ਟੈਕਸਟਾਈਲ ਮੰਤਰਾਲਾ
ਐੱਮਐੱਮਐੱਫ ਟੈਕਸਟਾਇਲ ਵੈਲਿਊ ਚੇਨ ’ਤੇ ਇਨਵਰਟਿਡ ਟੈਕਸ ਸਟ੍ਰਕਚਰ ਖ਼ਤਮ ਹੋਣ ਅਤੇ ਇੱਕ ਸਮਾਨ ਦਰਾਂ ਦੇ ਲਾਗੂ ਹੋਣ ਨਾਲ ਟੈਕਸਟਾਇਲ ਖੇਤਰ ਨੂੰ ਰਾਹਤ ਮਿਲੇਗੀ
ਐੱਮਐੱਮਐੱਫ ਟੈਕਸਟਾਇਲ ਖੇਤਰ ਦੀ ਪੂਰੀ ਮੁੱਲ ਲੜੀ ਲਈ 12 ਪ੍ਰਤੀਸ਼ਤ ਦੀ ਇੱਕ ਸਮਾਨ ਦਰ ਨਾਲ ਉਦਯੋਗ ’ਤੇ ਅਨੁਪਾਲਨ ਦੇ ਬੋਝ ਵਿੱਚ ਕਮੀ ਆਵੇਗੀ
ਐੱਮਐੱਮਐੱਫ ਟੈਕਸਟਾਇਲ ਖੇਤਰ ਨੂੰ ਇਸ ਦਾ ਫਾਇਦਾ ਹੋਵੇਗਾ ਅਤੇ ਕਾਰਜਸ਼ੀਲ ਪੂੰਜੀ ਦੀ ਬਚਤ ਹੋਵੇਗੀ
ਇਸ ਨਾਲ ਉਦਯੋਗ ਨੂੰ ਸਪਸ਼ਟਤਾ ਮਿਲੇਗੀ ਅਤੇ ਇਨਵਰਟਿਡ ਟੈਕਸ ਸਟ੍ਰਕਚਰ ਨਾਲ ਜੁੜੇ ਸਾਰੇ ਮੁੱਦਿਆਂ ਦਾ ਇੱਕ ਵਾਰ ਵਿੱਚ ਸਮਾਧਾਨ ਨਿਕਲੇਗਾ
Posted On:
22 NOV 2021 4:33PM by PIB Chandigarh
ਸਰਕਾਰ ਨੇ ਐੱਮਐੱਮਐੱਫ, ਐੱਮਐੱਮਐੱਫ ਯਾਰਨ, ਐੱਮਐੱਮਐੱਫ ਫੈਬਰਿਕਸ ਅਤੇ ਕੱਪੜੇ ’ਤੇ ਵਸਤੂ ਅਤੇ ਸਰਵਿਸ ਟੈਕਸ ਦੀ ਦਰ 12 ਪ੍ਰਤੀਸ਼ਤ ਅਧਿਸੂਚਿਤ ਕਰ ਦਿੱਤੀ ਹੈ, ਜਿਸ ਨਾਲ ਐੱਮਐੱਮਐੱਫ ਟੈਕਸਟਾਇਲ ਵੈਲਿਊ ਚੇਨ ਵਿੱਚ ਇਨਵਰਟਿਡ ਟੈਕਸ ਸਟ੍ਰਕਚਰ ਦਾ ਸਮਾਧਾਨ ਹੋ ਗਿਆ ਹੈ। ਨਵੀਆਂ ਦਰਾਂ 1 ਜਨਵਰੀ, 2022 ਤੋਂ ਪ੍ਰਭਾਵੀ ਹੋ ਜਾਣਗੀਆਂ। ਇਸ ਤੋਂ ਐੱਮਐੱਮਐੱਫ ਖੰਡ ਨੂੰ ਅੱਗੇ ਵਧਣ ਵਿੱਚ ਸਹਾਇਤਾ ਮਿਲੇਗੀ ਅਤੇ ਇਹ ਦੇਸ਼ ਵਿੱਚ ਇੱਕ ਪ੍ਰਮੁੱਖ ਰੋਜ਼ਗਾਰ ਪ੍ਰਦਾਤਾ ਦੇ ਰੂਪ ਵਿੱਚ ਉਭਰੇਗਾ।
