ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦੀ ਲੜੀ ਵਿੱਚ ਇੰਡੀਅਨ ਬਿਊਰੋ ਆਵ੍ ਸਟੈਂਡਰਡਸ ਦੁਆਰਾ ‘ਮੇਕ ਇਨ ਇੰਡੀਆ–ਪਲੇਇੰਗ ਸੇਫ ਵਿਦ ਟਾਇਜ਼’ ਵਿਸ਼ੇ ’ਤੇ ਵੈਬੀਨਾਰ ਦਾ ਆਯੋਜਨ


ਵਕਤਾਵਾਂ ਨੇ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਵਿੱਚ ਖੇਡ-ਖੇਡ ਵਿੱਚ ਖਿਡੌਣਿਆਂ ਤੋਂ ਸਿੱਖਣ ਦੀ ਸਮਰੱਥਾ ਦੇ ਵਿਕਾਸ ਦੇ ਬਾਰੇ ਵਿੱਚ ਉਨ੍ਹਾਂ ਦੇ ਡਿਜ਼ਾਈਨ ਦੀ ਭੂਮਿਕਾ ’ਤੇ ਚਾਨਣਾ ਪਾਇਆ

ਖਿਡੌਣਿਆਂ ਦੇ ਸੁਰੱਖਿਆ ਪੱਖਾਂ ਅਤੇ ਟੈਸਟਿੰਗ ’ਤੇ ਚਰਚਾ ਕੀਤੀ ਗਈ

ਬਿਊਰੋ ਆਵ੍ ਇੰਡੀਅਨ ਸਟੈਂਡਰਡਸ ਦੁਆਰਾ ਖਿਡੌਣਿਆਂ ਦੇ ਮਾਪਦੰਡਾਂ ਅਤੇ ਖਿਡੌਣਾ ਸੈਕਟਰ ਦੇ ਨਿਯਮਨ ਦੇ ਮਹੱਤਵ ’ਤੇ ਵੀ ਚਰਚਾ ਕੀਤੀ ਗਈ

Posted On: 25 NOV 2021 9:36AM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰਗਤੀਸ਼ੀਲ ਭਾਰਤ ਅਤੇ ਭਾਰਤਵਾਸੀਆਂ ਦੇ ਗੌਰਵਮਈ ਇਤਿਹਾਸ, ਸੱਭਿਆਚਾਰ ਅਤੇ ਉਪਲਬਧੀਆਂ ਦੇ 75 ਸਾਲ ਹੋਣ ਦੀ ਯਾਦ ਵਿੱਚ ਉਤਸਵ ਮਨਾਉਣ ਦੇ ਲਈ ਭਾਰਤ ਦੀ ਇੱਕ ਪਹਿਲ ਹੈ।

ਬਿਊਰੋ ਆਵ੍ ਇੰਡੀਅਨ ਸਟੈਂਡਰਡਸ (ਬੀਆਈਐੱਸ) ਵੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ 75 ਵਿੱਚ ਹਿੱਸਾ ਲੈ ਰਿਹਾ ਹੈ ਅਤੇ ਇਸ ਲੜੀ ਵਿੱਚ ਉਹ ਵੱਖ-ਵੱਖ ਵਿਸ਼ਿਆਂ ’ਤੇ ਸੈਮੀਨਾਰ/ਵੈਬੀਨਾਰ ਦਾ ਆਯੋਜਨ ਕਰ ਰਿਹਾ ਹੈ।

ਸੈਮੀਨਾਰਾਂ/ ਵੈਬੀਨਾਰਾਂ ਦੀ ਲੜੀ ਦੇ ਸਿਲਸਿਲੇ ਵਿੱਚ ਬਿਊਰੋ ਆਵ੍ ਇੰਡੀਅਨ ਸਟੈਂਡਰਡਸ ਨੇ 23 ਨਵੰਬਰ, 2021 ਨੂੰ ‘ਮੇਕ ਇਨ ਇੰਡੀਆ - ਪਲੈਨਿੰਗ ਵਿਦ ਟੋਆਇਜ਼’ ਵਿਸ਼ੇ ’ਤੇ ਵੈਬੀਨਾਰ ਦਾ ਆਯੋਜਨ ਕੀਤਾ।

