ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਵਿਗਿਆਨਿਕਾਂ ਨੇ ਸੁਤੰਤਰਤਾ ਅੰਦੋਲਨ ਦੇ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਹੈ


‘ਭਾਰਤੀ ਸੁਤੰਤਰਤਾ ਅੰਦੋਲਨ ਅਤੇ ਵਿਗਿਆਨ ਦੀ ਭੂਮਿਕਾ’ ‘ਤੇ ਦੋ ਦਿਨਾਂ ਰਾਸ਼ਟਰੀ ਸੰਮੇਲਨ ਵਿੱਚ ਵਿਗਿਆਨ ਸੰਚਾਰਕ, ਅਧਿਆਪਕ ਅਤੇ ਵਿਗਿਆਨਿਕ ਬਸਤੀਵਾਦ ਭਾਰਤ ਵਿੱਚ ਵਿਗਿਆਨ ਦੀ ਭੂਮਿਕਾ ਬਾਰੇ ਵਿਚਾਰ-ਵਟਾਂਦਰੇ ਕਰ ਰਹੇ ਹਨ

Posted On: 01 DEC 2021 11:28AM by PIB Chandigarh

ਕੇਂਦਰੀ ਪ੍ਰਿਥਵੀ ਵਿਗਿਆਨ ਅਤੇ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤੀ ਵਿਗਿਆਨਿਕਾਂ ਨੇ ਨਾ ਸਿਰਫ ਦੇਸ਼ ਦੀ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਬਲਕਿ ਦੇਸ਼ ਦੇ ਵਿਕਾਸ ਵਿੱਚ ਵੀ ਉਹ ਲਗਾਤਾਰ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਡਾ. ਜਿਤੇਂਦਰ ਸਿੰਘ ‘ਭਾਰਤੀ ਸੁਤੰਤਰਤਾ ਅੰਦੋਲਨ ਅਤੇ ਵਿਗਿਆਨ ਦੀ ਭੂਮਿਕਾ’ ਵਿਸ਼ੇ ‘ਤੇ ਆਯੋਜਿਤ ਦੋ ਦਿਨਾਂ ਰਾਸ਼ਟਰੀ ਸੰਮੇਲਨ ਦੇ ਮੁੱਖ ਮਹਿਮਾਨ ਸਨ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਪਰਾਧੀਨਤਾ ਬਸਤੀਵਾਦ ਵਿਗਿਆਨਿਕ ਯੋਜਨਾਵਾਂ ਦੇ ਮਾਧਿਅਮ ਨਾਲ ਤਿਆਰ ਕੀਤੀ ਗਈ ਸੀ, ਅਤੇ ਦੇਸ਼ ਨੇ ਆਪਣੀ ਸੁਤੰਤਰਤਾ ਵੀ ਭਾਰਤੀ ਵਿਗਿਆਨਿਕ ਯੋਜਨਾਵਾਂ ਦੇ ਨਾਲ ਹੀ ਅਰਜਿਤ ਕੀਤੀ ਹੈ। ਉਨ੍ਹਾਂ ਨੇ ਸੁਤੰਤਰਤਾ ਅੰਦੋਲਨ ਦੇ ਦੌਰਾਨ ਵਿਗਿਆਨਿਕਾਂ ਦੀ ਭੂਮਿਕਾ ਬਾਰੇ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜੋ ਲੋਕ ਵਿਗਿਆਨ ਵਿੱਚ ਸ਼ਾਮਲ ਨਹੀਂ ਸਨ ਉਨ੍ਹਾਂ ਨੇ ਸੁਤੰਤਰਤਾ ਦੀ ਲੜਾਈ ਲੜਣ ਦੇ ਲਈ ਵਿਗਿਆਨਿਕ ਸਾਧਨਾਂ ਦਾ ਉਪਯੋਗ ਕੀਤਾ ਸੀ। ਉਨ੍ਹਾਂ ਨੇ ਉਦਾਹਰਣ ਦਿੱਤਾ ਕਿ ਸਭ ਤੋਂ ਵੱਡੇ ਮਹਾਨ ਵਿਗਿਆਨਿਕ ਯੋੱਧਾ ਕੋਈ ਹੋਰ ਨਹੀਂ ਬਲਕਿ ਮਹਾਤਮਾ ਗਾਂਧੀ ਹੀ ਸਨ ਅਤੇ ਉਨ੍ਹਾਂ ਦਾ ਅਹਿੰਸਾ ਅਤੇ ਸ੍ਰੱਤਿਯਾਗ੍ਰਿਹ ਬ੍ਰਿਟਿਸ਼ ਸ਼ਾਸਨ ਦਾ ਵਿਗਿਆਨਿਕ ਪ੍ਰਤੀਰੋਧ ਹੀ ਸੀ। ਡਾ. ਜਿਤੇਂਦਰ ਸਿੰਘ ਨੇ ਸਰ ਜੇ. ਸੀ. ਬੋਸ ਦੀ ਜਯੰਤੀ ਦੇ ਅਵਸਰ ‘ਤੇ ਉਨ੍ਹਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ।

ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਮੁੰਬਈ ਦੇ ਪ੍ਰੋਫੈਸਰ ਬੀ. ਐੱਨ. ਜਗਤਾਪ ਨੇ ਕਿਹਾ ਕਿ ਸੁਤੰਤਰਤਾ ਅੰਦੋਲਨ ਦੇ ਦੌਰਾਨ ਵਿਗਿਆਨ, ਵਿਕਾਸ, ਜਾਗ੍ਰਿਤੀ ਅਤੇ ਸੁਤੰਤਰਤਾ ਦੇ ਲਈ ਇੱਕ ਵੱਡਾ ਸਾਧਨ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਵਿਗਿਆਨਿਕਾਂ ਦੇ ਯੋਗਦਾਨ ‘ਤੇ ਚਿੰਤਾ ਕਰਨ ਦੀ ਜ਼ਰੂਰਤ ਹੈ। ਪ੍ਰੋਫੈਸਰ ਜਗਤਾਪ ਨੇ ਜ਼ੋਰ ਦੇ ਕੇ ਕਿਹਾ ਕਿ ਬਸਤੀਵਾਦ ਕਾਲ ਦੇ ਦੌਰਾਨ ਸੀਮਿਤ ਸੰਸਾਧਨਾਂ ਦੇ ਨਾਲ ਵਿਗਿਆਨ ਦਾ ਅਭਿਆਸ ਕਰਨਾ ਬਹੁਤ ਚੁਣੌਤੀਪੂਰਨ ਕੰਮ ਸੀ ਲੇਕਿਨ ਸਾਡੇ ਵਿਗਿਆਨਿਕਾਂ ਨੇ ਅਜਿਹੇ ਪ੍ਰਤੀਕੂਲ ਸਮੇਂ ਵਿੱਚ ਵੀ ਕਈ ਸੰਸਥਾਨ ਬਣਾਏ ਹਨ। ਉਹ ਉਨ੍ਹਾਂ ਨੂੰ ਦੂਰਦਰਸ਼ੀ ਮੰਨਦੇ ਹਨ ਜੋ ਭਵਿੱਖ ਦੀਆਂ ਜ਼ਰੂਰਤਾਂ ਨੂੰ ਸਮਝ ਸਕੇ।

 

ਮੰਗਲਵਾਰ ਨੂੰ ਸੰਪੰਨ ਹੋਏ ਇਸ ਪ੍ਰੋਗਰਾਮ ਵਿੱਚ ਸ਼੍ਰੀ ਜਯੰਤ ਸਹਿਸ੍ਰਬੁੱਧੇ ਨੇ ਇੱਕ ਆਊਟਰੀਚ ਬਿਓਰਾ ਦਿੱਤਾ ਸੀ। ਉਨ੍ਹਾਂ ਨੇ ਪਣਜੀ, ਗੋਆ ਵਿੱਚ ਆਗਾਮੀ ਭਾਰਤ ਅੰਤਰਰਾਸ਼ਟਰੀ ਵਿਗਿਆਨ ਮਹੋਤਸਵ (ਆਈਆਈਐੱਸਐੱਫ) 2021 ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਆਈਆਈਐੱਸਐੱਫ ਦੀ ਕਲਪਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਲਈ ਸਾਂਝਾ ਕੀਤੇ ਗਏ ਪੰਜ ਉਦੇਸ਼ਾਂ ਦੇ ਅਧਾਰ ‘ਤੇ ਕੀਤੀ ਗਈ ਹੈ। ਆਈਆਈਐੱਸਐੱਫ 2021 ਉਨ੍ਹਾਂ ਪੰਜ ਉਦੇਸ਼ਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਵਿੱਚ ਸਾਡਾ ਸੁਤੰਤਰਤਾ ਅੰਦੋਲਨ, ਬਿਹਤਰ ਭਵਿੱਖ ਦੀਆਂ ਕਲਪਨਾਵਾਂ, ਪਿਛਲੇ 75 ਵਰ੍ਹਿਆਂ ਦੀ ਉਪਲੱਬਧੀਆਂ, ਭਵਿੱਖ ਦੇ ਲਈ ਯੋਜਨਾ ਅਤੇ ਸਹੁੰ ਸ਼ਾਮਲ ਹੈ।

