ਭਾਰਤ ਚੋਣ ਕਮਿਸ਼ਨ

ਭਾਰਤੀ ਚੋਣ ਕਮਿਸ਼ਨ 'ਮਹਿਲਾਵਾਂ, ਦਿੱਵਯਾਂਗਜਨਾਂ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਚੋਣ ਭਾਗੀਦਾਰੀ ਨੂੰ ਵਧਾਉਣਾ: ਬਿਹਤਰੀਨ ਪਿਰਤਾਂ ਅਤੇ ਨਵੀਆਂ ਪਹਿਲਾਂ ਨੂੰ ਸਾਂਝਾ ਕਰਨਾ' ਵਿਸ਼ੇ 'ਤੇ ਇੱਕ ਅੰਤਰਰਾਸ਼ਟਰੀ ਵੈਬੀਨਾਰ ਦੀ ਮੇਜ਼ਬਾਨੀ ਕਰੇਗਾ

Posted On: 25 NOV 2021 12:37PM by PIB Chandigarh

ਵਿਸ਼ਵ ਚੋਣ ਸੰਸਥਾਵਾਂ ਦੀ ਐਸੋਸੀਏਸ਼ਨ (ਏ-ਵੈੱਬ) ਪੂਰੀ ਦੁਨੀਆ ਵਿੱਚ ਚੋਣ ਪ੍ਰਬੰਧਨ ਸੰਸਥਾਵਾਂ (ਈਐੱਮਬੀ) ਦਾ ਸਭ ਤੋਂ ਵੱਡਾ ਸੰਘ ਹੈ। ਇਸ ਦੇ 117 ਈਐੱਮਬੀ ਮੈਂਬਰ ਅਤੇ 16 ਖੇਤਰੀ ਸੰਘ/ਸੰਗਠਨ ਸਹਿਯੋਗੀ ਮੈਂਬਰ ਹਨ। ਭਾਰਤੀ ਚੋਣ ਕਮਿਸ਼ਨ 3 ਸਤੰਬਰ, 2019 ਤੋਂ ਤਿੰਨ ਸਾਲਾਂ ਦੀ ਮਿਆਦ ਲਈ ਏ-ਵੈੱਬ ਦਾ ਚੇਅਰਮੈਨ ਬਣ ਗਿਆ ਹੈ। ਭਾਰਤੀ ਚੋਣ ਕਮਿਸ਼ਨ 26 ਨਵੰਬਰ, 2021 ਨੂੰ ਏ-ਵੈੱਬ ਦੀ ਪ੍ਰਧਾਨਗੀ ਦੇ ਦੋ ਸਾਲ ਪੂਰੇ ਹੋਣ ਦੇ ਮੌਕੇ 'ਤੇ 'ਮਹਿਲਾਵਾਂ, ਦਿੱਵਯਾਂਗਜਨਾਂ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਚੋਣ ਭਾਗੀਦਾਰੀ ਨੂੰ ਵਧਾਉਣਾ: ਬਿਹਤਰੀਨ ਪਿਰਤਾਂ ਅਤੇ ਨਵੀਆਂ ਪਹਿਲਾਂ ਨੂੰ ਸਾਂਝਾ ਕਰਨਾ' ਵਿਸ਼ੇ 'ਤੇ ਇੱਕ ਅੰਤਰਰਾਸ਼ਟਰੀ ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ।

24 ਦੇਸ਼- ਬੰਗਲਾਦੇਸ਼, ਭੂਟਾਨ, ਕੰਬੋਡੀਆ, ਇਥੋਪੀਆ, ਫਿਜੀ, ਜਾਰਜੀਆ, ਕਜ਼ਾਕਿਸਤਾਨ, ਕੋਰੀਆ ਗਣਰਾਜ, ਲਾਇਬੇਰੀਆ, ਮਲਾਵੀ, ਮਾਰੀਸ਼ਸ, ਮੰਗੋਲੀਆ, ਫਿਲੀਪੀਨਜ਼, ਰੋਮਾਨੀਆ, ਰੂਸ, ਸਾਓ ਟੋਮ ਅਤੇ ਪ੍ਰਿੰਸੀਪੇ, ਸੋਲੋਮਨ ਟਾਪੂ, ਦੱਖਣੀ ਅਫਰੀਕਾ, ਸ਼੍ਰੀਲੰਕਾ, ਸੂਰੀਨਾਮ , ਤਾਇਵਾਨ, ਉਜ਼ਬੇਕਿਸਤਾਨ, ਯਮਨ ਅਤੇ ਜਾਂਬੀਆ ਅਤੇ 4 ਅੰਤਰਰਾਸ਼ਟਰੀ ਸੰਗਠਨਾਂ - ਇੰਟਰਨੈਸ਼ਨਲ ਆਈਡੀਈਏ, ਇੰਟਰਨੈਸ਼ਨਲ ਫਾਊਂਡੇਸ਼ਨ ਆਵ੍ ਇਲੈਕਟੋਰਲ ਸਿਸਟਮ (ਆਈਐੱਫਈਐੱਸ), ਐਸੋਸੀਏਸ਼ਨ ਆਫ ਵਰਲਡ ਇਲੈਕਸ਼ਨ ਬਾਡੀਜ਼ (ਏ-ਵੈੱਬ) ਅਤੇ ਯੂਰਪੀਅਨ ਸੈਂਟਰ ਫੌਰ ਇਲੈਕਸ਼ਨ ਦੇ ਲਗਭਗ 100 ਨੁਮਾਇੰਦੇ ਇਸ ਵੈਬੀਨਾਰ ਵਿੱਚ ਭਾਗ ਲੈ ਰਹੇ ਹਨ। ਉਜ਼ਬੇਕਿਸਤਾਨ ਦੇ ਰਾਜਦੂਤ ਅਤੇ ਫਿਜੀ, ਮਾਲਦੀਵ, ਮਾਰੀਸ਼ਸ ਦੇ ਹਾਈ ਕਮਿਸ਼ਨਰਾਂ ਸਮੇਤ ਲਗਭਗ 20 ਡਿਪਲੋਮੈਟਾਂ ਦਾ ਵੀ ਇਸ ਵੈਬੀਨਾਰ ਵਿੱਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ।

