ਕਬਾਇਲੀ ਮਾਮਲੇ ਮੰਤਰਾਲਾ
ਵੋਖਾ, ਨਾਗਾਲੈਂਡ ਦੇ ਵਨ ਧਨ ਸਮੂਹ ਕਬਾਇਲੀ ਉੱਦਮਸ਼ੀਲਤਾ ਨੂੰ ਗਤੀ ਦੇ ਰਹੇ ਹਨ
ਨਾਗਾਲੈਂਡ ਵਿੱਚ ਨੌ ਵਨ ਧਨ ਵਿਕਾਸ ਕੇਂਦਰ ਸਮੂਹਾਂ ਨੂੰ ਸੰਚਾਲਿਤ ਕੀਤਾ ਗਿਆ, ਜਿਨ੍ਹਾਂ ਵਿੱਚ ਜੁੰਹੇਬੋਟੋ , ਵੋਖਾ , ਤੁਏਨਸਾਂਗ , ਫੇਕ ਅਤੇ ਮੋਕੋਕਚੁੰਗ ਜ਼ਿਲ੍ਹੇ ਸ਼ਾਮਿਲ ਹਨ
Posted On:
26 NOV 2021 11:14AM by PIB Chandigarh
ਕਬਾਇਲੀ ਉੱਦਮਸ਼ੀਲਤਾ ਦੀ ਇੱਕ ਹੋਰ ਮਿਸਾਲ ਦੇ ਰੂਪ ਵਿੱਚ ਨਾਗਾਲੈਂਡ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਦੇਸ਼ ਦੇ ਸਾਹਮਣੇ ਇਹ ਵਿਖਾ ਦਿੱਤਾ ਹੈ ਕਿ ਕਿਵੇਂ ਸਮੂਹ ਵਿਕਾਸ ਅਤੇ ਵੈਲਿਊ ਐਡੀਸ਼ਨ ਮੈਬਰਾਂ ਨੂੰ ਜ਼ਿਆਦਾ ਆਮਦਨ ਅਰਜਿਤ ਕਰਨ ਵਿੱਚ ਮਦਦ ਕਰਦੇ ਹਨ। ਇਹ ਸਮੂਹ ਵਨ ਧਨ ਯੋਜਨਾ ਦੇ ਤਹਿਤ ਵਿਕਸਿਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਵਨ ਧਨ ਯੋਜਨਾ ਦੀ ਸ਼ੁਰੂਆਤ ਕਬਾਇਲੀ ਮੰਤਰਾਲੇ ਦੇ ਭਾਰਤੀ ਕਬਾਇਲੀ ਸਹਿਕਾਰੀ ਮਾਰਕੀਟੰਗ ਵਿਕਾਸ ਮਹਾਸੰਘ (ਟ੍ਰਾਇਫੇਡ) ਨੇ ਰਾਜ ਵਿਭਾਗਾਂ ਦੇ ਸਹਿਯੋਗ ਨਾਲ ਕੀਤੀ ਹੈ। ਯੋਜਨਾ ਦਾ ਲਕਸ਼ ਹੈ ਕਿ ਵਿੱਤੀ ਪੂੰਜੀ, ਟ੍ਰੇਨਿੰਗ, ਸਲਾਹ ਆਦਿ ਪ੍ਰਦਾਨ ਕਰਕੇ ਜਨਜਾਤੀਆਂ ਨੂੰ ਸ਼ਕਤੀਸੰਪੰਨ ਬਣਾਉਣਾ, ਤਾਕਿ ਉਹ ਆਪਣੇ ਕਾਰੋਬਾਰ ਅਤੇ ਆਪਣੀ ਆਮਦਨ ਨੂੰ ਵਧਾ ਸਕਣ।


