ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਪਤੰਜਲੀ ਯੂਨੀਵਰਸਿਟੀ ਦੇ ਪਹਿਲੇ ਡਿਗਰੀ–ਵੰਡ ਸਮਾਰੋਹ ’ਚ ਹਿੱਸਾ ਲਿਆ

Posted On: 28 NOV 2021 3:16PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (28 ਨਵੰਬਰ, 2021 ਨੂੰ) ਹਰਿਦੁਆਰ ਵਿਖੇ ਪਤੰਜਲੀ ਯੂਨੀਵਰਸਿਟੀ ਦੇ ਪਹਿਲੇ ਡਿਗਰੀ–ਵੰਡ ਸਮਾਰੋਹ (ਕਨਵੋਕੇਸ਼ਨ) ’ਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ। 

 

 

ਇਸ ਮੌਕੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਰਾਮਦੇਵ ਦਾ ਯੋਗ ਨੂੰ ਮਕਬੂਲ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਅਣਗਿਣਤ ਆਮ ਲੋਕਾਂ ਨੂੰ ਯੋਗ ਅਭਿਆਸਾਂ ਵਿੱਚ ਸ਼ਾਮਲ ਕਰਕੇ ਲਾਭ ਪਹੁੰਚਾਇਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਕੁਝ ਲੋਕਾਂ ਦੀ ਇਹ ਗਲਤ ਧਾਰਨਾ ਹੈ ਕਿ ਯੋਗ ਕਿਸੇ ਵਿਸ਼ੇਸ਼ ਸੰਪਰਦਾਇ ਜਾਂ ਧਰਮ ਨਾਲ ਜੁੜਿਆ ਹੋਇਆ ਹੈ, ਪਰ ਅਜਿਹਾ ਬਿਲਕੁਲ ਨਹੀਂ ਹੈ। ਸਹੀ ਅਰਥਾਂ ਵਿੱਚ ਯੋਗ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਦਾ ਇੱਕ ਤਰੀਕਾ ਹੈ। ਇਹੋ ਕਾਰਨ ਹੈ ਕਿ ਵਿਸ਼ਵ ਭਰ ਵਿੱਚ ਜੀਵਨ ਦੇ ਹਰ ਵਰਗ ਤੇ ਵਿਚਾਰਧਾਰਾ ਦੇ ਲੋਕਾਂ ਦੁਆਰਾ ਯੋਗਾ ਨੂੰ ਅਪਣਾਇਆ ਗਿਆ ਹੈ। ਉਨ੍ਹਾਂ ਯਾਦ ਕੀਤਾ ਕਿ ਉਨ੍ਹਾਂ ਨੇ ਸੂਰੀਨਾਮ ਦੀ ਆਪਣੀ ਰਾਜ ਯਾਤਰਾ ਦੌਰਾਨ 2018 ਵਿੱਚ ਸੂਰੀਨਾਮ ਦੇ ਰਾਸ਼ਟਰਪਤੀ ਨਾਲ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ ਸੀ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਅਰਬ ਯੋਗਾ ਫਾਊਂਡੇਸ਼ਨ ਦੇ ਬਾਨੀ ਸ਼੍ਰੀਮਤੀ ਨੌਫ ਮਾਰਵਾਈ ਨੂੰ ਯੋਗ ਦੇ ਖੇਤਰ ਵਿੱਚ ਯੋਗਦਾਨ ਲਈ 2018 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਯੋਗਾ ਸਾਰਿਆਂ ਲਈ ਹੈ, ਯੋਗ ਸਭ ਦਾ ਹੈ।

 

 

