ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਇੰਡੀਅਨ ਔਇਲ, ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਅਤੇ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਨੇ ਮਾਡਲ ਰਿਟੇਲ ਆਉਟਲੈੱਟ ਯੋਜਨਾ ਸ਼ੁਰੂ ਕੀਤੀ

Posted On: 27 NOV 2021 5:44PM by PIB Chandigarh

ਇੰਡੀਅਨ ਔਇਲ, ਭਾਰਤ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਅਤੇ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਨੇ ਮਾਡਲ ਰਿਟੇਲ ਆਉਟਲੈੱਟ ਯੋਜਨਾ ਅਤੇ Darpan@petrolpump ਨਾਮਕ ਇੱਕ ਡਿਜੀਟਲ ਗ੍ਰਾਹਕ ਪ੍ਰਤੀਕਿਰਿਆ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਤਿਨ ਤੇਲ ਜਨਤਕ ਉੱਦਮਾਂ ਨੇ ਆਪਣੇ ਨੈੱਟਵਰਕ ‘ਤੇ ਸੇਵਾ ਮਾਨਕਾਂ ਅਤੇ ਸੁਵਿਧਾਵਾਂ ਨੂੰ ਵਧਾਉਣ ਦੇ ਲਈ ਮਾਡਲ ਰਿਟੇਲ ਆਉਟਲੈੱਟ ਯਾਨੀ ਆਦਰਸ਼ ਰਿਟੇਲ ਦੁਕਾਨ ਲਾਂਚ ਕਰਨ ਦੇ ਲਈ ਹੱਥ ਮਿਲਾਇਆ ਹੈ, ਜੋ ਹਰ ਰੋਜ਼ 6 ਕਰੋੜ ਤੋਂ ਵੱਧ ਉਪਭੋਗਤਾਵਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ।

ਇਸ ਪਹਿਲ ਦਾ ਉਦਘਾਟਨ ਭਾਰਤ ਸਰਕਾਰ ਨੇ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਅਤੇ ਆਵਾਸ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਅਤੇ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਅਤੇ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ ਦੀ ਮੌਜੂਦਗੀ ਵਿੱਚ ਕੀਤਾ।

ਤੇਜ਼ੀ ਨਾਲ ਬਦਲਦੇ ਉਪਭੋਗਤਾ ਵਿਵਹਾਰ ਦੇ ਨਾਲ ਤਾਲਮੇਲ ਬਿਠਾਉਣ ਅਤੇ ਰਿਟੇਲ ਦੁਕਾਨਾਂ ਵਿੱਚ ਗਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਨਾਲ ਤੇਲ ਮਾਰਕੀਟਿੰਗ ਕੰਪਨੀਆਂ ਦਾ ਟੀਚਾ ਇਨ੍ਹਾਂ ਪਹਿਲਾਂ ਦੇ ਮਾਧਿਅਮ ਨਾਲ ਸਟੈਂਡਰਡਾਈਜ਼ਡ ਗਾਹਕ ਸੁਵਿਧਾਵਾਂ ਨੂੰ ਸੁਨਿਸ਼ਚਿਤ ਕਰਨ ਦੇ ਲਈ ਰਿਟੇਲ ਦੁਕਾਨ ਮਾਨਕਾਂ ਨੂੰ ਇੱਕ ਮਾਪਦੰਡ ਬਣਾਉਣਾ ਹੈ।

ਇਸ ਯੋਜਨਾ ਵਿੱਚ ਦੇਸ਼ ਭਰ ਵਿੱਚ 70,000 ਤੋਂ ਅਧਿਕ ਰਿਟੇਲ ਦੁਕਾਨਾਂ ਦੀ ਇੱਕ ਗਹਿਨ 5 ਪੱਧਰੀ ਮੁੱਲਾਂਕਨ ਪ੍ਰਕਿਰਿਆ ਸ਼ਾਮਲ ਹੈ, ਜਿਸ ਵਿੱਚ ਮੁੱਖ ਸੇਵਾ ਅਤੇ ਸੁਵਿਧਾ ਮਾਪਦੰਡਾਂ ਦੇ ਨਾਲ-ਨਾਲ ਸਵੱਛ ਤੇ ਸਾਫ ਸ਼ੌਚਾਲਯ, ਗ੍ਰਾਹਕ ਕੇਂਦ੍ਰਿਤ ਨਵੀਂ ਭੇਂਟ ਆਦਿ ਜਿਹੇ ਗ੍ਰਾਹਕ ਸੁਵਿਧਾਵਾਂ ਦੇ ਮਾਨਕ ਸ਼ਾਮਲ ਹਨ। ਰਿਟੇਲ ਦੁਕਾਨਾਂ ਨੂੰ ਡਿਜੀਟਲ ਇੰਡੀਆ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਰੀ ਦੇ ਪ੍ਰਦਰਸ਼ਨ, ਦਿੱਤੀ ਜਾਣ ਵਾਲੀ ਸੁਵਿਧਾਵਾਂ ਅਤੇ ਵਿਕਰੀ ਕੇਂਦਰ ‘ਤੇ ਉਨ੍ਹਾਂ ਦੇ ਡਿਜੀਟਲ ਲੈਣ-ਦੇਣ ਦੇ ਪ੍ਰਤੀਸ਼ਤ ਦੇ ਅਧਾਰ ‘ਤੇ 4 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ “ਸ਼੍ਰੇਸ਼ਠ” ਅਤੇ “ਉੱਤਮ” ਪੁਰਸਕਾਰ ਅਤੇ ਸੰਬੰਧਿਤ ਔਇਲ ਕੰਪਨੀਆਂ ਦੁਆਰਾ “ਰਾਜਯ ਸਰਵ ਪ੍ਰਥਮ” ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਡਿਜੀਟਲ ਗ੍ਰਾਹਕ ਪ੍ਰਤਿਕਿਰਿਆ ਪ੍ਰੋਗਰਾਮ darpan@petrolpump ਇੱਕ ਵਿਲੱਖਣ, ਤਤਕਾਲ ਪ੍ਰਤੀਕਿਰਿਆ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ। ਗ੍ਰਾਹਕਾਂ ਨੂੰ ਇਸ ਦੇ ਜ਼ਰੀਏ ਆਪਣੀ ਵੱਡਮੁੱਲੀ ਪ੍ਰਤੀਕਿਰਿਆ ਦੇਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ, ਜਿਸ ਨਾਲ ਰਿਟੇਲ ਦੁਕਾਨਾਂ ‘ਤੇ ਸੇਵਾ ਮਾਮਲਿਆਂ ਨੂੰ ਵਧਾਉਣ ਵਿੱਚ ਮਦਦ ਮਿਲੇਗੀ।

 

*******


ਵਾਈਬੀ/ਆਰਕੇਐੱਮ



(Release ID: 1776269) Visitor Counter : 161