ਉਪ ਰਾਸ਼ਟਰਪਤੀ ਸਕੱਤਰੇਤ
ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਪਰ ਸਾਵਧਾਨੀ ਵਰਤੋ ਅਤੇ ਕੋਵਿਡ ਤੋਂ ਬਚਣ ਲਈ ਉਚਿਤ ਵਿਵਹਾਰ ਦਾ ਪਾਲਣ ਕਰੋ: ਨਵੇਂ ਕੋਵਿਡ ਵੇਰੀਐਂਟ ’ਤੇ ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਜਲਦੀ ਤੋਂ ਜਲਦੀ ਟੀਕਾਕਰਣ ਕਰਾਉਣ ਦੀ ਤਾਕੀਦ ਕੀਤੀ
ਭਾਰਤ ਦੀ ਸਫ਼ਲਤਾ ਵਿਸ਼ਵ ਦੀ ਸਫ਼ਲਤਾ ਹੈ, ਸਾਨੂੰ ਪ੍ਰਗਤੀ ਦੇ ਪਥ ਤੋਂ ਕੋਈ ਨਹੀਂ ਹਟਾ ਸਕਦਾ: ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਸਾਰੇ ਹਿਤਧਾਰਕਾਂ ਨੂੰ ਭਾਰਤ ਨੂੰ ਇੱਕ ਵਾਰ ਫਿਰ ‘ਵਿਸ਼ਵ ਗੁਰੂ’ ਬਣਾਉਣ ਲਈ ਕੰਮ ਕਰਨ ਦਾ ਸੱਦਾ ਦਿੱਤਾ
ਉਪ ਰਾਸ਼ਟਰਪਤੀ ਨੇ ਗੌਤਮ ਚਿੰਤਾਮਈ ਦੀ ਪੁਸਤਕ ‘ਦਿ ਮਿਡਵੇ ਬੈਟਲ: ਮੋਦੀਜ਼ ਰੋਲਰ-ਕੋਸਟਰ ਸੈਕੰਡ ਟਰਮ’ ਨੂੰ ਰਿਲੀਜ਼ ਕੀਤਾ
Posted On:
04 DEC 2021 5:57PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਕਿਹਾ ਕਿ ਨਵੇਂ ਕੋਰੋਨਾ ਵਾਇਰਸ ਸਟਰੇਨ ਦੇ ਉੱਭਰਨ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਅਤੇ ਮਹਾਮਾਰੀ ਖਤਮ ਹੋਣ ਤੱਕ ਉਚਿਤ ਵਿਵਹਾਰ ਦਾ ਪਾਲਣ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਵੀ ਹਿਚਕਚਾਹਟ, ਜੇਕਰ ਕੋਈ ਹੈ, ਨੂੰ ਛੱਡਣ ਅਤੇ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਦੀ ਵੀ ਤਾਕੀਦ ਕੀਤੀ।
ਉਪ ਰਾਸ਼ਟਰਪਤੀ ਨੇ ਅੱਜ ਉੱਪ ਰਾਸ਼ਟਰਪਤੀ ਨਿਵਾਸ ਵਿੱਚ ਸ਼੍ਰੀ ਗੌਤਮ ਚਿੰਤਾਮਣੀ ਦੀ ਪੁਸਤਕ ‘ਦਿ ਮਿਡਵੇ ਬੈਟਲ : ਮੋਦੀਜ਼ ਰੋਲਰ-ਕੋਸਟਰ ਸੈਕੰਡ ਟਰਮ’ ਨੂੰ ਰਿਲੀਜ਼ ਕਰਦੇ ਹੋਏ ਕਿ ਕੋਰੋਨਾ ਵਾਇਰਸ ਮਹਾਮਾਰੀ ਪੂਰੀ ਮਨੁੱਖ ਜਾਤੀ ਲਈ ਇੱਕ ਵੱਡੀ ਚੁਣੌਤੀ ਬਣ ਕੇ ਆਈ ਹੈ। ਉਨ੍ਹਾਂ ਨੇ ਵਰਤਮਾਨ ਵਿੱਚ ਭਾਰਤ ਵਿੱਚ ਚਲ ਰਹੀ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ਲਾਘਾ ਕੀਤੀ।