ਟੈਕਸਟਾਇਲ ਅਤੇ ਪਰਿਧਾਨ (ਟੀਐੱਡਏ) ਉਦਯੋਗ ਦੀ ਮਾਨਵਨਿਰਮਿਤ ਫਾਇਬਰ (ਐੱਮਐੱਮਐੱਫ) ਵੈਲਿਊ ਚੇਨ ’ਤੇ ਇਨਵਰਟਿਡ ਟੈਕਸ ਸਟ੍ਰਕਚਰ ਨੂੰ ਹਟਾਉਣ ਦੀ ਮੰਗ (ਪਹਿਲਾਂ ਵਿਕਰੀ ਕਰ, ਫਿਰ ਵੈਟ ਅਤੇ ਅੰਤ ਵਿੱਚ ਜੀਐੱਸਟੀ ਵਿਵਸਥਾ ਦੇ ਤਹਿਤ) ਕਾਫ਼ੀ ਸਮੇਂ ਤੋਂ ਲੰਬਿਤ ਸੀ। ਐੱਮਐੱਮਐੱਫ, ਐੱਮਐੱਮਐੱਫ ਯਾਰਨ ਅਤੇ ਐੱਮਐੱਮਐੱਫ ਫੈਬ੍ਰਿਕਸ ’ਤੇ ਜੀਐੱਸਟੀ ਲੱਗਭਗ 18 ਪ੍ਰਤੀਸ਼ਤ, 12 ਪ੍ਰਤੀਸ਼ਤ ਅਤੇ 5 ਪ੍ਰਤੀਸ਼ਤ ਸੀ। ਤਿਆਰ ਉਤਪਾਦਾਂ ਦੀ ਤੁਲਨਾ ਵਿੱਚ ਕੱਚੇ ਮਾਲ ’ਤੇ ਟੈਕਸ ਦੀਆਂ ਉੱਚੀਆਂ ਦਰਾਂ ਨਾਲ ਕ੍ਰੈਡਿਟ ਅਤੇ ਲਾਗਤ ਵੱਧ ਜਾਂਦੀ ਹੈ। ਇਸ ਤੋਂ ਐੱਮਐੱਮਐੱਫ ਵੈਲਿਊ ਚੇਨ ਦੇ ਵੱਖ-ਵੱਖ ਚਰਨਾਂ ਵਿੱਚ ਟੈਕਸਾਂ ਦਾ ਸੰਚਯ ਹੁੰਦਾ ਹੈ ਅਤੇ ਉਦਯੋਗ ਲਈ ਮਹੱਤਵਪੂਰਨ ਕਾਰਜਸ਼ਾਲੀ ਪੂੰਜੀ ਬਲਾਕ ਹੋ ਜਾਂਦੀ ਹੈ।
ਭਲੇ ਹੀ ਜੀਐੱਸਟੀ ਕਾਨੂੰਨ ਵਿੱਚ ਅਣਵਰਤੀ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾ ਰਿਫੰਡ ਦੇ ਰੂਪ ਵਿੱਚ ਦਾਅਵਾ ਕਰਨ ਦਾ ਪ੍ਰਾਵਧਾਨ ਹੈ, ਲੇਕਿਨ ਇਸ ਵਿੱਚ ਦੂਜੀਆਂ ਮੁਸ਼ਕਲਾਂ ਹਨ ਅਤੇ ਨਤੀਜਾ ਜ਼ਿਆਦਾ ਅਨੁਪਾਲਨ ਬੋਝ ਵੱਧ ਜਾਂਦਾ ਹੈ। ਇਨਵਰਟਿਡ ਟੈਕਸ ਸਟ੍ਰਕਚਰ ਦੇ ਚਲਦੇ ਸੈਕਟਰ ਦੀ ਕਰਾਧਾਨ ਦੀ ਦਰ ਵਿੱਚ ਪ੍ਰਭਾਵੀ ਵਾਧਾ ਹੁੰਦਾ ਹੈ। ਵਿਸ਼ਵ ਬਸਤਰ/ਕੱਪੜਾ ਵਪਾਰ ਐੱਮਐੱਮਐੱਫ ਦੇ ਵੱਲ ਵੱਧ ਰਿਹਾ ਹੈ, ਲੇਕਿਨ ਭਾਰਤ ਇਸ ਰੁਝਾਣ ਦਾ ਫਾਇਦਾ ਚੁੱਕਣ ਵਿੱਚ ਸਮਰੱਥ ਨਹੀਂ ਰਿਹਾ ਹੈ, ਕਿਉਂਕਿ ਐੱਮਐੱਮਐੱਫ ਖੰਡ ਨੂੰ ਇਨਵਰਟਿਡ ਟੈਕਸ ਵਿਵਸਥਾ ਦੇ ਦੁਆਰਾ ਕੁਚਲ ਦਿੱਤਾ ਗਿਆ ਹੈ।
