ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੇਡ ਅਤੇ ਵਿਦੇਸ਼ ਮੰਤਰਾਲੇ ਦੁਆਰਾ ਦਿੱਲੀ ਹਾਟ ਦੇ ਟ੍ਰਾਇਬਸ ਇੰਡੀਆ ਆਦਿ ਮਹੋਤਸਵ ਵਿੱਚ ਡਿਪਲੋਮੈਟਸ ਡੇਅ ਆਯੋਜਿਤ ਕੀਤਾ ਗਿਆ

Posted On: 28 NOV 2021 11:47AM by PIB Chandigarh


https://static.pib.gov.in/WriteReadData/userfiles/image/image001ODK8.jpg

 

ਵੋਕਲ ਫਾਰ ਲੋਕਲ ਅਤੇ ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ  ਦੇ ਅਨੁਰੂਪ ਅਤੇ ਅੰਤਰਰਾਸ਼ਟਰੀ ਦਰਸ਼ਕਾਂ ਲਈ ਸ੍ਰਮਿੱਧ ਆਦਿਵਾਸੀ ਵਿਰਾਸਤ ਨੂੰ ਪੇਸ਼ ਕਰਨ ਲਈ ਸ਼ਨੀਵਾਰ,  27 ਨਵੰਬਰ 2021 ਨੂੰ ਟ੍ਰਾਇਬਸ ਇੰਡੀਆ ਆਦਿ ਮਹੋਤਸਵ ਵਿੱਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਟ੍ਰਾਇਬਸ ਇੰਡੀਆ ਕਨਕਲੇਵ ਦਾ ਆਯੋਜਨ ਕੀਤਾ ਗਿਆ ਸੀ। ਵਿਦੇਸ਼ ਮੰਤਰਾਲਾ ਅਤੇ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਇਲਾਵਾ ਇਸ ਪ੍ਰੋਗਰਾਮ ਵਿੱਚ ਭਾਰਤ ਵਿੱਚ 20 ਤੋਂ ਅਧਿਕ ਵਿਦੇਸ਼ੀ ਮਿਸ਼ਨਾਂ ਦੇ ਲਗਭਗ 100 ਡਿਪਲੋਮੈਟਸ ਸ਼ਾਮਿਲ ਹੋਏ । 

ਮੰਨੇ-ਪ੍ਰਮੰਨੇ ਵਿਅਕਤੀਆਂ ਵਿੱਚ ਪੋਲੈਂਡ, ਕਿਰਿਬਾਤੀ, ਦੱਖਣੀ ਕੋਰੀਆ, ਮੈਕਸਿਕੋ, ਥਾਈਲੈਂਡ, ਲਾਓਸ,  ਸਵਿਟਜ਼ਰਲੈਂਡ,  ਬੰਗਲਾਦੇਸ਼,  ਮਾਲਦੀਵ,  ਅਮਰੀਕਾ ਅਤੇ ਬ੍ਰਾਜ਼ੀਲ ਵਰਗੇ 20 ਤੋਂ ਅਧਿਕ ਦੇਸ਼ਾਂ ਦੇ ਡਿਪਲੋਮੈਟਸ ਸ਼ਾਮਿਲ ਸਨ। ਪ੍ਰੋਗਰਾਮ ਵਿੱਚ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। 