ਰਾਸ਼ਟਰਪਤੀ ਨੇ ਕਿਹਾ ਕਿ ਆਧੁਨਿਕ ਮੈਡੀਕਲ ਵਿਗਿਆਨ ਨੇ ਬਹੁਤ ਸਾਰੇ ਔਜ਼ਾਰਾਂ ਦੀ ਮਦਦ ਨਾਲ ਇਲਾਜ ਦੇ ਖੇਤਰ ਵਿੱਚ ਹੈਰਾਨੀਜਨਕ ਤਰੱਕੀ ਕੀਤੀ ਹੈ। ਭਾਵੇਂ, ਆਯੁਰਵੇਦ ਅਤੇ ਯੋਗ-ਵਿਗਿਆਨ ਨੇ ਬ੍ਰਹਿਮੰਡ ਦੁਆਰਾ ਵਿਕਸਿਤ ਕੀਤੇ ਸਭ ਤੋਂ ਉੱਤਮ ਸਾਧਨ ਭਾਵ ਮਨੁੱਖੀ ਸਰੀਰ ਬਾਰੇ ਡੂੰਘਾਈ ਨਾਲ ਸੋਚਿਆ ਅਤੇ ਖੋਜ ਕੀਤੀ ਹੈ ਅਤੇ ਇਹ ਸਰੀਰ ਦੁਆਰਾ ਹੀ ਹੈ ਕਿ ਇਸ ਨੇ ਇਲਾਜ ਦੇ ਪ੍ਰਭਾਵਸ਼ਾਲੀ ਤਰੀਕੇ ਵਿਕਸਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਦੀ ਕੁਦਰਤ ਨਾਲ ਇਕਸੁਰਤਾ ਕਾਇਮ ਕਰਨਾ ਆਯੁਰਵੇਦ ਤੇ ਯੋਗ ਦਾ ਟੀਚਾ ਹੈ ਅਤੇ ਇਸ ਇਕਸੁਰਤਾ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਕੁਦਰਤ ਅਨੁਸਾਰ ਜੀਵਨ ਸ਼ੈਲੀ ਅਪਣਾਈਏ ਤੇ ਕੁਦਰਤੀ ਨਿਯਮਾਂ ਦੀ ਉਲੰਘਣਾ ਨਾ ਕਰੀਏ। ਕੁਦਰਤੀ ਉਤਪਾਦਾਂ ਦੀ ਵਰਤੋਂ ਸਾਰਿਆਂ ਲਈ ਫਾਇਦੇਮੰਦ ਹੋਵੇਗੀ।

 

 

ਰਾਸ਼ਟਰਪਤੀ ਨੇ ਕਿਹਾ ਕਿ ਪਤੰਜਲੀ ਯੂਨੀਵਰਸਿਟੀ ਸਵਦੇਸ਼ੀ ਉੱਦਮਤਾ ਅਤੇ ਰੋਜ਼ਗਾਰ ਸਿਰਜਣ ਦੇ ਵਿਚਾਰ 'ਤੇ ਅਧਾਰਿਤ ਸਿੱਖਿਆ ਪ੍ਰਦਾਨ ਕਰਕੇ ਭਵਿੱਖ ਦੀ ਪੀੜ੍ਹੀ ਨੂੰ ਰਾਸ਼ਟਰ ਨਿਰਮਾਣ ਲਈ ਤਿਆਰ ਕਰ ਰਹੀ ਹੈ। ਉਸ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪਤੰਜਲੀ ਗਰੁੱਪ ਆਵ੍ ਇੰਸਟੀਟਿਊਸ਼ਨਸ ਵਿੱਚ 'ਭਾਰਤੀਤਾ 'ਤੇ ਅਧਾਰਿਤ ਉੱਦਮ' ਅਤੇ 'ਭਾਰਤੀਅਤਾ 'ਤੇ ਅਧਾਰਿਤ ਉੱਦਮ' ਵਧ ਰਿਹਾ ਹੈ।

 

 

