ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਪ੍ਰਧਾਨ ਮੰਤਰੀ ਨੇ ਜੇਵਰ, ਉੱਤਰ ਪ੍ਰਦੇਸ਼ ’ਚ ਰੱਖਿਆ ਨੌਇਡਾ ਇੰਟਰਨੈਸ਼ਨਲ ਗ੍ਰੀਨਫ਼ੀਲਡ ਏਅਰਪੋਰਟ ਦਾ ਨੀਂਹ–ਪੱਥਰ ਰੱਖਿਆ


ਇਹ ਪ੍ਰੋਜੈਕਟ ਇਸ ਖੇਤਰ ’ਚ ਉਦਯੋਗਿਕ ਬੁਨਿਆਦੀ ਢਾਂਦੇ ਦੇ ਸਰਬ–ਪੱਖੀ ਵਿਕਾਸ ਲਿਆਏਗਾ, ਰੋਜ਼ਗਾਰ ਦੇ ਮੌਕੇ ਵਧਣਗੇ ਤੇ ਨਿਰਮਾਣ ਤੇ ਬਰਾਮਦ ਨੂੰ ਹੁਲਾਰਾ ਮਿਲੇਗਾ

Posted On: 25 NOV 2021 4:00PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਜੇਵਰ ਚ ਨੌਇਡਾ ਇੰਟਰਨੈਸ਼ਨਲ ਗ੍ਰੀਨਫ਼ੀਲਡ ਏਅਰਪੋਰਟ ਦਾ ਨੀਂਹਪੱਥਰ ਰੱਖਿਆ।

ਨੌਇਡਾ ਦਾ ਇੰਟਰਨੈਸ਼ਨਲ ਏਅਰਪੋਰਟ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਯਮੁਨਾ ਐਕਸਪ੍ਰੈੱਸਵੇਅ ਇੰਟਰਨੈਸ਼ਨਲ ਡਿਵੈਲਪਮੈਂਟ ਅਥਾਰਿਟੀ’ (YEIDA) ਦੇ ਅਧਿਕਾਰਤ ਖੇਤਰ ਚ ਜੇਵਰ ਵਿਖੇ 1,334 ਹੈਕਟੇਅਰ ਰਕਬੇ ਚ ਯੋਜਨਾਬੱਧ ਕੀਤਾ ਗਿਆ ਹੈ। ਇਹ ਏਅਰਪੋਰਟ ਰਣਨੀਤਕ ਤੌਰ ਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਲਗਭਗ 72 ਕਿਲੋਮੀਟਰ ਦੀ ਦੂਰੀ ਤੇਨੌਇਡਾ ਤੋਂ 52 ਕਿਲੋਮੀਟਰ ਦੀ ਦੂਰੀ ਤੇਆਗਰਾ ਤੋਂ 130 ਕਿਲੋਮੀਟਰ ਦੀ ਦੂਰੀ ਤੇ ਅਤੇ ਦਾਦਰੀ ਸਥਿਤ ਮਲਟੀਮੋਡਲ ਲੌਜਿਸਟਿਕਸ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ।  

ਇਹ ਪ੍ਰੋਜੈਕਟ ਨੌਇਡਾ ਇੰਟਰਨੈਸ਼ਨਲ ਏਅਰਪੋਰਟ ਲਿਮਿਟਿਡ (ਐੱਨਆਈਏਐੱਲ) ਦੁਆਰਾ ਲਾਗੂ ਕੀਤਾ ਜਾਵੇਗਾਜੋ ਕਿ ਇੱਕ ਸੰਯੁਕਤ ਉੱਦਮ ਕੰਪਨੀ ਹੈ। ਕੰਪਨੀ ਵਿਚ ਯੂਪੀ ਸਰਕਾਰ ਦੀ ਹਿੱਸੇਦਾਰੀ 37.5 ਫੀ ਸਦੀ ਹੋਵੇਗੀ। ਹੋਰ ਹਿੱਸੇਦਾਰ ਨੌਇਡਾ - 37.5 ਪ੍ਰਤੀਸ਼ਤਗ੍ਰੇਟਰ ਨੌਇਡਾ - 12.5 ਪ੍ਰਤੀਸ਼ਤ ਅਤੇ YEIDA - 12.5 ਪ੍ਰਤੀਸ਼ਤ ਹਨ।

ਇਹ ਪ੍ਰੋਜੈਕਟ 4 ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਰਿਆਇਤ ਸਮਝੌਤੇ ਅਨੁਸਾਰਪ੍ਰਤੀ ਸਾਲ 1 ਕਰੋੜ 20 ਲੱਖ ਯਾਤਰੀਆਂ ਲਈ ਪਹਿਲਾ ਪੜਾਅ 29.9.2024 ਤੱਕ ਦੀ ਨਿਰਧਾਰਿਤ ਮਿਤੀ ਤੋਂ 1095 ਦਿਨਾਂ ਦੇ ਅੰਦਰ ਪੂਰਾ ਕੀਤਾ ਜਾਣਾ ਹੈ ਅਤੇ ਚਾਲੂ ਕੀਤਾ ਜਾਣਾ ਹੈ।

