ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
17 NOV 2021 9:13AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 113.68 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਵੀ ਘੱਟ ਹਨ, ਵਰਤਮਾਨ ਵਿੱਚ ਇਹ 0.37% ਅਤੇ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹਨ
ਭਾਰਤ ਵਿੱਚ ਫਿਲਹਾਲ 1,28,555 ਐਕਟਿਵ ਕੇਸ ਹਨ, ਜੋ ਬੀਤੇ 527 ਦਿਨਾਂ ਵਿੱਚ ਸਭ ਤੋਂ ਘੱਟ ਹਨ
ਵਰਤਮਾਨ ਰਿਕਵਰੀ ਦਰ 98.28% ਹੈ ; ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ ਹੈ
ਪਿਛਲੇ 24 ਘੰਟਿਆਂ ਦੇ ਦੌਰਾਨ 12,134 ਰੋਗੀ ਠੀਕ ਹੋਏ , ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,38,73,890 ਮਰੀਜ਼ ਠੀਕ ਹੋ ਚੁੱਕੇ ਹਨ
ਬੀਤੇ 24 ਘੰਟਿਆਂ ਦੇ ਦੌਰਾਨ 10,197 ਨਵੇਂ ਕੇਸ ਸਾਹਮਣੇ ਆਏ ਹਨ
ਦੈਨਿਕ ਪਾਜ਼ਿਟਿਵਿਟੀ ਦਰ 0.82% ਹੈ , ਇਹ ਪਿਛਲੇ 44 ਦਿਨਾਂ ਤੋਂ 2% ਤੋਂ ਘੱਟ ਬਣੀ ਹੋਈ ਹੈ
ਹਫ਼ਤਾਵਾਰ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.96% ਹੈ ; ਜੋ ਬੀਤੇ 54 ਦਿਨਾਂ ਤੋਂ 2% ਤੋਂ ਵੀ ਘੱਟ ਹੈ
ਹੁਣ ਤੱਕ ਕੁੱਲ 62.70 ਕਰੋੜ ਸੈਂਪਲਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ।
****
ਐੱਮਵੀ
(Release ID: 1772861)
Visitor Counter : 135