ਮੰਨੇ-ਪ੍ਰਮੰਨੇ ਵਿਅਕਤੀਆਂ ਨੇ ਦੇਸ਼ਭਰ ਦੇ ਕਬਾਇਲੀ ਕਾਰੀਗਰਾਂ ਦੇ ਸਟਾਲਾਂ ਦਾ ਨਿਰੀਖਣ ਕੀਤਾ ਅਤੇ ਅਨੋਖੇ ਹਸਤਸ਼ਿਲਪ ਅਤੇ ਪਰੰਪਰਾਵਾਂ ਬਾਰੇ ਹੋਰ ਅਧਿਕ ਜਾਣਨ ਦੀ ਉਤਸੁਕਤਾ ਪ੍ਰਦਰਸ਼ਿਤ ਕੀਤੀ। ਡਿਸਪਲੇਅ ‘ਤੇ ਲਗਭਗ 200 ਸਟਾਲ ਸਨ, ਜਿਨ੍ਹਾਂ ਵਿੱਚ ਪਰੰਪਰਿਕ ਬੁਣਾਈ ਤੋਂ ਲੈ ਕੇ ਗਹਿਣੇ ਅਤੇ ਪੇਂਟਿੰਗ ਅਤੇ ਖਿਡੌਣਿਆਂ ਤੱਕ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਪਤਵੰਤਿਆਂ ਨੂੰ ਕਬਾਇਲੀ ਕਲਾ ਅਤੇ ਸ਼ਿਲਪ ਦੀ ਇੱਕ ਝਲਕ ਵਿਖਾਈ ਗਈ। ਇਸ ਦੇ ਇਲਾਵਾ, ਮਿੱਟੀ ਦੇ ਬਰਤਨਾਂ,  ਲਾਖ ਦੀਆਂ ਚੂੜੀਆਂ ਅਤੇ ਗੋਂਦ ਚਿਤਰਾਂ ਨੂੰ ਬਣਾਉਣ ਲਈ ਕਾਰੀਗਰਾਂ ਦੁਆਰਾ ਲਾਈਵ ਪ੍ਰਦਰਸ਼ਨ ਵੀ ਕੀਤੇ ਗਏ ।  ਪ੍ਰੋਗਰਾਮ ਵਿੱਚ ਕਬਾਇਲੀ ਕਾਰੀਗਰਾਂ ਨੇ ਕਠਪੁਤਲੀ ਸ਼ੋਅ ਦਾ ਲਾਈਵ ਪ੍ਰਦਰਸ਼ਨ ਵੀ ਕੀਤਾ ।

https://static.pib.gov.in/WriteReadData/userfiles/image/image002DC33.png

ਇਸ ਮੌਕੇ ‘ਤੇ ਟ੍ਰਾਈਫੇਡ  ਦੁਆਰਾ ਇੱਕ ਪ੍ਰਸਤੁਤੀ ਦਿੱਤੀ ਗਈ ,  ਜਿਸ ਵਿੱਚ ਟ੍ਰਾਈਫੇਡ  ਦੇ ਅਧਿਕਾਰੀਆਂ ਨੇ ਆਦਿ  ਮਹੋਤਸਵ ਵਿੱਚ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਇੱਕ ਹੀ ਸਥਾਨ ‘ਤੇ ਲਘੂ ਕਬਾਇਲੀ ਭਾਰਤ ਹੈ, ਜਿੱਥੇ ਤੁਸੀਂ ਸਭ ਤੋਂ ਉੱਤਮ ਕਬਾਇਲੀ ਹਸਤਸ਼ਿਲਪ ਅਤੇ ਉਤਪਾਦ ਖਰੀਦ ਸਕਦੇ ਹੋ ਅਤੇ ਕਬਾਇਲੀ ਵਿਅੰਜਨਾਂ ਅਤੇ ਸੱਭਿਆਚਾਰ ਦਾ ਸਭ ਤੋਂ ਅੱਛਾ ਨਮੂਨਾ ਲੈ ਸਕਦੇ ਹੋ ।  ਟ੍ਰਾਈਫੇਡ  ਇਨ੍ਹਾਂ ਕਬਾਇਲੀ ਕਾਰੀਗਰਾਂ ਅਤੇ ਵਣਵਾਸੀਆਂ ਨੂੰ ਮੁੱਖਧਾਰਾ ਵਿੱਚ ਲਿਆਉਣ ਅਤੇ ਉਨ੍ਹਾਂ ਨੂੰ ਵੱਡੇ ਬਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ ।  ਇੱਕ ਸਾਲ ਵਿੱਚ ਅਜਿਹੇ 500 ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ  -  ਕੁਝ ਛੋਟੇ ਪੱਧਰ ‘ਤੇ ਆਯੋਜਿਤ ਕੀਤੇ ਜਾਂਦੇ ਹਨ।"

