ਸੂਚਨਾ ਤੇ ਪ੍ਰਸਾਰਣ ਮੰਤਰਾਲਾ
52ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ ਵਿੱਚ, ਸਾਡੇ ਵਾਤਾਵਰਣ ਨੂੰ ਬਚਾਉਣ ਦੀ ਲੋੜ ’ਤੇ ਇੱਕ ਹੌਲੀ ਗਤੀ ਦੇ ਵਿਅੰਗ ’ਤੇ ਅਧਾਰਿਤ ਫ਼ਿਲਮ ‘ਬਬਲੂ ਬੇਬੀਲੋਨ ਸੇ’ ਦਿਖਾਈ ਗਈ
ਕੁਝ ਲੋਕ ਆਏ ਹੈਂ ਪੇਡਕਾਟਨੇ ਮੇਰੇ ਗਾਓਂ ਮੇਂ
ਅਭੀ ਧੂਪ ਹੈ ਤੋ ਬੈਠੇ ਹੈਂ ਉਸਕੀ ਛਾਓਂ ਮੇਂ
(ਕੁਝ ਲੋਕ ਮੇਰੇ ਪਿੰਡ ਵਿੱਚ ਦਰੱਖਤ ਕੱਟਣ ਲਈ ਆਏ ਹਨ, ਕਿਉਂਕਿ ਉੱਥੇ ਗਰਮੀ ਹੈ,ਉਹ ਉਸੇ ਦਰੱਖਤ ਦੀ ਛਾਵੇਂ ਹੇਠ ਇੰਤਜ਼ਾਰ ਕਰ ਰਹੇ ਹਨ)
ਬਬਲੂ ਬੇਬੀਲੋਨ ਸੇ ਫ਼ਿਲਮ ਇਹੀ ਸੰਦੇਸ਼ ਦੇਣਾ ਚਾਹੁੰਦੀ ਹੈ। ਫਿਲਮ ਨੂੰ ਭਾਰਤੀ ਪੈਨੋਰਮਾ ਗ਼ੈਰ-ਫੀਚਰ ਸ਼੍ਰੇਣੀ ਵਿੱਚ ਦਿਖਾਇਆ ਗਿਆ ਹੈ ਅਤੇ ਇਸਦੇ ਡਾਇਰੈਕਟਰ ਅਭਿਜੀਤ ਸਾਰਥੀ ਨੇ ਅੱਜ ਪਣਜੀ, ਗੋਆ ਵਿੱਚ52 ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ।
ਫਿਲਮ ਬਣਾਉਣ ਦੀ ਆਪਣੀ ਪ੍ਰੇਰਣਾ ਦੇ ਬਾਰੇ ਦੱਸਦੇ ਹੋਏ, ਅਭਿਜੀਤ ਨੇ ਕਿਹਾ,“ਫਿਲਮ ਦੇ ਮਾਧਿਅਮ ਨਾਲ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਅਸੀਂ ਕਿਸੇ ਦਾ ਪੱਖ ਨਹੀਂ ਲੈਂਦੇ ਹਾਂ ਅਤੇ ਨਿਰਪੱਖ ਰਹਿੰਦੇ ਹਾਂ, ਉਦੋਂ ਵੀ ਇਸਦੇ ਮਾੜੇ ਨਤੀਜੇ ਹੁੰਦੇ ਹਨ।”