ਵੈਬੀਨਾਰ ਵਿੱਚ, ਭਾਗ ਲੈਣ ਵਾਲੇ ਈਐੱਮਬੀ ਅਤੇ ਸੰਗਠਨਾਂ ਦੁਆਰਾ ਮਹਿਲਾਵਾਂ, ਵੱਖ-ਵੱਖ ਤੌਰ 'ਤੇ ਦਿੱਵਯਾਂਗਜਨਾਂ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਚੋਣ ਭਾਗੀਦਾਰੀ ਨੂੰ ਵਧਾਉਣ ਲਈ ਉਹਨਾਂ ਦੁਆਰਾ ਅਪਣਾਏ ਗਏ ਬਿਹਤਰੀਨ ਪਿਰਤਾਂ ਅਤੇ ਪਹਿਲਾਂ 'ਤੇ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਪਹਿਲੇ ਸੈਸ਼ਨ ਦੀ ਸਹਿ-ਪ੍ਰਧਾਨਗੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰ ਅਤੇ ਮਾਰੀਸ਼ਸ ਦੇ ਚੋਣ ਕਮਿਸ਼ਨਰ ਸ਼੍ਰੀ ਮੁਹੰਮਦ ਇਰਫਾਨ ਅਬਦੁਲ ਰਹਿਮਾਨ ਅਤੇ ਬੰਗਲਾਦੇਸ਼ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਕੇ ਐੱਮ ਨੂਰੁਲ ਹੁੱਡਾ ਕਰਨਗੇ।

ਦੂਜੇ ਸੈਸ਼ਨ ਦੀ ਸਹਿ-ਪ੍ਰਧਾਨਗੀ ਚੋਣ ਕਮਿਸ਼ਨਰ ਸ੍ਰੀ ਰਾਜੀਵ ਕੁਮਾਰ ਅਤੇ ਭੂਟਾਨ ਚੋਣ ਕਮਿਸ਼ਨ ਦੇ ਕਮਿਸ਼ਨਰ ਸ੍ਰੀ ਦਾਸ਼ੋ ਉਗਯੇਨ ਚੇਵਾਂਗ ਕਰਨਗੇ।

ਤੀਜੇ ਸੈਸ਼ਨ ਦੀ ਸਹਿ-ਪ੍ਰਧਾਨਗੀ ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਅਤੇ ਸ਼੍ਰੀਲੰਕਾ ਦੇ ਚੋਣ ਕਮਿਸ਼ਨ ਦੇ ਮੈਂਬਰ ਸ਼੍ਰੀ ਐੱਮ ਐੱਮ ਮੁਹੰਮਦ ਕਰਨਗੇ। ਸਮਾਪਤੀ ਸੈਸ਼ਨ ਨੂੰ ਕੈਮਬ੍ਰਿਜ ਕਾਨਫ਼ਰੰਸ ਆਨ ਇਲੈਕਟੋਰਲ ਡੈਮੋਕਰੇਸੀ ਦੇ ਸਲਾਹਕਾਰ ਸ਼੍ਰੀ ਪੀਟਰ ਵਾਰਡਲੇ, ਸ਼੍ਰੀ ਪੀਟਰ ਏਰਬੇਨ ਪ੍ਰਮੁੱਖ ਸਲਾਹਕਾਰ ਆਈਐੱਫਈਐੱਸ, ਡਾ. ਨੋਮਸਾ ਮਸੁਕੂ ਕਮਿਸ਼ਨਰ, ਚੋਣ ਕਮਿਸ਼ਨ ਦੱਖਣੀ ਅਫ਼ਰੀਕਾ (ਦੱਖਣੀ ਅਫ਼ਰੀਕਾ ਦੇ ਚੋਣ ਕਮਿਸ਼ਨ ਦੇ ਪ੍ਰਧਾਨ ਦੀ ਤਰਫ਼ੋਂ ਅਤੇ ਏ-ਵੈੱਬ ਦੇ ਉਪ-ਚੇਅਰਮੈਨ ਵਲੋਂ) ਸੰਬੋਧਨ ਕਰਨਗੇ।