https://static.pib.gov.in/WriteReadData/userfiles/image/image003DKEO.png

ਇਸ ਪ੍ਰਸਤੁਤੀ ਵਿੱਚ ਕਬਾਇਲੀ ਕਾਰੀਗਰਾਂ ਅਤੇ ਵਣਵਾਸੀਆਂ ਦੀ ਦੁਨੀਆ ਬਾਰੇ ਹੋਰ ਅਧਿਕ ਜਾਣਕਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਕਬਾਇਲੀ ਕਲਾਤਮਕ ਪਰੰਪਰਾਵਾਂ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਲਈ ਟ੍ਰਾਈਫੇਡ ਦੀ ਪਹਿਲ ਬਾਰੇ ਕੁਝ ਅੰਤਰਦ੍ਰਿਸ਼ਟੀ ਪ੍ਰਦਾਨ ਕੀਤੀ ਗਈ ਹੈ ।  ਪ੍ਰਤੀਨਿਧੀਆਂ ਲਈ ਦੁਪਹਿਰ  ਦੇ ਭੋਜਨ ਦਾ ਵੀ ਆਯੋਜਨ ਕੀਤਾ ਗਿਆ ਸੀ ,  ਜਿੱਥੇ ਉਨ੍ਹਾਂ ਨੇ ਕੁਝ ਉੱਤਮ ਕਬਾਇਲੀ ਵਿਅੰਜਨਾਂ ਜਿਵੇਂ ਜੰਮੂ ਅਤੇ ਕਸ਼ਮੀਰ  ਤੋਂ ਮਟਨ ਸੀਖ ਕਬਾਬ ,  ਓਡੀਸ਼ਾ ਤੋਂ ਮੱਛੀ ਪਕੌੜਾ ,  ਜੰਮੂ ਅਤੇ ਕਸ਼ਮੀਰ  ਤੋਂ ਚਮਨ ਪਨੀਰ ,  ਰਾਜਸਥਾਨ ਤੋਂ ਬੇਸਣ ਦੇ ਗੱਟੇ ਦੀ ਸਬਜ਼ੀ,  ਤੇਲੰਗਾਨਾ ਤੋਂ ਮਟਨ ਅਤੇ ਚਿਕਨ ਬੰਜਾਰਾ ਬਰਿਆਨੀ ,  ਮੱਧ  ਪ੍ਰਦੇਸ਼ ਤੋਂ ਬਾਜਰਾ ਅਤੇ ਮੱਕੇ ਦੀ ਰੋਟੀ ਅਤੇ ਗੁਜਰਾਤ ਤੋਂ ਮੂੰਗ ਦੇ ਹਲਵੇ ਦਾ ਨਮੂਨਾ ਲਿਆ।

https://static.pib.gov.in/WriteReadData/userfiles/image/image0043CNJ.png

ਬਾੜ੍ਹਮੇਰ ਦੇ ਗ੍ਰਾਮੀਣ ਵਿਕਾਸ ਚੇਤਨ ਸੰਸਥਾਨ ਦੁਆਰਾ ਕੱਲ੍ਹ ਸ਼ਾਮ ਕਬਾਇਲੀ ਹਸਤਸ਼ਿਲਪ ,  ਖੱਡੀ ਅਤੇ ਸਹਾਇਕ ਉਪਕ੍ਰਣ ‘ਤੇ ਇੱਕ ਵਿਸ਼ੇਸ਼ ਸ਼ੋਅ ਦਾ ਨਿਰਧਾਰਣ ਕੀਤਾ ਗਿਆ ਹੈ ।  ਇਹ ਜਨਜਾਤੀਆਂ ਦੀ ਸ੍ਰਮਿੱਧ ਕਲਾਤਮਕ ਪਰੰਪਰਾ ਅਤੇ ਸ਼ਿਲਪ ਕੌਸ਼ਲ  ਦੀ ਇੱਕ ਝਲਕ ਪੇਸ਼ ਕਰੇਗਾ ਅਤੇ ਉਨ੍ਹਾਂ ਦੇ  ਵਿਲੱਖਣ ਉਤਪਾਦਾਂ ਦਾ ਪ੍ਰਦਰਸ਼ਨ ਕਰੇਗਾ । 