ਨਾਗਾਲੈਂਡ ਮਧੂਮੱਖੀ ਪਾਲਣ ਅਤੇ ਸ਼ਹਿਦ ਮਿਸ਼ਨ, ਰਾਜ ਵਿੱਚ ਸ਼ਹਿਦ ਉਤਪਾਦਨ ਦੀ ਨੋਡਲ ਏਜੰਸੀ ਹੈ। ਇਹ ਉਪਰੋਕਤ ਸਮੂਹਾਂ ਲਈ ਲਾਗੂਕਰਨ ਏਜੰਸੀ ਦੇ ਰੂਪ ਵਿੱਚ ਕੰਮ ਕਰਦੀ ਹੈ। ਮਿਸ਼ਨ ਨੇ ਕੇਵਲ ਮਧੂਮੱਖੀ ਪਾਲਣ ਲਈ ਵਨ ਧਨ ਯੋਜਨਾ ਦਾ ਲਾਗੂਕਰਨ ਕੀਤਾ ਹੈ। ਪਹਿਲੇ ਪੜਾਅ ਵਿੱਚ ਇਹ ਇਕੱਲਾ ਲਘੂ ਵਣ ਉਤਪਾਦ ਹੈ , ਜਿਸ ਨੂੰ ਸ਼ੁਰੂ ਵਿੱਚ ਚਾਰ ਜ਼ਿਲ੍ਹਿਆਂ ਦੇ ਪੰਜ ਵਨ ਧਨ ਵਿਕਾਸ ਕੇਂਦਰ ਸਮੂਹਾਂ ਨੇ ਲਾਗੂ ਕੀਤਾ ਸੀ। ਹਾਲਾਂਕਿ ਸ਼ਹਿਦ ਉਤਪਾਦਨ ਮੌਸਮੀ ਗਤੀਵਿਧੀ ਹੈ ਅਤੇ ਮੌਸਮ ਖਤਮ ਹੋਣ ਦੇ ਦੌਰਾਨ ਜਾਂ ਉਸ ਦੀ ਕਮੀ ਹੋ ਜਾਣ ‘ਤੇ ਵਨ ਧਨ ਸਵੈ ਸਹਾਇਤਾ ਸਮੂਹ ਦੇ ਮੈਬਰਾਂ ਦੇ ਕੋਲ ਕੋਈ ਕੰਮ ਨਹੀਂ ਰਹਿੰਦਾ। ਇਸ ਲਈ ਵਨ ਧਨ ਵਿਕਾਸ ਕੇਂਦਰ ਸਮੂਹ ਦੀਆਂ ਗਤੀਵਿਧੀਆਂ ਸਾਲ ਭਰ ਚਲਾਏ ਰੱਖਣ ਲਈ ਰਾਜ ਲਾਗੂਕਰਨ ਏਜੰਸੀ ਨੇ ਵਿਚਾਰ ਕੀਤਾ ਕਿ ਪਹਾੜੀ ਘਾਹ ( ਝਾੜੂ ਬਣਾਉਣ ਦੇ ਕੰਮ ਆਉਣ ਵਾਲੀ ਘਾਹ), ਢੀਂਗਰੀ ਖੁੰਬੀ (ਆਇਸਟਰ ਮਸ਼ਰੂਮ), ਅਦਰਕ ਅਤੇ ਮਾਜੂਫਲ (ਗਾਲ - ਨਟ) ਜਿਹੇ ਹੋਰ ਲਘੂ ਵਣ ਉਤਪਾਦਾਂ ਲਈ ਕੋਸ਼ਿਸ਼ ਕੀਤੀ ਜਾਵੇ ।
ਢੀਂਗਰੀ ਮਸ਼ਰੂਮ ਦੀ ਖੇਤੀ ਦੀ ਸ਼ੁਰੂਆਤ ਕੁਝ ਚੁਣੇ ਹੋਏ ਸਵੈ ਸਹਾਇਤਾ ਸਮੂਹਾਂ ਨੇ ਮਹਾਮਾਰੀ ਦੇ ਦੌਰਾਨ ਕੀਤਾ ਸੀ। ਅੱਗੇ ਚਲ ਕੇ ਰਾਜ ਲਾਗੂਕਰਨ ਏਜੰਸੀ ਨੇ ਇਸ ਦੇ ਭਾਰੀ ਉਤਪਾਦਨ, ਬਜ਼ਾਰ ਵਿੱਚ ਇਸ ਦੀ ਖਪਤ ਦੀਆਂ ਬੇਹੱਦ ਸੰਭਾਵਨਾਵਾਂ ਅਤੇ ਇਸ ਦੇ ਸਕਾਰਾਤਮਕ ਸਿਹਤ ਪੱਖਾਂ ਨੂੰ ਦੇਖਦੇ ਹੋਏ ਇਸ ਦੇ ਉਤਪਾਦਨ ਵਿੱਚ ਜੁੱਟ ਗਈ। ਵਨ ਧਨ ਵਿਕਾਸ ਕੇਂਦਰ ਸਮੂਹ ਹੁਣ ਵੱਡੇ ਪੈਮਾਨੇ ‘ਤੇ ਢੀਂਗਰੀ ਮਸ਼ਰੂਮ ਦਾ ਉਤਪਾਦਨ ਕਰ ਰਹੇ ਹਨ। ਉਨ੍ਹਾਂ ਦਾ ਲਕਸ਼ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਲਗਭਗ ਪੰਜ ਮੀਟ੍ਰਿਕ ਟਨ ਕੱਚੀ ਖੁੰਬੀ ਪੈਦਾ ਕੀਤੀ ਜਾਵੇ, ਜੋ “ਗੁਲਾਬੀ ਅਤੇ ਸਫੇਦ” ਕਿਸਮਾਂ ਦੀਆਂ ਹੋਣਗੀਆਂ ।
