PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 26 NOV 2021 5:20PM by PIB Chandigarh

 

https://static.pib.gov.in/WriteReadData/userfiles/image/image0020FX3.pngA picture containing text

Description automatically generated

 

#Unite2FightCorona #IndiaFightsCorona

  •  ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 120.27 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

  • ਰਿਕਵਰੀ ਦਰ ਹੁਣ 98.33% ਹੈ; ਮਾਰਚ 2020 ਤੋਂ ਸਭ ਤੋਂ ਵੱਧ

  • ਪਿਛਲੇ 24 ਘੰਟਿਆਂ ਵਿੱਚ 9,868 ਕੋਵਿਡ ਰੋਗੀ ਠੀਕ ਹੋਏ, ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 3,39,77,830 ਹੋ ਗਈ ਹੈ।

  • ਪਿਛਲੇ 24 ਘੰਟਿਆਂ ਵਿੱਚ 10,549 ਨਵੇਂ ਮਾਮਲੇ ਸਾਹਮਣੇ ਆਏ

  • ਭਾਰਤ ਵਿੱਚ ਵਰਤਮਾਨ ‘ਚ 1,10,133 ਐਕਟਿਵ ਕੇਸ ਹਨ

  • ਐਕਟਿਵ ਕੇਸਾਂ ਦੀ ਸੰਖਿਆ ਕੁੱਲ ਮਰੀਜ਼ਾਂ ਦਾ 1% ਤੋਂ ਵੀ ਘੱਟ ਹਿੱਸਾ ਹੈ; ਵਰਤਮਾਨ ਵਿੱਚ 0.32% ਹੈ;  ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 53 ਦਿਨਾਂ ਤੋਂ (0.89%)  2% ਤੋਂ ਹੇਠਾਂ ਬਣੀ ਹੋਈ ਹੈ।

  • ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (0.89%) ਪਿਛਲੇ 12 ਦਿਨਾਂ ਲਈ 1% ਤੋਂ ਘੱਟ ਬਣੀ ਹੋਈ ਹੈ।

  • ਹੁਣ ਤੱਕ ਕੁੱਲ 63.71 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

*****   

Image

 

Image

 

ਕੋਵਿਡ-19 ਅੱਪਡੇਟ

ਭਾਰਤ ਵਿੱਚ ਕੁੱਲ ਕੋਵਿਡ-19 ਟੀਕਾਕਰਣ ਕਵਰੇਜ਼ ਦਾ ਅੰਕੜਾ 120.27 ਕਰੋੜ ਦੇ ਪਾਰ ਪਹੁੰਚਿਆ

ਪਿਛਲੇ 24 ਘੰਟਿਆਂ ਵਿੱਚ83.88 ਲੱਖ ਤੋਂ ਅਧਿਕ ਟੀਕੇ ਦੀ ਖੁਰਾਕ ਦਿੱਤੀ ਗਈ

ਰਿਕਵਰੀ ਦਰ ਵਧ ਕੇ 98.33% ‘ਤੇ ਪਹੁੰਚੀ

ਪਿਛਲੇ 24 ਘੰਟਿਆਂ ਵਿੱਚ 10,549 ਨਵੇਂ ਮਾਮਲੇ ਦਰਜ ਕੀਤੇ ਗਏ

ਭਾਰਤ ਦੇ ਐਕਟਿਵ ਮਾਮਲੇ 1,10,133ਹਨ

ਪਿਛਲੇ 12ਦਿਨਾਂ ਤੋਂ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (0.89%) 1% ਤੋਂ ਘੱਟ ਬਣੀ ਹੈ

 

ਪਿਛਲੇ 24 ਘੰਟਿਆਂ ਵਿੱਟ 83,88,824 ਲੋਕਾਂ ਨੂੰ ਟੀਕੇ ਦੀ ਖੁਰਾਕ ਲੱਗਣ ਦੇ ਨਾਲ, ਭਾਰਤ ਦੀ ਕੁੱਲ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੇ ਅਸਥਾਈ ਰਿਪੋਰਟਾਂ ਦੇ ਅਨੁਸਾਰ 120.27 ਕਰੋੜ (1,20,27,03,659) ਤੋਂ ਪਾਰ ਪਹੁੰਚੀ। ਇਹ ਉਪਲਬਧੀ 1,24,56,121 ਸ਼ੈਸਨਾਂ ਦੇ ਮਾਧਿਅਮ ਤੋਂ ਪ੍ਰਾਪਤ ਹੋਈ ਹੈ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ:

