ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸਰਕਾਰ ਦੁਆਰਾ ਅੱਜ ਦਿੱਵਿਯਾਂਗ ਵਿਅਕਤੀਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ


ਰਾਸ਼ਟਰਪਤੀ ਕੋਵਿੰਦ ਨੇ ਦਿੱਵਿਯਾਂਗਜਨਾਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਉਤਕ੍ਰਿਸ਼ਟ ਕਾਰਜ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ

ਦਿੱਵਿਯਾਂਗ ਵਿਅਕਤੀਆਂ ਲਈ ਇੱਕ ਰਾਸ਼ਟਰੀ ਡੇਟਾਬੇਸ ਤਿਆਰ ਕਰਨ ਦੀ ਵਿਕਲਾਂਗਤਾ ਪਹਿਚਾਣ ਪੱਤਰ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਵੱਧ ਰਹੀ ਹੈ ਸਰਕਾਰ

Posted On: 03 DEC 2021 6:12PM by PIB Chandigarh

 

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਅੱਜ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਡੀਈਪੀਡਬਲਿਊਡੀ ਦੁਆਰਾ ਆਯੋਜਿਤ ਦਿੱਵਿਯਾਂਗ ਵਿਅਕਤੀਆਂ ਦਾ ਅੰਤਰਰਾਸ਼ਟਰੀ ਦਿਵਸ ​​ਮਨਾਉਣ ਲਈ ਆਯੋਜਿਤ ਇੱਕ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ।  ਉਨ੍ਹਾਂ ਨੇ ਵਿਅਕਤੀਆਂ,  ਸੰਸਥਾਨਾਂ ,  ਸੰਗਠਨਾਂ ਅਤੇ ਰਾਜ/ਜ਼ਿਲ੍ਹਾ ਆਦਿ ਨੂੰ ਉਨ੍ਹਾਂ ਦੀਆਂ ਉਤਕ੍ਰਿਸ਼ਟ ਉਪਲੱਬਧੀਆਂ ਅਤੇ ਦਿੱਵਿਯਾਂਗ ਵਿਅਕਤੀਆਂ  ( ਪੀਡਬਲਿਊਡੀ )   ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਕੀਤੇ ਗਏ ਕੰਮਾਂ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ।  ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ  ਡਾ ਵੀਰੇਂਦ੍ਰ ਕੁਮਾਰ ,  ਰਾਜ ਮੰਤਰੀ  ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਸ਼੍ਰੀ ਰਾਮਦਾਸ ਅਠਾਵਲੇ,  ਸੁਸ਼੍ਰੀ ਪ੍ਰਤਿਮਾ ਭੌਮਿਕ ਵੀ ਸਮਾਰੋਹ ਵਿੱਚ ਮੌਜੂਦ ਸਨ। 

https://static.pib.gov.in/WriteReadData/userfiles/image/image001R5R7.jpg

ਆਪਣੇ ਸੰਬੋਧਨ ਵਿੱਚ ਡਾ. ਵੀਰੇਂਦ੍ਰ ਕੁਮਾਰ ਨੇ ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਸਮੇਂ-ਸਮੇਂ ‘ਤੇ ਉਨ੍ਹਾਂ ਦੀ ਮੌਜੂਦਗੀ ਅਤੇ ਮਾਰਗਦਰਸ਼ਨ ਲਈ ਭਾਰਤ ਦੇ ਰਾਸ਼ਟਰਪਤੀ ਦਾ ਆਭਾਰ ਵਿਅਕਤ ਕੀਤਾ।

ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਦਿੱਵਿਯਾਂਗਜਨ ਦੇਸ਼ ਦੇ ਵੱਡਮੁੱਲੇ ਮਨੁੱਖ ਸੰਸਾਧਨ ਹਨ ਅਤੇ ਪ੍ਰਧਾਨ ਮੰਤਰੀ ਰਾਸ਼ਟਰੀ ਵਿਕਾਸ ਏਜੰਡਾ ਵਿੱਚ ਦਿੱਵਿਯਾਂਗਾਂ ਦੇ ਮੁੱਦਿਆਂ ਨੂੰ ਪ੍ਰਾਥਮਿਕਤਾ ਦਿੰਦੇ ਹਨ।  ਉਨ੍ਹਾਂ ਦਾ ਆਦਰਸ਼ ਵਾਕ “ਸਮਾਵੇਸ਼ੀ ਵਿਕਾਸ,  ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ” ਹੈ ।  ਸਰਕਾਰ ਨੇ ਦਿੱਵਿਯਾਂਗ ਵਿਅਕਤੀਆਂ ਦਾ ਅਧਿਕਾਰ ਐਕਟ, 2016 ਅਧਿਨਿਯਮਿਤ ਕੀਤਾ ਹੈ ਜੋ 19.04.2017 ਤੋਂ ਪ੍ਰਭਾਵੀ ਹੋਇਆ ਹੈ। ਐਕਟ ਦਿੱਵਿਯਾਂਗ ਵਿਅਕਤੀਆਂ ਲਈ ਸਰਕਾਰੀ ਨੌਕਰੀਆਂ ਵਿੱਚ 4 ਫ਼ੀਸਦੀ ਰਿਜ਼ਰਵੇਸ਼ਨ ਪ੍ਰਦਾਨ ਕਰਦਾ ਹੈ। ਜਨਵਰੀ 2021 ਵਿੱਚ ਮੰਤਰਾਲੇ ਨੇ ਦਿੱਵਿਯਾਂਗ ਵਿਅਕਤੀਆਂ ਲਈ ਵਾਜਬ 3566 ਅਸਾਮੀਆਂ ਦੀ ਪਹਿਚਾਣ ਕੀਤੀ ਹੈ । 

ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਵਿਯਾਂਗ ਵਿਅਕਤੀਆਂ ਨੂੰ ਸਰਵਪੱਖੀ ਪਹੁੰਚ ਪ੍ਰਦਾਨ ਕਰਨ ਲਈ ਸਰਕਾਰ ਦੁਆਰਾ 3 ਮਾਰਚ 2015 ਨੂੰ ਸੁਗੱਮਯ ਭਾਰਤ ਅਭਿਯਾਨ  (ਸੁਲਭ ਭਾਰਤ ਅਭਿਯਾਨ )  ਸ਼ੁਰੂ ਕੀਤਾ ਗਿਆ ਸੀ ਤਾਕਿ ਉਹ ਗਰਿਮਾ ਦੇ ਨਾਲ ਇੱਕ ਸਾਰਥਕ ਜੀਵਨ ਜੀ ਸਕਣ।  ਇਸ ਅਭਿਯਾਨ  ਦੇ ਤਹਿਤ ਜਨਤਕ ਭਵਨਾਂ ,  ਟ੍ਰਾਂਸਪੋਰਟ ਪ੍ਰਣਾਲੀ ਅਤੇ ਸੂਚਨਾ ਅਤੇ ਸੰਚਾਰ ਤਕਨੀਕੀ ਨੂੰ ਸ਼ਾਮਿਲ ਕੀਤਾ ਗਿਆ ਹੈ। ਆਮ ਜਨਤਾ ਦੀ ਪਹੁੰਚ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਾਗ ਨੇ ਉਨ੍ਹਾਂ ਸਮੱਸਿਆਵਾਂ ਨੂੰ ਹਰ ਸੰਭਵ ਤੁਰੰਤ ਅਤੇ ਵਿਵਸਥਿਤ ਤਰੀਕੇ ਨਾਲ ਦੂਰ ਕਰਨ ਲਈ ਇੱਕ ਮੋਬਾਇਲ ਐਪਲੀਕੇਸ਼ਨ ਵੀ ਵਿਕਸਿਤ ਕੀਤਾ ਹੈ । 