ਰਾਸ਼ਟਰਪਤੀ ਨੇ ਕਿਹਾ ਕਿ ਪਤੰਜਲੀ ਯੂਨੀਵਰਸਿਟੀ ਸਾਡੇ ਪ੍ਰਾਸੰਗਿਕ ਰਵਾਇਤੀ ਗਿਆਨ ਨੂੰ ਆਧੁਨਿਕ ਵਿਗਿਆਨ ਨਾਲ ਜੋੜ ਕੇ ਭਾਰਤ ਨੂੰ 'ਗਿਆਨ ਸੁਪਰ ਪਾਵਰ' ਬਣਾਉਣ ਲਈ ਸਿੱਖਿਆ ਬਾਰੇ ਰਾਸ਼ਟਰੀ ਸਿੱਖਿਆ ਨੀਤੀ ਦੁਆਰਾ ਨਿਰਧਾਰਿਤ ਮਾਰਗ 'ਤੇ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉਪਰਾਲੇ ਭਾਰਤੀ ਗਿਆਨ-ਵਿਗਿਆਨ ਖਾਸ ਕਰਕੇ ਆਯੁਰਵੇਦ ਅਤੇ ਯੋਗਾ ਨੂੰ ਆਧੁਨਿਕ ਪਰਿਪੇਖ ਵਿੱਚ ਵਿਸ਼ਵ ਪੱਧਰ ’ਤੇ ਅਹਿਮ ਸਥਾਨ ਹਾਸਲ ਕਰਨ ਵਿੱਚ ਸਹਾਈ ਹੋਣਗੇ।

 

ਰਾਸ਼ਟਰਪਤੀ ਨੂੰ ਇਹ ਨੋਟ ਕਰਕੇ ਖੁਸ਼ੀ ਹੋਈ ਕਿ ਪਤੰਜਲੀ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸੈੱਲ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਰਾਹੀਂ ਭਾਰਤੀ ਕਦਰਾਂ-ਕੀਮਤਾਂ ਅਤੇ ਗਿਆਨ ਪਰੰਪਰਾ ਨੂੰ ਵਿਸ਼ਵ ਭਰ ਵਿੱਚ ਵਧਾਇਆ ਜਾ ਸਕਦਾ ਹੈ। ਇਹ 21ਵੀਂ ਸਦੀ ਦੇ ਨਵੇਂ ਭਾਰਤ ਦੇ ਉਭਾਰ ਵਿੱਚ ਇਸ ਯੂਨੀਵਰਸਿਟੀ ਦਾ ਵਿਸ਼ੇਸ਼ ਯੋਗਦਾਨ ਹੋਵੇਗਾ।

 

 

ਪਤੰਜਲੀ ਯੂਨੀਵਰਸਿਟੀ ਵਿੱਚ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਵੱਧ ਹੋਣ ਵੱਲ ਇਸ਼ਾਰਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀਆਂ ਧੀਆਂ ਪਰੰਪਰਾ 'ਤੇ ਅਧਾਰਿਤ ਆਧੁਨਿਕ ਸਿੱਖਿਆ ਦੇ ਪ੍ਰਸਾਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਨ੍ਹਾਂ ਵਿਦਿਆਰਥਣਾਂ ਵਿੱਚੋਂ ਆਧੁਨਿਕ ਯੁੱਗ ਦੀਆਂ ਗਾਰਗੀ, ਮੈਤ੍ਰੇਈ, ਅਪਾਲਾ, ਰੋਮਾਸ਼ਾ ਅਤੇ ਲੋਪਾਮੁਦਰਾ ਸਾਹਮਣੇ ਆਉਣਗੀਆਂ ਜੋ ਵਿਸ਼ਵ ਪੱਧਰ ’ਤੇ ਭਾਰਤੀ ਗਿਆਨ ਦੀ ਉੱਤਮਤਾ ਨੂੰ ਸਥਾਪਿਤ ਕਰਨਗੀਆਂ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

****

ਡੀਐੱਸ/ਐੱਸਐੱਚ



(Release ID: 1775975) Visitor Counter : 151