ਇਹ 12 ਪ੍ਰਤੀਸ਼ਤ ਜੀਐੱਸਟੀ ਦਰ ਨਾਲ ਹੇਠਾਂ ਲਿਖੇ ਤਰੀਕਿਆਂ ਨਾਲ ਖੇਤਰ ਦੇ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਦੀ ਸੰਭਾਵਨਾ ਹੈ:
i ) ਐੱਮਐੱਮਐੱਫ ਟੈਕਸਟਾਇਲ ਖੇਤਰ ਦੀ ਸਾਰੀ ਵੈਲਿਊ ਚੇਨ ਲਈ 12 ਪ੍ਰਤੀਸ਼ਤ ਦੀ ਇੱਕ ਸਮਾਨ ਦਰ ਫਾਇਦੇਮੰਦ ਹੋਵੇਗੀ ਅਤੇ ਇਸ ਨਾਲ ਬਹੁਤ ਕਾਰਜਸ਼ੀਲ ਪੂੰਜੀ ਬਚੇਗੀ। ਇਸ ਤੋਂ ਉਦਯੋਗ ਨਾਲ ਜੁੜੇ ਲੋਕਾਂ ’ਤੇ ਅਨੁਪਾਲਨ ਕਰਨ ਦਾ ਬੋਝ ਘੱਟ ਹੋਵੇਗਾ। ਇਹ ਇੰਵਰਜਨ ਦੇ ਬਿਨਾਂ ਸਰਕਾਰ ਦੁਆਰਾ ਚੁੱਕਿਆ ਗਿਆ ਇੱਕ ਸਕਾਰਾਤਮਕ ਕਦਮ ਹੈ।
ii ) ਜੀਐੱਸਟੀ ਦਰਾਂ ਦੀ ਬਰਾਬਰੀ ਆਈਟੀਸੀ ਰਹਿੰਦ-ਖੂੰਹਦ ਦੇ ਸਮਾਧਾਨ ਵਿੱਚ ਸਹਾਇਕ ਹੋਵੇਗੀ, ਜੋ ਪਹਿਲਾਂ ਇਨਵਰਟਿਡ ਟੈਕਸ ਸਟ੍ਰਕਚਰ ਦੇ ਚਲਦੇ ਜਮਾਂ ਹੋ ਜਾਂਦੇ ਸਨ।
iii ) ਜੀਐੱਸਟੀ ਦਰਾਂ ਵਿੱਚ ਬਰਾਬਰੀ ਨਾਲ ਡਾਇੰਗ ਅਤੇ ਪ੍ਰਿੰਟਿੰਗ ਸੇਵਾਵਾਂ ਨਾਲ ਜੁੜੇ ਜਾਬ ਵਰਕ ’ਤੇ 12 ਪ੍ਰਤੀਸ਼ਤ ਜੀਐੱਸਟੀ ਲੱਗੇਗਾ, ਜਿਸ ਤੋਂ ਅਣਵਰਤੇ ਆਈਟੀਸੀ ਦੇ ਰਹਿੰਦ-ਖੂੰਹਦ ਅਤੇ ਰਿਕਵਰ ਕਰਨ ਵਿੱਚ ਉਦਯੋਗ ਨੂੰ ਫਾਇਦਾ ਹੋਵੇਗਾ।
