਼ਨ ਦੁਆਰਾ ਟਰੇਂਡ 2000 ਲੋਕਾਂ ਵਿੱਚੋਂ ਹਨ ਅਤੇ ਇਹ ਕੇਂਦਰ ਵਿਗਿਆਨਿਕ ਤੇ ਉਦਯੋਗਿਕ ਰਿਸਰਚ ਪਰਿਸ਼ਦ- ਕੇਂਦਰੀ ਨਮਕ ਅਤੇ ਸਮੁੰਦਰੀ ਰਸਾਇਣ ਰਿਸਰਚ ਸੰਸਥਾਨ (ਸੀਐੱਸਆਈਆਰ-ਸੀਐੱਸਐੱਮਸੀਆਰਆਈ) ਤਮਿਲਨਾਡੂ ਦੇ ਮੰਡਪ ਵਿੱਚ ਸਥਿਤ ਹੈ।

 

 ਸਮੁੰਦਰੀ ਸ਼ੈਵਾਲ ਸਥੂਲਦਰਸ਼ੀ ਅਰਥਾਤ ਸਹਿਜਤਾ ਨਾਲ ਦਿਖਣ ਵਾਲੇ (ਮੈਕ੍ਰੋਸਕੋਪਿਕ) ਅਜਿਹੇ ਸ਼ੈਵਾਲ ਹਨ ਜਿਨ੍ਹਾਂ ਨੂੰ ਰੇਚਕ ਦੇ ਰੂਪ ਵਿੱਚ ਉਪਯੋਗ ਕਰਨ ਦੇ ਕਾਰਨ ‘21ਵੀਂ ਸਦੀ ਦਾ ਚਿਕਿਤਸਾ ਭੋਜਨ’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਉਪਯੋਗ ਘੇਘਾ ਰੋਗ (ਗੋਇਟਰ), ਕੈਂਸਰ, ਬੋਨ ਰਿਪਲੇਸਮੈਂਟ ਥੈਰੇਪੀ ਅਤੇ ਕਾਰਡੀਓਵੈਸਕੁਲਰ ਸਰਜਰੀ ਦੇ ਲਈ ਔਸ਼ਧੀਯ (ਫਾਰਮਾਸਿਊਟੀਕਲ) ਕੈਪਸੂਲ ਬਣਾਉਣ ਦੇ ਲਈ ਵੀ ਕੀਤਾ ਜਾਂਦਾ ਹੈ। ਇਹ ਅਸੰਖਿਆ ਉਪਯੋਗ ਸਮੁੰਦਰੀ ਸ਼ੈਵਾਲ ਨੂੰ ਅਤਿਯਧਿਕ ਮੰਗ ਵਾਲਾ ਉਤਪਾਦ ਬਣਾਉਂਦੇ ਹਨ। ਸਥਾਨਕ ਲੋਕ ਲੰਬੇ ਸਮੇਂ ਤੋਂ ਇਸ ਦੀ ਖੇਤੀ ਕਰ ਰਹੇ ਹਨ ਲੇਕਿਨ ਇਸ ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਦੇ ਲਈ ਜ਼ਰੂਰੀ ਕੌਸ਼ਲ ਦੀ ਕਮੀ ਹੈ। ਇੱਥੇ ਕੇਂਦਰ ਵਿਗਿਆਨਿਕ ਤੇ ਉਦਯੋਗਿਕ ਰਿਸਰਚ ਪਰਿਸ਼ਦ- ਕੇਂਦਰੀ ਨਮਕ ਤੇ ਸਮੁੰਦਰੀ ਰਸਾਇਣ ਰਿਸਰਚ ਸੰਸਥਾਨ (ਸੀਐੱਸਆਈਆਰ-ਸੀਐੱਸਐੱਮਸੀਆਰਆਈ) ਨੇ ਕਦਮ ਰੱਖਿਆ ਅਤੇ ਜ਼ਰੂਰੀ ਕੌਸ਼ਲ ਪ੍ਰਦਾਨ ਕਰਨ ਦੀ ਪਹਿਲ ਕੀਤੀ।

 

