ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ-19 ਟੀਕਾਕਰਣ ਦੀ ਕੁੱਲ ਕਵਰੇਜ 128.76 ਕਰੋੜ ਦੇ ਪਾਰ
ਪਿਛਲੇ 24 ਘੰਟਿਆਂ ਵਿੱਚ 79 ਲੱਖ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ
ਮੌਜੂਦਾ ਰਿਕਵਰੀ ਦਰ ਇਸ ਸਮੇਂ 98.36% ਹੈ
ਪਿਛਲੇ 24 ਘੰਟਿਆਂ ਵਿੱਚ 6,822 ਨਵੇਂ ਕੇਸ ਦਰਜ, ਜੋ 558 ਦਿਨਾਂ ਵਿੱਚ ਨਿਊਨਤਮ ਪੱਧਰ ‘ਤੇ
ਭਾਰਤ ਦਾ ਐਕਟਿਵ ਕੇਸਲੋਡ ( 95,014 ) ਜੋ 554 ਦਿਨਾਂ ਵਿੱਚ ਆਪਣੇ ਨਿਊਨਤਮ ਪੱਧਰ ‘ਤੇ
ਸਪਤਾਹਿਕ ਪਾਜ਼ਿਟਿਵਿਟੀ ਦਰ (0.78) ਪਿਛਲੇ 23 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ
Posted On:
07 DEC 2021 9:47AM by PIB Chandigarh
ਪਿਛਲੇ 24 ਘੰਟਿਆਂ ਦੇ ਦੌਰਾਨ ਟੀਕੇ ਦੀਆਂ 79,39,038 ਖੁਰਾਕਾਂ ਲਗਾਉਣ ਦੇ ਨਾਲ ਅੱਜ ਸੱਤ ਵਜੇ ਸਵੇਰ ਤੱਕ ਦੀ ਆਰਜ਼ੀ ਰਿਪੋਰਟਾਂ ਦੇ ਅਨੁਸਾਰ ਦੇਸ਼ ਦਾ ਕੋਵਿਡ-19 ਟੀਕਾਕਰਣ ਕਵਰੇਜ 128.76 ਕਰੋੜ (1,28,76,10,590) ਦੇ ਪਾਰ ਪਹੁੰਚ ਗਈ। ਇਸ ਨੂੰ 1,34,23,688 ਸੈਸ਼ਨਾਂ ਦੇ ਜ਼ਰੀਏ ਪੂਰਾ ਕੀਤਾ ਗਿਆ ।
ਅੱਜ ਸਵੇਰੇ ਸੱਤ ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਪੂਰਾ ਬਿਓਰਾ ਇਸ ਪ੍ਰਕਾਰ ਹੈ:
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,84,773
|
ਦੂਸਰੀ ਖੁਰਾਕ
|
95,56,046
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,81,553
|
ਦੂਸਰੀ ਖੁਰਾਕ
|
1,66,08,872
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
46,93,17,106
|
ਦੂਸਰੀ ਖੁਰਾਕ
|
24,85,78,165
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
18,73,53,131
|
ਦੂਸਰੀ ਖੁਰਾਕ
|
12,74,17,445
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,72,45,359
|
ਦੂਸਰੀ ਖੁਰਾਕ
|
8,27,68,140
|
ਕੁੱਲ
|
1,28,76,10,590
|
ਪਿਛਲੇ 24 ਘੰਟਿਆਂ ਵਿੱਚ 10,004 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,40,79,612 ਹੈ ।
ਨਤੀਜੇ ਵਜੋਂ, ਭਾਰਤ ਦੀ ਰਿਕਵਰੀ ਦਰ ਇਸ ਸਮੇਂ 98.36% ਹੈ ।
ਲਗਾਤਾਰ 163 ਦਿਨਾਂ ਤੋਂ 50 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਿਲੇ-ਜੁਲੇ ਅਤੇ ਨਿਰੰਤਰ ਪ੍ਰਯਤਨਾਂ ਦਾ ਨਤੀਜਾ ਹੈ ।
ਪਿਛਲੇ 24 ਘੰਟਿਆਂ ਵਿੱਚ ਕੁੱਲ 6,822 ਨਵੇਂ ਕੇਸ ਦਰਜ ਕੀਤੇ ਗਏ, ਜੋ 558 ਦਿਨਾਂ ਵਿੱਚ ਨਿਊਨਤਮ ਹਨ ।
ਇਸ ਸਮੇਂ ਐਕਟਿਵ ਕੇਸਲੋਡ 95,014 ਹੈ, ਜੋ 554 ਦਿਨਾਂ ਵਿੱਚ ਨਿਊਨਤਮ ਹੈ। ਐਕਟਿਵ ਕੇਸ ਇਸ ਸਮੇਂ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.27% ਹੈ , ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ‘ਤੇ ਹਨ ।
ਦੇਸ਼ ਵਿੱਚ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ , ਜਿਸ ਦੇ ਸਿਲਸਿਲੇ ਵਿੱਚ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 10,79,384 ਟੈਸਟ ਕੀਤੇ ਗਏ। ਸਮੁੱਚੇ ਤੌਰ ’ਤੇ ਭਾਰਤ ਵਿੱਚ ਹੁਣ ਤੱਕ 64.94 ਕਰੋੜ ਤੋਂ ਅਧਿਕ ( 64,94,47,014 ) ਟੈਸਟ ਕੀਤੇ ਗਏ ਹਨ ।
ਇੱਕ ਤਰਫ ਦੇਸ਼ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ , ਤਾਂ ਦੂਜੇ ਪਾਸੇ ਸਪਤਾਹਿਕ ਪਾਜ਼ਿਟਿਵਿਟੀ ਦਰ ਇਸ ਸਮੇਂ 0.78% ਹੈ , ਜੋ ਪਿਛਲੇ 23 ਦਿਨਾਂ ਤੋਂ 1% ਤੋਂ ਨੀਚੇ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 0.63% ਦਰਜ ਕੀਤੀ ਗਈ ਹੈ । ਉਹ ਵੀ ਪਿਛਲੇ 64 ਦਿਨਾਂ ਤੋਂ 2% ਤੋਂ ਨੀਚੇ ਅਤੇ ਲਗਾਤਾਰ 99 ਦਿਨਾਂ ਤੋਂ 3% ਤੋਂ ਘੱਟ ‘ਤੇ ਬਣੀ ਹੋਈ ਹੈ ।
****
ਐੱਮਵੀ
(Release ID: 1778835)
Visitor Counter : 183