ਆਈਐੱਫਐੱਸਸੀ ਅਥਾਰਿਟੀ

ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ ਨੇ ‘ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ ( ਬੀਮਾ ਵੈੱਬ ਐਗਰੀਗੇਟਰ) ਰੈਗੂਲੇਸ਼ਨ, 2021’ ਦੇ ਲਈ ਟਿੱਪਣੀਆਂ ਅਤੇ ਸਲਾਹ-ਮਸ਼ਵਰੇ ਪੇਪਰ ਦਾ ਸੱਦਾ ਦਿੱਤਾ

Posted On: 02 DEC 2021 1:03PM by PIB Chandigarh

ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਆਈਐੱਫਐੱਸਸੀਏ) ਦੀ ਸਥਾਪਨਾ ਏਕੀਕ੍ਰਿਤ ਰੈਗੂਲੇਸ਼ਨ ਦੇ ਰੂਪ ਵਿੱਚ ਕੀਤੀ ਗਈ ਹੈਤਾਕਿ ਭਾਰਤ ਵਿੱਚ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰਾਂ ਵਿੱਚ ਵਿੱਤੀ ਉਤਪਾਦਾਂ,  ਵਿੱਤੀ ਸੇਵਾਵਾਂ ਅਤੇ ਵਿੱਤੀ ਸੰਸਥਾਨਾਂ ਨੂੰ ਵਿਕਸਿਤ ਅਤੇ ਉਨ੍ਹਾਂ ਨੂੰ ਨਿਯਮਾਂ ਦੇ ਤਹਿਤ ਸੰਚਾਲਿਤ ਕੀਤਾ ਜਾ ਸਕੇ ।

ਵਿੱਤੀ ਬਜ਼ਾਰ ਦੀ ਜ਼ਰੂਰੀ ਈਕੋ-ਪ੍ਰਣਾਲੀ ਵਿਕਸਿਤ ਕਰਨ ਅਤੇ ਗਲੋਬਲ ਗਾਹਕਾਂ ਨੂੰ ਬੀਮਾ ਸਮਾਧਾਨ ਪ੍ਰਦਾਨ ਕਰਨ ਲਈ ਬੀਮਾ ਮੱਧਵਰਤੀ ਸੰਸਥਾਵਾਂ ( ਵਿਚੌਲੇ )  ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਦੇ ਅਹਿਮ ਹਿੱਸਾ ਹਨ ।

ਬੀਮਾ ਬ੍ਰੋਕਰਾਂ,  ਕਾਰਪੋਰੇਟ ਏਜੰਟਾਂ ,  ਥਰਡ ਪਾਰਟੀ ਐਡਮਿਨੀਸਟ੍ਰੇਟਰ,  ਸੁਪਰਵਾਈਜ਼ਰਾਂ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਵਾਲਿਆਂ ਜਿਵੇਂ ਵਿਚੌਲਿਆਂ ਜਾਂ ਬੀਮਾ ਵਿਚੌਲਿਆਂ ਨੂੰ ਰੈਗੂਲੇਸ਼ਨ ਦਾਇਰੇ ਵਿੱਚ ਲਿਆਉਣ ਲਈ ਅਥਾਰਿਟੀ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਬੀਮਾ ਮੱਧਵਰਤੀ ਸੰਸਥਾ) ਰੈਗੂਲੇਸ਼ਨ ,  2021 ਨੂੰ ਨੋਟੀਫਾਇਡ ਕਰ ਚੁੱਕਿਆ ਹੈ। ਹੁਣ ਆਈਐੱਫਐੱਸਸੀ ਵਿੱਚ ਰਿਟੇਲ ਬੀਮਾ ਵਪਾਰ  ਦੇ ਵਿਕਾਸ ਤੇ ਧਿਆਨ ਕੇਂਦ੍ਰਿਤ ਕਰਨ ਦੇ ਸਿਲਸਿਲੇ ਵਿੱਚ ਇਹ ਪ੍ਰਸਤਾਵ ਕੀਤਾ ਗਿਆ ਹੈ ਕਿ ਬੀਮਾ ਵੈੱਬ ਐਗਰੀਗੇਟਰਾਂ ਦੀ ਰਜਿਸਟ੍ਰੇਸ਼ਨ ਅਤੇ ਪਰਿਚਾਲਨ ਲਈ ਰੈਗੂਲੇਸ਼ਨ ਸਵਰੂਪ ਬਣਾਇਆ ਜਾਵੇ ,  ਤਾਕਿ ਆਈਐੱਫਐੱਸਸੀ ਵਿੱਚ ਉਨ੍ਹਾਂ  ਦੇ  ਰਜਿਸਟ੍ਰੇਸ਼ਨ ਦਾ ਰਸਤਾ ਸਾਫ਼ ਹੋ ਸਕੇ।

ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ (ਬੀਮਾ ਵੈੱਬ ਐਗਰੀਗੇਟਰ) ਰੈਗੂਲੇਸ਼ਨ ,  2021 ਦਾ ਮਸੌਦਾ ਹੋਰ ਚੀਜ਼ਾਂ ਦੇ ਨਾਲ ਯੋਗਤਾ ਮਾਪਦੰਡ, ਰਜਿਸਟ੍ਰੇਸ਼ਨ ਪ੍ਰਕਿਰਿਆ ਅਤੇ ਜਾਇਜ ਯੋਗ ਗਤੀਵਿਧੀਆਂ ਦੀ ਵਿਵਸਥਾ ਕਰਦਾ ਹੈ ।

ਮਸੌਦੇ ਦੇ ਰੈਗੂਲੇਸ਼ਨ ਡਰਾਫਟ ਦੇ ਨਾਲ ਸਲਾਹ-ਮਸ਼ਵਰਾ ਪੱਤਰ ਆਈਐੱਫਐੱਸਸੀਏ ਦੀ ਵੈੱਬਸਾਈਟ https://ifsca.gov.in/PublicConsultation , inviting comments / ’ਤੇ ਉਪਲੱਬਧ ਹਨ ।  ਮਸੌਦੇ ਤੇ ਆਮ ਜਨਤਾ ਅਤੇ ਹਿਤਧਾਰਕਾਂ ਨੂੰ ਸੁਝਾਅ ਮੰਗੇ ਹਨ,  ਜੋ 20 ਦਸੰਬਰ ,  2021 ਤੱਕ ਜਾਂ ਉਸ ਦੇ ਪਹਿਲਾਂ ਪ੍ਰਾਪਤ ਹੋ ਜਾਣ ।

****

ਆਰਐੱਮ/ਕੇਐੱਮਐੱਨ



(Release ID: 1777432) Visitor Counter : 137