ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਰਲ ਅਧਾਰਿਤ ਸਟਾਰਟ-ਅੱਪ ਨੇ ਰਾਸ਼ਟਰੀ ਪੱਧਰ 'ਤੇ ਦੋ ਵੱਕਾਰੀ ਪੁਰਸਕਾਰ ਜਿੱਤੇ
Posted On:
29 NOV 2021 2:35PM by PIB Chandigarh
ਕੇਰਲ-ਅਧਾਰਿਤ ਮੈਡੀਕਲ ਟੈਕਨੋਲੋਜੀ ਸਟਾਰਟ-ਅੱਪ ਨੂੰ ਭਾਰਤ ਸਰਕਾਰ ਦੀ ਮੈਡੀਕਲ ਡਿਵਾਈਸ ਸ਼੍ਰੇਣੀ ਵਿੱਚ ਸਟਾਰਟਅੱਪ ਇੰਡੀਆ ਗ੍ਰੈਂਡ ਚੈਲੇਂਜ 2021 ਦਾ ਜੇਤੂ ਐਲਾਨਿਆ ਗਿਆ ਹੈ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰ ਸੰਸਥਾ, ਸ਼੍ਰੀ ਚਿੱਤਰਾ ਤਿਰੂਨਾਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ, ਤਿਰੂਵਨੰਤਪੁਰਮ ਦੇ ਐੱਸਸੀਟੀਆਈਐੱਮਐੱਸਟੀ-ਟਾਈਮਡ(SCTIMST-TIMed) ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਵਿੱਚ ਸ਼ੁਰੂ ਕੀਤੀ ਗਈ ਸਟਾਰਟਅੱਪ, ਸਸਕੈਨ ਮੈਡੀਟੈਕ (SascanMeditech) ਨੂੰ ਸਟਾਰਟਅੱਪ ਇੰਡੀਆ ਅਤੇ ਇਨਵੈਸ ਇੰਡੀਆ.ਓਆਰਜੀ (Investindia.org) ਦੇ ਨਾਲ ਭਾਰਤ ਸਰਕਾਰ ਦੇ ਫਾਰਮਾਸਿਊਟੀਕਲ ਵਿਭਾਗ ਦੁਆਰਾ ਆਯੋਜਿਤ ਗ੍ਰੈਂਡ ਚੈਲੇਂਜ ਵਿੱਚ 15,00,000 ਰੁਪਏ ਦੀ ਨਕਦ ਗ੍ਰਾਂਟ ਪ੍ਰਾਪਤ ਹੋਈ।
ਅਵਾਰਡ ਦੀ ਘੋਸ਼ਣਾ ਸ਼੍ਰੀ ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ ਦੁਆਰਾ ਇੱਕ ਸਖ਼ਤ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ ਕੀਤੀ ਗਈ ਅਤੇ "ਸਾਸਕੈਨ" ਨੂੰ ਗ੍ਰੈਂਡ ਚੈਲੇਂਜ ਵਿੱਚ ਹਿੱਸਾ ਲੈਣ ਵਾਲੇ 310 ਸਟਾਰਟ-ਅੱਪਸ ਵਿੱਚੋਂ ਚੁਣਿਆ ਗਿਆ।
ਸਾਸਕੈਨ ਮੈਡੀਟੈਕ ਨੇ ਮੂੰਹ ਵਿੱਚ ਕੈਂਸਰ ਤੋਂ ਪਹਿਲਾਂ ਦੇ ਜ਼ਖਮਾਂ ਦੀ ਸ਼ੁਰੂਆਤੀ, ਸਟੀਕ, ਅਤੇ ਲਾਗਤ-ਪ੍ਰਭਾਵੀ ਖੋਜ ਲਈ ਇੱਕ ਹੈਂਡਹੈਲਡ ਯੰਤਰ, ਓਰਲਸਕੈਨ (OralScan) ਵਿਕਸਿਤ ਕੀਤਾ ਹੈ। ਇਹ ਇੱਕ ਬਾਇਓਫੋਟੋਨਿਕਸ ਟੈਕਨੋਲੋਜੀ-ਅਧਾਰਿਤ ਯੰਤਰ ਹੈ ਜਿਸ ਦੇ ਕਲੀਨਿਕਲ ਅਜ਼ਮਾਇਸ਼ਾਂ ਦੇ ਨਤੀਜੇ ਇੱਕ ਵਿਗਿਆਨਕ ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ‘ਓਰਲਸਕੈਨ’ ਅਕਤੂਬਰ 2020 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਹ ਭਾਰਤ ਦੇ ਅੱਠ ਰਾਜਾਂ ਵਿੱਚ ਪਹੁੰਚ ਗਿਆ ਹੈ।