iv ) ਐੱਮਐੱਮਐੱਫ ਉਤਪਾਦਾਂ (ਆਉਟਪੁਟ) ਦਾ ਇੱਕ ਪ੍ਰਮੁੱਖ ਭਾਗ ਨਿਰਯਾਤ ਹੋਣ ਦਾ ਅਨੁਮਾਨ ਹੈ, ਜਿਸ ਨਾਲ ਅਣਵਰਤੇ ਆਈਟੀਸੀ ਦੇ ਨਕਦੀਕਰਣ ਦੀਆਂ ਸੰਭਾਵਨਾਵਾਂ ਵਧਣਗੀਆਂ। ਹਾਲਾਂਕਿ , ਇਨਪੁਟ ְ’ਤੇ ਟੈਕਸ ਵਾਪਸ ਮਿਲ ਜਾਵੇਗਾ, ਇਸ ਲਈ ਆਉਟਪੁਟ (ਨਿਰਯਾਤ) ’ਤੇ ਸਿਫ਼ਰ ਦਰ ਲਾਗੂ ਹੋਣ ਨਾਲ ਉਸ ਦੀ ਲਾਗਤ ਨਹੀਂ ਵਧੇਗੀ ਅਤੇ ਨਿਰਯਾਤ ਜ਼ਿਆਦਾ ਮੁਕਾਬਲਾ ਹੋਵੇਗਾ।
v ) 12 ਪ੍ਰਤੀਸ਼ਤ ਦੇ ਇੱਕ ਸਮਾਨ ਜੀਐੱਸਟੀ ਨਾਲ ਉਦਯੋਗ ਨੂੰ ਜ਼ਿਆਦਾ ਨਕਦੀਕਰਣ ਵਿੱਚ ਸਮਰੱਥ ਬਣਾ ਕੇ ਆਈਟੀਸੀ ਨੂੰ ਖੋਲ੍ਹਣ ਵਿੱਚ ਮਦਦ ਮਿਲੇਗੀ ।
ਪਰਿਧਾਨਾਂ ਲਈ ਅਲੱਗ-ਅਲੱਗ ਦਰਾਂ ਤੋਂ ਟੈਕਸ ਵਿਵਸਥਾ ਦੇ ਅਨੁਪਾਲਨ ਵਿੱਚ ਸਮੱਸਿਆ ਪੈਦਾ ਹੁੰਦੀ ਹੈ। ਐੱਮਐੱਮਐੱਫ ਪਰਿਧਾਨ ਦੀ ਆਸਾਨੀ ਨਾਲ ਪਹਿਚਾਣ ਨਹੀਂ ਹੋ ਸਕਦੀ ਹੈ ਅਤੇ ਅਲੱਗ-ਅਲੱਗ ਟੈਕਸ ਨਹੀਂ ਲਗਾਏ ਜਾ ਸਕਦੇ ਹਨ, ਇਸ ਲਈ ਇੱਕ ਸਮਾਨ ਦਰ ਦੀ ਜ਼ਰੂਰਤ ਹੈ। ਇੱਕ ਸਮਾਨ ਦਰ ਇਸ ਨੂੰ ਆਸਾਨ ਬਣਾਉਂਦੀ ਹੈ ਅਤੇ ਹਾਲਾਂਕਿ ਪਰਿਧਾਨ ਖੰਡ ਵਿੱਚ ਮੁੱਲਵਰਧਨ ਦੀ ਖਾਸੀ ਸੰਭਾਵਨਾ ਹੈ ਇਸ ਲਈ ਦਰ ਵਿੱਚ ਵਾਧੇ ਦੇ ਮੁੱਲਵਰਧਨ ਵਿੱਚ ਸਮਾਹਿਤ ਹੋਣ ਦੀ ਸੰਭਾਵਨਾ ਹੈ। ਇਸ ਨਾਲ ਉਦਯੋਗ ਵਿੱਚ ਜ਼ਿਆਦਾ ਸਪਸ਼ਟਤਾ ਆਵੇਗੀ ਅਤੇ ਇੱਕ ਵਾਰ ਵਿੱਚ ਅਤੇ ਸਾਰਿਆਂ ਲਈ ਇਨਵਰਟਿਡ ਟੈਕਸ ਸਟ੍ਰਕਚਰ ਨਾਲ ਜੁੜੇ ਮੁੱਦਿਆਂ ਦਾ ਸਮਾਧਾਨ ਨਿਕਲੇਗਾ।
******
ਡੀਜੇਐੱਨ/ਟੀਐੱਫਕੇ
(Release ID: 1774371)
Visitor Counter : 229