ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਵੀ. ਓ. ਚਿਦੰਬਰਨਾਰ ਪੋਰਟ ਟ੍ਰਸਟ ਵਿੱਚ ਮਨਾਏ ਗਏ ਵਿਜੀਲੈਂਸ ਜਾਗਰੂਕਤਾ ਸਪਤਾਹ-2021 ਦਾ ਸਮਾਪਤੀ ਸਮਾਰੋਹ

Posted On: 02 DEC 2021 11:20AM by PIB Chandigarh

ਵੀ.ਓ. ਚਿਦੰਬਰਨਾਰ ਪੋਰਟ ਟ੍ਰਸਟ ਵਿੱਚ ਆਯੋਜਿਤ ਵਿਜੀਲੈਂਸ ਜਾਗਰੂਕਤਾ ਸਪਤਾਹ-2021 ਦੇ ਸਮਾਪਤੀ ਸਮਾਰੋਹ ਦੇ ਦੌਰਾਨ 29 ਨਵੰਬਰ, 2021 ਨੂੰ ਵਿਭਿੰਨ ਪ੍ਰਤੀਯੋਗਿਤਾਵਾਂ ਦੇ ਜੇਤੂਆਂ ਨੂੰ ਪੁਰਸਕਾਰ ਡਿਸਟ੍ਰੀਬਿਊਟ ਕੀਤੇ। ਇਨ੍ਹਾਂ ਪ੍ਰਤੀਯੋਗਿਤਾਵਾਂ ਦਾ ਆਯੋਜਨ, 26 ਅਕਤੂਬਰ ਤੋਂ ਇੱਕ ਨਵੰਬਰ, 2021 ਤੱਕ ਚਲਣ ਵਾਲੇ ਵਿਜੀਲੈਂਸ ਜਾਗਰੂਕਤਾ ਸਪਤਾਹ ਦੇ ਦੌਰਾਨ ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੇ ਬੰਦਰਗਾਹ ਦੇ ਕਰਮਚਾਰੀਆਂ ਦੇ ਲਈ ਕੀਤਾ ਗਿਆ ਸੀ। ਬੰਦਰਗਾਹ ਦੁਆਰਾ ਆਯੋਜਿਤ ਪ੍ਰਤੀਯੋਗਿਤਾਵਾਂ ਵਿੱਚ 150 ਤੋਂ ਵੱਧ ਸਕੂਲ/ਕਾਲਜ ਵਿਦਿਆਰਥੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ।

ਵੀ.ਓ. ਚਿਦੰਬਰਨਾਰ ਪੋਰਟ ਟ੍ਰਸਟ ਦੇ ਚੇਅਰਮੈਨ ਸ਼੍ਰੀ ਟੀ ਕੇ ਰਾਮਚੰਦ੍ਰਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਵਿਭਿੰਨ ਸਰਕਾਰੀ ਸੰਗਠਨਾਂ ਦੇ ਨਾਲ ਗੱਲਬਾਤ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜ਼ਰੂਰੀ ਇਹ ਹੈ ਕਿ ਗੱਲਬਾਤ ਨੂੰ ਪ੍ਰਕਿਰਿਆ ਵਿੱਚ ਢਾਲਿਆ ਜਾਵੇ, ਤਾਕਿ ਸੰਗਠਨਗਤ ਟੀਚਿਆਂ ਨੂੰ ਹਾਸਲ ਕਰਨ ਦੇ ਲਈ ਉੱਚ-ਪੱਧਰ ‘ਤੇ ਇਮਾਨਦਾਰੀ ਕਾਇਮ ਰੱਖੀ ਜਾ ਸਕੇ। ਵੀ. ਓ. ਚਿਦੰਬਰਨਾਰ ਪੋਰਟ ਟ੍ਰਸਟ ਦੇ ਮੁੱਖ ਵਿਜੀਲੈਂਸ ਅਧਿਕਾਰੀ ਸ਼੍ਰੀ ਜੇ. ਪ੍ਰਦੀਪ ਕੁਮਾਰ ਨੇ ਕਿਹਾ ਕਿ ਬੰਦਰਗਾਹ ਦੁਆਰਾ ਸਕੂਲਾਂ ਅਤੇ ਕਾਲਜਾਂ ਦੇ ਲਈ ਆਯੋਜਿਤ ਪ੍ਰਤੀਯੋਗਤਾਵਾਂ ਨਾਲ ਯੁਵਾ ਮਨ ਵਿੱਚ ਰਾਸ਼ਟਰ ਨਿਰਮਾਣ ਪ੍ਰਕਿਰਿਆ ਵਿੱਚ ਭ੍ਰਿਸ਼ਟਾਚਾਰ ਦੁਆਰਾ ਪੈਦਾ ਕੀਤੀਆਂ ਜਾਣ ਵਾਲੀਆਂ ਰੁਕਾਵਟਾਂ ਬਾਰੇ ਵਿਚਾਰਾਂ ਦੀ ਚਿੰਗਾਰੀ ਪੈਦਾ ਹੋਵੇਗੀ।

****

ਐੱਮਜੇਪੀਐੱਸ/ਐੱਮਐੱਸ/ਜੇਕੇ


(Release ID: 1777452) ਵਿਜ਼ੀਟਰ ਕਾਊਂਟਰ : 156