ਲੋਕ ਸੰਦੇਸ਼ ਲੈਣ ਦੇ ਲਈ ਤਿਆਰ ਹਨ ਪਰ ਉਨ੍ਹਾਂ ਨੇ ਉਸ ਦਿਸ਼ਾ ਵਿੱਚ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ,“ਮੈਂ ਚਾਹੁੰਦਾ ਹਾਂ ਕਿ ਦਰਸ਼ਕ ਥੋੜ੍ਹੀ ਦੇਰ ਰੁਕਣ ਅਤੇ ਸੋਚਣ ਕਿ ਉਹ ਕਿੱਧਰ ਜਾ ਰਹੇ ਹਨ।
ਫ਼ਿਲਮਾਂਕਣ ਤੋਂ ਬਾਅਦ ਫ਼ਿਲਮ ਨੇ ਆਪਣਾ ਆਖ਼ਰੀ ਆਕਾਰ ਕਿਵੇਂ ਲਿਆ, ਇਸ ਬਾਰੇ ਵਿੱਚ ਜਾਣਕਾਰੀ ਸਾਂਝਾ ਕਰਦੇ ਹੋਏ ਅਭਿਜੀਤ ਨੇ ਕਿਹਾ ਕਿ ਉਨ੍ਹਾਂ ਨੇ 22 ਪੇਜਾਂ ਵਿੱਚ ਕਹਾਣੀ ਲਿਖੀ ਸੀ, ਪਰ ਸ਼ੂਟਿੰਗ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕੀ ਉਹ ਫਿਲਮ ਨੂੰ ਹੌਲ਼ੀ ਗਤੀ ਨਾਲ ਦਿਖਾਉਣਾ ਚਾਹੁੰਦੇ ਹਨ।“ਫਿਲਮ ਵਿੱਚ ਅਜਿਹੇ ਕਈ ਸ਼ੌਟ ਹਨ ਜਿਨ੍ਹਾਂ ਨੂੰ ਕਹਾਣੀ ਨੂੰ ਪ੍ਰਭਾਵਿਤ ਕੀਤੇ ਬਿਨਾ ਹਟਾਇਆ ਜਾ ਸਕਦਾ ਹੈ, ਹਾਲਾਂਕਿ ਮੈਂ ਚਾਹੁੰਦਾ ਸੀ ਕਿ ਉਹ ਵਿਰਾਮ, ਸਾਹ ਲੈਣ ਦੀ ਜਗ੍ਹਾ ਫ਼ਿਲਮ ਵਿੱਚ ਬਣੀ ਰਹੇ, ਤਾਕਿ ਫਿਲਮ ਆਪਣੇ ਮੂਡ ਵਿੱਚ ਅੱਗੇ ਵਧ ਸਕੇ। ਮੈਂ ਚਾਹੁੰਦਾ ਹਾਂ ਕਿ ਫ਼ਿਲਮ ਕੁਝ ਸਮੇਂ ਦੇ ਲਈ ਜਨਤਾ ਦੇ ਦਿਮਾਗ ਵਿੱਚ ਰਹੇ ਅਤੇ ਲੋਕਾਂ ਨੂੰ ਇਸ ਦੇ ਚੰਗੇ ਅਹਿਸਾਸ ਨਾਲ ਰੂਬਰੂ ਕਰਵਾਇਆ ਜਾਵੇ।”
ਨਾਇਕ ਦੇ ਬਾਰੇ ਵਿੱਚ ਦੱਸਦੇ ਹੋਏ ਡਾਇਰੈਕਟਰ ਨੇ ਕਿਹਾ,“ਫ਼ਿਲਮ ਇੱਕ ਸਹਿਯੋਗੀ ਯਤਨ ਸੀ, ਮਨੋਜ ਪਾਹਵਾ ਜੀ ਨੇ ਇਸ ਫ਼ਿਲਮ ਵਿੱਚ ਅਦਾਕਾਰੀ ਦੇ ਲਈ ਮੈਥੋਂ ਕੁਝ ਵੀ ਚਾਰਜ ਨਹੀਂ ਕੀਤਾ। ਇੰਡਸਟ੍ਰੀ ਵਿੱਚ ਇੰਨੇ ਸਾਲ ਕੰਮ ਕਰਨ ਤੋਂ ਬਾਅਦ ਵੀ ਉਨ੍ਹਾਂ ਵਿੱਚ ਰਿਹਰਸਲ ਦੇ ਲਈ ਉਨ੍ਹਾਂ ਦਾ ਜਨੂੰਨ ਕਾਬਿਲ-ਏ-ਤਾਰੀਫ਼ ਹੈ। ਉਹ ਸ਼ੂਟਿੰਗ ਤੋਂ ਪਹਿਲਾਂ ਬਹੁਤ ਵਿਸਤ੍ਰਿਤ ਨੋਟਿਸ ਦੇ ਨਾਲ ਤਿਆਰ ਹੋ ਕੇ ਆਉਂਦੇ ਸੀ। ਇਹ ਸਾਡੇ ਲਈ ਸਿੱਖਣ ਦਾ ਅਹਿਸਾਸ ਸੀ।”