https://static.pib.gov.in/WriteReadData/userfiles/image/image002QMC6.jpg

ਸਰਕਾਰ ਨੇ ਸੁਣਨ ‘ਚ ਕਮਜ਼ੋਰ ਵਿਅਕਤੀਆਂ ਦੇ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਅਤੇ ਭਾਰਤ ਵਿੱਚ ਸੰਕੇਤਕ ਭਾਸ਼ਾ ਬਣਾਉਣ ਲਈ ਭਾਰਤੀ ਸੰਕੇਤਕ ਭਾਸ਼ਾ ਖੋਜ ਅਤੇ ਟ੍ਰੇਨਿੰਗ ਕੇਂਦਰ ਦੀ ਸਥਾਪਨਾ ਕੀਤੀ ਹੈ। ਇਹ ਸੰਸਥਾਨ,  ਹੋਰ ਕੰਮਾਂ  ਦੇ ਇਲਾਵਾ,  ਲਗਾਤਾਰ ਸੰਕੇਤਕ ਭਾਸ਼ਾ ਸ਼ਬਦਕੋਸ਼ ਤਿਆਰ ਕਰ ਰਿਹਾ ਹੈ ਜਿਸ ਵਿੱਚ ਹੁਣ ਤੱਕ 10,000 ਤੋਂ ਅਧਿਕ ਸ਼ਬਦ ਸ਼ਾਮਿਲ ਹਨ । 

ਇਸ ਦੇ ਇਲਾਵਾ,  ਉਨ੍ਹਾਂ ਨੇ ਕਿਹਾ ਕਿ ਸਰਕਾਰ ਦਿੱਵਿਯਾਂਗ ਵਿਅਕਤੀਆਂ ਲਈ ਇੱਕ ਰਾਸ਼ਟਰੀ ਡੇਟਾਬੇਸ ਬਣਾਉਣ  ਦੇ ਉਦੇਸ਼ ਨਾਲ ਇੱਕ ਵਿਲੱਖਣ ਵਿਕਲਾਂਗਤਾ ਪਹਿਚਾਣ ਪੱਤਰ ਪ੍ਰੋਜੈਕਟ ਨੂੰ ਲਾਗੂ ਕਰ ਰਹੀ ਹੈ ।  ਹੁਣ ਤੱਕ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ 713 ਜ਼ਿਲ੍ਹਿਆਂ ਵਿੱਚ 64 ਲੱਖ ਤੋਂ ਅਧਿਕ ਯੂਡੀਆਈਡੀ ​​ਕਾਰਡ ਤਿਆਰ ਕੀਤੇ ਜਾ ਚੁੱਕੇ ਹਨ । 

ਗਵਾਲੀਅਰ,  ਮੱਧ  ਪ੍ਰਦੇਸ਼ ਵਿੱਚ ਸਰਕਾਰ ਇੱਕ ਦਿੱਵਿਯਾਂਗ ਖੇਡ ਕੇਂਦਰ ਵੀ ਸਥਾਪਤ ਕਰ ਰਹੀ ਹੈ,  ਜਿਸ ਨੂੰ 2022  ਦੇ ਮੱਧ ਤੱਕ ਪੂਰਾ ਕਰ ਲਿਆ ਜਾਵੇਗਾ । 

ਉਨ੍ਹਾਂ ਨੇ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੁਆਰਾ ਕਈ ਪ੍ਰਮੁੱਖ ਸਕੀਮਾਂ ਅਤੇ ਪ੍ਰੋਗਰਾਮਾਂ ਦੇ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਵੀ ਜਾਣਕਾਰੀ ਦਿੱਤੀ । 

ਦਿੱਵਿਯਾਂਗ ਵਿਅਕਤੀਆਂ  ਦੇ ਅੰਤਰਰਾਸ਼ਟਰੀ ਦਿਵਸ ਯਾਨੀ 3 ਦਸੰਬਰ  ਦੇ ਮੌਕੇ ‘ਤੇ ,  ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ  (ਦਿੱਵਿਯਾਂਗਜਨ), ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ  ਦੁਆਰਾ ਵਿਅਕਤੀਆਂ ,  ਸੰਸਥਾਨਾਂ ,  ਸੰਗਠਨਾਂ ,  ਰਾਜ ਅਤੇ ਜ਼ਿਲ੍ਹੇ ਆਦਿ ਨੂੰ ਉਨ੍ਹਾਂ  ਦੇ  ਉਤਕ੍ਰਿਸ਼ਟ ਪ੍ਰਦਰਸ਼ਨ ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਗਏ ਹਨ ।  ਹਰ ਸਾਲ ਦਿੱਵਿਯਾਂਗ ਵਿਅਕਤੀਆਂ  ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਉਪਲਬਧੀਆਂ ਅਤੇ ਕਾਰਜ ਲਈ ਇਹ ਪੁਰਸਕਾਰ ਦਿੱਤੇ ਜਾਂਦੇ ਹਨ । 

