ਵਿੱਤ ਮੰਤਰਾਲਾ

ਇਨਕਮ ਟੈਕਸ ਵਿਭਾਗ ਨੇ ਲੁਧਿਆਣਾ ਦੇ ਦੋ ਵੱਡੇ ਰੀਅਲ ਇਸਟੇਟ ਡਿਵੈਲਪਰਾਂ 'ਤੇ ਤਲਾਸ਼ੀ ਮੁਹਿੰਮ ਚਲਾਈ

Posted On: 27 NOV 2021 12:41PM by PIB Chandigarh

 

ਇਨਕਮ ਟੈਕਸ ਵਿਭਾਗ ਨੇ 16 ਨਵੰਬਰ2021 ਨੂੰ ਲੁਧਿਆਣਾ ਦੇ ਦੋ ਵੱਡੇ ਰੀਅਲ ਇਸਟੇਟ ਡਿਵੈਲਪਰਾਂ ਦੀ ਤਲਾਸ਼ੀ ਅਤੇ ਜ਼ਬਤ ਕਾਰਵਾਈ ਸ਼ੁਰੂ ਕੀਤੀ। ਤਲਾਸ਼ੀ ਦੀ ਇਹ ਕਾਰਵਾਈ ਲੁਧਿਆਣਾ ਵਿੱਚ ਤਕਰੀਬਨ 40 ਥਾਵਾਂ ਤੇ ਕੀਤੀ ਗਈ।

 

ਦੋਵਾਂ ਗਰੁੱਪਾਂ ਦੀਆਂ ਇਨ੍ਹਾਂ ਤਲਾਸ਼ੀ ਅਤੇ ਜ਼ਬਤੀ ਕਾਰਵਾਈਆਂ ਤੋਂ ਨਿਕਲਣ ਵਾਲਾ ਵੱਡਾ ਨਤੀਜਾ ਇਨ੍ਹਾਂ ਸਮੂਹਾਂ ਦੁਆਰਾ ਜਾਇਦਾਦ ਦੇ ਲੈਣ-ਦੇਣ 'ਤੇ ਪੈਸੇ ਦੇ ਜ਼ਰੀਏ ਬੇਹਿਸਾਬ ਨਕਦੀ ਪ੍ਰਾਪਤ ਕਰਨ ਬਾਰੇ ਹੈ। ਤਲਾਸ਼ੀ ਦੀ ਕਾਰਵਾਈ ਦੇ ਦੌਰਾਨ ਕੁਝ ਸੰਪਤੀਆਂ ਲਈ 'ਵਿਕਰੀ ਲਈ ਸਮਝੌਤਾ', (ਸਥਾਨਕ ਭਾਸ਼ਾ ਵਿੱਚ 'ਬਿਆਨਾਵਜੋਂ ਜਾਣਿਆ ਜਾਂਦਾ ਹੈ) ਦੀ ਪ੍ਰਕਿਰਤੀ ਦੇ ਦਸਤਾਵੇਜ਼ੀ ਸਬੂਤ ਮਿਲੇ ਹਨ ਜੋ ਜ਼ਬਤ ਕੀਤੇ ਗਏ ਹਨ। ਇਹ ਦਸਤਾਵੇਜ਼ ਦਰਸਾਉਂਦੇ ਹਨ ਕਿ ਪਲਾਟ ਲਈ 'ਐਗਰੀਮੈਂਟ ਆਵ੍ ਸੇਲਪਲਾਟ ਦੀ ਰਜਿਸਟਰਡ ਸੇਲ ਡੀਡ ਵਿੱਚ ਦੱਸੇ ਗਏ ਸੌਦੇ ਨਾਲੋਂ ਬਹੁਤ ਜ਼ਿਆਦਾ ਰਕਮ/ਦਰ 'ਤੇ ਲਾਗੂ ਕੀਤਾ ਗਿਆ ਹੈ।

 

ਇਸ ਤੋਂ ਇਲਾਵਾਓਪਨ ਸ਼ੀਟਾਂਐਕਸਲ ਸ਼ੀਟਾਂਜੋ ਕੁਝ ਜਾਇਦਾਦ ਦੇ ਲੈਣ-ਦੇਣ ਦੇ ਪੈਸਿਆਂ ਦੀ ਗਣਨਾ ਨੂੰ ਦਰਸਾਉਂਦੀਆਂ ਹਨਸੌਫ਼ਟ ਡੇਟਾਸਬੰਧਿਤ ਵਿਅਕਤੀਆਂ ਦੇ ਮੋਬਾਈਲ ਫੋਨਾਂ ਤੋਂ ਚੈਟ ਆਦਿ ਵਰਗੇ ਅਪਰਾਧਕ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਇਹਨਾਂ ਸਬੂਤਾਂ ਦਾ ਮੁੱਢਲਾ ਵਿਸ਼ਲੇਸ਼ਣ ਸਪਸ਼ਟ ਤੌਰ 'ਤੇ ਜਾਇਦਾਦ ਦੇ ਲੈਣ-ਦੇਣ 'ਤੇ ਪੈਸੇ ਦੇ ਜ਼ਰੀਏ ਬੇਹਿਸਾਬ ਨਕਦੀ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾਪੈਸੇ ਦੀ ਪ੍ਰਾਪਤੀ ਦਾ ਸਮਰਥਨ ਕਰਨ ਵਾਲੇ ਕੁਝ ਹੋਰ ਪ੍ਰਮਾਣਿਕ ਸਬੂਤ ਵੀ ਇਕੱਠੇ ਕੀਤੇ ਗਏ ਹਨ।

 

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇੱਕ ਅਹਿਮ ਵਿਅਕਤੀ ਦੇ ਰਿਹਾਇਸ਼ੀ ਮਕਾਨ ਦੀ ਉਸਾਰੀ 'ਤੇ ਬੇਹਿਸਾਬ ਨਕਦੀ ਖ਼ਰਚ ਕੀਤੀ ਗਈ ਹੈ।

 

ਇੱਕ ਸਮੂਹ ਵਿੱਚਜ਼ਮੀਨ ਵੇਚਣ ਵਾਲਿਆਂ ਨੂੰ ਕੀਤੇ ਗਏ ਭੁਗਤਾਨਾਂ ਆਦਿ ਦੇ ਸਬੰਧ ਵਿੱਚ ਸਰੋਤ 'ਤੇ ਟੈਕਸ ਦੀ ਕਟੌਤੀ ਦੇ ਪ੍ਰਬੰਧਾਂ ਦੀ ਪਾਲਣਾ ਵਿੱਚ ਗ਼ਲਤੀਆਂ ਦਾ ਪਤਾ ਲਗਾਇਆ ਗਿਆ ਹੈ।

 

ਤਲਾਸ਼ੀ ਕਾਰਵਾਈ ਦੇ ਨਤੀਜੇ ਵਜੋਂ ਵਿਦੇਸ਼ੀ ਮੁਦਰਾ ਅਤੇ ਤਕਰੀਬਨ 2.30 ਕਰੋੜ ਰੁਪਏ ਦੇ ਅਣ-ਐਲਾਨੇ ਗਹਿਣਿਆਂ ਤੋਂ ਇਲਾਵਾ ਤਕਰੀਬਨ 2.00 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ ਹੈ।

 

ਅਗਲੇਰੀ ਜਾਂਚ ਜਾਰੀ ਹੈ।

 

 

 *********

 

ਆਰਐੱਮ/ਕੇਐੱਮਐੱਨ



(Release ID: 1775682) Visitor Counter : 141


Read this release in: English , Urdu , Hindi , Tamil , Telugu