ਇਸਪਾਤ ਮੰਤਰਾਲਾ
ਮੌਇਲ (MOIL) ਦੇ ਤਿੰਨਪੱਖੀ ਸਮਝੌਤੇ ‘ਤੇ ਦਸਤਖਤ
Posted On:
17 NOV 2021 12:13PM by PIB Chandigarh
ਇੱਕ ਅਹਿਮ ਘਟਨਾਕ੍ਰਮ ਦੇ ਤਹਿਤ ਮੈਗਨੀਜ਼ ਓਰ ਇੰਡੀਆ ਲਿਮਿਟੇਡ (ਮੌਇਲ) ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਵੇਤਨ ਸੰਸ਼ੋਧਨ ਦੇ ਲਈ ਮੌਇਲ ਪ੍ਰਬੰਧਨ ਅਤੇ ਮਾਨਤਾ ਪ੍ਰਾਪਤ ਮਜ਼ਦੂਰ ਸੰਘ ਦੇ ਪ੍ਰਤਿਨਿਧੀਆਂ ਦੇ ਵਿੱਚ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਹਸਤਾਖਰ ਦੇ ਸਮੇਂ ਭਾਰਤ ਸਰਕਾਰ ਦੇ ਚੀਫ ਲੈਬਰ ਕਮਿਸ਼ਨਰ ਵੀ ਮੌਜੂਦ ਸਨ। ਇਹ ਉੱਚ ਪੱਧਰੀ ਸਮਾਰੋਹ ਕੱਲ ਸ਼੍ਰਮ ਸ਼ਕਤੀ ਭਵਨ ਵਿੱਚ ਆਯੋਜਿਤ ਕੀਤਾ ਗਿਆ।
ਵੇਤਨ ਸੰਸ਼ੋਧਨ ਸਮਝੌਤਾ ਦਸ ਵਰ੍ਹਿਆਂ ਦੇ ਲਈ ਹੈ, ਜੋ ਇੱਕ ਅਗਸਤ 2017 ਤੋਂ ਪ੍ਰਭਾਵੀ ਹੋ ਕੇ 31 ਜੁਲਾਈ, 2027 ਤੱਕ ਚਲੇਗਾ। ਇਸ ਨਾਲ ਕੰਪਨੀ ਦੇ ਲਗਭਗ 6,000 ਕਾਮਗਾਰਾਂ ਨੂੰ ਫਾਇਦਾ ਮਿਲੇਗਾ। ਇਹ ਪਹਿਲ ਉਸ ਸਹਿਮਤੀ ਪੱਤਰ ‘ਤੇ ਅਧਾਰਿਤ ਹੈ. ਜੋ ਮੌਇਲ ਪ੍ਰਬੰਧਨ ਅਤੇ ਮੌਇਲ ਦੁਆਰਾ ਮਾਨਤਾ ਪ੍ਰਾਪਤ ਮਜ਼ਦੂਰ ਸੰਘ, ਯਾਨੀ ਮੌਇਲ ਕਾਮਗਾਰ ਸੰਗਠਨ (ਐੱਮਕੇਐੱਸ) ਦੇ ਵਿੱਚ ਹੋਇਆ ਹੈ। ਇਸ ਦੇ ਪ੍ਰਸਤਾਵ ਵਿੱਚ 20 ਪ੍ਰਤੀਸ਼ਤ ਦੀ ਦਰ ਤੋਂ ਭੱਤੇ ਅਤੇ ਨਿਰਧਾਰਿਤ ਗੁਣਾਤਮਕ ਸੰਖਿਆ ਨੂੰ ਮੂਲ ਵੇਤਨ ਨਾਲ ਗੁਣਾ ਕਰਨ ‘ਤੇ ਜੋ ਹਿਸਾਬ ਬਣਦਾ ਹੈ (ਫਿਟਨੈੱਸ ਬੈਨੀਫਿਟ), ਉਸ ‘ਤੇ 20 ਪ੍ਰਤੀਸ਼ਤ ਦਾ ਲਾਭ ਵੀ ਸ਼ਾਮਲ ਹੈ। ਕੰਪਨੀ ਨੇ ਮੂਲ ਵੇਤਨ ਅਤੇ ਮਹਿੰਗਾਈ ਭੱਤੇ ‘ਤੇ 12 ਪ੍ਰਤੀਸ਼ਤ ਦੀ ਦਰ ਨਾਲ ਅੰਤਰਿਮ ਰਾਹਤ ਵੀ ਦਿੱਤੀ ਹੈ, ਜੋ ਮਈ, 2019 ਪ੍ਰਭਾਵੀ ਹੋਈ ਸੀ।