 

 ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,83,059

ਦੂਸਰੀ ਖੁਰਾਕ

94,47,649

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,77,537

ਦੂਸਰੀ ਖੁਰਾਕ

1,64,07,467

 18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

45,05,30,789

ਦੂਸਰੀ ਖੁਰਾਕ

20,77,73,074

 45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

18,27,51,818

ਦੂਸਰੀ ਖੁਰਾਕ

11,58,74,508

 60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,44,49,607

ਦੂਸਰੀ ਖੁਰਾਕ

7,67,08,151

ਕੁੱਲ

1,20,27,03,659

 

ਪਿਛਲੇ 24 ਘੰਟਿਆਂ ਵਿੱਚ 9,868 ਰੋਗੀਆਂ ਦੇ ਠੀਕ ਹੋਣ ਨਾਲ ਸਿਹਤਮੰਦ ਹੋਣ ਵਾਲੇ ਰੋਗੀਆਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 3,39,77,830 ਹੋ ਗਈ ਹੈ।

ਭਾਰਤ ਦੀ ਰਿਕਵਰੀ ਦਰ ਵਧ ਕੇ 98.33% ਹੋ ਗਈ ਹੈ ਜੋ ਮਾਰਚ 2020 ਤੋਂ ਸਭ ਤੋਂ ਵੱਧ ਹੈ।

 

https://static.pib.gov.in/WriteReadData/userfiles/image/image0029VWJ.jpg

 

ਪਿਛਲੇ 152ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਨਵੇਂ ਦੈਨਿਕ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਰੰਤਰ ਅਤੇ ਸਹਿਯੋਗਾਤਮਕ ਯਤਨਾਂ ਦਾ ਨਤੀਜਾ ਹੈ

ਪਿਛਲੇ 24 ਘੰਟਿਆਂ ਵਿੱਚ 10,549 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ।

 

https://static.pib.gov.in/WriteReadData/userfiles/image/image003UIVG.jpg

ਕੋਰੋਨਾ ਦੇ ਐਕਟਿਵ ਕੇਸ ਵਰਤਮਾਨ ਵਿੱਚ 1,10,133ਹੈ। ਵਰਤਮਾਨ ਵਿੱਚ ਐਕਟਿਵ ਕੇਸ ਦੇਸ਼ ਦੇ ਕੁੱਲ ਐਕਟਿਵ ਕੇਸਾਂ ਦਾ  0.32% ਹੈ, ਜੋ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹੈ।

 

 

https://static.pib.gov.in/WriteReadData/userfiles/image/image004DLZ1.jpg

ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਜ਼ਿਕਰਯੋਗ ਰੂਪ ਨਾਲ ਵਾਧੇ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 11,81,246 ਟੈਸਟ ਕੀਤੇ ਗਏ। ਕੁੱਲ ਮਿਲਾ ਕੇ, ਭਾਰਤ ਨੇ ਹੁਣ ਤੱਕ 63.71 ਕਰੋੜ ਤੋਂ ਅਧਿਕ (63,71,06,009) ਜਾਂਚ ਕੀਤੀ ਜਾ ਚੁੱਕੀ ਹੈ।

ਇੱਕ ਪਾਸੇ ਜਿੱਥੇ, ਟੈਸਟਿੰਗ ਸਮਰੱਥਾ  ਦੇਸ਼ ਭਰ ਵਧਾ ਦਿੱਤੀ ਗਈ ਹੈ, ਉੱਥੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.89% ਹੈ ਜੋ ਬੀਤੇ 12 ਦਿਨਾਂ ਤੋਂ 1% ਤੋਂ ਘੱਟ ਹੈ। ਦੈਨਿਕ ਪਾਜ਼ਿਟਿਵਿਟੀ ਦਰ ਅੱਜ 0.89% ਹੈ। ਦੈਨਿਕ ਪਾਜ਼ਿਟਿਵਿਟੀ ਦੀ ਦਰ ਲਗਾਤਾਰ 53 ਦਿਨਾਂ ਤੋਂ 2% ਤੋਂ ਘੱਟ ਬਣੀ ਹੋਈ ਹੈ ਅਤੇ ਲਗਾਤਾਰ 88ਦਿਨਾਂ ਤੋਂ 3%  ਤੋਂ ਘੱਟ ਬਣੀ ਹੋਈ ਹੈ।

 

https://static.pib.gov.in/WriteReadData/userfiles/image/image0052CRL.jpg

https://pib.gov.in/PressReleasePage.aspx?PRID=1775205

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕਿਆਂ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 133ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਹਾਲੇ ਵੀ 22.70ਕਰੋੜ ਤੋਂ ਵੱਧ ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਮੌਜੂਦ ਹਨ

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਨੂੰ ਵਿਸਤ੍ਰਿਤ ਕਰਨ ਅਤੇ ਲੋਕਾਂ ਨੂੰ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਪ੍ਰਤੀਬੱਧ ਹੈ। ਕੋਵਿਡ-19 ਟੀਕਾਕਰਣ ਦਾ ਨਵਾਂ ਸਰਬਵਿਆਪੀਕਰਣ ਪੜਾਅ 21 ਜੂਨ 2021 ਤੋਂ ਸ਼ੁਰੂ ਕੀਤਾ ਗਿਆ ਸੀ। ਟੀਕਾਕਰਣ ਮੁਹਿੰਮ ਦੀ ਰਫ਼ਤਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਟੀਕਿਆਂ ਦੀ ਉਪਲਬਧਤਾ ਦੇ ਜ਼ਰੀਏ ਵਧਾਇਆ ਗਿਆ ਹੈ। ਇਸ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ, ਤਾਕਿ ਉਹ ਬਿਹਤਰ ਯੋਜਨਾ ਦੇ ਨਾਲ ਟੀਕੇ ਲਗਾਉਣ ਦਾ ਇੰਤਜ਼ਾਮ ਕਰ ਸਕਣ ਅਤੇ ਟੀਕੇ ਦੀ ਸਪਲਾਈ ਚੇਨ ਨੂੰ ਦਰੁਸਤ ਕੀਤਾ ਜਾ ਸਕੇ।

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਦੁਆਰਾ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਖਰੀਦ ਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਪ੍ਰਦਾਨ ਕਰੇਗੀ।

 

 ਟੀਕਿਆਂ ਦੀਆਂ ਖੁਰਾਕਾਂ

  (26 ਨਵੰਬਰ 2021 ਤੱਕ)

 ਹੁਣ ਤੱਕ ਹੋਈ ਸਪਲਾਈ 

 

1,33,44,55,000

 ਬਾਕੀ ਟੀਕੇ 

 22,70,43,626

 

ਕੇਂਦਰ ਸਰਕਾਰ ਦੁਆਰਾ ਹੁਣ ਤੱਕ ਮੁਫ਼ਤ ਅਤੇ ਸਿੱਧੇ ਰਾਜ ਸਰਕਾਰ ਖਰੀਦ ਮਾਧਿਅਮਾਂ ਨਾਲ ਟੀਕੇ ਦੀਆਂ 133 ਕਰੋੜ ਤੋਂ ਜ਼ਿਆਦਾ (1,33,44,55,000) ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।

ਹੁਣ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕੇ ਦੀਆਂ 22.70 ਕਰੋੜ ਤੋਂ ਅਧਿਕ  (22,70,43,626)  ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਉਪਲਬਧ ਹਨ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ। 

 

https://pib.gov.in/PressReleasePage.aspx?PRID=1775200

 

*********

ਏਐੱਸ



(Release ID: 1775503) Visitor Counter : 117