ਡਾ. ਰੰਜਨਾ ਅਗਰਵਾਲ, ਡਾਇਰੈਕਟਰ, ਸੀਐੱਸਆਈਆਰ- ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ ਕਮਿਊਨੀਕੇਸ਼ਨ ਐਂਡ ਪੌਲਿਸੀ ਰਿਸਰਚ (ਸੀਐੱਸਆਈਆਰ-ਐੱਆਈਐੱਸਸੀਪੀਆਰ) ਨੇ ਕਿਹਾ ਕਿ ਇਹ ਸੰਮੇਲਨ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੂੰ ਅਲੱਗ ਤਰੀਕੇ ਨਾਲ ਮਨਾਉਣ ਦਾ ਇੱਕ ਪ੍ਰਯਤਨ ਹੈ ਕਿਉਂਕਿ ਇਹ ਸੁਤੰਤਰਤਾ ਅੰਦੋਲਨ ਵਿੱਚ ਵਿਗਿਆਨਿਕਾਂ ਦੀ ਭੂਮਿਕਾ ‘ਤੇ ਕੇਂਦ੍ਰਿਤ ਹੈ। ਇਸ ਆਯੋਜਨ ਦੇ ਲਈ 1500 ਤੋਂ ਵੱਧ ਪ੍ਰਤੀਭਾਗੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਅਤੇ ਲਗਭਗ 250 ਐਬਸਟ੍ਰੈਕਟਸ, ਕਵਿਤਾਵਾਂ ਅਤੇ ਵਿਗਿਆਨਿਕ ਲੇਖ ਪ੍ਰਾਪਤ ਹੋਏ ਹਨ।

ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁਲ ਪਰਾਸ਼ਰ ਨੇ ਧੰਨਵਾਦਾ ਕੀਤਾ। ਸੀਐੱਸਆਈਆਰ-ਐੱਨਆਈਐੱਸਸੀਪੀਆਰ, ਵਿਗਿਆਨ ਪ੍ਰਸਾਰ ਅਤੇ ਵਿਗਿਆਨ ਭਾਰਤੀ ਸੰਯੁਕਤ ਤੌਰ ‘ਤੇ ਸੀਐੱਸਆਈਆਰ-ਰਾਸ਼ਟਰੀ ਭੌਤਿਕ ਪ੍ਰਯੋਗਸ਼ਾਲਾ (ਸੀਐੱਸਆਈਆਰ-ਐੱਨਪੀਐੱਲ) ਸਭਾਗਾਰ ਤੋਂ ਹਾਈਬ੍ਰਿਡ ਮੋਡ ਵਿੱਚ ਵਿਗਿਆਨ ਸੰਚਾਰਕਾਂ ਅਤੇ ਅਧਿਆਪਕਾਂ ਦੇ ਦੋ ਦਿਨਾਂ ਰਾਸ਼ਟਰੀ ਸੰਮੇਲਨ ਨੂੰ ਸੰਯੁਕਤ ਤੌਰ ‘ਤੇ ਆਯੋਜਨ ਕਰ ਰਹੇ ਹਨ।

 

*****

ਐੱਸਐੱਨਸੀ/ਆਰਆਰ



(Release ID: 1777095) Visitor Counter : 206