ਆਦਿ  ਮਹੋਤਸਵ,  ਇੱਕ ਛੱਤ  ਦੇ ਹੇਠਾਂ ਇੱਕ ਮਿਨੀ-ਇੰਡੀਆ,  ਇੱਕ ਵਨ-ਸਟਾਪ ਉਪਹਾਰ ਦੇਣ ਵਾਲੀ ਮੰਜ਼ਿਲ ਹੈ ਜੋ ਕਈ ਪ੍ਰਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ।  ਕੁਦਰਤੀ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੀ ਕਬਾਇਲੀ ਉਪਜ ਜਿਵੇਂ ਸੁੱਕਾ ਆਂਵਲਾ,  ਜੰਗਲੀ ਸ਼ਹਿਦ ,  ਕਾਲੀ ਮਿਰਚ ,  ਦਲਿਆ ,  ਮਿਰਚ ,  ਰਾਗੀ ,  ਤ੍ਰਿਫਲਾ ਅਤੇ ਮੂੰਗ ਦਾਲ ,  ਉੜਦ ਦੀ ਦਾਲ ,  ਸਫੈਦ ਬੀਂਸ ਜਿਵੇਂ ਮਸਰੀ ਦੇ ਮਿਸ਼ਰਣ ਤੋਂ ਲੈ ਕੇ ਵਾਰਲੀ ਸ਼ੈਲੀ ਜਾਂ ਪਟਚਿੱਤਰ ਵਰਗੀਆਂ ਕਲਾਕ੍ਰਿਤੀਆਂ ਤੱਕ ;  ਡੋਕਰਾ ਸ਼ੈਲੀ ਵਿੱਚ ਦਸਤਕਾਰੀ  ਦੇ ਗਹਿਣੇ ਤੋਂ ਲੈ ਕੇ ਉੱਤਰ - ਪੂਰਬ ਦੀ ਵਾਂਚੋ ਅਤੇ ਕੋਨਯਾਕ ਜਨਜਾਤੀਆਂ  ਦੇ ਮੋਤੀਆਂ  ਦੇ ਹਾਰ ਤੱਕ ,  ਸ੍ਰਮਿੱਧ ਅਤੇ ਜੀਵੰਤ ਬਸਤਰ ਅਤੇ ਰੇਸ਼ਮ ,  ਅਰਥਾਤ ਏਰੀ ਰੇਸ਼ਮ ਅਤੇ ਚੰਦੇਰੀ ਰੇਸ਼ਮ ;  ਰੰਗੀਨ ਕਠਪੁਤਲੀਆਂ ਅਤੇ ਬੱਚਿਆਂ ਦੇ ਖਿਡੌਣਿਆਂ ਤੋਂ ਲੈ ਕੇ ਪਰੰਪਰਿਕ ਬੁਣਾਈ ਵਰਗੇ ਡੋਂਗਰਿਆ ਸ਼ਾਲ ਅਤੇ ਬੋਡੋ ਬੁਣਾਈ ਤੱਕ ;  ਟੋਡਾ ਕਢਾਈ ਅਤੇ ਕੋਟਾ-ਡੋਰੀਆ ਦੁਪੱਟੇ ;  ਬਸਤਰ ਤੋਂ ਲੋਹੇ ਦੇ ਸ਼ਿਲਪ ਤੋਂ ਲੈ ਕੇ ਲੋਂਗਪੀ ਪੱਥਰ  ਦੇ ਬਰਤਨਾਂ ਤੱਕ 1500 ਅਜਿਹੀਆਂ ਵਸਤਾਂ ਦੀ ਪਹਿਚਾਣ ਕੀਤੀ ਗਈ ਹੈ ,  ਜਿਨ੍ਹਾਂ ਵਿਚੋਂ ਲੋਕ ਆਪਣੀ ਪਸੰਦ ਦਾ ਉਤਪਾਦ ਚੁਣ ਸਕਦੇ ਹਨ ।

