ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਸਵੱਛ ਅੰਮ੍ਰਿਤ ਮਹੋਤਸਵ ਵਿੱਚ ਹਿੱਸਾ ਲਿਆ ਅਤੇ ਸਵੱਛ ਸਰਵੇਕਸ਼ਣ ਪੁਰਸਕਾਰ 2021 ਪ੍ਰਦਾਨ ਕੀਤੇ

Posted On: 20 NOV 2021 2:14PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਅੱਜ (20 ਨਵੰਬਰ, 2021) ਨਵੀਂ ਦਿੱਲੀ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਆਯੋਜਿਤ ਸਵੱਛ ਅੰਮ੍ਰਿਤ ਮਹੋਤਸਵ ਨੂੰ ਸੰਬੋਧਨ ਕੀਤਾ ਅਤੇ ਸਵੱਛ ਸਰਵੇਕਸ਼ਣ ਪੁਰਸਕਾਰ 2021 ਪ੍ਰਦਾਨ ਕੀਤੇ।

 

https://static.pib.gov.in/WriteReadData/userfiles/image/VG5_4086TXWY.JPG

 

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਦੇ ਸਵੱਛ ਸਰਵੇਕਸ਼ਣ ਪੁਰਸਕਾਰਾਂ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਅਸੀਂ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾ ਰਹੇ ਹਾਂ। ਮਹਾਤਮਾ ਗਾਂਧੀ ਕਿਹਾ ਕਰਦੇ ਸਨ ਕਿ ‘‘ਸਫ਼ਾਈ ਈਸ਼ਵਰ ਦੀ ਭਗਤੀ ਦੇ ਸਮਾਨ ਹੈ।’’ ਉਨ੍ਹਾਂ ਅਨੁਸਾਰ ਸਵੱਛਤਾ ਸਰਬਉੱਚ ਤਰਜੀਹ ਹੋਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਜੀ ਦੀ ਇਸ ਤਰਜੀਹ ਨੂੰ ਭਾਰਤ ਸਰਕਾਰ ਨੇ ਸਵੱਛ ਭਾਰਤ ਮਿਸ਼ਨ ਜ਼ਰੀਏ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਅੱਗੇ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਸਵੱਛ ਅਤੇ ਸਾਫ਼ ਸੁਥਰਾ ਬਣਾਉਣ ਦੇ ਸਾਡੇ ਯਤਨ ਸਾਡੇ ਅਜ਼ਾਦੀ ਸੈਨਾਨੀਆਂ ਨੂੰ ਸੱਚੀ ਸ਼ਰਧਾਂਜਲੀ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਸਫ਼ਾਈ ਮਿੱਤਰਾਂ ਅਤੇ ਸਫ਼ਾਈ ਕਰਮਚਾਰੀਆਂ ਨੇ ਕੋਵਿਡ ਮਹਾਮਾਰੀ ਦੌਰਾਨ ਵੀ ਲਗਾਤਾਰ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਕਰਨ ਲਈ ਵਚਨਬੱਧ ਹੈ ਕਿ ਅਸੁਰੱਖਿਅਤ ਸਫ਼ਾਈ ਕਾਰਜਾਂ ਕਾਰਨ ਕਿਸੇ ਵੀ ਸਫ਼ਾਈ ਕਰਮਚਾਰੀ ਦਾ ਜੀਵਨ ਖਤਰੇ ਵਿੱਚ ਨਾ ਪਏ। ਉਨ੍ਹਾਂ ਨੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ‘ਸਫ਼ਾਈ ਮਿੱਤਰ ਸੁਰੱਖਿਆ ਚੈਲੰਜ’ ਪਹਿਲ ਦੀ ਸ਼ਲਾਘਾ ਕੀਤੀ ਜਿਸ ਨੂੰ 246 ਸ਼ਹਿਰਾਂ ਵਿੱਚ ਸੀਵਰ ਅਤੇ ਸੈਪਟਿਕ ਟੈਂਕ ਦੀ ਮਸ਼ੀਨੀ ਸਫ਼ਾਈ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੂੰ ਸਾਰੇ ਸ਼ਹਿਰਾਂ ਵਿੱਚ ਇਸ ਮਸ਼ੀਨੀ ਸਫ਼ਾਈ ਸੁਵਿਧਾ ਦਾ ਵਿਸਤਾਰ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੱਥ ਨਾਲ ਮੈਲਾ ਢੋਣਾ ਇੱਕ ਸ਼ਰਮਨਾਕ ਪ੍ਰਥਾ ਹੈ। ਇਸ ਪ੍ਰਥਾ ਦਾ ਖਾਤਮਾ ਨਾ ਸਿਰਫ਼ ਸਰਕਾਰ ਦੀ ਬਲਕਿ ਸਮਾਜ ਅਤੇ ਨਾਗਰਿਕਾਂ ਦੀ ਵੀ ਜ਼ਿੰਮੇਵਾਰੀ ਹੈ।