ਇਹ ਏਅਰਪੋਰਟ ਰਣਨੀਤਕ ਤੌਰ 'ਤੇ ਸਾਰੀਆਂ ਦਿਸ਼ਾਵਾਂ ਵਿੱਚ ਸ਼ਾਨਦਾਰ ਪਹੁੰਚ ਵਾਲੀਆਂ ਸੜਕਾਂ ਨਾਲ ਜੁੜਿਆ ਹੋਇਆ ਹੈ। ਗ੍ਰੇਟਰ ਨੌਇਡਾ ਨੂੰ ਆਗਰਾ ਨਾਲ ਜੋੜਨ ਵਾਲਾ 100 ਮੀਟਰ ਚੌੜਾ ਯਮੁਨਾ ਐਕਸਪ੍ਰੈਸਵੇਅ ਹੈ। ਪਲਵਲਮਾਨੇਸਰਗਾਜ਼ੀਆਬਾਦਬਾਗਪਤ ਅਤੇ ਮੇਰਠ ਨੂੰ ਜੋੜਨ ਵਾਲੇ ਫਾਰਮੂਲਾ-1 ਟ੍ਰੈਕ 'ਤੇ 100 ਮੀਟਰ ਚੌੜਾ ਪੱਛਮੀ ਪੈਰੀਫਿਰਲ ਐਕਸਪ੍ਰੈੱਸਵੇਅ ਯਮੁਨਾ ਐਕਸਪ੍ਰੈੱਸਵੇਅ ਤੋਂ ਲੰਘਦਾ ਹੈ।

ਜੇਵਰ ਏਅਰਪੋਰਟ ਲਈ ਸਾਰੀਆਂ ਮਨਜ਼ੂਰੀਆਂ ਅਤੇ NOC ਪ੍ਰਾਪਤ ਕਰ ਲਏ ਗਏ ਹਨ। ਜ਼ਮੀਨ ਅਕਵਾਇਰ ਹੋ ਚੁੱਕੀ ਹੈ। ਪ੍ਰੋਜੈਕਟ ਲਈ ਰਿਆਇਤ ਸਮਝੌਤੇ 'ਤੇ 7 ਅਕਤੂਬਰ, 2020 ਨੂੰ ਹਸਤਾਖਰ ਕੀਤੇ ਗਏ ਸਨ ਅਤੇ 10 ਅਗਸਤ, 2021 ਨੂੰ ਵਿੱਤੀ ਸਮਾਪਤੀ ਪ੍ਰਾਪਤ ਕਰ ਲਈ ਗਈ ਹੈ। ਏਅਰਪੋਰਟ ਦੇ ਵਿਕਾਸ ਲਈ ਮਾਸਟਰ ਪਲੈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਮੁੜਵਸੇਬਾ ਅਤੇ ਮੁੜਸਥਾਪਤੀ ਨੂੰ ਪੂਰਾ ਕਰ ਲਿਆ ਗਿਆ ਹੈ।

ਇਸ ਪ੍ਰੋਜੈਕਟ ਦੇ ਲਾਗੂ ਹੋਣ ਨਾਲ ਖੇਤਰ ਵਿੱਚ ਉਦਯੋਗਿਕ ਬੁਨਿਆਦੀ ਢਾਂਚੇ ਦਾ ਸਰਬਪੱਖੀ ਵਿਕਾਸ ਹੋਵੇਗਾਰੋਜ਼ਗਾਰ ਦੇ ਮੌਕੇ ਵਧਣਗੇ ਅਤੇ ਨਿਰਮਾਣ ਅਤੇ ਬਰਾਮਦ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਏਅਰਪੋਰਟ ਟੂਰਿਜ਼ਮ ਵਿੱਚ ਤੇਜ਼ੀ ਨਾਲ ਵਾਧੇ ਦੇ ਨਾਲ-ਨਾਲ ਹਵਾਈ ਆਵਾਜਾਈ ਨੂੰ ਵੀ ਸੁਵਿਧਾ ਪ੍ਰਦਾਨ ਕਰੇਗਾ।

ਉੱਤਰ ਪ੍ਰਦੇਸ਼ ਸਰਕਾਰ ਦੇ ਤਹਿਤ ਯਮੁਨਾ ਐਕਸਪ੍ਰੈੱਸਵੇਅ ਇੰਟਰਨੈਸ਼ਨਲ ਡਿਵੈਲਪਮੈਂਟ ਅਥਾਰਿਟੀ’ (YEIDA) ਪ੍ਰੋਜੈਕਟ ਦੇ ਵਿਕਾਸ ਲਈ ਨੋਡਲ ਵਿਭਾਗ ਹੈ।

 

 

**********

ਵਾਈਬੀ



(Release ID: 1775173) Visitor Counter : 134