ਸ਼੍ਰੀ ਨਾਇਡੂ ਨੇ ਹਾਲ ਹੀ ਦੇ ਸਾਲਾਂ ਦੌਰਾਨ ਭਾਰਤ ਦੀ ਵਿਸ਼ਾਲ ਯਾਤਰਾ ’ਤੇ ਅਧਾਰਿਤ ਇਸ ਰਣਨੀਤਕ ਪੁਸਤਕ ਲਈ ਸ਼੍ਰੀ ਚਿੰਤਾਮਣੀ ਦੀ ਪ੍ਰਸ਼ੰਸਾ ਕਰਦੇ ਹੋਏ ਮੰਨਿਆ ਕਿ ਸਮਕਾਲੀ ਇਤਿਹਾਸ ਲਿਖਣਾ ਕਦੇ ਵੀ ਅਸਾਨ ਕੰਮ ਨਹੀਂ ਹੁੰਦਾ ਹੈ। ਪਿਛਲੇ ਸੱਤ ਸਾਲਾਂ ਵਿੱਚ ਸ਼ਾਸਨ ਵਿੱਚ ਲਿਆਂਦੀਆਂ ਗਈਆਂ ਪਰਿਵਰਤਨਕਾਰੀ ਤਬਦੀਲੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਪਰਿਵਰਤਨ 1.3 ਅਰਬ ਲੋਕਾਂ ਨੂੰ ਆਪਣੀ ਸਮਰੱਥਾ ਦੇ ਅਧਾਰ ’ਤੇ ਕੰਮ ਕਰਨ ਲਈ ਸਸ਼ਕਤ ਅਤੇ ਸਮਰੱਥ ਦੋਵੇਂ ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ, ‘ਚਾਹੇ ਉਹ ਜੀਵਨ ਦੀ ਸੰਭਾਵਨਾ ਹੋਵੇ, ਵਿੱਤੀ ਸਮਾਵੇਸ਼ਨ ਹੋਵੇ, ਸਿਹਤ ਸੇਵਾ ਤੱਕ ਪਹੁੰਚ ਹੋਵੇ, ਰੁਜ਼ਗਾਰ ਹੋਵੇ, ਆਪਣਾ ਘਰ ਬਣਾਉਣਾ ਹੋਵੇ ਜਾਂ ਉੱਦਮਸ਼ੀਲਤਾ ਦੀ ਸਮਰੱਥਾ ਦਾ ਸਨਮਾਨ ਹੋਵੇ, ਭਾਰਤ ਦੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਹਰ ਗੁਜ਼ਰਦੇ ਦਿਨ ਨਾਲ ਬਿਹਤਰ ਹੁੰਦੀ ਜਾ ਰਹੀ ਹੈ।’
ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੇ ਤਿੰਨ ਸ਼ਬਦ ਮੰਤਰ –‘ਰਿਫਾਰਮ (ਸੁਧਾਰ), ਪਰਾਕ੍ਰਮ (ਪ੍ਰਦਰਸ਼ਨ) ਅਤੇ ਟਰਾਂਸਫਾਰਮ (ਪਰਿਵਰਤਨ)’ ਦਾ ਹਵਾਲਾ ਦਿੰਦੇ ਹੋਏ ਵਿੱਤੀ ਸਮਾਵੇਸ਼ਨ, ਬੀਮਾ ਕਵਰੇਜ, ਗਰੀਬ ਔਰਤਾਂ ਲਈ ਐੱਲਪੀਜੀ ਕਨੈਕਸ਼ਨ ਦੀ ਸੰਖਿਆ ਅਤੇ ਘਰਾਂ ਵਿੱਚ ਨਲ ਦਾ ਜਲ ਕਨੈਕਸ਼ਨ ਵਰਗੇ ਵਿਭਿੰਨ ਖੇਤਰਾਂ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਕੀਤੀ ਗਈ ਜਬਰਦਸਤ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ‘ਘੱਟ ਤੋਂ ਘੱਟ ਸਰਕਾਰ ਅਤੇ ਵੱਧ ਤੋਂ ਵੱਧ ਸ਼ਾਸਨ’ ਦੇ ਸਿਧਾਂਤ ਦਾ ਪਾਲਣ ਕਰਦੇ ਹੋਏ ਸਰਕਾਰ ਹਰ ਖੇਤਰ ਵਿੱਚ ਪਰਿਵਰਤਨ ਲਿਆਉਣ ਅਤੇ ਟੈਕਨੋਲੋਜੀਆਂ ਦਾ ਲਾਭ ਉਠਾ ਰਹੀ ਹੈ। ਉਨ੍ਹਾਂ ਨੇ ਭਾਰਤ ਦੇ ਦੁਨੀਆ ਵਿੱਚ ਤੀਜੀ ਸਭ ਤੋਂ ਵੱਡੀ ਸਟਾਰਟਅੱਪ ਪ੍ਰਣਾਲੀ ਬਣਨ ’ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ, ‘ਇਹ ਦੇਸ਼ ਵਿੱਚ ਕਾਰੋਬਾਰੀ ਮਾਹੌਲ ਵਿੱਚ ਸੁਧਾਰ ਲਈ ਸਰਕਾਰ ਦੀ ਮਜ਼ਬੂਤ ਵਚਨਬੱਧਤਾ ਦਾ ਪ੍ਰਮਾਣ ਹੈ ਕਿ ਵਿਸ਼ਵ ਬੈਂਕ ਦੀ ਈਜ਼ ਆਵ੍ ਡੂਇੰਗ ਬਿਜ਼ਨਸ ਇੰਡੈਕਸ 2020 ਵਿੱਚ ਭਾਰਤ ਦੀ ਰੈਂਕਿੰਗ 63ਵੇਂ ਸਥਾਨ ’ਤੇ ਪਹੁੰਚ ਗਈ ਹੈ।’’