ਟ੍ਰਾਇਫੇਡ ਦੀਆਂ ਕੋਸ਼ਿਸ਼ਾਂ ਨਾਲ ‘ਨਿਊਨਤਮ ਸਮਰਥਨ ਮੁੱਲ ਅਤੇ ਲਘੂ ਵਣ ਉਤਪਾਦ ਲਈ ਵੈਲਿਊ ਚੇਨ ਦੇ ਵਿਕਾਸ ਦੇ ਮਾਧਿਅਮ ਰਾਹੀਂ ਲਘੂ ਵਣ ਉਤਪਾਦਾਂ ਦੀ ਮਾਰਕੀਟੰਗ ਪ੍ਰਣਾਲੀ’ ਨੇ ਕਬਾਇਲੀ ਈਕੋ - ਸਿਸਟਮ ਨੂੰ ਵੱਡੇ ਪੈਮਾਨੇ ‘ਤੇ ਪ੍ਰਭਾਵਿਤ ਕੀਤਾ ਹੈ। ਇਸ ਦੀ ਖਰੀਦ 30 ਕਰੋੜ ਰੁਪਏ ਤੋਂ ਵਧ ਕੇ 1853 ਕਰੋੜ ਰੁਪਏ ਜਾ ਪਹੁੰਚੀ ਹੈ , ਜਿਸ ਦੇ ਲਈ ਭਾਰਤ ਸਰਕਾਰ ਅਤੇ ਦੇਸ਼ ਦੀ ਰਾਜ ਸਰਕਾਰਾਂ ਦੀਆਂ ਨਿਧੀਆਂ ਦਾ ਇਸਤੇਮਾਲ ਕੀਤਾ ਗਿਆ ਹੈ । ਵਨ ਧਨ ਕਬਾਇਲੀ ਸਟਾਰਟ-ਅਪ ਇਸ ਯੋਜਨਾ ਦਾ ਘਟਕ ਹਨ, ਜੋ ਵਣ ਉਤਪਾਦ ਜਮ੍ਹਾਂ ਕਰਨ ਵਾਲੇ ਅਤੇ ਵਨ ਵਿੱਚ ਨਿਵਾਸ ਕਰਨ ਵਾਲੇ ਕਬਾਇਲੀਆਂ ਅਤੇ ਮਕਾਨਾਂ ਵਿੱਚ ਰਹਿਣ ਵਾਲੇ ਕਬਾਇਲੀ ਸ਼ਿਲਪਕਾਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਸਰੋਤ ਦੇ ਰੂਪ ਵਿੱਚ ਸਾਹਮਣੇ ਆਏ ਹਨ।
ਇਕੱਲੇ ਨਾਗਾਲੈਂਡ ਰਾਜ ਦੇ ਲਈ, 285 ਵਨ ਧਨ ਸਵੈ ਸਹਾਇਤਾ ਸਮੂਹਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਨੂੰ 19 ਵਨ ਧਨ ਵਿਕਾਸ ਕੇਂਦਰ ਸਮੂਹਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਨ੍ਹਾਂ ਵਿਚੋਂ ਨੌ ਵਨ ਧਨ ਵਿਕਾਸ ਕੇਂਦਰ ਸਮੂਹਾਂ (135 ਵਨ ਧਨ ਸਵੈ ਸਹਾਇਤਾ ਸਮੂਹ) ਨੂੰ ਸੰਚਾਲਿਤ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਜੁੰਹੇਬੋਟੋ , ਵੋਖਾ , ਤੁਏਨਸਾਂਗ , ਫੇਕ ਅਤੇ ਮੋਕੋਕਚੁੰਗ ਜ਼ਿਲ੍ਹੇ ਸ਼ਾਮਿਲ ਹਨ। ਵਨ ਧਨ ਵਿਕਾਸ ਕੇਂਦਰ ਸਮੂਹ ਮੌਜੂਦਾ ਸਮੇਂ ਵਿੱਚ ਜੰਗਲੀ ਸ਼ਹਿਦ, ਆਂਵਲਾ , ਮਾਜੂਫਲ, ਪਹਾੜੀ ਨਿੰਮ, ਬੇਲਚੰਡਾ , ਹਲਦੀ , ਪਹਾੜੀ ਘਾਹ , ਢੀਂਗਰੀ ਖੁੰਬੀ ਦਾ ਉਤਪਾਦਨ ਕਰ ਰਹੇ ਹਨ । ਇਸ ਦੇ ਲਈ ਅਤਿਰਿਕਤ ਲਘੂ ਵਣ ਉਤਪਾਦਾਂ ਦਾ ਵੈਲਿਊ ਐਡੀਸ਼ਨ ਕੀਤਾ ਗਿਆ ਹੈ , ਜਿਸ ਦੇ ਕਾਰਨ ਲਗਭਗ 5700 ਮੈਬਰਾਂ ਨੂੰ ਲਾਭ ਮਿਲ ਰਿਹਾ ਹੈ । ਹੁਣ ਤੱਕ ਵਨ ਧਨ ਵਿਕਾਸ ਕੇਂਦਰ ਸਮੂਹਾਂ ਦੁਆਰਾ 35.32 ਲੱਖ ਰੁਪਏ ਦੀ ਵਿੱਕਰੀ ਹੋ ਚੁੱਕੀ ਹੈ , ਜਿਸ ਦੇ ਅਧਾਰ ‘ਤੇ ਨਾਗਾਲੈਂਡ ਦੇ ਕਬਾਇਲੀ ਸਮੁਦਾਇਆਂ ਦੀ ਆਰਥਿਕ ਉੱਨਤੀ ਵੀ ਹੋਈ ਹੈ ਅਤੇ ਉਹ ਸ਼ਕਤੀਸੰਪੰਨ ਵੀ ਹੋਏ ਹਨ ।

ਵਨ ਧਨ ਕਬਾਇਲੀ ਸਟਾਰਟ-ਅੱਪ ਇਸੇ ਯੋਜਨਾ ਦਾ ਘਟਕ ਹਨ, ਜੋ ਵਣ ਉਤਪਾਦ ਜਮ੍ਹਾਂ ਕਰਨ ਵਾਲੀ ਅਤੇ ਜੰਗਲ ਵਿੱਚ ਨਿਵਾਸ ਕਰਨ ਵਾਲੇ ਕਬਾਇਲੀਆਂ ਅਤੇ ਘਰਾਂ ਵਿੱਚ ਰਹਿਣ ਵਾਲੇ ਕਬਾਇਲੀ ਸ਼ਿਲਪਕਾਰਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਸਰੋਤ ਦੇ ਰੂਪ ਵਿੱਚ ਸਾਹਮਣੇ ਆਏ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 14 ਅਪ੍ਰੈਲ, 2018 ਨੂੰ ਬੀਜਾਪੁਰ , ਛੱਤੀਸਗੜ੍ਹ ਵਿੱਚ ਪਹਿਲੇ ਵਨ ਧਨ ਕੇਂਦਰ ਦਾ ਉਦਘਾਟਨ ਕੀਤਾ ਸੀ। ਇਹ ਕਬਾਇਲੀ ਉਤਪਾਦਾਂ ਲਈ ਵੈਲਿਊ ਐਡੀਸ਼ਨ ਕੇਂਦਰ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ ਅਤੇ ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ 37,362 ਵਨ ਧਨ ਸਵੈ ਸਹਾਇਤਾ ਸਮੂਹਾਂ ਨੂੰ 2240 ਵਨ ਧਨ ਵਿਕਾਸ ਕੇਂਦਰ ਸਮੂਹਾਂ ਵਿੱਚ ਸਮੇਟਿਆ ਗਿਆ ਸੀ। ਇਨ੍ਹਾਂ ਵਿਚੋਂ ਹਰੇਕ ਵਿੱਚ 300 ਬਨਵਾਸੀ ਸ਼ਾਮਿਲ ਸਨ । ਇਸ ਨੂੰ ਟ੍ਰਾਇਫੇਡ ਨੇ ਮਨਜ਼ੂਰੀ ਦਿੱਤੀ ਸੀ । ਵਨ ਧਨ ਯੋਜਨਾ ਦੀ ਸ਼ੁਰੂਆਤ ਨਾਲ ਹੀ ਟ੍ਰਾਇਫੇਡ ਦੇ ਕੋਲ ਇਹ ਜ਼ਿਮੇਵਾਰੀ ਸੀ ਕਿ ਉਹ ਇਸ ਸਾਲ ਮਿਸ਼ਨ ਮੋਡ ਵਿੱਚ ਪ੍ਰੋਗਰਾਮ ਦੇ ਸ਼ੁਰੂ ਹੋਣ ਦੇ ਬਾਅਦ 50 ਹਜ਼ਾਰ ਵਨ ਧਨ ਸਵੈ ਸਹਾਇਤਾ ਸਮੂਹਾਂ ਨੂੰ ਸਥਾਪਿਤ ਕਰ ਦੇਣ। ਟ੍ਰਾਇਫੇਡ ਨੇ 50 ਹਜ਼ਾਰ ਵਨ ਧਨ ਸਵੈ ਸਹਾਇਤਾ ਸਮੂਹਾਂ ਨੂੰ ਮਨਜ਼ੂਰੀ ਦੇਣ ਦਾ ਕਮਾਲ 15 ਅਕਤੂਬਰ, 2021 ਨੂੰ ਕਰ ਦਿਖਾਇਆ । ਹੁਣ 52,976 ਵਨ ਧਨ ਸਵੈ ਸਹਾਇਤਾ ਸਮੂਹ ਹੋ ਗਏ ਹੈ , ਜਿਨ੍ਹਾਂ ਨੂੰ 3110 ਵਨ ਧਨ ਵਿਕਾਸ ਕੇਂਦਰ ਸਮੂਹਾਂ ਵਿੱਚ ਵੰਡ ਦਿੱਤਾ ਗਿਆ ਹੈ ।
ਇਹ ਯੋਜਨਾ ਪਰਿਵਰਤਨ ਦੇ ਪ੍ਰਕਾਸ਼-ਸਤੰਭ ਦੇ ਰੂਪ ਵਿੱਚ ਸਾਹਮਣੇ ਆਈ ਹੈ, ਜਿਸ ਨੇ ਕਬਾਇਲੀ ਈਕੋ-ਸਿਸਟਮ ‘ਤੇ ਸਕਾਰਾਤਮਕ ਪ੍ਰਭਾਵ ਛੱਡਿਆ ਹੈ , ਕਿਉਂਕਿ ਇਹ ਕਬਾਇਲੀਆਂ ਲਈ ਰੋਜ਼ਗਾਰ ਦਾ ਸਰੋਤ ਬਣੀ ਹੈ। ਪ੍ਰੋਗਰਾਮ ਦੀ ਖੂਬੀ ਇਸ ਤੱਥ ਵਿੱਚ ਸ਼ਾਮਿਲ ਹੈ ਕਿ ਇਸ ਤੋਂ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਵੈਲਿਊ ਐਡਿਡ ਉਤਪਾਦਾਂ ਦੀ ਵਿੱਕਰੀ ਤੋਂ ਹੋਣ ਵਾਲੀ ਆਮਦਨ ਸਿੱਧੇ ਜਨਜਾਤੀਆਂ ਨੂੰ ਪ੍ਰਾਪਤ ਹੁੰਦੀ ਹੈ।
********
ਐੱਨਬੀ/ਐੱਸਕੇ
(Release ID: 1775376)
Visitor Counter : 208