ਇਸ ਵੈਬੀਨਾਰ ਵਿੱਚ ਤਿੰਨ ਪ੍ਰਕਾਸ਼ਨ ਏ-ਵੈੱਬ ਇੰਡੀਆ ਜਰਨਲ ਆਵ੍ ਇਲੈਕਸ਼ਨ ਦਾ ਅਕਤੂਬਰ 2021 ਅੰਕ; ‘ਵਾਇਸ ਇੰਟਰਨੈਸ਼ਨਲ’ ਮੈਗਜ਼ੀਨ ਦਾ ਅਕਤੂਬਰ 2021ਅਤੇ ‘ਪਾਰਟੀਸ਼ਨ ਆਫ਼ ਵੂਮੈਨ, ਪਰਸਨਜ਼ ਵਿਦ ਡਿਸਏਬਿਲਿਟੀਜ਼ ਐਂਡ ਸੀਨੀਅਰ ਸਿਟੀਜ਼ਨ ਵੋਟਰਜ਼ ਇਨ ਇਲੈਕਸ਼ਨਜ਼’ 'ਤੇ ਪ੍ਰਕਾਸ਼ਨ ਵੀ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ, ਵੈਬੀਨਾਰ ਵਿੱਚ ਮਹਿਲਾਵਾਂ, ਵੱਖ-ਵੱਖ ਤੌਰ 'ਤੇ ਦਿੱਵਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਦੀ ਸਹੂਲਤ ਅਤੇ ਭਾਗੀਦਾਰੀ 'ਤੇ ਇੱਕ ਅੰਤਰਰਾਸ਼ਟਰੀ ਵੀਡੀਓ ਪੇਸ਼ਕਾਰੀ ਵੀ ਦਿੱਤੀ ਜਾਵੇਗੀ।

2 ਸਤੰਬਰ, 2019 ਨੂੰ ਬੈਂਗਲੁਰੂ ਵਿੱਚ ਹੋਈ ਏ-ਵੈੱਬ ਕਾਰਜਕਾਰੀ ਬੋਰਡ ਦੀ ਮੀਟਿੰਗ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਭਾਰਤ ਵਿੱਚ ਏ-ਵੈੱਬ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ। ਭਾਰਤੀ ਚੋਣ ਕਮਿਸ਼ਨ ਨੇ ਬਿਹਤਰੀਨ ਪਿਰਤਾਂ ਅਤੇ ਏ-ਵੈੱਬ ਮੈਂਬਰ ਦੇਸ਼ਾਂ ਦੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਲਈ ਵਿਸ਼ਵ ਪੱਧਰੀ ਦਸਤਾਵੇਜੀ, ਖੋਜ ਅਤੇ ਸਿਖਲਾਈ ਲਈ ਇਸ ਕੇਂਦਰ ਨੂੰ ਸਾਰੇ ਸਰੋਤ ਪ੍ਰਦਾਨ ਕਰਵਾਏ ਹਨ। ਇਹ ਅੰਤਰਰਾਸ਼ਟਰੀ ਵੈਬੀਨਾਰ ਸਾਰੇ ਭਾਗੀਦਾਰਾਂ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਮਹਿਲਾਵਾਂ, ਵੱਖ-ਵੱਖ ਤੌਰ 'ਤੇ ਦਿੱਵਯਾਂਗਜਨਾਂ ਅਤੇ ਸੀਨੀਅਰ ਵਿਅਕਤੀਆਂ (ਪੀਡਬਲਿਊਡੀ) ਨਾਗਰਿਕਾਂ ਦੀ ਚੋਣ ਭਾਗੀਦਾਰੀ ਨੂੰ ਵਧਾਉਣ ਲਈ ਕੀਤੇ ਗਏ ਬਿਹਤਰੀਨ ਪਿਰਤਾਂ ਅਤੇ ਪਹਿਲਾਂ ਬਾਰੇ ਇੱਕ ਦੂਜੇ ਦੇ ਅਨੁਭਵਾਂ ਤੋਂ ਸਿੱਖਣ ਦਾ ਇੱਕ ਵਧੀਆ ਮੌਕਾ ਵੀ ਪ੍ਰਦਾਨ ਕਰੇਗਾ।

 

*****

 

ਆਰਪੀ



(Release ID: 1775220) Visitor Counter : 122