ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮਣੀਪੁਰ ਵਿੱਚ ਲੋਕਟਕ ਝੀਲ ਵਿੱਚ ਆਈਡਬਲਿਊਏਆਈ ਜੇੱਟੀ ਦਾ ਨਿਰੀਖਣ ਕੀਤਾ
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਲੋਕਟਕ ਝੀਲ ਨੂੰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਟੂਰਿਜ਼ਮ ਸਥਲਾਂ ਵਿੱਚੋਂ ਇੱਕ ਬਣਾਉਣਗੇ
Posted On:
04 DEC 2021 7:51PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਮਣੀਪੁਰ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਅੱਜ ਬਹੁਤ ਪ੍ਰਸਿੱਧ ਲੋਕਟਕ ਝੀਲ ਵਿੱਚ ਭਾਰਤ ਦੇ ਇਨਲੈਂਡ ਵਾਰਵੇਸ (ਆਈਡਬਲਿਊਏਆਈ) ਜੇੱਟੀ ਦਾ ਨਿਰੀਖਣ ਕੀਤਾ। ਸ਼੍ਰੀ ਸੋਨੋਵਾਲ ਨੇ ਝੀਲ ਵਿੱਚ ਨੌਕਾ ਵਿਹਾਰ ਵੀ ਕੀਤਾ। ਕੇਂਦਰੀ ਮੰਤਰੀ ਨੇ ਇਸ ਝੀਲ ਦੀ ਸੁੰਦਰਤਾ ਅਤੇ ਟੂਰਿਜ਼ਮ ਤੇ ਸੰਬੰਧਤ ਗਤੀਵਿਧੀਆਂ ਦੇ ਮਾਮਲੇ ਵਿੱਚ ਇਸ ਦੀਆਂ ਅਪਾਰ ਸੰਭਾਵਨਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕਟਕ ਏਸ਼ੀਆ ਦੇ ਸਭ ਤੋਂ ਵੱਡੇ ਜਲ ਭੰਡਾਰਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਸੁੰਦਰਤਾ ਬੇਮਿਸਾਲ ਹੈ। ਇਹ ਹਰਿਆਲੀ, ਸਮੁੰਦਰੀ ਜੀਵਨ ਤੇ ਨੀਲੇ ਪਹਾੜਾਂ ਨਾਲ ਘਿਰੀ ਹੋਈ ਹੈ। ਸ਼੍ਰੀ ਸੋਨੋਵਾਲ ਨੇ ਝੀਲ ਦੇ ਪ੍ਰਚਾਰ-ਪ੍ਰਸਾਰ ਅਤੇ ਵਿਕਾਸ ਤੇ ਇਸ ਨੂੰ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਟੂਰਿਜ਼ਮ ਸਥਲਾਂ ਵਿੱਚੋਂ ਇੱਕ ਬਣਾਉਣ ‘ਤੇ ਵਿਸਤਾਰ ਨਾਲ ਗੱਲ ਕੀਤੀ।
ਸ਼੍ਰੀ ਸੋਨੋਵਾਲ ਨੇ ਇਨਲੈਂਡ ਵਾਟਰਵੇਅ ਵਿਕਾਸ ਅਤੇ ਆਯੂਸ਼ ਦੇ ਖੇਤਰਾਂ ਵਿੱਚ ਮਣੀਪੁਰ ਸਰਕਾਰ ਨੂੰ ਪੂਰਾ ਸਮਰਥਣ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਨੈਕਟੀਵਿਟੀ, ਇਨਫ੍ਰਾਸਟ੍ਰਕਚਰ, ਨੌਜਵਾਨਾਂ ਅਤੇ ਕਿਸਾਨਾਂ ਦੇ ਵਿਕਾਸ ‘ਤੇ ਜ਼ੋਰ ਦਿੰਦੇ ਹੋਏ ਉੱਤਰ-ਪੂਰਬ ਖੇਤਰ ‘ਤੇ ਪੂਰਾ ਧਿਆਨ ਦੇ ਰਹੇ ਹਨ। ਕੇਂਦਰੀ ਮੰਤਰੀ ਨੇ ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਦੀ ਉਤਕ੍ਰਿਸ਼ਟ ਸੇਵਾ ਦੇ ਲਈ ਉਨ੍ਹਾਂ ਦੇ ਪ੍ਰਤੀ ਸਨਮਾਨ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਬੀਰੇਨ ਸਿੰਘ ਦੀ ਅਗਵਾਈ ਵਿੱਚ ਰਾਜ ਵਿੱਚ ਬਹੁਤ ਵਿਕਾਸ ਹੋਇਆ ਹੈ।
ਇਸ ਅਵਸਰ ‘ਤੇ ਕੇਂਦਰੀ ਰਾਜ ਮੰਤਰੀ ਸ਼੍ਰੀ ਆਰ ਕੇ ਰੰਜਨ ਸਿੰਘ, ਐੱਮਐੱਲਏ ਸ਼੍ਰੀ ਪੀ ਸ਼ਰਦਚੰਦ੍ਰ ਸਿੰਘ, ਲੋਕਟਕ ਡਿਵੈਲਪਮੈਂਟ ਅਥਾਰਿਟੀ ਦੇ ਚੇਅਰਮੈਨ ਸ਼੍ਰੀ ਐੱਲ ਸੁਸ਼ੇਂਦ੍ਰ ਮੈਤੇਈ ਸਮੇਤ ਹੋਰ ਕਈ ਪਤਵੰਤੇ ਵੀ ਮੌਜੂਦ ਸਨ।
************
ਐੱਮਜੇਪੀਐੱਸ/ਐੱਮਐੱਸ/ਜੇਕੇ
(Release ID: 1778501)
Visitor Counter : 186