ਗ੍ਰਹਿ ਮੰਤਰਾਲਾ
azadi ka amrit mahotsav

ਕੈਬਨਿਟ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਊ ਵਿੱਚ ਬਿਜਲੀ ਵੰਡ ਅਤੇ ਖੁਦਰਾ ਸਪਲਾਈ ਕਾਰੋਬਾਰ ਦੇ ਨਿਜੀਕਰਣ ਨੂੰ ਪ੍ਰਵਾਨਗੀ ਦਿੱਤੀ

Posted On: 24 NOV 2021 3:44PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਕੈਬਨਿਟ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਊ  (ਡੀਐੱਨਐੱਚ ਅਤੇ ਡੀਡੀ)  ਵਿੱਚ ਬਿਜਲੀ ਵੰਡ ਕਾਰੋਬਾਰ ਦੇ ਨਿਜੀਕਰਣ ਲਈ ਕੰਪਨੀ  (ਵਿਸ਼ੇਸ਼ ਪ੍ਰਯੋਜਨ ਕੰਪਨੀ) ਦੇ ਗਠਨ,  ਉੱਚਤਮ ਬੋਲੀ ਲਗਾਉਣ ਵਾਲੇ ਨੂੰ ਨਵਗਠਿਤ ਕੰਪਨੀ ਦੇ ਇਕੁਇਟੀ ਸ਼ੇਅਰ ਦੀ ਵਿਕਰੀ ਅਤੇ ਕਰਮਚਾਰੀਆਂ ਦੀਆਂ ਦੇਣਦਾਰੀਆਂ ਨੂੰ ਪੂਰਾ ਕਰਨ ਲਈ ਟ੍ਰੱਸਟ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ

ਉਕਤ ਨਿਜੀਕਰਣ ਪ੍ਰਕਿਰਿਆ,  ਡੀਐੱਨਐੱਚ ਐਂਡ ਡੀਡੀ  ਦੇ 1.45 ਲੱਖ ਤੋਂ  ਅਧਿਕ ਉਪਭੋਗਤਾਵਾਂ ਨੂੰ ਬਿਹਤਰ ਸੇਵਾਵਾਂ ਅਤੇ ਵੰਡ ਵਿੱਚ ਪਰਿਚਾਲਨ ਸੁਧਾਰ ਅਤੇ ਕਾਰਜ - ਕੁਸ਼ਲਤਾ ਨਾਲ ਸੰਬਧਿਤ ਇੱਛਤ ਪਰਿਣਾਮਾਂ ਨੂੰ ਪੂਰਾ ਕਰੇਗੀ ਅਤੇ ਦੇਸ਼ ਭਰ ਵਿੱਚ ਹੋਰ ਸੇਵਾ ਪ੍ਰਦਾਤਾ ਕੰਪਨੀਆਂ  ਦੇ ਅਨੁਕਰਣ ਦੇ ਲਈ ਇੱਕ ਮੌਡਲ ਪ੍ਰਦਾਨ ਕਰੇਗੀ। ਇਸ ਨਾਲ ਮੁਕਾਬਾਲੇਬਾਜ਼ੀ ਵਿੱਚ ਹੋਰ ਵਾਧਾ ਹੋਵੇਗਾ,  ਬਿਜਲੀ ਉਦਯੋਗ ਨੂੰ ਮਜ਼ਬੂਤੀ ਮਿਲੇਗੀ ਅਤੇ ਬਕਾਇਆ ਰਕਮ ਦੀ ਵਸੂਲੀ ਵਿੱਚ ਵੀ ਮਦਦ ਮਿਲੇਗੀ

ਮਈ 2020 ਵਿੱਚਭਾਰਤ ਸਰਕਾਰ ਨੇ ਸੰਰਚਨਾਤਮਕ ਸੁਧਾਰਾਂ ਦੇ ਜ਼ਰੀਏ ਰਾਹੀਂ ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ‘ਆਤਮਨਿਰਭਰ ਭਾਰਤ ਅਭਿਯਾਨ’ ਦਾ ਐਲਾਨ ਕੀਤਾ ਸੀ। ਸੁਧਾਰ  ਦੇ ਪ੍ਰਮੁੱਖ ਉਪਾਵਾਂ ਵਿੱਚ ਇੱਕ ਸੀ- ਬਿਜਲੀ ਵੰਡ ਸੇਵਾ ਪ੍ਰਦਾਤਾ ਕੰਪਨੀਆਂ ਦੇ ਨਿਜੀਕਰਣ ਦੇ ਜ਼ਰੀਏ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬਿਜਲੀ ਵੰਡ ਅਤੇ ਖੁਦਰਾ ਸਪਲਾਈ ਵਿੱਚ ਸੁਧਾਰ ਕਰਨਾ,  ਤਾਕਿ ਬਿਜਲੀ ਵੰਡ ਵਿੱਚ ਨਿਜੀ ਖੇਤਰ ਦੀ ਦਕਸ਼ਤਾ ਦਾ ਲਾਭ ਉਠਾਇਆ ਜਾ ਸਕੇ

ਇੱਕ ਸਿੰਗਲ ਡਿਸਟ੍ਰੀਬਿਊਸ਼ਨ ਕੰਪਨੀ ਯਾਨੀ ਡੀਐੱਨਐੱਚ-ਡੀਡੀ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਿਟਿਡ ਨੂੰ ਪੂਰਨ ਮਲਕੀਅਤ ਵਾਲੀ ਸਰਕਾਰੀ ਕੰਪਨੀ ਦੇ ਰੂਪ ਵਿੱਚ ਨਿਗਮਿਤ ਕੀਤਾ ਜਾਵੇਗਾ ਅਤੇ ਨਵਗਠਿਤ ਕੰਪਨੀ ਵਿੱਚ ਟ੍ਰਾਂਸਫਰ ਕਰਮੀਆਂ ਦੇ ਸੇਵਾ-ਲਾਭਾਂ ਦੇ ਪ੍ਰਬੰਧਨ ਲਈ ਟ੍ਰੱਸਟ  ( ਟ੍ਰੱਸਟਾਂ)  ਦਾ ਗਠਨ ਕੀਤਾ ਜਾਵੇਗਾ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਊ ਬਿਜਲੀ (ਪੁਨਰਗਠਨ ਅਤੇ ਸੁਧਾਰ)  ਟ੍ਰਾਂਸਫਰ ਸਕੀਮ,  2020  ਦੇ ਅਨੁਸਾਰ ਨਵਗਠਿਤ ਕੰਪਨੀ ਵਿੱਚ ਅਸਾਸਿਆਂ,  ਦੇਣਦਾਰੀਆਂ,  ਪਰਸੋਨਲ ਆਦਿ ਦੀ ਟ੍ਰਾਂਸਫਰ ਕੀਤੀ ਜਾਵੇਗੀ

 

*********

ਡੀਐੱਸ


(Release ID: 1774807) Visitor Counter : 196