 

ਵੈਬੀਨਾਰ ਵਿੱਚ ਖਿਡੌਣਾ ਨਿਰਮਾਤਾਵਾਂ: ਫਿੱਕੀ, ਆਲ ਇੰਡੀਆ ਟੌਇਜ਼ ਮੈਨੂਫੈਕਚਰਰਸ, ਟੌਇਜ਼ ਐਸੋਸੀਏਸ਼ਨ ਆਵ੍ ਇੰਡੀਆ ਆਦਿ ਜਿਹੀਆਂ ਉਦਯੋਗ ਐਸੋਸੀਏਸ਼ਨਾਂ; ਰਾਸ਼ਟਰੀ ਡਿਜ਼ਾਈਨ ਸੰਸਥਾਨ, ਵਿਟੀ ਇੰਟਰਨੈਸ਼ਨਲ ਸਕੂਲ, ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ - ਭਾਰਤੀ ਵਿਸ਼ ਵਿਗਿਆਨ ਖੋਜ ਸੰਸਥਾਨ ਜਿਹੀਆਂ ਸੰਸਥਾਵਾਂ; ਟੀਯੂਵੀ, ਇੰਡੀਅਨ ਰਬੜ ਮੈਨੂਫੈਕਚਰਿੰਗ ਰਿਸਰਚ ਐਸੋਸੀਏਸ਼ਨ, ਐੱਸਜੀਐੱਸ ਜਿਹੀਆਂ ਟੈਸਟਿੰਗ ਪ੍ਰਯੋਗਸ਼ਾਲਾਵਾਂ ਅਤੇ ਹੋਰ ਨੇ ਹਿੱਸਾ ਲਿਆ।

 

ਵਕਤਾਵਾਂ ਨੇ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਵਿੱਚ ਖੇਡ-ਖੇਡ ਵਿੱਚ ਖਿਡੌਣਿਆਂ ਤੋਂ ਸਿੱਖਣ ਦੀ ਸਮਰੱਥਾ ਦੇ ਵਿਕਾਸ ਦੇ ਬਾਰੇ ਵਿੱਚ ਉਨ੍ਹਾਂ ਦੇ ਡਿਜ਼ਾਈਨ ਦੀ ਭੂਮਿਕਾ,ਖਿਡੌਣਿਆਂ ਦੇ ਸੁਰੱਖਿਆ ਪੱਖਾਂ ਅਤੇ ਖਿਡੌਣਿਆਂ ਦੀ ਟੈਸਟਿੰਗ ਦੀ ਜ਼ਰੂਰਤ ’ਤੇ ਚਾਨਣਾ ਪਾਇਆ।

 

ਵੈਬੀਨਾਰ ਵਿੱਚ ਬੀਆਈਐੱਸ ਦੁਆਰਾ ਖਿਡੌਣਿਆਂ ਦੇ ਮਿਆਰੀਕਰਣ ਗਤੀਵਿਧੀਆਂ, ਖਿਡਾਉਣਾ ਸੈਕਟਰ ਦੀ ਰੈਗੂਲੇਸ਼ਨ ਦੇ ਮਹੱਤਵ, ਮੇਕ ਇਨ ਇੰਡੀਆ ਖਿਡੌਣਿਆਂ ਦੇ ਨਿਰਯਾਤ ਅਤੇ ਖਿਡੌਣਾ ਉਦਯੋਗਾਂ ਵਿੱਚ ਹਾਲ ਹੀ ਵਿੱਚ ਹੋਈ ਪ੍ਰਗਤੀ/ ਇਨੋਵੇਸ਼ਨ ’ਤੇ ਵੀ ਚਰਚਾ ਕੀਤੀ ਗਈ।

 

*********

 

ਡੀਜੇਐੱਨ/ ਐੱਨਐੱਸ


(Release ID: 1775176) Visitor Counter : 175