https://static.pib.gov.in/WriteReadData/userfiles/image/image005E519.png

ਇੱਕ ਅਲੱਗ ਜੀਆਈ ਸਟੋਰ ਵੀ ਹੈ, ਜਿਸ ਵਿੱਚ ਰਾਜਸਥਾਨ ਦੀ ਨੀਲੀ ਮਿੱਟੀ  ਦੇ ਬਰਤਨਾਂ ,  ਕੋਟਾ ਡੋਰਿਆ ਕੱਪੜੇ,  ਮੱਧ  ਪ੍ਰਦੇਸ਼  ਦੇ ਚੰਦੇਰੀ ਅਤੇ ਮਹੇਸ਼ਵਰੀ ਰੇਸ਼ਮ ,  ਬਾਗ ਪ੍ਰਿੰਟ ,  ਉਡੀਸ਼ਾ  ਦੇ ਪੱਟਾਚਿਤਰ ,  ਕਰਨਾਟਕ  ਦੇ ਬਿਦਰੀਵੇਅਰ ,  ਉੱਤਰ ਪ੍ਰਦੇਸ਼ ਤੋਂ ਬਨਾਰਸੀ ਰੇਸ਼ਮ ,  ਪੱਛਮ ਬੰਗਾਲ ਤੋਂ ਦਾਰਜਲਿੰਗ ਚਾਹ ,  ਹਿਮਾਚਲ ਪ੍ਰਦੇਸ਼ ਤੋਂ ਕਾਲ਼ਾ ਜੀਰਾ ,  ਬੇਹੱਦ ਮਸਾਲੇਦਾਰ ਨਗਾ ਮਿਰਚ ਅਤੇ ਉੱਤਰ-ਪੂਰਬ ਤੋਂ ਵੱਡੀ ਇਲਾਇਚੀ ਵਰਗੀਆਂ ਪ੍ਰਸਿੱਧ ਅਤੇ ਉਤਕ੍ਰਿਸ਼ਟ ਵਸਤਾਂ ਵੀ ਆਦਿ  ਮਹੋਤਸਵ ਵਿੱਚ ਵੇਖੀਆਂ ਜਾ ਸਕਦੀਆਂ ਹਨ ।

https://static.pib.gov.in/WriteReadData/userfiles/image/image006FUIA.png

ਭੂਗੋਲਿਕ ਸੰਕੇਤ ਟੈਗਿੰਗ ਨੇ ਪਿਛਲੇ ਇੱਕ ਸਾਲ ਵਿੱਚ ਬਹੁਤ ਮਹੱਤਵ ਹਾਸਲ ਕਰ ਲਿਆ ਹੈ ਕਿਉਂਕਿ ਹੁਣ ਫੋਕਸ ਵੋਕਲ ਫਾਰ ਲੋਕਲ ਅਤੇ ਇੱਕ ਆਤਮਨਿਰਭਰ ਭਾਰਤ  ਦੇ ਨਿਰਮਾਣ  ਦੇ ਵੱਲ ਤਬਦੀਲ ਹੋ ਗਿਆ ਹੈ। ਕਬਾਇਲੀ ਮਾਮਲੇ  ਦੇ ਮੰਤਰਾਲੇ  ਦਾ ਟ੍ਰਾਈਫੇਡ  ਕਬਾਇਲੀ ਉਤਪਾਦਾਂ  ਦੇ ਨਾਲ - ਨਾਲ ਜੀਆਈ ਟੈਗ ਉਤਪਾਦਾਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਇੱਕ ਬਰਾਂਡ ਵਿੱਚ ਬਦਲਣ ਦੀ ਸਹੂਲਤ ਪ੍ਰਦਾਨ ਕਰ ਰਿਹਾ ਹੈ ,  ਜੋ ਕਬਾਇਲੀ ਕਾਰੀਗਰਾਂ  ਦੇ ਸਸ਼ਕਤੀਕਰਣ ਦਾ ਪ੍ਰਤੀਕ ਹੈ ।  ਇਨ੍ਹਾਂ ਪਹਿਲਾਂ ਨਾਲ ਸਦੀਆਂ ਪੁਰਾਣੀਆਂ ਕਬਾਇਲੀ ਪਰੰਪਰਾਵਾਂ ਅਤੇ ਪ੍ਰਣਾਲੀਆਂ ਨੂੰ ਪਛਾਣਨ ਅਤੇ ਹੁਲਾਰਾ ਦੇਣ ਵਿੱਚ ਮਦਦ ਮਿਲੇਗੀ ਜੋ ਸ਼ਹਿਰੀਕਰਨ ਅਤੇ ਉਦਯੋਗੀਕਰਨ  ਦੇ ਕਾਰਨ ਲੁਪਤ ਹੋਣ  ਦੇ ਕਗਾਰ ‘ਤੇ ਹਨ । 