ਸਸਕੈਨ ਦਾ ਦੂਜਾ ਉਤਪਾਦ ਸਰਵਾਈਕਲ ਕੈਂਸਰ ਦੀ ਜਾਂਚ ਅਤੇ ਬੱਚੇਦਾਨੀ ਦੇ ਕੈਂਸਰ ਦੀ ਸ਼ੁਰੂਆਤੀ ਪਹਿਚਾਣ ਲਈ ਹੱਥ ਨਾਲ ਫੜਿਆ ਇੱਕ ਨਾਨ-ਇਨਵੇਸਿਵ ਯੰਤਰ ਸਰਵਾਈਸਕੈਨ (CerviScan) ਹੈ, ਜੋ ਜਲਦੀ ਹੀ ਲਾਂਚ ਕੀਤਾ ਜਾਵੇਗਾ। ਸਟਾਰਟਅੱਪ ਨੂੰ ਹਾਲ ਹੀ ਵਿੱਚ ਅੰਜਨੀ ਮਾਸ਼ੇਲਕਰ ਫਾਊਂਡੇਸ਼ਨ ਤੋਂ "ਅੰਜਨੀ ਮਾਸ਼ੇਲਕਰ ਇਨਕਲੂਸਿਵ ਇਨੋਵੇਸ਼ਨ ਅਵਾਰਡ 2021" ਦੇ ਜੇਤੂ ਵਜੋਂ ਵੀ ਚੁਣਿਆ ਗਿਆ ਸੀ, ਜੋ ਪੂਰੇ ਭਾਰਤ ਤੋਂ ਅਰਜ਼ੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਇੱਕ ਉੱਘੀ ਜਿਊਰੀ ਦੁਆਰਾ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਡੋਮੇਨ ਵਿੱਚ ਸਮਾਜ ਲਈ ਵੈਲਿਊ ਪੈਦਾ ਕਰਨ ਲਈ ਜ਼ਿੰਮੇਵਾਰ ਲੋਕਾਂ ਨੂੰ ਮਾਨਤਾ ਦੇਣ, ਇਨਾਮ ਦੇਣ, ਉਤਸ਼ਾਹਿਤ ਕਰਨ ਵਿੱਚ ਸ਼ਾਮਲ ਹੈ।
ਡਾ. ਸੁਭਾਸ਼ ਨਰਾਇਣਨ, ਜੋ ਕਿ ਇੱਕ ਵਿਗਿਆਨੀ ਤੋਂ ਬਾਇਓਮੈਡੀਕਲ ਉੱਦਮੀ ਬਣੇ ਹਨ, ਦੁਆਰਾ ਸਥਾਪਿਤ ਕੀਤੀ ਗਈ ਸਾਸਕੈਨ, ਬਾਇਓਫੋਟੋਨਿਕਸ ਅਤੇ ਸਹਾਇਕ ਟੈਕਨੋਲੋਜੀਆਂ ਦੇ ਅਧਾਰ ‘ਤੇ ਕੈਂਸਰ ਦੇਖਭਾਲ ਅਤੇ ਸਕ੍ਰੀਨਿੰਗ ਲਈ ਕਿਫ਼ਾਇਤੀ ਸਿਹਤ ਸੰਭਾਲ ਉਤਪਾਦਾਂ ਅਤੇ ਹੱਲਾਂ ਨੂੰ ਵਿਕਸਿਤ ਕਰਨ 'ਤੇ ਕੇਂਦਰਿਤ ਹੈ। ਇਸ ਨੂੰ ਓਰਲ ਸਕੈਨ ਵਿਕਸਿਤ ਕਰਨ ਲਈ ਬੀਆਈਆਰਏਸੀ (BIRAC) ਦੀ ਬਾਇਓਟੈਕਨੋਲੋਜੀ ਇਗਨੀਸ਼ਨ ਗ੍ਰਾਂਟ (ਬੀਆਈਜੀ-BIG) ਅਤੇ ਇਸ ਤੋਂ ਇਲਾਵਾ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੀ ਐੱਨਆਈਡੀਐੱਚਆਈ (NIDHI) ਸੀਡ ਸਹਾਇਤਾ ਵੀ ਪ੍ਰਾਪਤ ਹੋਈ ਹੈ।
ਓਰਲਸਕੈਨ ਪ੍ਰੋਮੋ ਵੀਡੀਓ - https://youtu.be/QSRXQlsaxyQ
ਓਰਲ ਸਕੈਨ ਵਰਕਿੰਗ ਵੀਡੀਓ - https://youtu.be/VLAkbfAcw8M
**********
ਐੱਸਐੱਨਸੀ/ਆਰਆਰ
(Release ID: 1776261)
Visitor Counter : 128