ਰਾਸ਼ਟਰਪਤੀ ਸਕੱਤਰੇਤ
ਸੰਸਦੀ ਕਮੇਟੀਆਂ ਵਿਧਾਨ ਪਾਲਿਕਾ ਪ੍ਰਤੀ ਕਾਰਜ ਪਾਲਿਕਾ ਦੀ ਪ੍ਰਸ਼ਾਸਕੀ ਜਵਾਬਦੇਹੀ ਨੂੰ ਯਕੀਨੀ ਬਣਾਉਂਦੀਆਂ ਹਨ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਸੰਸਦ ’ਚ ਜਨ ਲੇਖਾ ਕਮੇਟੀ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕੀਤਾ
Posted On:
04 DEC 2021 7:09PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਸੰਸਦੀ ਕਮੇਟੀਆਂ ਆਮ ਤੌਰ ’ਤੇ ਅਤੇ ਜਨ ਲੇਖਾ ਕਮੇਟੀ (PAC) ਖ਼ਾਸ ਤੌਰ ’ਤੇ ਵਿਧਾਨ–ਪਾਲਿਕਾ ਪ੍ਰਤੀ ਕਾਰਜ–ਪਾਲਿਕਾ ਦੀ ਪ੍ਰਸ਼ਾਸਕੀ ਜਵਾਬਦੇਹੀ ਨੂੰ ਯਕੀਨੀ ਬਣਾਉਂਦੀਆਂ ਹਨ। ਉਹ ਅੱਜ (4 ਦਸੰਬਰ, 2021) ਨੂੰ ਸੰਸਦ ਭਵਨ ਦੇ ਕੇਂਦਰੀ ਹਾਲ ’ਚ ਸੰਸਦ ਦੀ ਜਨ ਲੇਖਾ ਕਮੇਟੀ ਦੇ ਸ਼ਤਾਬਦੀ ਸਮਾਰੋਹ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਲੋਕਤੰਤਰ ’ਚ, ਸੰਸਦ ਲੋਕਾਂ ਦੀ ਇੱਛਾ–ਸ਼ਕਤੀ ਦਾ ਸਾਕਾਰ ਰੂਪ ਹੈ। ਵਿਭਿੰਨ ਸੰਸਦੀ ਕਮੇਟੀਆਂ ਇਸ ਦੇ ਕੰਮਕਾਜ ਦਾ ਵਿਸਤਾਰ ਕਰਨ ਤੇ ਉਸ ਵਿੱਚ ਵਾਧਾ ਕਰਨ ਲਈ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਰਤ ਦੀ ਸੁਆਗਤਯੋਗ ਵੰਡ ਹੈ ਕਿਉਂਕਿ ਉਹ ਸਦਨਾਂ ਨੂੰ ਸਾਰੇ ਮੁੱਦਿਆਂ ’ਤੇ ਵਿਚਾਰ–ਚਰਚਾ ਤੇ ਬਹਿਸ ਕਰਨ ਦੀ ਇਜਾਜ਼ਤ ਦਿੰਦੇ ਹਨ; ਜਦ ਕਿ ਸੰਸਦ ਮੈਂਬਰਾਂ ਦੇ ਚੋਣਵੇਂ ਸਮੂਹ ਚੋਣਵੇਂ ਮਾਮਲਿਆਂ ’ਤੇ ਆਪਣਾ ਵਧੇਰੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਸਦੀ ਕਮੇਟੀਆਂ ਤੋਂ ਬਿਨਾ ਇੱਕ ਸੰਸਦੀ ਲੋਕਤੰਤਰ ਅਧੂਰਾ ਹੀ ਹੋਵੇਗਾ। ਪੀਏਸੀ ਰਾਹੀਂ ਨਾਗਰਿਕ ਸਰਕਾਰੀ ਫਾਈਨਾਂਸਜ਼ ਉੱਤੇ ਨਜ਼ਰ ਰੱਖਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਸੰਸਦੀ ਲੋਕਤੰਤਰ ਵਿੱਚ, ਜਵਾਬਦੇਹੀ ਸ਼ਾਸਨ ਲਈ ਕੇਂਦਰੀ ਹੁੰਦੀ ਹੈ। ਇਸ ਲਈ ਜ਼ਾਹਿਰ ਹੈ ਕਿ ਜਨਤਕ ਖਾਤਿਆਂ ਦੀ ਪੜਤਾਲ ਕਰਨ ਵਾਲੀ ਲੋਕ ਨੁਮਾਇੰਦਿਆਂ ਦੀ ਕਮੇਟੀ ਅਹਿਮ ਭੂਮਿਕਾ ਨਿਭਾਉਂਦੀ ਹੈ। ਲੋਕ ਲੇਖਾ ਕਮੇਟੀ ਨੂੰ ਸੂਝ-ਬੂਝ ਦਾ ਗੁਣ ਦਿਖਾਉਣ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਸਰੋਤਾਂ ਨੂੰ ਇਕੱਠਾ ਕਰਨ ਅਤੇ ਵਧੇਰੇ ਮਹੱਤਵਪੂਰਨ ਤੌਰ 'ਤੇ, ਲੋਕਾਂ ਦੀ ਭਲਾਈ 'ਤੇ ਉਨ੍ਹਾਂ ਨੂੰ ਕੁਸ਼ਲਤਾ ਨਾਲ ਖਰਚਣ ਦੇ ਬਿਹਤਰ ਤਰੀਕੇ ਲੱਭਣ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸੰਸਦ ਹੈ ਜੋ ਕਾਰਜ–ਪਾਲਿਕਾ ਨੂੰ ਫੰਡ ਇਕੱਠਾ ਕਰਨ ਅਤੇ ਖਰਚਣ ਦੀ ਇਜਾਜ਼ਤ ਦਿੰਦੀ ਹੈ, ਇਸ ਲਈ ਇਹ ਮੁੱਲਾਂਕਣ ਕਰਨ ਦਾ ਫਰਜ਼ ਬਣਦਾ ਹੈ ਕਿ ਫੰਡ ਇਕੱਠੇ ਕੀਤੇ ਗਏ ਅਤੇ ਉਸ ਅਨੁਸਾਰ ਖਰਚ ਕੀਤੇ ਗਏ ਜਾਂ ਨਹੀਂ।
ਰਾਸ਼ਟਰਪਤੀ ਨੇ ਕਿਹਾ ਕਿ ਦਹਾਕਿਆਂ ਤੋਂ ਪੀਏਸੀ ਦਾ ਰਿਕਾਰਡ ਸ਼ਲਾਘਾਯੋਗ ਅਤੇ ਮਿਸਾਲੀ ਰਿਹਾ ਹੈ। ਇਸ ਦੇ ਕੰਮਕਾਜ ਦੀ ਸੁਤੰਤਰ ਮਾਹਿਰਾਂ ਨੇ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੇ ਪੂਰਵਜਾਂ ਵਿੱਚੋਂ ਇੱਕ, ਸ਼੍ਰੀ ਆਰ. ਵੈਂਕਟਰਮਨ, ਅਤੇ ਸਾਡੇ ਤਿੰਨ ਸਾਬਕਾ ਪ੍ਰਧਾਨ ਮੰਤਰੀਆਂ, ਸ਼੍ਰੀ ਅਟਲ ਬਿਹਾਰੀ ਵਾਜਪੇਈ, ਸ਼੍ਰੀ ਪੀ.ਵੀ. ਨਰਸਿਮਹਾ ਰਾਓ ਅਤੇ ਸ਼੍ਰੀ ਇੰਦਰ ਕੁਮਾਰ ਗੁਜਰਾਲ ਨੇ ਇਸ ਪੀਏਸੀ ’ਚ ਸੇਵਾ ਕੀਤੀ। ਉਨ੍ਹਾਂ ਨੋਟ ਕੀਤਾ ਕਿ ਪੀਏਸੀ ਨੇ ਤਕਨੀਕੀ ਬੇਨਿਯਮੀਆਂ, ਜੇ ਕੋਈ ਹੋਣ, ਦਾ ਪਤਾ ਲਗਾਉਣ ਲਈ ਜਨਤਕ ਖਰਚਿਆਂ ਦੀ ਨਾ ਸਿਰਫ਼ ਕਾਨੂੰਨੀ ਅਤੇ ਰਸਮੀ ਦ੍ਰਿਸ਼ਟੀਕੋਣ ਤੋਂ ਜਾਂਚ ਕੀਤੀ ਹੈ, ਸਗੋਂ ਆਰਥਿਕਤਾ, ਸੂਝ-ਬੂਝ, ਸਿਆਣਪ ਅਤੇ ਨਿਪੁੰਨਤਾ ਦੇ ਨਜ਼ਰੀਏ ਤੋਂ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹੋਰ ਕੋਈ ਉਦੇਸ਼ ਨਹੀਂ ਹੈ, ਇਸ ਤੋਂ ਇਲਾਵਾ ਬਰਬਾਦੀ, ਨੁਕਸਾਨ, ਭ੍ਰਿਸ਼ਟਾਚਾਰ, ਫ਼ਿਜ਼ੂਲਖ਼ਰਚੀ, ਅਯੋਗਤਾ ਦੇ ਮਾਮਲਿਆਂ ਨੂੰ ਧਿਆਨ ਵਿੱਚ ਲਿਆਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਇਮਾਨਦਾਰ ਟੈਕਸਪੇਅਰਸ ਤੋਂ ਆਉਣ ਵਾਲੇ ਹਰ ਰੁਪਏ ਵਿੱਚੋਂ ਵੱਧ ਪੈਸੇ ਲੋੜਵੰਦਾਂ ਤੱਕ ਪਹੁੰਚ ਰਹੇ ਹਨ ਅਤੇ ਰਾਸ਼ਟਰ ਨਿਰਮਾਣ ਪਹਿਲਾਂ ਲਈ ਵੀ, ਪੀਏਸੀ ਅਤੇ ਇਸ ਦੇ ਮੈਂਬਰਾਂ ਨੇ ਇਸ ਪ੍ਰਕਿਰਿਆ ਵਿੱਚ ਵੱਡੀ ਭੂਮਿਕਾ ਨਿਭਾਈ ਹੈ।
ਕਿਰਪਾ ਕਰਕੇ ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ –
************
ਡੀਐੱਸ/ਏਕੇ
(Release ID: 1778174)
Visitor Counter : 230