ਫ਼ਿਲਮਾਂ ਬਾਰੇ:
ਫਿਲਮ ਇੱਕ ਸਾਮਾਨੰਤਰ ਦੁਨੀਆ ਨੂੰ ਦਰਸਾਉਂਦੀ ਕਰਦੀ ਹੈ।ਬਬਲੂ ਇੱਕ ਅਜਿਹਾ ਬਜ਼ੁਰਗ ਆਦਮੀ ਹੈ ਜੋ ‘ਬੇਬੀਲੋਨ’ ਦੇ ਲਈ ਕੰਮ ਕਰਦਾ ਹੈ। ਬੇਬੀਲੋਨ ਇੱਕ ਅਜਿਹੀ ਕੰਪਨੀ ਹੈ ਜਿਸ ਦੇ ਪਾਸ ਸਾਰੇ ਪੇੜ-ਪੌਦੇ ਹਨ। ਜਦੋਂ ਬਬਲੂ ਨੂੰ ਉਸਦੇ ਮਾਲਕ ਦੁਆਰਾ ਉਸ ਦੇ ਆਖ਼ਰੀ ਕੰਮ ’ਤੇ ਭੇਜਿਆ ਜਾਂਦਾ ਹੈ, ਤਾਂ ਉਹ ਗਲਤੀ ਨਾਲ ਇੱਕ ਵਿਦਰੋਹੀ ਸਮੂਹ ਨਾਲ ਮਿਲਦਾ ਹੈ ਜੋ ‘ਬਾਬੁਲ’ ਦੇ ਖ਼ਿਲਾਫ਼ ਇੱਕ ਗੁਪਤ ਅਭਿਯਾਨ ਦੀ ਯੋਜਨਾ ਬਣਾ ਰਿਹਾ ਹੈ।
ਡਾਇਰੈਕਟਰ ਬਾਰੇ:
ਸੱਤਿਆਜੀਤ ਰੇ ਫਿਲਮ ਅਤੇ ਟੈਲੀਵਿਜ਼ਨ ਸੰਸਥਾਨ, ਕੋਲਕਾਤਾ ਦੇ ਪੁਰਾਣੇ ਵਿਦਿਆਰਥੀ ਅਭਿਜੀਤ ਸਾਰਥੀ ਨਿਰਦੇਸ਼ਨ ਅਤੇ ਸਕ੍ਰੀਨ ਪਲੇਅ ਲਿਖਣ ਵਿੱਚ ਮਾਹਿਰ ਹਨ। ਉਨ੍ਹਾਂ ਨੇ ਕੁਝ ਲਘੂ ਫ਼ਿਲਮਾਂ ਬਣਾਈਆਂ ਹਨ ਅਤੇ ਪੰਕਜ ਤ੍ਰਿਪਾਠੀ ਅਭਿਨੀਤ ਇੱਕ ਲਘੂ ਫ਼ਿਲਮ ਦਾ ਸਹਿ-ਲੇਖਨ ਵੀ ਕੀਤਾ ਹੈ। ਉਹ ਔਨ ਦ ਰੌਕਸ ਦੇ ਲੇਖਕ ਅਤੇ ਡਾਇਰੈਕਟਰ ਵੀ ਹਨ, ਜੋ ਸਿੰਗਲ ਸਕ੍ਰੀਨ ਸਿਨੇਮਾ ਹਾਲ ’ਤੇ ਇੱਕ ਛੋਟੀ ਦਸਤਾਵੇਜ਼ੀ ਫਿਲਮ ਹੈ।
*****
ਟੀਮ ਇੱਫੀ ਪੀਆਈਬੀ/ਐੱਨਟੀ/ਐੱਮਸੀ/ ਡੀਆਰ/ ਇੱਫੀ-54
(Release ID: 1774575)
Visitor Counter : 171