ਇਹ ਮੰਨਦੇ ਹੋਏ ਕਿ ਸਾਡੇ ਰਸਤੇ ਵਿੱਚ ਹੁਣ ਵੀ ਕਈ ਚੁਣੌਤੀਆਂ ਹਨ, ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜ਼ਾਦੀ ਦੇ ਬਾਅਦ ਤੋਂ ਭਾਰਤ ਨੇ ਕਈ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ, ਪਰ ਅਸੀਂ ਸਫ਼ਲਤਾਪੂਰਬਕ ਉਨ੍ਹਾਂ ’ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪ੍ਰਗਤੀ ਅਤੇ ਮਾਨਵਤਾ ਦੇ ਮਾਰਗ ਤੋਂ ਕੋਈ ਨਹੀਂ ਹਟਾ ਸਕਦਾ। ਇਹੀ ਕਾਰਨ ਹੈ ਕਿ ਭਾਰਤ ਦੀ ਸਫ਼ਲਤਾ ਵਿਸ਼ਵ ਦੀ ਸਫ਼ਲਤਾ ਹੈ। ਭਾਰਤ ਨੂੰ ਇੱਕ ਵਾਰ ਫਿਰ ‘ਵਿਸ਼ਵਗੁਰੂ’ ਬਣਾਉਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਇਕੱਠੇ ਆਉਣ ਅਤੇ ਆਤਮਨਿਰਭਰ, ਖੁਸ਼ਹਾਲ ਅਤੇ ਮਜ਼ਬੂਤ ਭਾਰਤ ਬਣਾਉਣ ਦੇ ਇਸ ਮਹਾਂ ਯੱਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਪੁਸਤਕ ‘ਦਿ ਮਿਡਵੇ ਬੈਟਲ’ ਨੂੰ ਲੇਖਕ ਦਾ ਇੱਕ ਸ਼ਲਾਘਾਯੋਗ ਯਤਨ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਪਾਠਕਾਂ ਨੂੰ ਸਮਕਾਲੀ ਕਾਲ ਅਤੇ ਇਸ ਦੀਆਂ ਨਵੀਆਂ ਚੁਣੌਤੀਆਂ ਦੀ ਗਹਿਰੀ ਸਮਝ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ, ‘ਹਾਲ ਹੀ ਦੇ ਅਤੀਤ ਨੇ ਸਾਰੇ ਭਾਰਤੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਭਾਰਤ ਨੂੰ ਇੱਕ ਆਤਮਨਿਰਭਰ ਵਿਸ਼ਵ ਨੇਤਾ ਦੇ ਰੂਪ ਵਿੱਚ ਉੱਭਰਨਾ ਅਤੇ ਦੇਖਣਾ ਸੰਭਵ ਹੈ।’
ਉਪ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਭਾਰਤ ਦੀ ਰਣਨੀਤਕ ਸਾਂਝੇਦਾਰੀ ਆਪਸੀ ਸਨਮਾਨ ’ਤੇ ਅਧਾਰਿਤ ਹੈ ਅਤੇ ਰਾਸ਼ਟਰ ਨੇ ਸਾਡੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਵਾਲੀਆਂ ਦੁਸ਼ਮਣ ਤਾਕਤਾਂ ਨੂੰ ਇੱਕ ਮਜ਼ਬੂਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, ‘ਅਸੀਂ ਆਪਣੇ ਅਟੁੱਟ ਆਤਮਵਿਸ਼ਵਾਸ ਅਤੇ ਹਰ ਸੰਭਵ ਤਰੀਕੇ ਨਾਲ ‘ਆਤਮ ਨਿਰਭਰ’ ਬਣਨ ਦੇ ਆਪਣੇ ਸਮਰਪਣ ਤੋਂ ਨਿਰਦੇਸ਼ਿਤ ਹੁੰਦੇ ਹਾਂ।’
ਇਸ ਪੁਸਤਕ ਰਿਲੀਜ਼ ਸਮਾਰੋਹ ਵਿੱਚ ਸੀਨੀਅਰ ਪੱਤਰਕਾਰ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਸੀਨੀਅਰ ਸਲਾਹਕਾਰ ਸ਼੍ਰੀ ਕੰਚਨ ਗੁਪਤਾ, ਬਲੂਮਜ਼ਬਰੀ ਇੰਡੀਆ ਦੀ ਸੰਪਾਦਕ ਸ਼੍ਰੀਮਤੀ ਪ੍ਰੇਰਣਾ ਵੋਹਰਾ ਸਮੇਤ ਕਈ ਹੋਰ ਲੋਕ ਹਾਜ਼ਰ ਸਨ।
**********
ਐੱਮਐੱਸ/ਆਰਕੇ/ਡੀਪੀ
(Release ID: 1778167)
Visitor Counter : 139