ਇਸਪਾਤ ਮੰਤਰਾਲਾ
ਰਾਸ਼ਟਰੀ ਖਣਿਜ ਵਿਕਾਸ ਨਿਗਮ ਲਿਮਿਟੇਡ (ਐੱਨਐੱਮਡੀਸੀਜ਼) ਨੇ ਨਵੰਬਰ 2021 ਵਿੱਚ ਆਪਣਾ ਹੁਣ ਤੱਕ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ
Posted On:
02 DEC 2021 1:08PM by PIB Chandigarh
ਰਾਸ਼ਟਰੀ ਖਣਿਜ ਵਿਕਾਸ ਨਿਗਮ ਲਿਮਿਟੇਡ (ਐੱਨਐੱਮਡੀਸੀ), ਇਸਪਾਤ ਮੰਤਰਾਲੇ ਦੇ ਤਹਿਤ ਇੱਕ, ਜਨਤਕ ਉੱਦਮ ਹੈ। ਇਸ ਨੇ ਨਵੰਬਰ 2021 ਵਿੱਚ 3.34 ਐੱਮ ਟੀ ਆਇਰਨ ਓਰ ਦਾ ਉਤਪਾਦਨ ਕੀਤਾ ਹੈ, ਜੋ ਇਸ ਦੀ ਸਥਾਪਨਾ ਦੇ ਬਾਅਦ ਤੋਂ ਕਿਸੇ ਵੀ ਨਵੰਬਰ ਮਹੀਨੇ ਦਾ ਸਭ ਤੋਂ ਵੱਧ ਉਤਪਾਦਨ ਹੈ। ਐੱਨਐੱਮਡੀਸੀ ਨੇ ਨਵੰਬਰ, 2021 ਮਹੀਨੇ ਵਿੱਚ 2.88 ਐੱਮਟੀ ਆਇਰਨ ਓਰ ਦੀ ਵਿਕਰੀ ਕੀਤੀ ਹੈ। ਵਿੱਤ ਵਰ੍ਹੇ 2022 ਦੇ ਪਹਿਲੇ ਅੱਠ ਮਹੀਨਿਆਂ ਦੇ ਲਈ ਨਵੰਬਰ 2021 ਤੱਕ ਸੰਚਯੀ ਉਤਪਾਦਨ ਅਤੇ ਵਿਕਰੀ ਦੇ ਅੰਕੜੇ ਕ੍ਰਮਵਾਰ: 24.37 ਐੱਮਟੀ ਅਤੇ 24.96 ਐੱਮਟੀ ਰਹੇ ਹਨ, ਜੋ ਇਸ ਉੱਦਮ ਦੇ ਲਈ ਕਿਸੇ ਵੀ ਵਰ੍ਹੇ ਵਿੱਚ ਨਵੰਬਰ ਤੱਕ ਕੀਤਾ ਗਿਆ ਸਭ ਤੋਂ ਚੰਗਾ ਪ੍ਰਦਰਸ਼ਨ ਹੈ। ਕੰਪਨੀ ਨੇ ਸੀਪੀਐੱਲਵਾਈ ਦੀ ਤੁਲਣਾ ਵਿੱਚ ਉਤਪਾਦਨ ਵਿੱਚ 36 ਪ੍ਰਤੀਸ਼ਤ ਅਤੇ ਵਿਕਰੀ ਵਿੱਚ 33 ਪ੍ਰਤੀਸ਼ਤ ਵਾਧਾ ਹਾਸਲ ਕੀਤਾ ਹੈ।
ਐੱਨਐੱਮਡੀਸੀ ਟੀਮ ਨੂੰ ਇੱਕ ਹੋਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ‘ਤੇ ਵਧਾਈ ਦਿੰਦੇ ਹੋਏ, ਐੱਨਐੱਮਡੀਸੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਮਿਤ ਦੇਬ ਨੇ ਕਿਹਾ ਕਿ ਨਵੀਨਤਮ ਸਕਲ ਘਰੇਲੂ ਉਤਪਾਦ (ਜੀਡੀਪੀ) ਦੇ ਵਿਕਾਸ ਅੰਕੜੇ ਅਰਥਵਿਵਸਥਾ ਵਿੱਚ ਮਜ਼ਬੂਤੀ ਦਾ ਸੰਕੇਤ ਦਿੰਦੇ ਹਨ ਜੋ ਬਹੁਤ ਦਿਲਾਸਾ ਦੇਣ ਵਾਲੇ ਹਨ, ਹਾਲਾਕਿ ਐੱਨਐੱਮਡੀਸੀ ਅਗਲੇ ਪੰਜ ਵਰ੍ਹਿਆਂ ਵਿੱਚ ਆਪਣਾ ਉਤਪਾਦਨ ਦੁੱਗਣਾ ਕਰਨ ਦੇ ਮਾਰਗ ‘ਤੇ ਪਹਿਲਾਂ ਹੀ ਅੱਗੇ ਵਧ ਰਿਹਾ ਹੈ। ਸਾਡੇ ਸਾਰਿਆਂ ਦੇ ਲਈ ਇਹ ਸਮੇਂ ਦੀ ਮੰਗ ਹੈ ਕਿ ਇਨ੍ਹਾਂ ਪਿਛਲੇ ਦੋ ਵਰ੍ਹਿਆਂ ਦੇ ਦੌਰਾਨ ਅਸੀਂ ਜੋ ਸਬਕ ਸਿੱਖਿਆ ਹੈ ਉਸ ਨੂੰ ਸੁਨਿਸ਼ਚਿਤ ਕਰੋ ਅਤੇ ਆਪਣੇ ਆਪ ਨੂੰ ਅਤੇ ਆਪਣੇ ਆਪਰੇਸ਼ਨਾਂ ਦੀ ਬਿਹਤਰ ਰੂਪ ਨਾਲ ਸੁਰੱਖਿਆ ਕਰੋ।
****
ਐੱਮਵੀ/ਐੱਸਕੇ
(Release ID: 1777451)
Visitor Counter : 133