ਕੰਪਨੀ ਇੱਕ ਵਾਰ ਵਿੱਚ ਹੀ ਬਕਾਇਆ ਭੁਗਤਾਨ ਵੀ ਕਰੇਗੀ, ਜਿਸ ਨਾਲ ਲਗਭਗ 218 ਕਰੋੜ ਰੁਪਏ ਦਾ ਵਿੱਤੀ ਪ੍ਰਭਾਵ ਪਵੇਗਾ। ਇਹ ਬਕਾਇਆ ਰਾਸ਼ੀ ਇੱਕ ਅਗਸਤ, 2017 ਤੋਂ ਸਤੰਬਰ, 2021 ਦੀ ਮਿਆਦ ਦੀ ਹੈ। ਪ੍ਰਸਤਾਵਿਤ ਵੇਤਨ ਸੰਸ਼ੋਧਨ ਤੋਂ ਕੁੱਲ ਵਿੱਤੀ ਬੋਝ ਲਗਭਗ 87 ਕਰੋੜ ਰੁਪਏ ਸਲਾਨਾ ਹੋਵੇਗਾ। ਮੌਇਲ ਲਿਮਿਟੇਡ ਨੇ ਆਪਣੇ ਹਿਸਾਬ-ਕਿਤਾਬ ਵਿੱਚ ਪਹਿਲਾਂ ਹੀ ਵੇਤਨ ਵਧਾਉਣ ਦਾ ਪੂਰਾ ਪ੍ਰਾਵਧਾਨ ਕਰ ਰੱਖਿਆ ਹੈ।
ਸਮਝੌਤੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਵਿਵਸਥਾ ਨੂੰ ਦਸਤਖਤ ਹੋਣ ਦੇ 60 ਦਿਨਾਂ ਦੇ ਅੰਦਰ ਲਾਗੂ ਕਰ ਦਿੱਤਾ ਜਾਵੇ।
ਇਸ ਸਮਝੌਤੇ ਨਾਲ ਮੌਇਲ ਅਤੇ ਉਸ ਦੇ ਕਰਮਚਾਰੀ ਵਿਕਾਸ ਤੇ ਸਮ੍ਰਿੱਧੀ ਦੇ ਨਵੇਂ ਯੁਗ ਵਿੱਚ ਪ੍ਰਵੇਸ਼ ਕਰਨਗੇ। ਇਸ ਨਾਲ ਨਿਸ਼ਚਿਤ ਹੀ ਕਰਮਚਾਰੀਆਂ ਨੂੰ ਪ੍ਰੋਤਸਾਹਨ ਮਿਲੇਗਾ ਕਿ ਉਹ ਜ਼ਿਆਦਾ ਉਤਪਾਦਨ ਅਤੇ ਉਤਪਾਦਕਤਾ ਦੇ ਲਈ ਕੰਮ ਕਰਨ। ਨਤੀਜੇ ਸਦਕਾ ਉਹ ‘ਆਤਮਨਿਰਭਰ ਭਾਰਤ’ ਦੇ ਟੀਚੇ ਨੂੰ ਪ੍ਰਾਪਤ ਕਰਨ ਤੇ ਆਯਾਤ ‘ਤੇ ਨਿਰਭਰਤਾ ਘੱਟ ਕਰਨ ਦੇ ਰਾਸ਼ਟਰੀ ਹਿਤ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਣਗੇ।
******
ਐੱਮਵੀ/ਐੱਸਕੇ
(Release ID: 1773086)
Visitor Counter : 160