ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਰਕਾਰ ਨੇ ਪਿਛਲੇ ਪੰਜ ਵਰ੍ਹਿਆਂ ਦੇ ਦੌਰਾਨ ਪੁਰਸ਼ ਹਾਕੀ ਟੀਮ ਦੇ ਉੱਪਰ 65 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ: ਸ਼੍ਰੀ ਅਨੁਰਾਗ ਠਾਕੁਰ

Posted On: 02 DEC 2021 5:09PM by PIB Chandigarh

ਸਰਕਾਰ ਨੇ ਪਿਛਲੇ ਪੰਜ ਸਾਲ ਦੇ ਦੌਰਾਨ ਪੁਰਸ਼ ਹਾਕੀ ਟੀਮ ‘ਤੇ 65 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਹਨ। 2016-17 ਤੋਂ 2020-21 ਤੱਕ ਅਰਥਾਤ ਬੀਤੇ ਪੰਜ ਵਰ੍ਹਿਆਂ ਦੇ ਦੌਰਾਨ ਸੀਨੀਅਰ ਹਾਕੀ ਪੁਰਸ਼ ਟੀਮ ‘ਤੇ 45.05 ਕਰੋੜ ਰੁਪਏ ਅਤੇ ਜੂਨੀਅਰ ਹਾਕੀ ਪੁਰਸ਼ ਟੀਮ ‘ਤੇ 20.23 ਕਰੋੜ ਰੁਪਏ ਕੋਚਿੰਗ ਕੈਂਪ, ਵਿਦੇਸ਼ੀ ਪ੍ਰਤੀਯੋਗਿਤਾਵਾਂ, ਘਰੇਲੂ ਪ੍ਰਤੀਯੋਗਿਤਾਵਾਂ, ਕੋਚਾਂ ਦੇ ਵੇਤਨ, ਉਪਕਰਣ ਆਦਿ ‘ਤੇ ਖਰਚ ਕੀਤੇ ਗਏ ਹਨ।

ਇਸ ਦੇ ਇਲਾਵਾ, 2016-17 ਤੋਂ ਖੇਲੋ ਇੰਡੀਆ ਯੋਜਨਾ ਦੇ ਤਹਿਤ ਹਾਕੀ ਦੇ ਲਈ 103.98 ਕਰੋੜ ਰੁਪਏ ਦੀ 20 ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਇਹ ਜਾਣਕਾਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

*******

ਐੱਨਬੀ/ਓਏ



(Release ID: 1777790) Visitor Counter : 142