https://static.pib.gov.in/WriteReadData/userfiles/image/VG5_39393FI9.JPG

ਰਾਸ਼ਟਰਪਤੀ ਨੇ ਕਿਹਾ ਕਿ ਸ਼ਹਿਰਾਂ ਨੂੰ ਸਾਫ਼ ਰੱਖਣ ਲਈ ਠੋਸ ਕਚਰੇ ਦਾ ਪ੍ਰਭਾਵੀ ਪ੍ਰਬੰਧਨ ਜ਼ਰੂਰੀ ਹੈ। 1 ਅਕਤੂਬਰ 2021 ਨੂੰ ਪ੍ਰਧਾਨ ਮੰਤਰੀ ਨੇ 2026 ਤੱਕ ਸਾਰੇ ਸ਼ਹਿਰਾਂ ਨੂੰ ‘ਕਚਰਾ ਮੁਕਤ’ ਬਣਾਉਣ ਦੇ ਟੀਚੇ ਨਾਲ ‘ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0’ ਸ਼ੁਰੂ ਕੀਤਾ ਹੈ। ਇਹ ਸਪੱਸ਼ਟ ਹੈ ਕਿ ਕਚਰਾ ਮੁਕਤ ਸ਼ਹਿਰ ਲਈ ਜ਼ਰੂਰੀ ਹੈ ਕਿ ਘਰ, ਗਲੀਆਂ ਅਤੇ ਇਲਾਕੇ ਕਚਰਾ ਮੁਕਤ ਰਹਿਣ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਅਭਿਆਨ ਦੀ ਸਫ਼ਲਤਾ ਦੀ ਜ਼ਿੰਮੇਵਾਰੀ ਸਰਕਾਰ ਦੇ ਨਾਲ ਨਾਲ ਸਾਰੇ ਨਾਗਰਿਕਾਂ ਦੀ ਹੈ। ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਹਰ ਕੋਈ ਘਰ ਵਿੱਚ ਗਿੱਲਾ ਅਤੇ ਸੁੱਕਾ ਕਚਰਾ ਅਲੱਗ-ਅਲੱਗ ਕਰਕੇ ਰੱਖੇ।

ਰਾਸ਼ਟਰਪਤੀ ਨੇ ਕਿਹਾ ਕਿ ਵਾਤਾਵਰਣ ਸੰਭਾਲ਼ ਭਾਰਤ ਦੀ ਰਵਾਇਤੀ ਜੀਵਨਸ਼ੈਲੀ ਦਾ ਅਭਿੰਨ ਅੰਗ ਰਿਹਾ ਹੈ। ਅੱਜ ਪੂਰੀ ਦੁਨੀਆ ਵਾਤਾਵਰਣ ਸੰਭਾਲ਼ ’ਤੇ ਜ਼ੋਰ ਦੇ ਰਹੀ ਹੈ ਜਿਸ ਵਿੱਚ ਸਰੋਤਾਂ ਨੂੰ ਦੁਬਾਰਾ ਉਪਯੋਗ ਕਰਨ ਅਤੇ ਉਨ੍ਹਾਂ ਦੇ ਪੁਨਰਚੱਕਰ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਵੇਸਟ ਟੂ ਵੈਲਥ’ ਦੇ ਵਿਚਾਰ ਵਰਗੇ ਚੰਗੇ ਉਦਾਹਰਣ ਸਾਹਮਣੇ ਆ ਰਹੇ ਹਨ ਅਤੇ ਇਨ੍ਹਾਂ ਖੇਤਰਾਂ ਵਿੱਚ ਕਈ ਸਟਾਰਟਅੱਪ ਸਰਗਰਮ ਰੂਪ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਉੱਦਮਸ਼ੀਲਤਾ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਉਚਿਤ ਯੋਜਨਾਵਾਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

 

************

ਡੀਐੱਸ/ਐੱਸਐੱਚ



(Release ID: 1773626) Visitor Counter : 162