ਜ਼ਰੂਰਤਾਂ ਅਤੇ ਬਜਟ ਦੇ ਅਨੁਸਾਰ ਇਨ੍ਹਾਂ ਉਤਪਾਦਾਂ ਨੂੰ ਗਿਫਟ ਹੈਂਪਰ ਵਿੱਚ ਅਨੁਕੂਲਿਤ ਕੀਤਾ ਜਾ ਸਕਦਾ ਹੈ।  ਵਿਸ਼ੇਸ਼ ਰੂਪ ਨਾਲ ਟ੍ਰਾਇਬਸ ਇੰਡੀਆ ਲਈ ਪ੍ਰਸਿੱਧ ਡਿਜ਼ਾਇਨਰ ਸੁਸ਼੍ਰੀ ਰੀਨਾ ਢਾਕਾ ਦੁਆਰਾ ਡਿਜ਼ਾਇਨ ਕੀਤੇ ਗਏ ਪ੍ਰੀਮੀਅਮ ਆਰਗੈਨਿਕ, ਰਿਸਾਇਕਿਲ, ਟਿਕਾਊ ਪੈਕਿੰਗ ਸਮੱਗਰੀ ਵਿੱਚ ਪੈਕ, ਇਹ ਕਿਸੇ ਵੀ ਮੌਕੇ ਲਈ ਆਦਰਸ਼ ਉਪਹਾਰ ਸਿੱਧ ਹੋ ਸਕਦੇ ਹਨ।

https://static.pib.gov.in/WriteReadData/userfiles/image/image007KR80.png

ਆਦਿ ਮਹੋਤਸਵ-ਕਬਾਇਲੀ ਸ਼ਿਲਪ, ਸੱਭਿਆਚਾਰ ਅਤੇ ਵਣਜ ਦੀ ਭਾਵਨਾ ਦਾ ਉਤਸਵ ਦਿੱਲੀ ਹਾਟ,  ਆਈਐੱਨਏ,  ਨਵੀਂ ਦਿੱਲੀ ਵਿੱਚ 30 ਨਵੰਬਰ,  2021 ਤੱਕ ਸਵੇਰੇ 11 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਹੈ ।

https://static.pib.gov.in/WriteReadData/userfiles/image/image008ORK1.png

ਆਦਿ ਮਹੋਤਸਵ ਵਿੱਚ ਜਾਓ ਅਤੇ “ਵੋਕਲ ਫਾਰ ਲੋਕਲ” ਅੰਦੋਲਨ ਨੂੰ ਹੋਰ ਅੱਗੇ ਵਧਾਓ ਅਤੇ ਇੱਕ ਆਤਮਨਿਰਭਰ ਭਾਰਤ ਦੇ ਨਿਰਮਾਣ ਵਿੱਚ ਸਹਾਇਤਾ ਕਰੋ! #BuyTribal 

****

ਐੱਨਬੀ/ਐੱਸਕੇ



(Release ID: 1776270) Visitor Counter : 102