ਵਿਗਿਆਨਿਕ ਤੇ ਉਦਯੋਗਿਕ ਰਿਸਰਚ ਪਰਿਸ਼ਦ- ਕੇਂਦਰੀ ਨਮਕ ਅਤੇ ਸਮੁੰਦਰੀ ਰਸਾਇਣ ਰਿਸਰਚ ਸੰਸਥਾਨ (ਸੀਐੱਸਆਈਆਰ-ਸੀਐੱਸਐੱਮਸੀਆਰਆਈ) ਦੇ ਪ੍ਰਯਤਨਾਂ ਨੇ ਤਮਿਲਨਾਡੂ ਦੇ ਮੰਡਪ ਅਤੇ ਗੁਜਰਾਤ ਰਾਜ ਵਿੱਚ ਸਮੁਦਾਏ-ਅਧਾਰਿਤ ਸੰਗਠਨਾਂ ਅਤੇ ਸੈਲਫ ਹੈਲਪ ਗਰੁੱਪਾਂ ਦੇ ਵਿੱਚ ਸਮੁੰਦਰੀ ਸੈਵਾਲ ਦੀ ਖੇਤੀ, ਉਪਯੁਕਤ ਟੈਕਨੋਲੋਜੀ ਦਾ ਪ੍ਰਯੋਗ ਕਰਨ, ਉਦਯੋਗਿਕ ਜ਼ਰੂਰਤਾਂ ਦੇ ਲਈ ਸਮੁੰਦਰੀ ਸ਼ੈਵਾਲ ਦੀ ਬਾਇਓਮਾਸ ਉਤਪਾਦਕਤਾ ਵਧਾਉਣ ਅਤੇ ਸਮੁੰਦਰੀ ਸ਼ੈਵਾਲ ਅਧਾਰਿਤ ਗਤੀਵਿਧੀਆਂ ‘ਤੇ ਉੱਦਮਤਾ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਵਿੱਚ ਕੌਸ਼ਲ ਵਿਕਸਿਤ ਕਰਨ ਵਿੱਚ ਮਦਦ ਕੀਤੀ ਹੈ।

ਟਰੇਂਡ ਸਥਾਨਕ ਲੋਕਾਂ ਵਿੱਚ ਕਈ ਮਹਿਲਾਵਾਂ ਸ਼ਾਮਲ ਹਨ ਜੋ ਆਪਣੇ-ਆਪਣੇ ਪਰਿਵਾਰ ਦੀ ਕਮਾਊ ਮੈਂਬਰ ਹਨ। ਉਹ ਹੁਣ ਸਮੁੰਦਰੀ ਸੈਵਾਲ ਦੀ ਖੇਤੀ ਦੇ ਮਾਧਿਅਮ ਨਾਲ ਚੰਗਾ ਲਾਭਾਂਸ਼ ਉਰਜਿਤ ਕਰ ਰਹੇ ਹਨ। ਕਈ ਮਹਿਲਾ ਸਮੂਹਾਂ ਨੂੰ ਇਸ ਤੋਂ ਲਾਭ ਹੋਇਆ ਹੈ ਅਤੇ ਵਿਗਿਆਨਿਕ ਤੇ ਉਦਯੋਗਿਕ ਰਿਸਰਚ ਪਰਿਸ਼ਦ- ਕੇਂਦਰੀ ਨਮਕ ਅਤੇ ਸਮੁੰਦਰੀ ਰਸਾਇਣ ਰਿਸਰਚ ਸੰਸਥਾਨ (ਸੀਐੱਸਆਈਆਰ-ਸੀਐੱਸਐੱਮਸੀਆਰਆਈ) ਤੋਂ ਟਰੇਨਿੰਗ ਅਤੇ ਟੈਕਨੋਲੋਜੀ ਦੇ ਮਾਧਿਅਮ ਨਾਲ ਨਿਰਮਿਤ ਸਮਰੱਥਾ ਨੇ ਸਥਾਨਕ ਜਨਸੰਖਿਆ ਦੇ ਲਈ ਆਜੀਵਿਕਾ ਸੁਨਿਸ਼ਚਿਤ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਸਸ਼ਕਤ ਬਣਾਉਣ ਵਿੱਚ ਵੀ ਇੱਕ ਲੰਬਾ ਸਫਰ ਤੈਅ ਕੀਤਾ ਹੈ।

<><><><><> 

ਸੀਐੱਨਸੀ/ਆਰਆਰ



(Release ID: 1779290) Visitor Counter : 101


Read this release in: English , Urdu , Hindi , Tamil