ਸਾਲ 2020 ਲਈ ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਰਾਸ਼ਟਰੀ ਪੁਰਸਕਾਰ ਨਿਮਨਲਿਖਿਤ ਸ਼੍ਰੇਣੀਆਂ  ਦੇ ਤਹਿਤ ਦਿੱਤੇ ਗਏ :  - 

1 .  ਸਰਵਸ੍ਰੇਸ਼ਠ ਕਰਮਚਾਰੀ/ਸਵੈ-ਰੋਜ਼ਗਾਰ ਦਿੱਵਿਯਾਂਗ ਵਿਅਕਤੀ ; 

2 .  ਸਰਵਸ੍ਰੇਸ਼ਠ ਨਿਯੋਕਤਾ ਅਤੇ ਨਿਯੁਕਤੀ ਅਧਿਕਾਰੀ ਅਤੇ/ਜਾਂ ਏਜੰਸੀਆਂ ; 

3. ਸਰਵਸ੍ਰੇਸ਼ਠ ਵਿਅਕਤੀ ਅਤੇ ਸੰਸਥਾਨ, ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਕੰਮ ਕਰ ਰਹੇ ਹਨ ; 

4 .  ਪ੍ਰੇਰਣਾਸਰੋਤ ; 

5.  ਸਰਵਸ੍ਰੇਸ਼ਠ ਅਨੁਪ੍ਰਯੁਕਤ ਖੋਜ ਜਾਂ ਇਨੋਵੇਸ਼ਨ ਜਾਂ ਉਤਪਾਦ, ਜਿਸ ਦਾ ਉਦੇਸ਼ ਦਿੱਵਿਯਾਂਗ ਵਿਅਕਤੀਆਂ ਦੇ ਜੀਵਨ ਵਿੱਚ ਸੁਧਾਰ ਲਿਆਉਣਾ ਹੈ ; 

6. ਦਿੱਵਿਯਾਂਗ ਵਿਅਕਤੀਆਂ ਲਈ ਰੁਕਾਵਟ ਮੁਕਤ ਵਾਤਾਵਰਣ ਦੇ ਨਿਰਮਾਣ ਵਿੱਚ ਉਤਕ੍ਰਿਸ਼ਟ ਕਾਰਜ;

7 .  ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਰਵਸ੍ਰੇਸ਼ਠ ਜ਼ਿਲ੍ਹਾ ; 

8 .  ਉਤਕ੍ਰਿਸ਼ਟ ਰਚਨਾਤਮਕ ਬਾਲਗ ਦਿੱਵਿਯਾਂਗ ਵਿਅਕਤੀ ; 

9 .  ਸਰਵਸ੍ਰੇਸ਼ਠ ਰਚਨਾਤਮਕ ਦਿੱਵਿਯਾਂਗ ਬੱਚੇ ; 

10 .  ਸਰਵਸ੍ਰੇਸ਼ਠ ਬਰੇਲ ਪ੍ਰੈੱਸ ; 

11 .  ਸਰਵਸ੍ਰੇਸ਼ਠ ਰਾਜ-ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਨੂੰ ਹੁਲਾਰਾ ਦੇਣ ਵਿੱਚ ; 

12 .  ਸਰਵਸ੍ਰੇਸ਼ਠ ਦਿੱਵਿਯਾਂਗ ਖਿਡਾਰੀ । 

ਸ਼੍ਰੀਮਤੀ ਅੰਜਲੀ ਭਵਰਾ,  ਸਕੱਤਰ ,  ਡੀਈਪੀਡਬਲਿਊਡੀ ਅਤੇ ਦਿੱਵਿਯਾਂਗ ਵਿਅਕਤੀ ਸਸ਼ਕਤੀਕਰਣ ਵਿਭਾਗ  ਦੇ ਸੀਨੀਅਰ ਅਧਿਕਾਰੀ ਵੀ ਸਮਾਰੋਹ ਵਿੱਚ ਮੌਜੂਦ ਸਨ ।

 ***************

ਐੱਮਜੀ/ਡੀਕੇਪੀ


(Release ID: 1779057)
Read this release in: English , Marathi , Hindi , Tamil